ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਕੇਸ ਦੀ ਜਾਂਚ ਸ਼ੁਰੂ - ਇਕ ਸੋਚ
Connect with us apnews@iksoch.com

Uncategorized

ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਕੇਸ ਦੀ ਜਾਂਚ ਸ਼ੁਰੂ

Published

on

anti-Sikh riot case

ਕਾਨਪੁਰ, 29 ਨਵੰਬਰ – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਹੋਏ ਸਿੱਖ ਵਿਰੋਧੀ ਦੰਗੇ ਦੇ ਇੱਕ ਹੋਰ ਕੇਸ ਦੀ ਜਾਂਚ ਐਸ ਆਈ ਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਸ਼ੁਰੂ ਕਰ ਦਿੱਤੀ ਹੈ। ਇੱਕ ਦਿਨ ਪਹਿਲਾਂ ਸਬੂਤ ਇਕੱਠੇ ਕਰ ਕੇ ਟੀਮ ਨੇ ਅਦਾਲਤ ਤੋਂ ਇਜਾਜ਼ਤ ਮੰਗੀ ਸੀ।
ਇਸ ਵਾਰਦਾਤ ਵਿੱਚ ਇੱਕੋ ਪਰਵਾਰ ਦੇ ਨੌਜਵਾਨ ਅਤੇ ਉਸ ਦੇ ਰਿਸ਼ਤੇਦਾਰ ਦੀ ਹੱਤਿਆ ਕਰ ਕੇ ਦੰਗਾਕਾਰੀਆਂ ਨੇ ਲਾਸ਼ਾਂ ਸਾੜ ਦਿੱਤੀਆਂ ਸਨ। ਇਸ ਕੇਸ ਦੇ ਸਮੇਤਇਸ ਵਕਤ 19 ਕੇਸਾਂ ਦੀ ਜਾਂਚ ਚੱਲਦੀ ਪਈ ਹੈ।ਐਸ ਆਈ ਟੀ ਮੁਤਾਬਕ ਨੌਬਸਤਾ ਥਾਣਾ ਖੇਤਰ ਦੇ ਕਿਦਵਈ ਨਗਰ ਵਿੱਚ ਇੱਕ ਨਵੰਬਰ 1984 ਨੂੰ ਇਹ ਵਾਰਦਾਤ ਹੋਈ ਸੀ। ਇਸ ਵਿੱਚ ਪੁਰਸ਼ੋਤਮ ਸਿੰਘ ਦੇ ਘਰ ਉਤੇ ਦੰਗਾਕਾਰੀਆਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੇ ਭਰਾ ਸਰਦੂਲ ਸਿੰਘ ਅਤੇ ਦਬੌਲੀ ਵਾਸੀ ਇੱਕ ਰਿਸ਼ਤੇਦਾਰ ਗੁਰਦਿਆਲ ਸਿੰਘ ਨੂੰ ਡੰਡਿਆਂ ਤੇ ਸਰੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਹਮਲੇ ਵਿੱਚ ਪੁਰਸ਼ੋਤਮ ਸਮੇਤ ਪਰਵਾਰ ਦੇ ਸੱਤ ਲੋਕ ਜ਼ਖਮੀ ਹੋਏ ਸਨ। ਏਤੇ ਪੁਲਸ ਦੇ ਆਉਣ ਉਤੇ ਉਨ੍ਹਾਂ ਦੀ ਜਾਨ ਬਚ ਸਕਦੀ ਸੀ।ਐਸ ਆਈ ਟੀ ਦੇ ਐਸ ਪੀ ਬਾਲੇਂਦੂ ਭੂਸ਼ਣ ਨੇ ਦੱਸਿਆ ਕਿ ਪੁਰਸ਼ੋਤਮ ਸਿੰਘ ਨੇ ਇਹ ਕੇਸ ਦਰਜ ਕਰਾਇਆ ਸੀ, ਪਰ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਪੁਲਸ ਨੇ ਫਾਈਨਲ ਰਿਪੋਰਟ ਲਾ ਦਿੱਤੀ ਸੀ। ਪਿਛਲੇ ਦਿਨੀਂ ਜਾਂਚ ਵਿੱਚ ਪਤਾ ਲੱਗਾ ਕਿ ਉਸ ਵਾਰਦਾਤ ਵਿੱਚ ਜ਼ਖਮੀ ਹੋਏ ਕੁਝ ਲੋਕ ਪੰਜਾਬ ਵਿੱਚ ਹਨ। ਉਨ੍ਹਾਂ ਨਾਲ ਗੱਲ ਕਰ ਕੇ ਮੁਕੱਦਮੇ ਦੀ ਅੱਗੇ ਦੀ ਜਾਂਚ ਲਈ ਇਜਾਜ਼ਤ ਮੰਗੀ ਗਈ। ਅਦਾਲਤ ਤੋਂ ਇਜਾਜ਼ਤ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Continue Reading
Click to comment

Leave a Reply

Your email address will not be published. Required fields are marked *

Uncategorized

ਐਸ ਐਫ ਜੇ ਮਾਮਲੇ ਵਿੱਚ ਐਨ ਆਈ ਏ ਦੇ ਸਾਹਮਣੇ ਚਾਰ ਜਣੇ ਹੋਰ ਪੇਸ਼

Published

on

NIA

ਨਵੀਂ ਦਿੱਲੀ, 20 ਜਨਵਰੀ – ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਕੇਸ ਵਿੱਚ ਚੱਲਦੀ ਜਾਂਚ ਦੇ ਸੰਬੰਧ ਵਿੱਚ ਚਾਰ ਹੋਰ ਲੋਕ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੇ ਸਾਹਮਣੇ ਪੇਸ਼ ਹੋਏ ਹਨ।
ਇਸ ਜਾਂਚ ਨਾਲ ਜੁੜੇ ਐਨ ਆਈ ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ ਤੇ ਕਿਹਾ ਕਿ ‘ਕੱਲ੍ਹ ਗਵਾਹ ਦੇ ਰੂਪ ਵਿੱਚ ਚਾਰ ਵਿਅਕਤੀ ਬਿਆਨ ਦਰਜ ਦੇਣ ਲਈ ਹਾਜ਼ਰ ਹੋਏ।’ ਅਧਿਕਾਰੀ ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਨੂੰ ਕਰੀਬ ਇੱਕ ਦਰਜਨ ਲੋਕ ਆਪਣੇ ਬਿਆਨ ਦਰਜ ਕਰਵਾਉਣ ਲਈ ਐਨ ਆਈ ਏ ਅੱਗੇ ਪੇਸ਼ ਹੋਏ। ਇਸ ਤੋਂ ਪਹਿਲਾਂ ਐਨ ਆਈ ਏ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਅੱਤਵਾਦ ਰੋਕੂ ਜਾਂਚ ਏਜੰਸੀ ਨੇ ਕਈ ਲੋਕਾਂ ਨੂੰ ਜਾਂਚ ਲਈ ਨੋਟਿਸ ਭੇਜੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਕੇਸ ਦੇ ਕੁਝ ਵੇਰਵਿਆਂ ਦਾ ਪਤਾ ਲਾਉਣ ਦੇ ਲਈ ਉਨ੍ਹਾਂ ਨੂੰ ਗਵਾਹ ਦੇ ਰੂਪ ਵਿੱਚ ਬੁਲਾਇਆ ਗਿਆ ਹੈ। ਇਹ ਪੁੱਛੇ ਜਾਣ ਉਤੇ ਕਿ ਪੱਤਰਕਾਰ, ਕਿਸਾਨ ਲੀਡਰਾਂ ਦੇ ਇਲਾਵਾ ਕਿਸ-ਕਿਸ ਨੂੰ ਬੁਲਾਇਆ ਹੈ, ਅਧਿਕਾਰੀ ਨੇ ਕਿਹਾ, ਮੈਂ ਵਿਸ਼ੇਸ਼ ਤੌਰਤੇ ਉਨ੍ਹਾਂ ਵਿਅਕਤੀਆਂ ਦੇ ਪੇਸ਼ੇ ਬਾਰੇ ਨਹੀਂ ਕਹਿ ਸਕਦਾ, ਜਿਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ। ਏਜੰਸੀ ਨੇ ਐਸ ਐਫ ਜੇ ਕੇਸ ਵਿੱਚ ਜਾਂਚ ਲਈ ਲਗਭਗ ਚਾਲੀ ਲੋਕਾਂ ਨੂੰ ਗਵਾਹ ਦੇ ਰੂਪ ਵਿੱਚ ਬੁਲਾਇਆ ਹੈ। ਐਨ ਆਈ ਏ ਨੇ ਕਈ ਪੱਤਰਕਾਰਾਂ, ਕਿਸਾਨ ਲੀਡਰਾਂ ਅਤੇ ਹੋਰਨਾਂ ਲੋਕਾਂ ਨੂੰ ਸਿੱਖਸ ਫਾਰ ਜਸਟਿਸ ਮਾਮਲੇ ਦੇ ਗਵਾਹ ਵਜੋਂ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਇਹ ਕੇਸ ਪਿਛਲੇ ਸਾਲ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਸਰਕਾਰ ਨੇ ਆਈ ਪੀ ਸੀ ਅਤੇ ਗੈਰ ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ ਏ ਪੀ ਏ) ਦੀਆਂ ਕਈ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਬਾਅਦ ਐਨ ਆਈ ਏ ਨੇ ਕੇਸ ਦਰਜ ਕੀਤਾ ਸੀ।

Continue Reading

Uncategorized

ਮੱਧ ਪ੍ਰਦੇਸ਼ ਵਿੱਚ ਲਵ ਜੇਹਾਦ ਦਾ ਪਹਿਲਾ ਕੇਸ ਪੁਲਸ ਵੱਲੋਂ ਦਰਜ

Published

on

love jihad

ਬਡਵਾਨੀ, 20 ਜਨਵਰੀ – ਮੱਧ ਪ੍ਰਦੇਸ਼ ਵਿੱਚ ਲਵ ਜੇਹਾਦ ਬਾਰੇ ਬਣਾਏ ਕਾਨੂੰਨ ਹੇਠ ਪੁਲਸ ਨੇ ਪਹਿਲਾ ਕੇਸ ਬਡਵਾਨੀ ਜ਼ਿਲ੍ਹੇ ਵਿੱਚ ਦਰਜ ਕੀਤਾ ਅਤੇ 22 ਸਾਲਾ ਲੜਕੀ ਦੀ ਸ਼ਿਕਾਇਤ ਉੱਤੇ 28 ਸਾਲਾ ਇੱਕ ਵਿਆਹੁਤਾ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।
ਬਡਵਾਨੀ ਥਾਣਾ ਦੇ ਇੰਚਰਾਜ ਰਾਜੇਸ਼ ਯਾਦਵ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ਤੇ ਕੱਲ੍ਹ ਪਲਸੂਦ ਪਿੰਡ ਦੇ 28 ਸਾਲਾ ਸੋਹੇਲ ਮੰਸੂਰੀ ਦੇ ਖ਼ਿਲਾਫ਼ ਬਲਾਤਕਾਰ ਅਤੇ ਧਾਰਮਿਕ ਅਜਾਦੀ ਬਾਰੇ ਆਰਡੀਨੈਂਸ 2020 ਦਾ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਨੇ ਖੁਦ ਨੂੰ ਸੰਨੀ ਨਾਂ ਨਾਲ ਹਿੰਦੂ ਵਜੋਂ ਪੇਸ਼ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਵਿਆਹੁਤਾ ਮੁਸਲਮ ਵਿਅਕਤੀ ਹੈ। ਪੀੜਤਾ ਅਨੁਸਾਰ ਉਸ ਨੇ ਦੋਸ਼ੀ ਕੋਲੋਂ ਦਰੀ ਬਣਾਉਣੀ ਸ਼ੁਰੂ ਕਰ ਦਿੱਤੀ, ਪਰ ਉਹ ਵਿਆਹ ਅਤੇ ਧਰਮ ਤਬਦੀਲੀ ਲਈ ਉਸਤੇ ਦਬਾਅ ਬਣਾਉਂਦਾ ਰਿਹਾ। ਕੇਸ ਦਰਜ ਹੋਣ ਤੋਂ ਬਾਅਦ ਸ਼ਿਕਾਇਤ ਕਰਤਾ ਮਹਿਲਾ ਨੇ ਪੱਤਰਕਾਰਾਂ ਨੂੰ ਕਿਹਾ; ‘ਇਹ ਲਵ ਜੇਹਾਦ ਦਾ ਮੁੱਦਾ ਹੈ, ਇਸ ਲਈ ਮੈਂ ਸ਼ਿਕਾਇਤ ਦਰਜ ਕਰਵਾਈ ਹੈ। ਲੜਕਾ ਮੁਸਲਮਾਨ ਸੀ ਤੇ ਹਿੰਦੂ ਬਣ ਕੇ ਮੇਰੇ ਨਾਲ ਸੰਬੰਧ ਬਣਾਉਂਦਾ ਰਿਹਾ। ਉਸ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਅਤੇ ਚਾਰ ਸਾਲ ਤੱਕ ਮੇਰਾ ਸਰੀਰਕ ਸ਼ੋਸ਼ਣ ਵੀ ਕੀਤਾ।’

Continue Reading

Uncategorized

ਸੜਕ ਕਿਨਾਰੇ ਸੁੱਤੇ 20 ਲੋਕਾਂ ਨੂੰ ਟਰੱਕ ਨੇ ਦਰੜਿਆ, 15 ਮੌਤਾਂ

Published

on

ਸੂਰਤ, 20 ਜਨਵਰੀ – ਗੁਜਰਾਤ ਦੇ ਸੂੁਰਤ ਜ਼ਿਲ੍ਹੇ ਵਿੱਚ ਸੜਕ ਕਿਨਾਰੇ ਸੌਂ ਰਹੇ ਰਾਜਸਥਾਨ ਦੇ 20 ਪ੍ਰਵਾਸੀ ਮਜ਼ਦੂਰਾਂ, ਇੱਕ ਸਾਲ ਦੀ ਬੱਚੀ ਤੇ ਦੋ ਸਾਲ ਦੇ ਬੱਚੇ ਨੂੰ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ ਚ ਦੋ ਬੱਚਿਆਂ ਸਮੇਤ 15 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇਚ ਮਾਰੇ ਗਏ 15 ਲੋਕਾਂ ਵਿੱਚ ਅੱਠ ਔਰਤਾਂ ਅਤੇ ਮੱਧ ਪ੍ਰਦੇਸ਼ ਦਾ ਇੱਕ ਪ੍ਰਵਾਸੀ ਮਜ਼ਦੂਰ ਵੀ ਹੈ। ਮੌਕੇ ਤੇ ਉਨ੍ਹਾਂ ਵਿੱਚੋਂ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਜਖਮੀ ਇਲਾਜ ਦੌਰਾਨ ਪ੍ਰਾਣ ਤਿਆਗ ਗਏ, ਪਰ ਛੇ ਮਹੀਨਿਆਂ ਦੀ ਬੱਚੀ ਬਚ ਗਈ। ਪੁਲਸ ਦੇ ਮੁਤਾਬਕ ਮ੍ਰਿਤਕਾਂ ਵਿੱਚ ਮੱਧ ਪ੍ਰਦੇਸ਼ ਦੇ 19 ਸਾਲਾ ਮਜ਼ਦੂਰ ਦੇ ਇਲਾਵਾ ਸਾਰੇ ਲੋਕ ਦੱਖਣੀ ਰਾਜਸਥਾਨ ਚ ਬਾਂਸਵਾੜਾ ਜ਼ਿਲ੍ਹੇ ਦੇ ਪਿੰਡਾਂ ਦੇ ਵਾਸੀ ਸਨ। ਇਹ ਹਾਦਸਾ ਸੂਰਤ ਤੋਂ ਕਰੀਬ 60 ਕਿਲੋਮੀਟਰ ਦੂਰ ਕੋਸਾਂਬਾ ਪਿੰਡ ਕੋਲ ਵਾਪਰਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੰਨੇ ਨਾਲ ਲੱਦੇ ਟਰੈਕਟਰ ਨਾਲ ਟੱਕਰ ਦੇ ਬਾਅਦ ਟਰੱਕ ਚਾਲਕ ਗੱਡੀ ਦਾ ਕੰਟਰੋਲ ਗੁਆ ਬੈਠਾ ਅਤੇ ਡੰਪਰ ਫੁੱਟਪਾਥ ਤੇ ਸੁੱਤੇ ਮਜ਼ਦੂਰਾਂ ਉਤੇ ਚੜ੍ਹ ਗਿਆ। ਪੁਲਸ ਨੇ ਡੰਪਰ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਡੰਪਰ ਦੇ ਡਰਾਈਵਰ ਅਤੇ ਉਸ ਦਾ ਹੈਲਪਰ ਵੀ ਹਾਦਸੇਚ ਜ਼ਖ਼ਮੀ ਹੋ ਗਿਆ ਅਤੇ ਦੋਵਾਂ ਨੂੰ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਹੈ। ਸੂਰਤ ਦੀ ਐਸ ਪੀ ਊਸ਼ਾ ਰਾਡਾ ਨੇ ਦਸਿਆ ਕਿ ਟਰੱਕ ਨੇ ਤੜਕੇ ਕਿਮ-ਮਾਂਡਵੀ ਰੋਡ ਕੰਢੇ ਸੌਂ ਰਹੇ ਮਜ਼ਦੂਰਾਂ ਨੂੰ ਦਰੜ ਦਿੱਤਾ। ਇਹ ਡੰਪਰ ਕਿਮ ਤੋਂ ਮਾਂਡਵੀ ਜਾ ਰਿਹਾ ਸੀ। ਦੂਜੇ ਪਾਸੇ ਤੋਂ ਆਏ ਟਰੈਕਟਰ ਨਾਲ ਉਸ ਦੀ ਟੱਕਰ ਦੇ ਬਾਅਦ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਉਨ੍ਹਾਂ ਦੱਸਿਆ, ‘ਹਾਦਸੇ ‘ਚ ਟੱਕਰ ਦੀ ਮੁਹਰਲੀ ਖਿੜਕੀ ਦਾ ਸ਼ੀਸ਼ਾ ਟੁੱਟ ਜਾਣ ਕਾਰਨ ਡਰਾਈਵਰ ਦੇਖ ਨਹੀਂ ਸਕਿਆ। ਟੱਕਰ ਕਾਰਨ ਡੰਪਰ ਦੂਜੇ ਪਾਸੇ ਪਹੁੰਚ ਗਿਆ ਅਤੇ ਸੜਕ ਕਿਨਾਰੇ ਸੌਂ ਰਹੇ ਮਜ਼ਦੂਰ ਉਸ ਦੀ ਲਪੇਟਚ ਆ ਗਏ।”

Continue Reading

ਰੁਝਾਨ


Copyright by IK Soch News powered by InstantWebsites.ca