Another BJP ally quits NDA alliance over farmers' issue
Connect with us apnews@iksoch.com

ਰਾਜਨੀਤੀ

ਕਿਸਾਨੀ ਮੁੱਦੇ ਕਾਰਨ ਭਾਜਪਾ ਦੇ ਇੱਕ ਹੋਰ ਸਹਿਯੋਗੀ ਨੇ ਐੱਨ ਡੀ ਏ ਗੱਠਜੋੜ ਛੱਡਿਆ

Published

on

bjp kisan
  • ਐੱਮ ਪੀ ਬੇਨੀਵਾਲ ਨੇ ਕਿਹਾ: ਕਿਸਾਨਾਂ ਦੇ ਖਿਲਾਫ ਖੜੇ ਨਹੀਂ ਹੋਵਾਂਗੇ
    ਨਵੀਂ ਦਿੱਲੀ, 26 ਦਸੰਬਰ, -ਰਾਸ਼ਟਰੀ ਲੋਕਤੰਤਰੀ ਪਾਰਟੀ ਦੇ ਕਨਵੀਨਰ ਅਤੇ ਰਾਜਸਥਾਨ ਦੇ ਨਾਗੌਰ ਤੋਂ ਪਾਰਲੀਮੈਂਟ ਮੈਂਬਰ ਹਨੂੰਮਾਨ ਬੇਨੀਵਾਲ ਨੇ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲਦੇੇ ਕਿਸਾਨ ਅੰਦੋਲਨ ਦੇ ਪੱਖ ਵਿੱਚਅਤੇ ਲੋਕ ਹਿੱਤ ਦੇ ਮੁੱਦਿਆਂ ਉੱਤੇ ਅੱਜ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਅੱਜ ਸ਼ਨੀਵਾਰ ਰਾਜਸਥਾਨ ਦੇ ਅਲਵਰ ਜਿ਼ਲੇਵਿੱਚ ਸ਼ਾਹਜਹਾਂਪੁਰ-ਖੇੜਾ ਬਾਰਡਰ ਉੱਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਬੇਨੀਵਾਲ ਨੇ ਕਿਹਾ, ‘ਅਸੀਂ ਕਿਸਾਨਾਂ ਦੇ ਖਿਲਾਫ ਕਿਸੇ ਦੇ ਨਾਲ ਖੜੇ ਨਹੀਂ ਹੋਵਾਂਗੇ।’
    ਵਰਨਣ ਯੋਗ ਹੈ ਕਿ ਹਨੂੰਮਾਨ ਬੇਨੀਵਾਲ ਨੇ 19 ਦਸੰਬਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ 26 ਦਸੰਬਰ ਨੂੰ ਉਹ ਦੋ ਲੱਖ ਕਿਸਾਨਾਂ ਨਾਲ ਦਿੱਲੀ ਨੂੰ ਕੂਚ ਕਰਨਗੇ ਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ ਡੀ ਏ) ਵਿੱਚ ਰਹਿਣ ਬਾਰੇ ਵੀ ਫੈਸਲਾ ਉਸੇ ਦਿਨ ਹੋਵੇਗਾ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਉਨ੍ਹਾਂ ਨੇ ਪਾਰਲੀਮੈਂਟ ਦੀਆਂ ਤਿੰਨ ਕਮੇਟੀਆਂ ਦੀ ਮੈਂਬਰੀਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਲੋਕਸਭਾ ਦੇ ਸਪੀਕਰ ਓਮ ਬਿਰਲਾ ਨੂੰ ਭੇਜਿਆ ਸੀ, ਜਿਸਵਿੱਚ ਬੇਨੀਵਾਲ ਨੇ ਪਾਰਲੀਮੈਂਟ ਦੀ ਉਦਯੋਗਾਂ ਬਾਰੇ ਸਟੈਂਡਿੰਗ ਕਮੇਟੀ, ਡਿਮਾਂਡਜ਼ ਕਮੇਟੀ ਅਤੇ ਪੈਟਰੋਲੀਅਮ ਅਤੇ ਗੈਸ ਮੰਤਰਾਲਾ ਦੀ ਸਲਾਹਕਾਰ ਕਮੇਟੀ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ।
    ਇਸ ਤੋਂ ਪਹਿਲਾਂ ਹਨੂੰਮਾਨ ਬੇਨੀਵਾਲ ਨੇ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਛੱਡਣ ਦਾ ਐਲਾਨ ਕਰ ਕੇ ਰਾਜਸਥਾਨ ਵਿੱਚ ਰਾਸ਼ਟਰੀ ਲੋਕੰਤਰੀ ਪਾਰਟੀ (ਆਰ ਐੱਲ ਪੀ) ਬਣਾਈ ਸੀ। ਇਸ ਪਾਰਟੀ ਨੇ ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਭਾਜਪਾ ਨਾਲ ਸਮਝੌਤਾ ਕੀਤਾ ਸੀ, ਪਰ ਖੇਤੀਬਾੜੀ ਕਾਨੂੰਨਾਂ ਦੀ ਨਿੰਦਾ ਕਰਦੇ ਹੋਏ ਅੱਜ ਇਸ ਦੇ ਮੁਖੀ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਮੱਰਥਨ ਦੇ ਕੇ ਭਾਜਪਾ ਦਾ ਸਾਥ ਛੱਡਦਿੱਤਾ ਹੈ। ਭਾਜਪਾ ਦੇ ਐੱਨ ਡੀ ਏ ਗੱਠਜੋੜ ਨੂੰ ਛੱਡਣ ਵਾਲੀ ਇਹ ਪਾਰਟੀ ਸਭ ਤੋਂ ਨਵਾਂ ਭਾਈਵਾਲ ਸੀ, ਇਸ ਤੋਂ ਪਹਿਲਾਂ ਇਸ ਗੱਠਜੋੜ ਦਾ ਸਾਥ ਸਭ ਤੋਂ ਪੁਰਾਣੀਆਂ ਦੋ ਭਾਈਵਾਲ ਪਾਰਟੀਆਂ ਸਿ਼ਵ ਸੈਨਾ ਅਤੇ ਅਕਾਲੀ ਦਲ ਵੀ ਛੱਡ ਚੁੱਕੀਆਂ ਹਨ।

Click Here To Read Punjabi newspaper

ਰਾਜਨੀਤੀ

ਆਮ ਆਦਮੀ ਪਾਰਟੀ ਦਾ ਵਿਧਾਇਕ ਸੋਮਨਾਥ ਭਾਰਤੀ ਕੁੱਟਮਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ

Published

on

somnath
  • ਮਾਮਲਾ ਏਮਜ਼ ਦੇ ਕਰਮਚਾਰੀ ਨਾਲ ਝਗੜੇ ਦਾ
    ਨਵੀਂ ਦਿੱਲੀ, 23 ਜਨਵਰੀ, – ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਦੀ ਇਕ ਅਦਾਲਤ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਸਕਿਓਰਟੀ ਗਾਰਡ ਉੱਤੇ ਹਮਲੇ ਦਾ ਦੋਸ਼ੀ ਮੰਨਿਆ ਹੈ।ਅੱਜ ਅਦਾਲਤ ਨੇ 2016 ਦੇ ਇਸ ਕੇਸ ਵਿੱਚ ਫੈਸਲਾ ਸੁਣਾਇਆ ਹੈ।
    ਸੋਮਨਾਥ ਭਾਰਤੀ ਉੱਤੇ ਏਮਜ਼ ਦੇ ਸੁਰੱਖਿਆ ਕਰਮਚਾਰੀ ਉੱਤੇ ਹਮਲਾ ਕਰਨ ਦਾ ਦੋਸ਼ ਲੱਗਾ ਸੀ। ਅਦਾਲਤ ਨੇ ਇਸੇ ਕੇਸ ਦੇ ਚਾਰ ਹੋਰ ਦੋਸ਼ੀਆਂ ਨੂੰ ਛੱਡਦਿੱਤਾ ਹੈ।ਚਾਰ ਸਾਲ ਪੁਰਾਣੇ ਇਸ ਕੇਸ ਬਾਰੇ ਕਿਹਾਗਿਆ ਹੈ ਕਿ ਸੋਮਨਾਥ ਭਾਰਤੀ ਦਿੱਲੀ ਦੇ ਪਹਿਲੇ ਅਜਿਹੇ ਮੰਤਰੀ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਦਿੱਤੀ ਜਾਏਗੀ। ਸੋਮਨਾਥ ਭਾਰਤੀ ਉੱਤੇ ਸਾਲ 2016 ਵਿਚ ਇਸ ਕੇਸ ਵਿਚ ਏਮਜ਼ ਦੇ ਇੱਕ ਮੁਲਾਜ਼ਮ ਦੀ ਕੁੱਟਮਾਰ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਦੇ ਦੋਸ਼ ਲਾਏ ਗਏ ਸਨ, ਜਿਸ ਵਿਚ ਅੱਜ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ।
    ਉਂਜ ਸੋਮਨਾਥ ਭਾਰਤੀ ਨੂੰ ਇਸ ਹਫਤੇਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥਦੇ ਵਿਰੁੱਧ ਟਿਪਣੀ ਕਰਨ ਲਈ ਵੀ ਗ੍ਰਿਫਤਾਰ ਕੀਤਾ ਸੀ। ਉਸ ਨੂੰ ਕਈ ਦਿਨ ਅਤੇ ਰਾਤਾਂ ਹਿਰਾਸਤ ਵਿਚ ਗੁਜ਼ਾਰਨੇ ਪਏ ਅਤੇ ਬਾਅਦ ਵਿੱਚ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਗਈ ਸੀ। ਸੋਮਨਾਥ ਭਾਰਤੀ ਉੱਤੇ ਅਮੇਠੀ ਅਤੇ ਰਾਏਬਰੇਲੀ ਵਿਚ ਦੋ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿਚੋਂ ਇਕ ਦੀ ਸੁਣਵਾਈ ਹੋ ਰਹੀ ਹੈ।

Continue Reading

ਅੰਤਰਰਾਸ਼ਟਰੀ

ਟਰੰਪ ਦੇ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸੈਨੇਟ ਵਿੱਚ 8 ਫਰਵਰੀ ਤੋਂ ਸ਼ੁਰੂ ਹੋਵੇਗੀ

Published

on

trump

ਵਾਸ਼ਿੰਗਟਨ, 23 ਜਨਵਰੀ, -ਅਮਰੀਕੀ ਪਾਰਲੀਮੈਂਟ ਦੇ ਉਤਲੇ ਹਾਊਸ ਸੈਨੇਟ ਵਿੱਚ ਡੈਮੋਕ੍ਰੇਟਿਕ ਨੇਤਾ ਸ਼ੁਮਰ ਨੇ ਐਲਾਨ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਮਹਾਦੋਸ਼ ਦਾ ਮੁਕੱਦਮਾ 8 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਹੇਠਲੇ ਹਾਊਸ ਪ੍ਰਤੀਨਿਧੀ ਸਭਾ ਵਿੱਚ ਇਹ ਪ੍ਰਕਿਰਿਆ ਸੋਮਵਾਰ ਤੋਂਸ਼ੁਰੂ ਹੋ ਜਾਵੇਗੀ।
ਡੈਮੋਕ੍ਰੇਟਿਕ ਲੀਡਰ ਦੇਇਸ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਰਾਸ਼ਟਰਪਤੀ ਅਹੁਦੇ ਤੋਂ ਹਟਣ ਪਿੱਛੋਂ ਵੀ ਟਰੰਪ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਖਬਰ ਏਜੰਸੀ ਨੇ ਡੈਮੋਕ੍ਰੇਟਿਕ ਨੇਤਾ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਾਰੇ ਆਪਣੇ ਦੇਸ਼ ਦੇ ਇਤਿਹਾਸ ਵਿੱਚ ਇਸ ਮੁਹਿੰਮ ਨੂੰ ਪਿੱਛੇ ਰੱਖਣਾ ਚਾਹੁੰਦੇ ਹਾਂ, ਪਰ ਦੇਸ਼ ਦੀ ਏਕਤਾ ਲਈ ਜ਼ਰੂਰੀ ਹੈ ਕਿ ਸੱਚਾਈ ਤੇ ਜਵਾਬਦੇਹੀ ਤੈਅ ਕੀਤੀ ਜਾਵੇ, ਜਦ ਕਿ ਟਰੰਪ ਇਸ ਵਕਤ ਦੇਸ਼ ਦੇ ਰਾਸ਼ਟਰਪਤੀ ਨਹੀਂ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਮਤਾ ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ, ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼, ਤੋਂ ਪਾਸ ਹੋ ਚੁੱਕਾ ਹੈ ਤੇ ਅਗਲੀ ਪ੍ਰਕਿਰਿਆ ਸੈਨੇਟ ਵਿੱਚ ਹੋਵੇਗੀ। ਟਰੰਪ ਉੱਤੇਬੀਤੀ 6 ਜਨਵਰੀ ਨੂੰ ਕੈਪੀਟਲ ਹਿਲ (ਅਮਰੀਕੀ ਪਾਰਲੀਮੈਂਟ) ਉੱਤੇ ਹਮਲਾ ਕਰਨ ਲਈ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਹੇਠਲੇ ਹਾਊਸ ਵਿੱਚ ਮਹਾਂਦੋਸ਼ ਦਾ ਮਤਾ 197 ਦੇ ਮੁਕਾਬਲੇ 232 ਵੋਟਾਂ ਵਿੱਚੋ ਪਾਸ ਹੋ ਗਿਆ ਸੀ। ਇਸ ਕਾਰਵਾਈ ਦੌਰਾਨ ਟਰੰਪ ਦੀ 10 ਰਿਪਬਲਿਕ ਪਾਰਟੀ ਦੇ ਦਸ ਮੈਂਬਰਾਂ ਨੇ ਵੀ ਮਤੇ ਪੱਖ ਵਿੱਚ ਵੋਟ ਪਾਈ ਸੀ। ਹੇਠਲੇ ਹਾਊਸ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੋਣ ਕਾਰਨ ਓਥੇ ਮਹਾਦੋਸ਼ ਮਤਾ ਪਾਸ ਹੋਣਾ ਇਕ ਰਸਮ ਸੀ। ਅੱਗੋਂ ਮਾਮਲਾ ਸੈਨੇਟਦਾ ਹੈ, ਜਿੱਥੇ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਮਹਾਦੋਸ਼ ਮਤਾ ਪਾਸ ਕਰਨ ਦੇ ਲਈ ਘੱਟੋ-ਘੱਟ 17 ਰਿਪਬਲਿਕ ਮੈਂਬਰਾਂ ਨੂੰ ਵੀ ਇਸ ਦੇ ਪੱਖ ਵਿੱਚਵੋਟ ਪਾਉਣੀ ਹੋਵੇਗੀ, ਜਦ ਕਿ 20 ਰਿਪਬਲਿਕ ਸੈਨੇਟਰ ਇਸ ਵਕਤ ਤੱਕ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਰਾਜ਼ੀ ਹੋ ਚੁੱਕੇ ਹਨ।

Continue Reading

ਰਾਜਨੀਤੀ

ਨੇਤਾਜੀ ਸਮਾਗਮ ਵਿੱਚ ਭੜਕੀ ਹੋਈ ਮਮਤਾ ਦਾ ਮੋਦੀ ਸਾਹਮਣੇ ਬੋਲਣ ਤੋਂ ਇਨਕਾਰ

Published

on

mamata
  • ਭਾਜਪਾ ਵਰਕਰਾਂ ਦੇ ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਤੋਂ ਨਾਰਾਜ਼ਗੀ
    ਕੋਲਕਾਤਾ, 23 ਜਨਵਰੀ, – ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125 ਵੀਂ ਜਨਮ ਦਿਵਸ ਮੌਕੇਹੋਏ ਇਕ ਸਮਾਗਮ ਵਿੱਚ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ ਗਏ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸਟੇਜ ਉੱਤੇ ਬੋਲਣ ਦੇ ਵਕਤ ਨਾਅਰੇਬਾਜ਼ੀ ਕੀਤੀ ਗਈ ਤਾਂ ਇਸ ਤੋਂ ਭੜਕੀ ਮਮਤਾ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਉਨ੍ਹਾਂ ਭੀੜ ਉੱਤੇ ਇੱਕ ਵਿਸ਼ੇਸ਼ ਪਾਰਟੀ ਨਾਲ ਜੁੜੇ ਹੋਣ ਦਾ ਦੋਸ਼ ਵੀ ਲਾਇਆ ਹੈ।
    ਵਰਨਣ ਯੋਗ ਹੈ ਇਹ ਸਮਾਗਮ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਵਿਕਟੋਰੀਆ ਮੈਮੋਰੀਅਲ ਵਿਖੇ ਕੀਤਾ ਜਾ ਰਿਹਾ ਸੀ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬੋਲਣਾ ਸ਼ੁਰੂ ਕਰਨ ਵੇਲੇ ਜਦੋਂ ‘ਜੈ ਸੀ੍ਰ ਰਾਮ’ ਦੇ ਨਾਅਰੇ ਲਾਉਣੇ ਸ਼ੁਰੂ ਕੀਤੇ ਗਏ ਤਾਂ ਮਮਤਾ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ‘ਮੈਨੂੰ ਲਗਦਾ ਹੈ ਕਿ ਸਰਕਾਰ ਦੇ ਪ੍ਰੋਗਰਾਮ ਵਿਚ ਕੁਝ ਮਾਣ ਹੋਣਾ ਚਾਹੀਦਾ ਹੈ। ਇਹ ਰਾਜਨੀਤਕ ਪ੍ਰੋਗਰਾਮ ਨਹੀਂ ਹੈ। ਕਿਸੇ ਨੂੰ ਬੁਲਾਉਣ ਤੋਂ ਬਾਅਦ ਅਪਮਾਨ ਕਰਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ।’ ਇਸਦੇ ਨਾਲ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਕੁਝ ਵੀ ਬੋਲਣ ਤੋਂ ਨਾਂਹ ਕਰ ਕੇ ਕਿਹਾ ਕਿ ‘ਮੈਂ ਵਿਰੋਧ ਵਜੋਂ ਕੁਝ ਨਹੀਂ ਬੋਲਾਂਗੀ।’ ਇਸ ਮੌਕੇ ਕਈ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਡਾਕ ਟਿਕਟ ਵੀ ਜਾਰੀ ਕੀਤੀ ਹੈ।
    ਇਸ ਤੋਂ ਪਹਿਲਾਂ ਅੱਜ ਸ਼ਨੀਵਾਰ ਨੂੰ ਕੋਲਕਾਤਾ ਵਿੱਚਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ 7 ਕਿਲੋਮੀਟਰ ਲੰਬੀ ਰੈਲੀ ਕੀਤੀ ਗਈ ਸੀ। ਇਸ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਉੱਤੇ ਦੋਸ਼ ਲਾਏ ਤੇ ਕਿਹਾ ਸੀ ਕਿ ਅਸੀਂ ਨੇਤਾ ਜੀ ਦਾ ਜਨਮਦਿਨ ਸਿਰਫ ਉਨ੍ਹਾਂ ਸਾਲਾਂ ਵਿੱਚ ਨਹੀਂ ਮਨਾਉਂਦੇ, ਜਦੋਂ ਚੋਣਾਂ ਹੋਣੀਆਂ ਹੁੰਦੀਆਂ ਹਨ, ਅਸੀਂ ਉਨ੍ਹਾਂ ਦੀ 125 ਵੀਂ ਜਯੰਤੀ ਵੱਡੇ ਪੱਧਰ ਉੱਤੇ ਮਨਾ ਰਹੇ ਹਾਂ। ਮਮਤਾ ਬੈਨਰਜੀ ਨੇ ਕਿਹਾ ਸੀ ਕਿ ਨੇਤਾ ਜੀ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਵਿਚੋਂ ਇਕ ਸਨ, ਉਹ ਮਹਾਨ ਦਾਰਸ਼ਨਿਕ ਸਨ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca