Appeal to issue notice against the Speaker of the Maharashtra Assembly
Connect with us apnews@iksoch.com

ਰਾਜਨੀਤੀ

ਮਹਾਂਰਾਸ਼ਟਰ ਅਸੈਂਬਲੀ ਦੇ ਸਪੀਕਰ ਦੇ ਵਿਰੁੱਧ ਨੋਟਿਸ ਜਾਰੀ ਕਰਨ ਦੀ ਅਪੀਲ

Published

on

Speaker of the Maharashtra Assembly
  • ਸੁਪਰੀਮ ਕੋਰਟ ਵਿੱਚ ਦੋ ਹਫਤਿਆਂ ਬਾਅਦ ਸੁਣਵਾਈ ਹੋਏਗੀ
    ਨਵੀਂ ਦਿੱਲੀ, 25 ਨਵੰਬਰ – ਪੱਤਰਕਾਰ ਅਰਣਬ ਗੋਸਵਾਮੀ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਮਹਾਂਰਾਸ਼ਟਰ ਅਸੈਂਬਲੀ ਦੇ ਸਪੀਕਰ ਨੂੰ ਨੋਟਿਸ ਜਾਰੀ ਕਰ ਕੇ ਇਸ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਜਾਵੇ, ਜਿਸ ਵਿੱਚ ਸਦਨ ਦੇ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਸਪੀਕਰ ਦੇ ਕਹਿਣ ‘ਤੇ ਪੱਤਰਕਾਰ ਨੂੰ ਮਰਿਆਦਾ ਮਤੇ ਦੀ ਉਲੰਘਣਾ ਦਾ ਪੱਤਰ ਭੇਜਿਆ ਗਿਆ ਸੀ।
    ਚੀਫ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਪਹਿਲਾਂ ਕਿਹਾ ਸੀ ਕਿ ਸਪੀਕਰ ਨੂੰ ਨੋਟਿਸ ਦੇਣਾ ਜ਼ਰੂਰੀ ਹੋ ਸਕਦਾ ਹੈ, ਪਰ ਬਾਅਦ ਵਿੱਚ ਗੋਸਵਾਮੀ ਦੀ ਪਟੀਸ਼ਨ ‘ਤੇ ਕੇਸ ਦੀ ਸੁਣਵਾਈ ਦੋ ਹਫਤਿਆਂ ਲਈ ਇਹ ਕਹਿ ਕੇ ਅੱਗੇ ਪਾ ਦਿੱਤੀ ਕਿ ਉਨ੍ਹਾਂਵੱਲੋਂ ਅਸੈਂਬਲੀ ਦੇ ਸਹਾਇਕ ਸਕੱਤਰ ਦਾ ਜਵਾਬ ਪੜ੍ਹਿਆ ਜਾਣਾ ਅਜੇ ਬਾਕੀ ਹੈ।
    ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ 6 ਨਵੰਬਰ ਨੂੰ ਮਹਾਂਰਾਸ਼ਟਰ ਵਿਧਾਨ ਮੰਡਲ ਸੈਕਟਰੀਏਟ ਦੇ ਸਹਾਇਕ ਸੈਕਟਰੀ ਵਿਲਾਸ ਅਠਾਵਲੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਇਹ ਸਪੱਸ਼ਟ ਕਰਨ ਨੂੰ ਕਿਹਾ ਸੀ ਕਿ ਮਰਿਆਦਾ ਮਤੇ ਦੀ ਉਲੰਘਣਾ ਦੇ ਮੁੱਦੇ ਉਤੇ ਉਨ੍ਹਾਂ ਵੱਲੋਂ ਪੱਤਰਕਾਰ ਨੂੰ ਜਾਰੀ ਪੱਤਰ, ਜਿਸ ਕਰਕੇ ਪੱਤਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ ਜਾਪਦਾ ਹੈ, ਦੇ ਕਾਰਨ ਉਨ੍ਹਾਂ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਅਰਨਬ ਗੋਸਵਾਮੀ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਇਸ ਕਾਰਨ ਦੱਸੋ ਨੋਟਿਸ ਦੇ ਜਵਾਬ ਵਿੱਚ ਸਦਨ ਦੇ ਅਧਿਕਾਰੀ ਨੇ ਕਿਹਾ ਕਿ ਇਹ ਪੱਤਰ ਸਪੀਕਰ ਦੇ ਹੁਕਮ ਉਤੇ ਭੇਜਿਆ ਗਿਆ ਸੀ, ਜਿਸ ਕਰ ਕੇ ਅਸੈਂਬਲੀ ਦੇ ਸਪੀਕਰ ਨੂੰ ਨੋਟਿਸ ਜਾਰੀ ਕੀਤਾ ਜਾਵੇ। ਸਪੀਕਰ ਅਠਾਵਲੇ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਸਪੀਕਰ ਨੂੰ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿ ਕੋਈ ਮਾਣਹਾਨੀ ਹੋਈ ਹੈ ਜਾਂ ਨਹੀਂ। ਅਦਾਲਤ ਨੇ ਕਿਹਾ ਕਿ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਨੇ ਸਪੀਕਰ ਦੇ ਕਹਿਣ ‘ਤੇ ਪੱਤਰ ਜਾਰੀ ਕੀਤਾ ਸੀ ਤਾਂ ਸਪੀਕਰ ਦਾ ਪੱਖ ਸੁਣਨਾ ਬਣਦਾ ਹੈ। ਬੈਂਚ ਨੇ ਕਿਹਾ ਕਿ ਸਦਨ ਦੇ ਅਧਿਕਾਰੀ ਨੇ ਇਹ ਸਭ ਕੁਝ ਕਿਹਾ ਹੈ, ਪਰ ਪੱਤਰ ਵਾਪਸ ਨਹੀਂ ਲਿਆ। ਇਸ ਕਰ ਕੇ ਪਹਿਲਾਂ ਬੈਂਚ ਵੱਲੋਂ ਅਧਿਕਾਰੀ ਦਾ ਜਵਾਬ ਪੜ੍ਹਿਆ ਜਾਵੇਗਾ ਅਤੇ ਉਸ ਪਿੱਛੋਂ ਦੋ ਹਫਤਿਆਂ ਬਾਅਦ ਕੇਸ ਦੀ ਸੁਣਵਾਈ ਹੋਵੇਗੀ।

Click Here To Read Latest Politics news

ਰਾਜਨੀਤੀ

ਖੇਤੀ ਮੰਤਰੀ ਨੇ ਫਿਰ ਕਿਹਾ:ਕਿਸਾਨ ਆਗੂ ਤਿੰਨੇ ਕਾਨੂੰਨ ਰੱਦ ਕਰਾਉਣ ਤੋਂ ਇਲਾਵਾ ਕੋਈ ਹੋਰ ਮੰਗ ਦੱਸਣ

Published

on

tomar

ਨਵੀਂ ਦਿੱਲੀ, 17 ਜਨਵਰੀ, – ਜਦੋਂ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਚੱਲਦਾ ਪਿਆ ਅਤੇ ਕਈ ਦੌਰ ਦੀ ਵਾਰਤਾ ਦਾ ਕੋਈ ਨਤੀਜਾ ਨਹੀਂ ਨਿਕਲਿਆ, ਓਦੋਂ 19 ਜਨਵਰੀ ਨੂੰ ਹੋਣ ਵਾਲੀ ਸਾਂਝੀ ਬੈਠਕ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਪੂਰੇ ਦੇਸ਼ ਦੇ ਲਈ ਹੁੰਦਾ ਹੈ, ਦੇਸ਼ ਵਿੱਚ ਕਿਸਾਨਾਂ, ਖੇਤੀ ਵਿਗਿਆਨਕਾਂ ਤੇ ਜਾਣਕਾਰਾਂ ਦਾ ਵੱਡਾ ਹਿੱਸਾ ਇਨ੍ਹਾਂ ਕਾਨੂੰਨਾਂ ਤੋਂ ਖੁਸ਼ ਹੈ, ਇਸ ਲਈ ਵਿਰੋਧ ਕਰਦੇ ਕਿਸਾਨਾਂ ਨੂੰ ਕਾਨੂੰਨ ਵਾਪਸ ਲੈਣ ਦੀ ਗੱਲ ਨਹੀਂ ਕਰਨੀ ਚਾਹੀਦੀ, ਇਸ ਤੋਂ ਇਲਾਵਾ ਉਨ੍ਹਾਂ ਦੀ ਕੋਈ ਵੀ ਮੰਗ ਜਾਂ ਵਿਰੋਧਤਾ ਹੈ ਤਾਂ ਸਰਕਾਰ ਖੁੱਲ੍ਹੇ ਮਨ ਨਾਲ ਗੱਲਬਾਤ ਲਈ ਤਿਆਰ ਹੈ।
ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਤਿੰਨਾਂ ਖੇਤੀ ਕਾਨੂੰਨਾਂ ਉੱਤੇ ਅਮਲਰੋਕ ਦਿੱਤਾ ਹੈ ਤਾਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਾ ਠੀਕ ਨਹੀਂ। ਉਨ੍ਹਾ ਦੁਹਰਾਇਆ ਕਿ ਅਸੀਂ ਕਿਸਾਨ ਯੂਨੀਅਨਾਂ ਨੂੰ ਇਕ ਤਜਵੀਜ਼ ਭੇਜੀ ਸੀ ਕਿ ਸਰਕਾਰ ਮੰਡੀਆ, ਵਪਾਰੀਆਂ ਦੀ ਰਜਿਸਟੇ੍ਰਸ਼ਨ ਤੇ ਹੋਰ ਮੁੱਦਿਆਂ ਬਾਰੇ ਉਨ੍ਹਾਂ ਦੇ ਖਦਸ਼ੇ ਦੂਰ ਕਰਨਨੂੰ ਤਿਆਰ ਹੈ ਅਤੇ ਸਰਕਾਰ ਨੇ ਪਰਾਲੀ ਸਾੜਨ ਵਿਰੁੱਧ ਐਂਡ ਬਿਜਲੀ ਬਾਰੇ ਕਾਨੂੰਨਾਂ ਉੱਤੇ ਵਿਚਾਰ ਕਰਨ ਦੀ ਵੀ ਸਹਿਮਤੀ ਦਿੱਤੀਸੀ, ਪਰ ਕਿਸਾਨ ਆਗੂ ਸਿਰਫ਼ ਕਾਨੂੰਨਾਂ ਨੂੰ ਰੱਦ ਕਰਨਾ ਮੰਗਦੇ ਹਨ। ਬਹੁਤੇ ਕਿਸਾਨ ਤੇ ਮਾਹਿਰ ਇਨ੍ਹਾਂ ਖੇਤੀ ਕਾਨੂੰਨਾਂ ਦੇ ਪੱਖਵਿੱਚ ਹਨ ਅਤੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

Continue Reading

ਰਾਜਨੀਤੀ

ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਲੋਕਪ੍ਰਿਯਤਾ’ ਨਿੱਘਰੀ

Published

on

narendra modi

ਨਵੀਂ ਦਿੱਲੀ, 16 ਜਨਵਰੀ – ਏ ਬੀ ਪੀ ਨਿਊਜ਼ ਚੈਨਲ ਦੇ ਤਾਜ਼ਾ ਸਰਵੇਖਣ ਦੇ ਅਨੁਸਾਰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਪ੍ਰਿਯਤਾ ਵਿੱਚ ਕਾਫੀ ਨਿਘਾਰ ਆਇਆ ਹੈ। ਇਸਦਾ ਮੁੱਖ ਕਾਰਨ ਕਿਸਾਨ ਅੰਦੋਲਨ ਨੂੰ ਕਿਹਾ ਜਾ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪਹਿਲਾਂ ਕਰੀਬ ਦੋ ਮਹੀਨੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਚੱਲਿਆ ਤੇ ਫਿਰ ਕਰੀਬ ਡੇਢ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ਉੱਤੇ ਬੈਠ ਕੇ ਧਰਨਾ ਲਾ ਕੇ ਸ਼ੰਘਰਸ਼ ਕਰ ਰਹੀਆਂ ਹਨ ਅਤੇ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉਨ੍ਹਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਇਸ ਸਭ ਤੋਂ ਲੋਕਪ੍ਰਿਯ ਅਤੇ ਸਭ ਤੋਂ ਖਰਾਬ ਮੁੱਖ ਮੰਤਰੀ ਵਾਲੇ ਸਰਵੇ ਮੁਤਾਬਕ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇਸ਼ ਦੇ ਸਭ ਤੋਂ ਲੋਕਪ੍ਰਿਯ ਮੁੱਖ ਮੰਤਰੀ ਹਨ। ਇਸ ਪੱਖੋਂ ਦੂਸਰਾ ਨਾਂ ਅਰਵਿੰਦ ਕੇਜਰੀਵਾਲ ਦਾ ਅਤੇ ਤੀਸਰਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈਡੀ ਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲੋਕਪ੍ਰਿਯਤਾ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਅਤੇ ਹੇਠਲੇ ਪੱਧਰ ਉੱਤੇ ਹਨ ਤੇ ਉਨ੍ਹਾਂ ਦਾ ਨੰਬਰ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਤੋਂ ਬਾਅਦ ਹੇਠੋਂ ਦੂਸਰੇ ਨੰਬਰ ਉੱਤੇ ਹੈ। ਖਰਾਬ ਪ੍ਰਦਰਸ਼ਨ ਦੇ ਪੱਖੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੀਸਰੇ ਨੰਬਰ ਉੱਤੇਦੱਸੇ ਗਏ ਹਨ। ਇਸ ਸਰਵੇਖਣ ਮੁਤਾਬਕ ਉਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਧ ਮੁੱਖ ਮੰਤਰੀ ਯੋਗੀ ਆਦਿਤਯਨਾਥ ਲੋਕਪ੍ਰਿਯ ਹਨ।
ਹਰਿਆਣਾਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਲੋਕਪ੍ਰਿਯਤਾ 8 ਫੀਸਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ 24 ਫੀਸਦੀ ਹੈ। ਸਰਵੇਖਣ ਮੁਤਾਬਕ ਜੇ ਅੱਜ ਲੋਕ ਸਭਾ ਦੀਆਂ ਚੋਣਾਂ ਹੋ ਜਾਣ ਤਾਂ 58 ਫੀਸਦੀ ਲੋਕਾਂ ਦੇ ਮੁਤਾਬਕ ਐਨ ਡੀ ਏ ਗੱਠਜੋੜ ਜਿੱਤੇਗਾ, ਪਰ 28 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਯੂ ਪੀ ਏ ਗੱਠਜੋੜ ਜਿੱਤੇਗਾ ਅਤੇ 14 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਤੀਸਰਾ ਮੋਰਚਾ ਸਰਕਾਰ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਦੇ ਕੰਮ ਤੋਂ ਕਿਸ ਸੂਬੇ ਦੇ ਲੋਕ ਸਭ ਤੋਂ ਵੱਧ ਸੰਤੁਸ਼ਟ ਹਨ ਤੇ ਸਭ ਤੋਂ ਵੱਧ ਨਾਰਾਜ਼ ਹਨ, ਇਸ ਮੁਤਬਾਕ ਓਡਿਸ਼ਾ ਦੇ 91 ਫੀਸਦੀ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਤੋਂ ਸੰਤੁਸ਼ਟ ਅਤੇ ਪੰਜਾਬ ਦੇ 64 ਫੀਸਦੀ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਤੋਂ ਨਾਖੁਸ਼ ਹਨ।

Latest Political News Today

Continue Reading

ਰਾਜਨੀਤੀ

ਖੇਤੀ ਮੰਤਰੀ ਨੇ ਕਿਹਾ:ਸਰਕਾਰ ਗੱਲਬਾਤ ਨਾਲ ਹੱਲ ਕੱਢ ਕੇ ਕਿਸਾਨਾਂ ਦਾ ਅੰਦੋਲਨ ਰੋਕਣਾ ਚਾਹੁੰਦੀ ਹੈ

Published

on

narendra tomar

ਨਵੀਂ ਦਿੱਲੀ, 15 ਜਨਵਰੀ, – ਖੇਤੀ ਕਾਨੂੰਨਾਂ ਬਾਰੇ ਭਾਰਤ ਸਰਕਾਰ ਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਬੇਨਤੀਜਾ ਰਹਿਣ ਮਗਰੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਠੰਢ ਦੀ ਹਾਲਤਵਿੱਚ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਸਰਕਾਰ ਫਿਕਰਮੰਦ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਗੱਲਬਾਤ ਨਾਲ ਹੱਲ ਨਿਕਲੇ ਅਤੇ ਕਿਸਾਨਾਂ ਦਾ ਅੰਦੋਲਨ ਖ਼ਤਮ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਚੰਗੇ ਮਾਹੌਲਵਿੱਚ ਹੋਈ ਹੈ, ਪਰ ਕੋਈ ਹੱਲ ਨਹੀਂ ਨਿਕਲ ਸਕਿਆ, ਫਿਰ ਵੀ ਸਰਕਾਰ ਨੂੰ 19 ਜਨਵਰੀ ਨੂੰ ਹੋਣ ਵਾਲੀ 10ਵੇਂ ਗੇੜ ਦੀ ਗੱਲਬਾਤ ਤੋਂ ਕੁਝ ਨਿਰਣਾਇਕ ਪੱਧਰ ਉੱਤੇ ਪਹੁੰਚਣ ਦੀ ਅਜੇ ਵੀ ਪੂਰੀ ਆਸ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਇਸ ਮਸਲੇ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੋਰਟ ਵਲੋਂ ਬਣਾਈ ਕਮੇਟੀ ਵੱਲੋਂ ਸੱਦੇ ਜਾਣ ਉੱਤੇਸਰਕਾਰ ਉਸ ਕੋਲ ਆਪਣਾ ਪੱਖ ਰੱਖਣ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੀਆਂ ਹਨ ਤਾਂ ਸਾਨੂੰ ਇਸ ਤੋਂ ਕੋਈ ਸਮੱਸਿਆ ਨਹੀਂ, ਸੁਪਰੀਮ ਕੋਰਟ ਦੀਬਣਾਈ ਕਮੇਟੀ ਵੀ ਕਿਸਾਨਾਂ ਦੇ ਭਲੇ ਲਈ ਕੰਮ ਕਰੇਗੀ ਅਤੇ ਕੋਈ ਹੱਲ ਕੱਢ ਸਕਦੀ ਹੈ।
ਇਸ ਮੌਕੇ ਨਰਿੰਦਰ ਸਿੰਘ ਤੋਮਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਿਛਲੇ ਬਿਆਨਾਂ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਦੇ ਬਿਆਨ ਅਤੇ ਕੰਮਾਂ ਉੱਤੇ ਕਾਂਗਰਸ ਪਾਰਟੀ ਵੀ ਸਿਰਫ਼ ਹੱਸਦੀ ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੈ। ਤੋਮਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 2019 ਦੇ ਮੈਨੀਫੈਸਟੋ ਵਿੱਚ ਕਾਂਗਰਸ ਨੇ ਖੇਤੀ ਸੁਧਾਰਾਂ ਦਾ ਲਿਖਤੀਵਾਅਦਾ ਕੀਤਾ ਸੀ, ਜੇ ਉਨ੍ਹਾਂ ਨੂੰ ਯਾਦ ਨਹੀਂ ਹੈ ਤਾਂ ਮੁੜ ਕੇ ਮੈਨੀਫੈਸਟੋ ਪੜ੍ਹਨਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਜੇ ਮੈਨੀਫੈਸਟੋਵਿੱਚ ਇਸ ਦਾ ਜਿ਼ਕਰ ਹੈ ਤਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਮੀਡੀਆ ਦੇ ਸਾਹਮਣੇ ਆ ਕੇ ਮੰਨਣਾ ਚਾਹੀਦਾ ਹੈ ਕਿ ਉਹ ਉਸ ਸਮੇਂ ਝੂਠ ਬੋਲ ਰਹੇ ਸਨ ਜਾਂ ਅੱਜ ਝੂਠ ਬੋਲ ਰਹੇ ਹਨ।

Political News Today

Continue Reading

ਰੁਝਾਨ


Copyright by IK Soch News powered by InstantWebsites.ca