Anti-Punjab remarks by Railway Minister, Congress MPs walk out of meeti
Connect with us [email protected]

ਪੰਜਾਬੀ ਖ਼ਬਰਾਂ

ਰੇਲ ਮੰਤਰੀ ਵੱਲੋਂ ਪੰਜਾਬ ਵਿਰੋਧੀ ਟਿੱਪਣੀਆਂ, ਕਾਂਗਰਸੀ ਐੱਮ ਪੀਜ਼ ਦਾ ਮੀਟਿੰਗ ਤੋਂ ਵਾਕਆਊਟ

Published

on

Railway Minister Piyush Goyal

ਚੰਡੀਗੜ੍ਹ, 5 ਨਵੰਬਰ, – ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੰਦ ਰੇਲਾਂ ਦਾ ਮੁੱਦਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਦੀਆਂ ਟਿਪਣੀਆਂ ਕਾਰਨ ਹੋਰ ਵੀ ਉਲਝਣ ਦੇ ਰਾਹ ਪੈ ਗਿਆ। ਰੇਲ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਅੱਠ ਕਾਂਗਰਸੀ ਐੱਮ ਪੀਜ਼(ਲੋਕ ਸਭਾ ਮੈਂਬਰਾਂ) ਨਾਲ ਮੀਟਿੰਗ ਵਿਚ ਪੰਜਾਬ ਨੂੰ ਸਿੱਧੀ ਚੁਨੌਤੀ ਦੇਂਦੀਆਂ ਟਿਪਣੀਆਂ ਕਰ ਦਿੱਤੀਆਂ। ਇਸ ਉੱਤੇ ਗੁੱਸੇ ਵਿਚ ਆਏ ਕਾਂਗਰਸੀ ਐੱਮ ਪੀਜ਼ ਨੇ ਇਸ ਮੀਟਿੰਗ ਵਿਚੋਂ ਵਾਕਆਊਟ ਕਰ ਦਿਤਾ ਤੇ ਇਸ ਤਰ੍ਹਾਂ ਇਹ ਮੀਟਿੰਗ ਕੋਈ ਮਸਲਾ ਹੱਲ ਕਰਨ ਦੀ ਥਾਂ ਪੂਰੀ ਤਰ੍ਹਾਂ ਬੇਨਤੀਜਾ ਹੋ ਗਈ।
ਰੇਲ ਮੰਤਰੀ ਨਾਲ ਅੱਜ ਦੀ ਮੀਟਿੰਗ ਵਿਚ ਸ਼ਾਮਲ ਹੋਏ ਕਾਂਗਰਸੀ ਐੱਮ ਪੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਬੜੇ ਸਾਊ ਢੰਗ ਨਾਲ ਪੰਜਾਬ ਦਾ ਪੱਖ ਪੇਸ਼ ਕਰਨ ਦਾ ਯਤਨ ਕੀਤਾ, ਪਰ ਰੇਲ ਮੰਤਰੀ ਨੇ ਬੰਦ ਮਾਲ ਗੱਡੀਆਂ ਦੀ ਗੱਲ ਕਰਨ ਦੀ ਥਾਂ ਕੇਂਦਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਨੂੰ ਲੈ ਕੇ ਗੁੱਸਾ ਕੱਢਣਾ ਸ਼ੁਰੂ ਕਰ ਦਿਤਾ।ਕਾਂਗਰਸ ਮੈਂਬਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਪੰਜਾਬ ਦੇ ਭਾਜਪਾ ਆਗੂਆਂ ਨੇ ਅੜਿੱਕਾ ਪਾਇਆ ਹੈ ਤੇ ਸਾਡੀ ਮੀਟਿੰਗ ਤੋਂ ਪਹਿਲਾਂ ਰੇਲ ਮੰਤਰੀ ਨਾਲ ਤਰੁਣ ਚੁੱਘ ਅਤੇ ਹੋਰ ਆਗੂਆਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਅਤੇ ਉਲਟ ਪੱਟੀ ਪੜ੍ਹਾ ਆਏ ਸਨ। ਪੰਜਾਬ ਦੇ ਕਾਂਗਰਸ ਪਾਰਲੀਮੈਂਟ ਮੈਂਬਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੇਲਾਂ ਨੂੰ ਪੂਰੀ ਸੁਰੱਖਿਆ ਦੇਣ ਬਾਰੇ ਲਿਖਤੀ ਪੱਤਰ ਲੈ ਕੇ ਰੇਲ ਮੰਤਰੀ ਨੂੰ ਮਿਲਣ ਗਏ ਸਨਤੇ ਆਮਗੱਡੀਆਂ ਚਾਲੂ ਕਰਨ ਸਮੇਂ ਪਹਿਲੀ ਇਕ-ਇਕ ਗੱਡੀ ਵਿਚ ਕਾਂਗਰਸੀ ਐੱਮ ਪੀਜ਼ ਨੇ ਡਰਾਈਵਰ ਨਾਲ ਖ਼ੁਦ ਬੈਠ ਕੇ ਜਾਣ ਦੀ ਪੇਸ਼ਕਸ਼ ਵੀ ਕੀਤੀ, ਪਰ ਰੇਲ ਮੰਤਰੀ ਅਸਲੀ ਗੱਲ ਉੱਤੇ ਬਿਲਕੁਲਨਹੀਂ ਆਏ ਅਤੇ ਪੰਜਾਬ ਬਾਰੇ ਟਿਪਣੀਆਂ ਕਰਨ ਲੱਗ ਪਏ।
ਇਸ ਮੀਟਿੰਗ ਵਿਚ ਗਏ ਕਾਂਗਰਸੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਨਿਮਰਤਾ ਨਾਲ ਰੇਲ ਮੰਤਰੀ ਨੂੰ ਮਾਲ ਗੱਡੀਆਂ ਬੰਦ ਹੋਣ ਨਾਲ ਬਣੀ ਸਥਿਤੀ ਤੇ ਨੁਕਸਾਨ ਦੱਸਣ ਦਾ ਯਤਨ ਕੀਤਾ, ਪਰ ਮੰਤਰੀ ਇਸ ਗੱਲ ਉੱਤੇਖਿਝੇ ਸਨ ਕਿ ਬਾਕੀ ਰਾਜਾਂ ਨੇ ਖੇਤੀ ਬਿਲ ਮੰਨ ਲਏਤਾਂ ਇਕੱਲੇ ਪੰਜਾਬ ਨੇ ਕਿਉਂਨਾ ਕੀਤੇ? ਉਨ੍ਹਾਂ ਕਾਂਗਰਸ ਉੱਤੇ ਕਿਸਾਨਾਂ ਨੂੰ ਟਰੈਕ ਉੱਤੇ ਬਿਠਾਉਣ ਅਤੇ ਅੰਦੋਲਨ ਲਈ ਭੜਕਾਉਣ ਦੇ ਦੋਸ਼ ਲਾ ਕੇ ਕਿਹਾ ਕਿ ਤੁਸੀਂ ਇਹ ਸਥਿਤੀ ਬਣਾਈ ਹੈ, ਤੁਸੀਂ ਭੁਗਤੋ, ਏਦਾਂਰੇਲ ਗੱਡੀਆਂ ਨਹੀਂ ਚੱਲਣੀਆਂ। ਐੱਮ ਪੀ ਗੁਰਜੀਤ ਔਜਲਾ ਨੇ ਦੱਸਿਆ ਕਿ ‘ਅਸੀਂ ਪਾਰਟੀ ਰਾਜਨੀਤੀ ਤੋਂ ਉਪਰ ਨਿਰਪੱਖ ਹੋ ਕੇ ਅਪਣਾ ਪੱਖ ਰੱਖਣ ਦਾ ਯਤਨ ਕੀਤਾ, ਪਰ ਰੇਲ ਮੰਤਰੀ ਸੁਣਨ ਨੂੰ ਤਿਆਰ ਨਹੀਂ ਸੀ। ਅਸੀਂ ਕਿਹਾ ਕਿ ਪੰਜਾਬਸਰਹੱਦੀ ਰਾਜ ਹੈ ਤੇ ਲੋਕ ਸਮਝਦੇ ਹਨ ਕਿ ਉਨ੍ਹਾਂ ਨਾਲ ਕੇਂਦਰ ਤਾਨਾਸ਼ਾਹੀ ਵਿਹਾਰ ਕਰਦਾ ਹੈ। ਕਿਸਾਨਾਂ ਨਾਲ ਗੱਲਬਾਤ ਨਾ ਕਰਨਾ, ਪੇਂਡੂ ਫ਼ੰਡ ਤੇ ਮਾਲ ਗੱਡੀਆਂ ਰੋਕਣਾ ਇਸ ਦੀ ਮਿਸਾਲ ਹਨ, ਪਰ ਮੰਤਰੀ ਨੇਮਸਲੇਦੀ ਥਾਂ ਪੰਜਾਬ ਨੂੰ ਚੁਨੌਤੀ ਦੇਂਦੀਆਂ ਗੱਲਾਂ ਸ਼ੁਰੂ ਕਰ ਦਿਤੀਆਂ, ਜਿਸ ਕਰ ਕੇ ਸਾਨੂੰ ਮੀਟਿੰਗ ਵਿਚੋਂ ਵਾਕਆਊਟ ਕਰ ਕੇ ਆਉਣਾ ਪਿਆ।’
ਇਸ ਤੋਂ ਪਹਿਲਾਂ ਰੇਲ ਮੰਤਰੀ ਪਿਊਸ਼ ਗੋਇਲ ਨਾਲ ਅੱਜ ਪੰਜਾਬ ਤੋਂਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਵੱਖਰੀ ਮੁਲਾਕਾਤ ਦੌਰਾਨ ਪੰਜਾਬ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ। ਇਨ੍ਹਾਂ ਦੋਵਾਂ ਆਗੂਆਂ ਨੇ ਰੇਲ ਮੰਤਰੀ ਨੂੰ ਸੌਂਪੇ ਮੰਗ ਪੱਤਰ ਵਿੱਚਪੰਜਾਬ ਵਿੱਚ ਖਾਦ ਅਤੇ ਕੋਲੇ ਦੀ ਘਾਟ ਦਾ ਮੁੱਦਾ ਉਠਾਇਆ। ਮੀਡੀਆ ਨੂੰਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਅਸੀਂ ਰੇਲ ਮੰਤਰੀਕੋਲ ਡਰ ਜ਼ਾਹਰ ਕੀਤਾ ਕਿ ਪੰਜਾਬ ਵਿੱਚ ਖ਼ਤਰਨਾਕ ਹਾਲਾਤਹਨ, ਕੋਲੇ ਦੀ ਕਮੀ ਨਾਲ ਪ੍ਰਾਈਵੇਟ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ, ਕਣਕਾਂ ਬੀਜਣ ਲਈ ਬਿਜਲੀ ਦੀ ਬੇਹੱਦ ਲੋੜ ਹੈ ਤੇ ਟਿਊਬਵੈੱਲਾਂ ਰਾਹੀਂ ਹੀ ਪਾਣੀ ਲਾਇਆ ਜਾਵੇਗਾ।

Click Here Punjabi Latest News on National

ਪੰਜਾਬੀ ਖ਼ਬਰਾਂ

ਪਾਕਿਸਤਾਨ ‘ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ

Published

on

Transgender people find their church

ਕਰਾਚੀ, 26 ਨਵੰਬਰ – ਪਾਕਿਸਤਾਨ ‘ਚ ਇਸਾਈ ਟ੍ਰਾਂਸਜੈਂਡਰ ਲੋਕਾਂ ਨੂੰ ਅਕਸਰ ਸਮਾਜਿਕ ਬਾਈਕਾਟ, ਨਿਰਮਾਣ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਬਣਾਏ ਗਏ ਚਰਚ ‘ਚ ਉਨ੍ਹਾਂ ਨੂੰ ਸ਼ਾਂਤੀ ਤੇ ਦਿਲਾਸਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਗਿਰਜਾ ਘਰਾਂ ‘ਚ ਸੁਣਵਾਈ ਨਾ ਹੋਣ ‘ਤੇ ਉਹ ਆਪਣੀਆਂ ਸਮੱਸਿਆਵਾਂ ਇੱਥੇ ਸਾਂਝਾ ਕਰ ਸਕਦੇ ਹਨ।
ਇਸ ਬਾਰੇ ਪਾਕਿਸਤਾਨ ਵਿੱਚ ‘ਫਸਟ ਚਰਚ ਆਫ ਯੂਨਕ (ਕਿੰਨਰ)’ ਨਾਂ ਦਾ ਇਹ ਚਰਚ ਸਿਰਫ ਟ੍ਰਾਂਸਜੈਂਡਰ ਇਸਾਈਆਂ ਲਈ ਹੈ। ਕਿੰਨਰ ਸ਼ਬਦ ਦੱਖਣੀ ਏਸ਼ੀਆ ‘ਚ ਅਕਸਰ ਮਹਿਲਾ ਟ੍ਰਾਂਸਜੈਂਡਰਾਂ ਲਈ ਵਰਤਿਆ ਜਾਂਦਾ ਹੈ ਅਤੇ ਕੁਝ ਲੋਕ ਇਸ ਨੂੰ ਅਪਮਾਨ ਜਨਕ ਮੰਨਦੇ ਹਨ। ਚਰਚ ਦੀ ਪਾਦਰੀ ਅਤੇ ਸਹਿ ਸੰਸਥਾਪਕ ਗਜਾਲਾ ਸ਼ਫੀਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਇਹ ਨਾਂ ਚੁਣਿਆ ਹੈ। ਬਾਈਬਲ ਦੇ ਅੰਸ਼ਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਕਿਹਾ ਕਿੰਨਰਾਂ ‘ਤੇ ਈਸ਼ਵਰ ਦੀ ਕ੍ਰਿਪਾ ਹੁੰਦੀ ਹੈ। ਸਾਰੇ ਧਰਮਾਂ ਦੀਆਂ ਟ੍ਰਾਂਸਜੈਂਡਰ ਔਰਤਾਂ ਅਤੇ ਮਰਦਾਂ ਨੂੰ ਰੂੜੀਵਾਦੀ ਪਾਕਿਸਤਾਨ ‘ਚ ਅਕਸਰ ਜਨਤਕ ਰੂਪ ਵਿੱਚ ਅਪਮਾਨ ਤੇ ਇਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਰਕਾਰ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ‘ਥਰਡ ਜੈਂਡਰ’ ਦੇ ਰੂਪ ‘ਚ ਮਾਨਤਾ ਦੇ ਦਿੱਤੀ ਹੈ ਪਰ ਅਕਸਰ ਉਨ੍ਹਾਂ ਦੇ ਪਰਵਾਰ ਵਾਲੇ ਉਨ੍ਹਾਂ ਨੂੰ ਤਿਆਗ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੀਖ ਮੰਗ ਕੇ, ਵਿਆਹਾਂ ‘ਚ ਨੱਚ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਕਸਰ ਸੈਕਸ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਖੀਰ ਉਹ ਸੈਕਸ ਵਰਕਰ ਬਣ ਜਾਂਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ ‘ਚ ਵੱਸਣਾ ਚਾਹੁੰਦੇ ਨੇ

Published

on

want to settle in Canada

ਲੰਡਨ, 26 ਨਵੰਬਰ – ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਰੇਮਿਟਿਲੀ ਨੇ 100 ਦੇਸ਼ਾਂ ਦੇ ਸਰਚਿੰਗ ਡਾਟਾ ਨਾਲ ਇੱਕ ਮੈਪ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੰਗੇ ਲਾਈਫ ਸਟਾਈਲ ਅਤੇ ਕੁਦਰਤੀ ਆਬੋ-ਹਵਾ ਲਈ ਲੋਕ ਦੁਨੀਆ ਦੇ ਕਿਸ ਹਿੱਸੇ ਵਿੱਚ ਵੱਸਣਾ ਚਾਹੁੰਦੇ ਹਨ। ਇਸ ਸਬੰਧੀ ਕੈਨੇਡਾ ਇਸ ਲਿਸਟ ਵਿੱਚ ਟਾਪ ‘ਤੇ ਹੈ, ਜਿੱਥੇ 30 ਤੋਂਵੱਧ ਦੇਸ਼ਾਂ ਦੇ ਲੋਕ ਜਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਭਾਰਤੀ ਵੀ ਹਨ।
ਅਮਰੀਕਾ, ਆਸਟਰੇਲੀਆ ਅਤੇ ਕੈਨੇਡਾ ਵਰਗੇ 13 ਦੇਸ਼ਾਂ ਦੇ ਲੋਕਾਂ ਦੀ ਪਸੰਦ ਬਣ ਕੇ ਜਾਪਾਨ ਦੂਸਰੇ ਸਥਾਨ ‘ਤੇ ਹੈ ਅਤੇ ਤੀਸਰੇ ਸਥਾਨ ‘ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਪੇਨ ਨੂੰ 12 ਦੇਸ਼ਾਂ ਦੇ ਲੋਕਾਂ ਨੇ ਆਪਣੀ ਪਸੰਦ ਮੰਨਿਆ ਹੈ। ਰੇਮਿਟਿਲੀ ਦੇ ਬਿਜ਼ਨਸ ਮੈਨੇਜਰ ਜਾਓ ਮੈਕੇਂਜੀ ਦਾ ਕਹਿਣਾ ਹੈ, ‘ਲੋਕ ਬਿਹਤਰ ਨੌਕਰੀ, ਚੰਗੀ ਤਨਖਾਹ, ਕਵਾਲਿਟੀ ਆਫ ਲਾਈਫ ਲਈ ਦੂਜੇ ਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਘਰ ਚੰਗੇ ਪੈਸੇ ਭੇਜ ਸਕਣ। ਕੋਵਿਡ ਦੇ ਕਾਰਨ ਸਾਲ 2020 ਨੇ ਲੋਕਾਂ ਨੂੰ ਆਪਣੀ ਪਸੰਦ ਦਾ ਦੇਸ਼ ਫਿਰ ਚੁਣਨ ਦਾ ਮੌਕਾ ਦਿੱਤਾ ਹੈ। ਰੇਮਿਟਿਲੀ ਨੇ ਕਿਹਾ ਹੈ ਕਿ ਕੈਨੇਡਾ ਖੂਬਸੂਰਤ ਹੈ ਤੇ ਉਥੋਂ ਦੇ ਲੋਕ ਵੀ ਕਾਫੀ ਦੋਸਤਾਨਾ ਵਿਹਾਰ ਕਰਦੇ ਹਨ। ਇਸ ਦੇ ਇਲਾਵਾ ਨੌਕਰੀ ਵਿੱਚ ਚੰਗੀ ਤਨਖਾਹ ਵੀ ਕੈਨੇਡਾ ਲੋਕਾਂ ਦੀ ਪਸੰਦ ਵਾਲਾ ਦੇਸ਼ ਹੈ। ਸੰਸਥਾ ਨੇ ‘ਦੁਨੀਆ ਕਿੱਥੇ ਜਾਣਾ ਚਾਹੁੰਦੀ ਹੈ’ ਦੇ ਆਧਾਰ ‘ਤੇ ਇਹ ਰੈਂਕਿੰਗ ਦਿਤੀ ਹੈ ਇਸ ਵਿੱਚ ਜਰਮਨੀ ਚੌਥੇ ਸਥਾਨ ‘ਤੇ ਹੈ, ਜਦ ਕਿ ਕਤਰ ਪੰਜਵੇਂ ਸਥਾਨ ‘ਤੇ। ਛੇਵੇਂ ਸਥਾਨ ‘ਤੇ ਆਸਟਰੇਲੀਆ, ਸੱਤਵੇਂ ‘ਤੇ ਸਵਿੱਟਜ਼ਰਲੈਂਡ, ਪੁਰਤਗਾਲ ਅੱਠਵੇਂ ਅਤੇ ਨੌਵੇਂ ਸਥਾਨ ‘ਤੇ ਸਾਂਝੇ ਤੌਰ ‘ਤੇ ਅਮਰੀਕਾ ਅਤੇ ਬ੍ਰਿਟੇਨ ਹਨ।
ਰੇਮਿਟਿਲੀ ਦੇ ਮੈਪ ਦੇ ਅਨੁਸਾਰ, ਯੂਰਪ ਅਤੇ ਜਰਮਨੀ ਦੇ ਲੋਕ ਸਵਿੱਟਜ਼ਰਲੈਂਡ ਜਾਣਾ ਚਾਹੁੰਦੇ ਹਨ, ਸਪੇਨ ਦੇ ਲੋਕਾਂ ਦੀ ਪਸੰਦ ਫਰਾਂਸ ਹੈ। ਗ੍ਰੀਸ ਦੇ ਲੋਕ ਜਰਮਨੀ ਵਿੱਚ ਵੱਸਣਾ ਚਾਹੁੰਦੇ ਤੇਨਿਊਜ਼ੀਲੈਂਡ ਦੇ ਲੋਕ ਫਿਜ਼ੀ ਵਿੱਚ ਰਹਿਣਾ ਚਾਹੁੰਦੇ ਹਨ, ਜਦ ਕਿ ਫਿਜੀ ਦੇ ਨਿਊਜ਼ੀਲੈਂਡ ਵਿੱਚ। ਬਹੁਤੇ ਅਮਰੀਕੀ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਚਾਹੁੰਦੇ ਹਨ। ਜਾਪਾਨੀ ਲੋਕ ਬ੍ਰਿਟੇਨ ਨੂੰ ਬਿਹਤਰ ਮੰਨਦੇ ਹਨ, ਤਾਂ ਰੂਸੀ ਕਤਰ ਵਿੱਚ ਰਹਿਣਾ ਪਸੰਦ ਕਰਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

26/11 ਦੇ ਵਕਤ ਐਨ ਐਸ ਜੀ ਦੇ ਜਵਾਨਾਂ ਨੇ ਹੀ ਦੇਸ਼ ਦਾ ਮਾਣ ਬਚਾਇਆ ਸੀ

Published

on

NSG

ਗੁਰੂਗ੍ਰਾਮ, 26 ਨਵੰਬਰ – ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 12 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵੇਲੇ ਐਨ ਐਸ ਜੀ (ਰਾਸ਼ਟਰੀ ਸੁਰੱਖਿਆ ਗਾਰਡ) ਦੀ ਟੀਮ ਨੇ ਬਹਾਦਰੀ ਵਿਖਾਈ ਸੀ। ਟੀਮ ਕਮਾਂਡਰ ਮੇਜਰ ਉਨੀਕ੍ਰਿਸ਼ਨਨ ਦੇ ਸ਼ਹੀਦ ਹੋਣ ਪਿੱਛੋਂ ਵੀ ਜਾਂਬਾਜ਼ਾਂ ਦਾ ਹੌਸਲਾ ਘੱਟ ਨਹੀਂ ਹੋਇਆ ਸੀ, ਬਲਕਿ ਬਾਅਦ ਵਿੱਚ ਕੈਪਟਨ ਅਨਿਲ ਜਾਖੜ ਦੀ ਅਗਵਾਈ ਵਿੱਚ ਟੀਮ ਨੇ ਵੀਰਤਾ ਦਾ ਅਨੋਖਾ ਸਬੂਤ ਦਿੱਤਾ ਸੀ।
ਇਸ ਆਪਰੇਸ਼ਨ ਦੇ ਲਈ ਐਨ ਐਸ ਜੀ ਦੀ ਟੀਮ ਮਾਨੇਸਰ ਵਾਲੇ ਟਰੇਨਿੰਗ ਸੈਂਟਰ ਤੋਂ ਮੁੰਬਈ ਵਿੱਚ ਪਹੁੰਚੀ ਸੀ। ਸਪੈਸ਼ਲ ਏਅਰ ਕਰਾਫਟ ਦੇ ਪਹੁੰਚਦੇ ਸਾਰ ਹੀ ਉਸ ਨੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ, ਜੋ ਲਗਭਗ 60 ਘੰਟੇ ਚੱਲਿਆ ਸੀ। ਇਸ ਦੌਰਾਨ 9 ਅੱਤਵਾਦੀ ਮਾਰੇ ਗਏ ਅਤੇ ਇੱਕ ਅੱਤਵਾਦੀ ਅਜ਼ਮਲ ਕਸਾਬ ਜਿੰਦਾ ਫੜ ਲਿਆ ਗਿਆ ਸੀ। ਜਿਸ ਸਮੇਂ ਆਪਰੇਸ਼ਨ ਦੀ ਸੂਚਨਾ ਮਾਨੇਸਰ ਟਰੇਨਿੰਗ ਸੈਂਟਰ ਪਹੁੰਚੀ, ਕੈਪਟਨ ਅਨਿਲ ਜਾਖੜ ਪਾਲਮ ਵਿਹਾਰ ਇਲਾਕੇ ਵਿੱਚ ਆਪਣੇ ਘਰ ਵਿੱਚ ਸਨ। ਸੂਚਨਾ ਮਿਲਦੇ ਸਾਰ ਉਹ ਖਾਣੇ ਤੋਂ ਉਠ ਗਏ। ਮਾਤਾ-ਪਿਤਾ ਨੂੰ ਇਹ ਕਹਿ ਕੇ ਕੁਝ ਮਿੰਟਾਂ ਵਿੱਚ ਘਰ ਤੋਂ ਨਿਕਲ ਗਏ ਸਨ ਕਿ ਦੇਸ਼ ਦੇ ਲਈ ਬਹੁਤ ਵੱਡਾ ਕੰਮ ਕਰਨ ਦਾ ਸਮਾਂ ਆ ਗਿਆ ਹੈ। ਆਪਰੇਸ਼ਨ ਸ਼ੁਰੂ ਹੋਣ ਦੇ ਕੁਝ ਹੀ ਸਮੇਂ ਬਾਅਦ ਟੀਮ ਦੇ ਕਮਾਂਡਰ ਮੇਜਰ ਉਨੀਕ੍ਰਿਸ਼ਨਨ ਸ਼ਹੀਦ ਹੋ ਗਏ ਸਨ। ਇਸ ਦੇ ਬਾਅਦ ਟੀਮ ਦੀ ਅਗਵਾਈ ਕੈਪਟਨ ਜਾਖੜ ਨੇ ਕੀਤੀ ਸੀ।ਐਨ ਐਸ ਜੀ ਦੇ ਡਾਇਰੈਕਟਰ ਜਨਰਲ (ਡੀ ਜੀ) ਐਸ ਐਸ ਦੇਸਵਾਲ ਅਨੁਸਾਰ ਜਦ ਕਦੇ ਵੀ ਜ਼ਰੂਰਤ ਪਈ ਹੈ ਐਨ ਐਸ ਜੀ ਨੇ ਆਪਣਾ ਸਰਵਸ਼੍ਰੇਸ਼ਟ ਨਤੀਜਾ ਦਿੱਤਾ ਹੈ। ਮੁੰਬਈ ਆਪਰੇਸ਼ਨ ਹੋਵੇ ਜਾਂ ਕੋਈ ਹੋਰ, ਹਰ ਵਾਰ ਐਨ ਐਸ ਜੀ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ। ਇਹ ਫੋਰਸ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਤੇ ਕਿਸੇ ਵੀ ਸਥਿਤੀ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਦੇ ਸਮਰੱਥ ਹੈ।

Click Here To Read Latest Punjabi news

Continue Reading

ਰੁਝਾਨ