Another youth arrested by Delhi Police in Red Fort violence case
Connect with us [email protected]

ਪੰਜਾਬੀ ਖ਼ਬਰਾਂ

ਲਾਲ ਕਿਲ੍ਹਾ ਹਿੰਸਾ ਕਾਂਡ ਵਿੱਚ ਇੱਕ ਹੋਰ ਨੌਜਵਾਨ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ

Published

on

ਨਵੀਂ ਦਿੱਲੀ, 22 ਫਰਵਰੀ, – ਬੀਤੇ 26 ਜਨਵਰੀ ਨੂੰ ਦਿੱਲੀ ਵਿਚ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇਵਿੱਚ ਹੋਈ ਹਿੰਸਾ ਦੇ ਕੇਸ ਵਿਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜਸਪ੍ਰੀਤ ਸਿੰਘ ਉਰਫ ਸੰਨੀ ਨਾਮ ਦੇ ਇਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਅੰਦਰ ਹੋਈ ਹਿੰਸਾ ਵਿੱਚ ਸ਼ਾਮਲ ਸੀ ਅਤੇ ਉਹ ਲਾਲ ਕਿਲ੍ਹੇ ਦੇ ਗੁੰਬਦ ਉੱਤੇ ਵੀ ਚੜ੍ਹਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਉਰਫ ਸੰਨੀ (29 ਸਾਲ) ਦਿੱਲੀ ਦੇ ਸਵਰੂਪ ਨਗਰ ਦਾ ਵਸਨੀਕ ਹੈ। ਪੁਲਿਸ ਵੱਲੋਂ ਜਾਰੀ ਕੀਤੀ ਤਸਵੀਰ ਤੋਂ ਪਤਾ ਲੱਗਾ ਹੈ ਕਿ ਜਸਪ੍ਰੀਤ ਸਿੰਘ ਲਾਲ ਕਿਲ੍ਹੇ ਦੀ ਹਿੰਸਾ ਦੇ ਮੁੱਖ ਮੁਲਜ਼ਮਾਂ ਵਿਚੋਂ ਇੱਕ ਮਨਿੰਦਰ ਸਿੰਘ ਉਰਫ ਮੋਨੀ ਦੇ ਪਿੱਛੇ ਗੁੰਬਦ ਉੱਤੇ ਖੜਾ ਦਿਖਾਈ ਦੇਂਦਾ ਹੈ। ਮਨਿੰਦਰ ਸਿੰਘ ਉਰਫ ਮੋਨੀ ਨੇ ਲਾਲ ਕਿਲ੍ਹੇ ਉੱਤੇ ਤਲਵਾਰ ਲਹਿਰਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਜਸਪ੍ਰੀਤ ਸਿੰਘ ਵੀ ਇਸੇ ਦੌਰਾਨ ਗਲਤ ਇਸ਼ਾਰੇ ਕਰਦਾ ਦਿਖਾਈ ਦਿੱਤਾ ਹੈ।ਪੁਲਿਸ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਹਿੰਸਾ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਸਨ ਜੋ ਜਸਪ੍ਰੀਤ ਨੂੰ ਜਾਣਦੇ ਹਨ ਅਤੇ ਕੁਝ ਲੋਕਾਂ ਦੀ ਪਛਾਣ ਕੀਤੀ ਵੀ ਜਾ ਚੁੱਕੀ ਹੈ।

Click here To Read Punjabi News Today

ਪੰਜਾਬੀ ਖ਼ਬਰਾਂ

ਪੇਕਿਆਂ ਦੇ ਵਾਰਸ ਵੀ ਪਰਵਾਰ ਦਾ ਹਿੱਸਾ ਮੰਨੇ ਜਾਣਗੇ

Published

on

ਨਵੀਂ ਦਿੱਲੀ, 24 ਫਰਵਰੀ – ਭਾਰਤ ਦੀ ਸੁਪਰੀਮ ਕੋਰਟ ਨੇ ਹਿੰਦੂ ਔਰਤ ਦੀ ਜਾਇਦਾਦ ਦੇ ਵਿਰਾਸਤ ਕੇਸ ਵਿੱਚ ਇੱਕ ਅਹਿਮ ਫੈਸਲਾ ਦਿੱਤਾ ਅਤੇ ਕਿਹਾ ਕਿ ਹਿੰਦੂ ਵਿਆਹੁਤਾ ਦੇ ਪੇਕੇ ਪਰਵਾਰ ਦੇ ਵਾਰਸਾਂ ਨੂੰ ਬਾਹਰਲੇ ਲੋਕ ਨਹੀਂ ਕਿਹਾ ਜਾ ਸਕਦਾ। ਉਹ ਔਰਤ ਦੇ ਪਰਵਾਰ ਦੇ ਮੈਂਬਰ ਮੰਨੇ ਜਾਣਗੇ।
ਕੋਰਟ ਨੇ ਕਿਹਾ ਕਿ ਹਿੰਦੂ ਵਿਰਾਸਤ ਐਕਟ ਦੀ ਧਾਰਾ 15 (1) (ਡੀ) ਦੇ ਮੁਤਾਬਕ ਔਰਤ ਦੇ ਪਿਤਾ ਦੇ ਵਾਰਸਾਂ ਨੂੰ ਔਰਤ ਦੀ ਜਾਇਦਾਦ ਦੇ ਵਾਰਸਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਕੋਰਟ ਨੇ ਔਰਤ ਦੇ ਦਿਓਰ ਦੇ ਬੱਚਿਆਂ ਦੀ ਪਟੀਸ਼ਨ ਰੱਦ ਕਰ ਦਿੱਤੀ, ਜਿਸ ਵਿੱਚ ਔਰਤ ਵੱਲੋਂ ਆਪਣੇ ਭਰਾ ਦੇ ਬੱਚਿਆਂ ਨੂੰ ਜਾਇਦਾਦ ਦੇਣ ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ਵਿੱਚ ਕੋਰਟ ਤੋਂ ਪਰਵਾਰਕ ਸੈਟਲਮੈਂਟ ‘ਚ ਪਰਵਾਰ ਦੇ ਬਾਹਰ ਦੇ ਲੋਕਾਂ ਨੂੰ ਜਾਇਦਾਦ ਦਿੱਤੇ ਜਾਣ ਦੀ ਡਿਗਰੀ ਰੱਦ ਕਰਨ ਦੀ ਮੰਗ ਕੀਤੀ ਗਈ ਸੀ।ਇਹ ਅਹਿਮ ਫੈਸਲਾ ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ ਸੁਭਾਸ਼ ਰੈਡੀ ਦੀ ਬੈਂਚ ਨੇ ਹਾਈ ਕੋਰਟ ਤੇ ਹੇਠਲੀ ਅਦਾਲਤ ਦੇ ਫੈਸਲਿਆਂ ਨੂੰ ਸਹੀ ਮੰਨਦੇ ਹੋਏ ਦਿੱਤਾ ਹੈ। ਕੋਰਟ ਨੇ ਹਰਿਆਣਾ ਦੇ ਇਸ ਕੇਸ ਵਿੱਚ ਇੱਕ ਔਰਤ ਦੇ ਦਿਓਰ ਦੇ ਬੱਚਿਆਂ ਦੀ ਅਪੀਲ ਖਾਰਜ ਕਰ ਦਿੱਤੀ।
ਇਹ ਮਾਮਲਾ ਗੁਰੂਗ੍ਰਾਮ ਦੇ ਸੋਹਾਣਾ ਤਹਿਸੀਲ ਦੇ ਗੜ੍ਹੀ ਬਾਜਿਦਪੁਰ ਪਿੰਡ ਦਾ ਹੈ। ਗੜ੍ਹੀ ਪਿੰਡ ਵਿੱਚ ਬਦਲੂ ਦੀ ਖੇਤੀਯੋਗ ਜ਼ਮੀਨ ਸੀ। ਬਦਲੂ ਦੇ ਦੋ ਪੁੱਤਰ ਬਲੀ ਰਾਮ ਤੇ ਸ਼ੇਰ ਸਿੰਘਸਨ। ਸ਼ੇਰ ਸਿੰਘ ਦੀ 1953 ਵਿੱਚ ਮੌਤ ਹੋ ਗਈ, ਉਸ ਦੀ ਔਲਾਦ ਨਹੀਂ ਸੀ। ਸ਼ੇਰ ਸਿੰਘ ਦੇ ਮਰਨ ਤੋਂ ਬਾਅਦ ਉਸ ਦੀ ਵਿਧਵਾ ਜਗਨੋ ਨੂੰ ਪਤੀ ਦੇ ਹਿੱਸੇ ਦੀ ਅੱਧੀ ਜ਼ਮੀਨ ‘ਤੇ ਅਧਿਕਾਰ ਮਿਲਿਆ। ਜਗਨੋ ਨੇ ਫੈਮਿਲੀ ਸੈਟਲਮੈਂਟ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਰਾ ਦੇ ਪੁੱਤਰਾਂ ਨੂੰ ਦੇ ਦਿੱਤੀ। ਜਗਨੋ ਦੇ ਦਿਓਰ ਦੇ ਪੁੱਤਰਾਂ ਨੇ ਜਗਨੋ ਦੇ ਭਰਾ ਦੇ ਪੁੱਤਰਾਂ ਨੂੰ ਭੂਆ ਤੋਂ ਪਰਵਾਰਕ ਸੈਟਲਮੈਂਟ ‘ਚ ਮਿਲੀ ਜ਼ਮੀਨ ‘ਤੇ ਦਾਅਵੇ ਦਾ ਕੇਸ ਕੀਤਾ। ਉਸ ਵਿੱਚ ਜਗਨੋ ਨੇ ਲਿਖਤੀ ਬਿਆਨ ਦੇ ਕੇ ਭਰਾ ਦੇ ਪੁੱਤਰਾਂ ਦੇ ਕੇਸ ਦਾ ਸਮਰਥਨ ਕੀਤਾ ਅਤੇ ਕੋਰਟ ਨੇ ਸਮਰਥਨ ਵਿੱਚ ਬਿਆਨ ਆਉਣ ਪਿੱਛੋਂ ਭਰਾ ਦੇ ਪੁੱਤਰਾਂ ਦੇ ਹੱਕ ਵਿੱਚ 19 ਅਗਸਤ 1991 ਨੂੰ ਡਿਗਰੀ ਪਾਸ ਕਰ ਦਿੱਤੀ।ਇਸ ਤੋਂ ਬਾਅਦ ਜਗਨੋ ਦੇ ਦਿਓਰ ਬਾਲੀ ਰਾਮ ਦੇ ਬੱਚਿਆਂ ਨੇ ਅਦਾਲਤ ਵਿੱਚ ਕੇਸ ਕਰ ਕੇ ਪਰਵਾਰਕ ਸਮਝੌਤੇ ‘ਚ ਜਗਨੋਂ ਦੇ ਆਪਣੇ ਭਰਾ ਦੇ ਪੁੱਤਰਾਂ ਨੂੰ ਪਰਵਾਰ ਦੀ ਜ਼ਮੀਨ ਦੇਣ ਦਾ ਵਿਰੋਧ ਕੀਤਾ। ਦਿਓਰ ਦੇ ਬੱਚਿਆਂ ਨੇ ਕੋਰਟ ਤੋਂ 19 ਅਗਸਤ 1991 ਦਾ ਹੁਕਮ ਰੱਦ ਕਰਨ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਕਿ ਪਰਵਾਰਕ ਸਮਝੌਤੇੇ ਵਿੱਚ ਬਾਹਰੀ ਲੋਕਾਂ ਨੂੰ ਪਰਵਾਰ ਦੀ ਜ਼ਮੀਨ ਨਹੀਂ ਦਿੱਤੀ ਜਾ ਸਕਦੀ। ਜੇ ਜਗਨੋ ਦੇ ਭਰਾ ਦੇ ਪੁੱਤਰਾਂ ਨੂੰ ਜ਼ਮੀਨ ਦਿੱਤੀ ਤਾਂ ਉਸ ਨੂੰ ਰਜਿਸਟਰਡ ਕਰਵਾਇਆ ਜਾਣਾ ਚਾਹੀਦਾ ਸੀ ਕਿਉਂਕਿ ਜਗਨੋ ਦੇ ਭਰਾ ਦੇ ਪੁੱਤਰ ਜਗਨੋ ਦੇ ਪਰਵਾਰ ਦੇ ਮੈਂਬਰ ਨਹੀਂ ਮੰਨੇ ਜਾਣਗੇ। ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਮੁਕੱਦਮਾ ਰੱਦ ਹੋਣ ਤੋਂ ਬਾਅਦ ਦਿਓਰ ਦੇ ਬੱਚੇ ਖੁਸ਼ੀ ਰਾਮ ਤੇ ਹੋਰ ਸੁਪਰੀਮ ਕੋਰਟ ਪੁੱਜੇ ਸਨ।

Read More India News in Punjabi

Continue Reading

ਪੰਜਾਬੀ ਖ਼ਬਰਾਂ

ਲਾਲ ਕਿਲ੍ਹਾ ਹਿੰਸਾ ਕੇਸ ਵਿੱਚ ਜੰਮੂ ਤੋਂ ਦੋ ਜਣੇ ਹੋਰ ਗ਼੍ਰਿਫ਼ਤਾਰ

Published

on

ਜੰਮੂ, 24 ਫਰਵਰੀ – 26 ਜਨਵਰੀ ਨੂੰ ਹੋਈ ਲਾਲ ਕਿਲ੍ਹਾ ਘਟਨਾ ਦੇ ਸਬੰਧ ਵਿੱਚ ਦਿੱਲੀ ਪੁਲਸ ਨੇ ਕੱਲ੍ਹ ਜੰਮੂ ਤੋਂ ਇੱਕ ਕਿਸਾਨ ਨੇਤਾ ਸਮੇਤ ਦੋ ਜਣਿਆਂ ਨੂੰ ਗ਼੍ਰਿਫ਼ਤਾਰ ਕੀਤਾ।
ਦਿੱਲੀ ਪੁਲਸ ਨੇ ਦੱਸਿਆ ਕਿ 45 ਸਾਲਾ ਮਹਿੰਦਰ ਸਿੰਘ ਸਤਵਾਰੀ ਵਿੱਚ ਚਤਰਾ ਮਿੱਲ ਇਲਾਕੇ ਦਾ ਵਾਸੀ ਹੈ ਅਤੇ ਉਹ ਜੰਮੂ-ਕਸ਼ਮੀਰ ਸੰਯੁਕਤ ਮੋਰਚਾ ਸੰਗਠਨ ਦਾ ਪ੍ਰਧਾਨ ਹੈ। ਮਨਦੀਪ ਸਿੰਘ (23) ਜੰਮੂ ਦੇ ਗੋਲੇ ਗੁਜਰਾਲ ਇਲਾਕੇ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ 26 ਜਨਵਰੀ ਦੀ ਘਟਨਾ ਵਿੱਚ ਮੋਹਿੰਦਰ ਸਿੰਘ ਅਤੇ ਮਨਦੀਪ ਸਿੰਘ ਦਾ ਅਹਿਮ ਰੋਲ ਸੀ ਤੇ ਉਹ ਇਸ ਘਟਨਾ ਦੇ ਅਹਿਮ ਸਾਜਿਸ਼ ਕਰਤਾ ਹਨ। ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੱਲ੍ਹ ਰਾਤ ਨੂੰ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਤੇ ਪੁੱਛ ਗਿੱਛ ਲਈ ਦਿੱਲੀ ਲੈ ਗਈ। ਦਿੱਲੀ ਪੁਲਸ ਦੇ ਬੁਲਾਰੇ ਮੁਤਾਬਕ ਇਹ ਦੋਵੇਂ ਜਣੇ 26 ਜਨਵਰੀ ਦੀ ਘਟਨਾ ਦੌਰਾਨ ਕਾਫੀ ਸਰਗਰਮ ਅਤੇ ਅਹਿਮ ਸਾਜਿਸ਼ ਕਰਤਾ ਸਨ। ਦੂਜੇ ਪਾਸੇ ਮੋਹਿੰਦਰ ਸਿੰਘ ਦੇ ਪਰਵਾਰ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ। ਮੋਹਿੰਦਰ ਸਿੰਘ ਦੀ ਪਤਨੀ ਨੇ ਕਿਹਾ ਕਿ ਮੋਹਿੰਦਰ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਕੱਲ੍ਹ ਜੰਮੂ ਦੇ ਐਸ ਐਸ ਪੀ ਨੇ ਉਸ ਨੂੰ ਫੋਨ ਕੀਤਾ ਅਤੇ ਫੋਨ ਬੰਦ ਹੋਣ ਤੋਂ ਪਹਿਲਾਂ ਉਹ ਗਾਂਧੀ ਨਗਰ ਥਾਣੇ ਚਲਾ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਅਤੇ ਦਿੱਲੀ ਭੇਜ ਦਿੱਤਾ ਹੈ। ਉਸ ਨੇ ਕਿਹਾ ਕਿ ਜਦੋਂ ਲਾਲ ਕਿਲ੍ਹੇ ਦੀ ਘਟਨਾ ਹੋਈ ਤਾਂ ਉਸ ਸਮੇਂ ਮੋਹਿੰਦਰ ਸਿੰਘ ਦਿੱਲੀ ਸਰਹੱਦ ਉੱਤੇ ਸੀ ਨਾ ਕਿ ਲਾਲ ਕਿਲ੍ਹੇ ਉੱਤੇ।
ਮਹਿੰਦਰ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਨੂੰ ਗ਼੍ਰਿਫ਼ਤਾਰ ਕਰਨ ਵਿਰੁੱਧ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ ਉੱਤੇ ਡਿਗਾਣਾ ਵਿਖੇ ਸਥਾਨਕ ਲੋਕਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਇਨ੍ਹਾਂ ਦੋਵਾਂ ਦੀ ਰਿਹਾਈ ਦੀ ਮੰਗ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਜੰਮੂ ਪੁਲਸ ਨੇ ਦੋਵਾਂ ਨੂੰ ਦੇਰ ਰਾਤ ਧੋਖੇ ਨਾਲ ਘਰੋਂ ਗਾਂਧੀਨਗਰ ਥਾਣੇ ਬੁਲਾ ਕੇ ਦਿੱਲੀ ਪੁਲਸ ਨੂੰ ਸੌਂਪ ਦਿੱਤਾ, ਜਿੱਥੋਂ ਦਿੱਲੀ ਪੁਲਸ ਪੁੱਛਗਿੱਛ ਦੇ ਲਈ ਦਿੱਲੀ ਲੈ ਗਈ ਅਤੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ। ਮਹਿੰਦਰ ਸਿੰਘ ਖਾਲਸਾ ਦੀ ਪਤਨੀ ਨੇ ਦੱਸਿਆ ਕਿ ਲਾਲ ਕਿਲ੍ਹਾ ਵਿਖੇ ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਵੇਲੇ ਉਸ ਦਾ ਪਤੀ ਉਥੇ ਮੌਜੂਦ ਨਹੀਂ ਸੀ, ਜਦਕਿ ਉਹ ਉਸ ਵੇਲੇ ਦਿੱਲੀ ਸਰਹੱਦ ਉੱਤੇ ਸੀ। ਦਿੱਲੀ ਪੁਲਸ ਉਸ ਨੂੰ ਝੂਠੇ ਮਾਮਲੇ ਵਿੱਚ ਫਸਾ ਰਹੀ ਹੈ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਟੱਕਰ ਮਗਰੋਂ ਟਰੱਕਾਂ ਨੂੰ ਅੱਗ ਲੱਗੀ, ਇੱਕ ਜਣੇ ਦੀ ਮੌਤ

Published

on

ਜਗਰਾਉਂ, 24 ਫਰਵਰੀ – ਜਗਰਾਓਂ-ਜਲੰਧਰ ਮਾਰਗ ਉੱਤੇ ਕੱਲ੍ਹ ਵਾਪਰੇ ਹਾਦਸੇ ਵਿੱਚ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ ਦੋਵੇਂ ਟਰੱਕ ਸੜ ਗਏ। ਇੱਕ ਟਰੱਕ ਦਾ ਡਰਾਈਵਰ ਵਾਹਨ ਨੂੰ ਅੱਗ ਲੱਗਣ ਦੇ ਕਾਰਨ ਸੜ ਗਿਆ, ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਜਗਰਾਉਂ-ਜਲੰਧਰ ਮਾਰਗ ਉੱਤੇ ਟਰੱਕ ਯੂਨੀਅਨ ਦੇ ਕੋਲ ਇੱਕ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਦੋ ਟਰੱਕਾਂ ਦੀ ਟੱਕਰ ਹੋ ਗਈ। ਟਾਈਲਾਂ ਨਾਲ ਭਰਿਆ ਟਰੱਕ ਮੂਹਰੇ ਕਾਰ ਆਉਣ ਦੇ ਕਾਰਨ ਸੜਕ ਉੱਤੇ ਖੜ੍ਹੇ ਰੇਤ ਨਾਲ ਭਰੇ ਟਰੱਕ ਵਿੱਚ ਸਿੱਧਾ ਆ ਵੱਜਾ। ਮੌਕੇ ਉੱਤੇ ਹਾਜ਼ਰ ਲੋਕਾਂ ਅਨੁਸਾਰ ਟੱਕਰ ਪਿੱਛੋਂ ਦੋਵਾਂ ਟਰੱਕਾਂ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਲਪਟਾਂ ਉਚੀਆਂ ਉਠਣ ਲੱਗੀਆਂ। ਰਾਹ ਗੀਰਾਂ ਨੇ ਨਗਰ ਕੌਂਸਲ ਦੇ ਅੱਗ ਬੁਝਾਊ ਅਮਲੇ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ, ਪਰ ਫੋਨ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਇੱਕ ਟਰੱਕ ਦਾ ਡਰਾਈਵਰ ਵਿੱਚੇ ਝੁਲਸ ਗਿਆ ਅਤੇ ਬਾਹਰ ਕੱਢਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ਉੱਤੇ ਪੁੱਜੀ ਪੁਲਸ ਦੀ ਪੜਤਾਲ ਪਤਾ ਲੱਗਾ ਕਿ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਬਠਿੰਡੇ ਦੀ ਗਨਪਤੀ ਟਾਈਲ ਦਾ ਹੈ ਅਤੇ ਇਸ ਦੇ ਮ੍ਰਿਤਕ ਚਾਲਕ ਮਾਣਕ ਸਿੰਘ ਪਿੰਡ ਬਹਾਦਰਪੁਰ (ਮਾਨਸਾ) ਦਾ ਰਹਿਣ ਵਾਲਾ ਸੀ।

Read More Punjabi Latest News on Crime

Continue Reading

ਰੁਝਾਨ


Copyright by IK Soch News powered by InstantWebsites.ca