Annoyed with the statue of Arun Jaitley, Bedi quits DDCA membership
Connect with us [email protected]

ਪੰਜਾਬੀ ਖ਼ਬਰਾਂ

ਅਰੁਣ ਜੇਤਲੀ ਦਾ ਬੁੱਤ ਲਾਉਣ ਤੋਂ ਨਾਰਾਜ਼ ਹੋਏ ਬੇਦੀ ਨੇ ਡੀ ਡੀ ਸੀ ਏ ਮੈਂਬਰਸ਼ਿਪ ਛੱਡੀ

Published

on

bishan singh bedi

ਨਵੀਂ ਦਿੱਲੀ, 24 ਦਸੰਬਰ – ਦਿੱਲੀ ਦੇ ਸਥਾਨਕ ਫਿਰੋਜ਼ ਸ਼ਾਹ ਕੋਟਲਾ ਮੈਦਾਨ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀ ਡੀ ਸੀ ਏ) ਦੇ ਸਾਬਕਾ ਪ੍ਰਧਾਨ ਮਰਹੂਮ ਅਰੁਣ ਜੇਤਲੀ ਦਾ ਬੁੱਤ ਲਾਉਣ ਦੇ ਫੈਸਲੇ ਤੋਂ ਖਫਾ ਸਾਬਕਾ ਮਹਾਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੇ ਕ੍ਰਿਕਟ ਅਥਾਰਟੀ ਨੂੰ ਦਰਸ਼ਕ ਗੈਲਰੀ ਵਿੱਚੋਂ ਆਪਣਾ ਨਾਂਅ ਹਟਾਉਣ ਦੀ ਅਪੀਲ ਕੀਤੀ ਹੈ, ਜਿਸ ਤੋਂ ਹਰ ਕੋਈ ਹੈਰਾਨ ਰਹਿ ਗਿਆ ਹੈ।
ਪਤਾ ਲੱਗਾ ਹੈ ਕਿ ਸਾਲ 2017 ਵਿੱਚ ਬਿਸ਼ਨ ਸਿੰਘ ਬੇਦੀ ਦੇ ਨਾਂਅ ਉਤੇ ਇਸ ਗੈਲਰੀ ਦਾ ਨਾਂਅ ਰੱਖਿਆ ਗਿਆ ਸੀ। ਸਾਬਕਾ ਖਿਡਾਰੀ ਬਿਸ਼ਨ ਸਿੰਘ ਬੇਦੀ ਨੇ ਕੱਲ੍ਹ ਅਥਾਰਟੀ ਵਿੱਚੋਂ ਆਪਣੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਦਿਆਂ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ‘ਤੇ ਭਾਈ ਭਤੀਜਾਵਾਦ ਨੂੰ ਉਤਸ਼ਾਹਤ ਕਰਨ ਅਤੇ ਪ੍ਰਬੰਧਕਾਂ ਨੂੰ ਖਿਡਾਰੀਆਂ ਤੋਂ ਵੱਧ ਤਵੱਜੋਂ ਦੇਣ ਦੇ ਦੋਸ਼ ਵੀ ਲਾਏ। ਉਨ੍ਹਾਂ ਨੇ ਡੀ ਡੀ ਸੀ ਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਮੈਂ ਕਾਫੀ ਸਹਿਣਸ਼ੀਲ ਇਨਸਾਨ ਹਾਂ, ਪਰ ਅੱਜ ਮੇਰੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਅਸਲ ਵਿੱਚ ਡੀ ਡੀ ਸੀ ਏ ਨੇ ਮੇਰੇ ਸਬਰ ਦਾ ਇਮਤਿਹਾਨ ਲਿਆ ਹੈ ਅਤੇ ਮੈਨੂੰ ਇਹ ਸਖਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।” ਬੇਦੀ ਨੇ ਕਿਹਾ, ‘‘ਸ੍ਰੀਮਾਨ, ਮੈਂ ਤੁਹਾਨੂੰ ਆਪਣਾ ਨਾਂਅ ਉਸ ਸਟੈਂਡ ਤੋਂ ਹਟਾਉਣ ਦੀ ਬੇਨਤੀ ਕਰਦਾ ਹਾਂ, ਜੋ ਮੇਰੇ ਨਾਂਅ ‘ਤੇ ਰੱਖਿਆ ਗਿਆ ਹੈ। ਇਹ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਮੈਂ ਡੀ ਡੀ ਸੀ ਏ ਦੀ ਮੈਂਬਰਸ਼ਿਪ ਵੀ ਛੱਡ ਰਿਹਾ ਹਾਂ।” ਬੇਦੀ ਨੇ ਕਿਹਾ, ‘‘ਮੈਂ ਕਾਫੀ ਸੋਚ ਕੇ ਇਹ ਫੈਸਲਾ ਲਿਆ ਹੈ। ਮੈਂ ਸਨਮਾਨ ਦਾ ਅਪਮਾਨ ਕਰਨ ਵਾਲਿਆਂ ‘ਚੋਂ ਨਹੀਂ, ਪਰ ਮੈਨੂੰ ਪਤਾ ਹੈ ਕਿ ਸਨਮਾਨ ਨਾਲ ਜ਼ਿੰਮੇਵਾਰੀ ਵੀ ਜੁੜਦੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਸਨਮਾਨ ਵਾਪਸ ਕਰ ਰਿਹਾ ਹਾਂ ਕਿ ਜਿਹੜੀਆਂ ਕਦਰਾਂ ਕੀਮਤਾਂ ਨਾਲ ਮੈਂ ਕ੍ਰਿਕਟ ਖੇਡੀ ਹੈ, ਉਹ ਮੇਰੇ ਸੰਨਿਆਸ ਲੈਣ ਦੇ ਚਾਰ ਦਹਾਕਿਆਂ ਬਾਅਦ ਵੀ ਬਰਕਰਾਰ ਹਨ।”

Click Here To Read Punjabi newspaper

ਪੰਜਾਬੀ ਖ਼ਬਰਾਂ

ਲਾਲ ਕਿਲ੍ਹਾ ਹਿੰਸਾ ਮਾਮਲਾ:ਰਾਜੇਵਾਲ, ਦਰਸ਼ਨ ਪਾਲ, ਚੜੁੰਨੀ, ਯੋਗਿੰਦਰ ਯਾਦਵ ਅਤੇ ਕਈ ਹੋਰਨਾਂ ਕਿਸਾਨ ਆਗੂਆਂ ਉੱਤੇ ਕੇਸ ਦਰਜ

Published

on

kisan protest
  • 22 ਪਰਚੇ, 19 ਲੋਕ ਗ੍ਰਿਫਤਾਰ, 50 ਜਣੇ ਹਿਰਾਸਤਵਿੱਚ
    ਨਵੀਂ ਦਿੱਲੀ, 27 ਜਨਵਰੀ, – ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਟਰੈਕਟਰ ਪਰੇਡ ਵੇਲੇ ਹੋਈ ਹਿੰਸਾ ਮਗਰੋਂ ਅੱਜ ਦਿੱਲੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਪੁਲਿਸ ਨੇ ਦੱਸਿਆ ਕਿ ਹਿੰਸਾ ਕਰਨ ਵਾਲਿਆਂ ਦੀ ਵੀਡੀਓ ਫੁਟੇਜ ਦੇਖੀ ਜਾ ਰਹੀ ਹੈ ਅਤੇ ਇਸ ਵਿੱਚੋਂ ਚਿਹਰੇ ਪਛਾਣ ਕੇ ਹਿੰਸਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਕੋਈ ਦੋਸ਼ੀ ਛੱਡਿਆ ਨਹੀਂ ਜਾਵੇਗਾ।ਉਨ੍ਹਾਂਨੇ ਇਹ ਵੀ ਕਿਹਾ ਕਿ ਦਿੱਲੀ ਪੁਲਿਸ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਪੁੱਛਗਿੱਛ ਕਰੇਗੀ ਅਤੇ ਜੇ ਦੋਸ਼ੀ ਨਿਕਲੇ ਤਾਂ ਉਨ੍ਹਾਂ ਉੱਤੇ ਵੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ 25 ਤੋਂ ਵੱਧ ਕ੍ਰਿਮੀਨਲ ਕੇਸ ਦਰਜ ਕੀਤੇ ਹਨ ਅਤੇ 19 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ 50 ਲੋਕਾਂ ਨੂੰ ਵਕਤੀ ਹਿਰਾਸਤਵਿੱਚ ਲਿਆ ਗਿਆ ਹੈ।ਇਸ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਦੀਪ ਸਿੱਧੂ ਬਾਰੇ ਪੁੱਛਿਆ ਤਾਂ ਪੁਲਿਸ ਕਮਿਸ਼ਨਰ ਨੇ ਕੋਈ ਜਵਾਬ ਨਹੀਂ ਦਿੱਤਾ।
    ਦਿੱਲੀ ਦੇ ਪੁਲਸ ਕਮਿਸ਼ਨਰਐਸ ਐਸ ਸ੍ਰੀਵਾਸਤਵ ਨੇ ਅੱਜ ਏਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 25 ਜਨਵਰੀ ਸ਼ਾਮ ਨੂੰ ਕਿਸਾਨ ਸ਼ਰਤਾਂ ਤੋਂ ਮੁੱਕਰ ਕੇ ਟਰੈਕਟਰ ਪਰੇਡ ਲਈ ਅੜੇ ਰਹੇ।ਉਨ੍ਹਾਂ ਦਾ 12 ਵਜੇ ਕਿਸਾਨ ਰੈਲੀ ਸ਼ੁਰੂ ਕਰਨ ਦੀ ਸ਼ਰਤ ਉੱਤੇ ਤਿੰਨ ਰੂਟਾਂ ਤੋਂ ਕਿਸਾਨ ਪਰੇਡ ਕੱਢਣਾ ਤੈਅ ਸੀ, ਪਰ ਉਨ੍ਹਾਂ ਨੇ ਤੈਅ ਰੂਟ ਦੀ ਅਣਦੇਖੀ ਕੀਤੀਤੇਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਨ ਵੀਦਿੱਤਾ ਸੀ, ਜਿਸ ਕਰਕੇ ਗੜਬੜ ਹੋਈ ਹੈ।
    ਰਾਜਧਾਨੀ ਦੇ ਪੁਲਸ ਮੁਖੀ ਨੇ ਕਿਹਾ ਕਿ ਪੁਲਿਸ ਨੇ ਜਾਨੀ ਨੁਕਸਾਨ ਬਚਾਉਣ ਲਈ ਸਬਰ ਰੱਖਿਆ ਅਤੇਭੀੜ ਨੂੰ ਭਜਾਉਣ ਲਈ ਹੰਝੂ ਗੈਸ ਵਰਤੀ ਸੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇਉੱਤੇ ਝੰਡੇ ਝੁਲਾਉਣ ਦਾ ਕੇਸ ਗੰਭੀਰ ਹੈ। ਦਿੱਲੀ ਵਿੱਚ ਗੈਰ ਕਨੂੰਨੀ ਢੰਗ ਨਾਲ ਲੋਕਾਂ ਦੇ ਦਾਖਲ ਹੋਣ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਰੇ ਕਿਸਾਨ ਆਗੂਦਿੱਲੀ ਹਿੰਸਾ ਵਿੱਚ ਸ਼ਾਮਲ ਸਨ, ਇਨ੍ਹਾਂ ਦੇ ਨਾਮ ਪਤਾ ਲੱਗਣ ਉਤੇ ਕਾਰਵਾਈ ਹੋਵੇਗੀ। ਅੱਜ ਸ਼ਾਮ ਦਿੱਲੀ ਪੁਲਿਸ ਦੇਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਪੁਲਸ ਕਮਿਸ਼ਨਰ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ, ਕ੍ਰਾਈਮ ਬ੍ਰਾਂਚ, ਲੋਕਲ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇਸ ਹਿੰਸਾ ਦੀ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ 308 ਟਵਿੱਟਰ ਹੈਂਡਲਜ਼ ਨਾਲ ਭੜਕਾਇਆ ਗਿਆ ਸੀ, ਜਿਸ ਦੌਰਾਨ 394 ਪੁਲਿਸ ਵਾਲੇ ਜਖ਼ਮੀ ਹੋਏ ਅਤੇ 28 ਬੈਰੀਕੇਡ ਅਤੇ 30 ਪੁਲਿਸ ਗੱਡੀਆਂ ਤੋੜੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਬਾਰੇ 25 ਤੋਂ ਵੱਧ ਕੇਸ ਦਰਜ ਕੀਤੇ ਗਏ ਅਤੇ 19 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
    ਇਸ ਦੌਰਾਨ ਪਤਾ ਲੱਗਾ ਹੈ ਕਿ ਪੁਲਿਸ ਦੀ ਜਾਂਚ ਮੁਤਾਬਕ ਗੈਂਗਸਟਰ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਲਾਲ ਕਿਲ੍ਹੇਵਾਲੀ ਹਿੰਸਾ, ਪੁਲਿਸ ਵਾਲਿਆਂ ਨਾਲ ਕੁੱਟ-ਮਾਰ ਤੇ ਕਿਲ੍ਹੇ ਉੱਤੇ ਕੇਸਰੀ ਝੰਡਾ ਲਹਿਰਾਉਣ ਬਾਰੇਹੁੱਲੜਬਾਜ਼ਾਂ ਦੀ ਅਗਵਾਈ ਕੀਤੀ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਉਕਸਾਇਆ ਸੀ। ਦੋਵੇਂ ਕਰੀਬ ਪੰਜ ਘੰਟੇ ਤਕ ਲਾਲ ਕਿਲ੍ਹੇਵਿੱਚ ਮੌਜੂਦ ਰਹੇ, ਪਰ ਪੁਲਿਸ ਦੀ ਸਖ਼ਤੀ ਤੋਂ ਪਹਿਲਾਂ ਦੋਵੇਂ ਓਥੋਂ ਭੱਜ ਗਏ ਸਨ।ਇੰਟੈਲੀਜੈਂਸ ਬਿਊਰੋ (ਆਈ ਬੀ) ਤੇ ਪੰਜਾਬ ਪੁਲਿਸ ਦੀ ਮਦਦ ਨਾਲ ਦਿੱਲੀ ਪੁਲਿਸ ਨੇ ਲੱਖਾ ਦੀ ਪਛਾਣ ਹੋਣ ਪਿੱਛੋਂ ਉਸ ਨੂੰ ਫੜਨ ਦੀ ਛਾਪੇਮਾਰੀ ਸ਼ੁਰੂ ਕੀਤੀ ਹੈ। ਲੱਖਾ ਸਿਧਾਣਾ ਉੱਤੇ ਪੰਜਾਬਵਿੱਚਕਤਲ, ਲੁੱਟ, ਅਗਵਾ, ਫਿਰੌਤੀ ਤੇ ਆਰਮਜ਼ ਐਕਟ ਦੇ 20 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਉਹ ਕਈ ਕੇਸਾਂਵਿੱਚਜੇਲ੍ਹ ਜਾ ਚੁੱਕਾ ਹੈ, ਪਰ ਗਵਾਹ ਜਾਂ ਸਬੂਤ ਨਾ ਹੋਣ ਦੇ ਕਾਰਨ ਕੁਝ ਕੇਸਾਂਵਿੱਚ ਬਰੀ ਹੋ ਚੁੱਕਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬਵਿੱਚ ਬਣਾਈ ਪੰਜਾਬ ਪੀਪਲਜ਼ ਪਾਰਟੀ ਵੱਲੋਂ ਸਾਲ 2012 ਵਿੱਚ ਰਾਮਪੁਰਾ ਫੂਲ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕਾ ਹੈ।
    ਪੁਲਸ ਕਮਿਸ਼ਨਰ ਨੇ ਕਿਹਾ ਕਿ 2 ਜਨਵਰੀ ਨੂੰ ਟਰੈਕਟਰ ਰੈਲੀ ਦੀ ਖਬਰ ਮਿਲਦੇ ਸਾਰ ਅਸੀਂ ਕਿਸਾਨ ਨੇਤਾਵਾਂ ਨੂੰ 26 ਜਨਵਰੀ ਨੂੰ ਪਰੇਡ ਨਾ ਕੱਢਣ ਨੂੰ ਕਿਹਾ ਸੀ, ਪਰ ਉਹ ਇਸ ਉੱਤੇਹੀ ਅੜੇ ਰਹੇ। ਫਿਰ 25 ਜਨਵਰੀ ਨੂੰ ਅਸੀਂ ਵੇਖਿਆ ਕਿ ਕਿਸਾਨ ਸ਼ਰਾਰਤੀ ਤੱਤਾਂ ਨੂੰ ਉਕਸਾ ਰਹੇ ਹਨ। ਉਸ ਦਿਨ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਣ ਦਿੱਤਾਅਤੇ ਦਰਸ਼ਨਪਾਲ ਨੇ ਰੂਟ ਦੀ ਉਲੰਘਣਾ ਲਈ ਕਿਸਾਨਾਂ ਨੂੰ ਭੜਕਾਇਆ ਸੀ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਕਿਸਾਨ ਨੇਤਾਵਾਂ ਨੂੰ ਸਕਿਓਰਟੀ, ਮੈਡੀਕਲ, ਸਬਜ਼ੀ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਸੀ ਕਿ 26 ਦੀ ਜਗ੍ਹਾ ਕੋਈ ਹੋਰ ਤਾਰੀਖ਼ ਰੱਖ ਲੈਣ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਫਿਰ ਕਿਸਾਨ ਨੇਤਾਵਾਂ ਨੂੰ ਕੁਝ ਸ਼ਰਤਾਂ ਨਾਲ ਮਾਰਚ ਦੀ ਮਨਜ਼ੂਰੀ ਦਿੱਤੀ ਤਾਂ ਤੈਅ ਰੂਟ ਦੀ ਅਣਦੇਖੀ ਕੀਤੀ ਅਤੇ ਬੈਰੀਕੇਡ ਤੋੜ ਕੇ ਦਿੱਲੀਵਿੱਚਗਏ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾ ਕਿਸਾਨਾਂ ਨੂੰ ਭੜਕਾ ਰਹੇ ਸਨ ਅਤੇ ਉਹ ਉਹੀ ਸਨ, ਜੋ ਪਹਿਲਾਂ ਤੈਅ ਰੂਟ ਉੱਤੇ ਜਾਣ ਤੋਂ ਇਨਕਾਰੀਸਨ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਤੋਂ ਰਾਕੇਸ਼ ਟਿਕੈਤ ਦੀ ਟੀਮ ਨੇ ਬੈਰੀਕੇਡ ਤੋੜਿਆ ਅਤੇ ਅੱਗੇ ਵੱਧ ਗਏ ਸਨ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਵੱਲੋਂ ਇੱਕ ਫਰਵਰੀ ਨੂੰ ਪਾਰਲੀਮੈਂਟ ਵੱਲ ਮਾਰਚ ਦਾ ਫੈਸਲਾ ਰੱਦ

Published

on

farmers protest
  • ਲਾਲ ਕਿਲ੍ਹਾ ਕਾਂਡ ਪਿੱਛੇ ਸਰਕਾਰ ਦੀ ਸਾਜਿ਼ਸ਼ ਦੱਸੀ ਗਈ
  • ਦੋ ਜਥੇਬੰਦੀਆਂ ਕਿਸਾਨ ਸੰਘਰਸ਼ ਤੋਂ ਬਾਹਰ ਨਿਕਲੀਆਂ
    ਨਵੀਂ ਦਿੱਲੀ, 27 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਨੇ 1 ਫਰਵਰੀ ਨੂੰ ਪਾਰਲੀਮੈਂਟ ਵੱਲ ਨੂੰ ਮਾਰਚ ਕਰਨ ਦਾ ਇਰਾਦਾ ਛੱਡ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਬਾਰੇ ਅੱਜ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਡ ਸਰਕਾਰੀ ਸਾਜਿ਼ਸ਼ ਦਾ ਸਿ਼ਕਾਰ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਆਪ ਨੂੰ ਦਿੱਲੀ ਦੀਆਂ ਹਿੰਸਕ ਘਟਨਾਵਾਂ ਤੋਂ ਦੂਰ ਕੀਤਾ ਤੇਕਿਹਾ ਕਿ ਦੀਪ ਸਿੱਧੂ ਆਰਐਸ ਐਸ ਦਾ ਏਜੰਟ ਹੈ, ਉਸ ਨੇ ਲਾਲ ਕਿਲ੍ਹੇ ਉੱਤੇ ਧਾਰਮਿਕ ਝੰਡਾ ਲਾ ਕੇ ਇਸ ਧਾਰਮਿਕ ਝੰਡੇ ਦਾ ਤੇ ਤਿਰੰਗੇ ਦਾ ਅਪਮਾਨ ਕੀਤਾ ਅਤੇ ਦੇਸ਼ ਪ੍ਰਤੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
    ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘ਮੈਂ ਕਿਸਾਨ ਮੋਰਚੇ ਵੱਲੋਂ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਕਿਸਾਨ ਪਰੇਡ ਆਪਣੇ ਆਪ ਵਿੱਚ ਇਤਿਹਾਸਕ ਸੀ। ਅਸੀਂ ਏਥੇ 26 ਨਵੰਬਰ ਨੂੰ ਬੈਠੇ ਸੀ ਤੇ ਕਦੇ ਕੋਈ ਸਮੱਸਿਆ ਨਹੀਂ ਸੀ। ਕੁਝ ਲੋਕ ਕਹਿ ਰਹੇ ਸਨ ਕਿ ਉਹ ਲਾਲ ਕਿਲ੍ਹੇ ਵੱਲ ਜਾਣਗੇ, ਇਹ ਸਰਕਾਰ ਦੀ ਮਿਲੀਭੁਗਤ ਸੀ। ਦੀਪ ਸਿੱਧੂ ਨੂੰ ਸਾਰੀ ਦੁਨੀਆ ਨੇ ਦੇਖਿਆ ਹੈ, ਉਹ ਆਰਐਸ ਐਸ ਦਾ ਆਦਮੀ ਹੈ।’ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ‘ਅਸੀਂ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦੀ ਅਪੀਲ ਕਰਦੇ ਹਾਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਅੇ ਦੀਪ ਸਿੱਧੂਇਸ ਹਿੰਸਾ ਦੇ ਜਿ਼ੰਮੇਵਾਰ ਹਨ। ਅਸੀਂ ਸਭ ਨੂੰ ਓਥੋਂ ਛੇਤੀ ਵਾਪਸ ਆਉਣ ਨੂੰ ਕਿਹਾ ਸੀ। ਸਭ ਨੇ ਦੇਖਿਆ ਹੈ ਕਿ ਦੀਪ ਸਿੱਧੂ ਦੀ ਫੋਟੋ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਹੈ। ਸੱਚਾਈ ਦੇਸ਼ ਦੇ ਸਾਹਮਣੇ ਆਉਣੀ ਚਾਹੀਦੀ ਹੈ।’
    ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਅੰਦੋਲਨ ਜਾਰੀ ਰਹੇਗਾ, ਲੋਕ ਲੰਗਰ ਤੇ ਭੰਡਾਰੇ ਚਲਾਉਂਦੇ ਰਹਿਣਗੇ। ਪ੍ਰਸ਼ਾਸਨ ਲਾਲ ਕਿਲ੍ਹੇ ਦੀ ਘਟਨਾ ਦਾ ਜਿ਼ੰਮੇਵਾਰ ਹੈ।’ ਕਿਸਾਨ ਆਗੂ ਹਨਾਨ ਮੋਲਾ ਨੇ ਕਿਹਾ ਕਿ ਸਰਕਾਰ ਨੇ ਸਾਜਿਸ਼ ਰਚੀ ਸੀ, ਜੋ ਦੁਨੀਆ ਦੇ ਸਾਹਮਣੇ ਆ ਗਈ ਹੈ, ਅਸੀਂ ਪੁਲਿਸ ਤੋਂ ਨਹੀਂ ਡਰਦੇ।
    ਇਸ ਗਣਤੰਤਰ ਦਿਵਸ ਮੌਕੇ ਕੱਢੀ ਗਈ ਟਰੈਕਟਰ ਦੌਰਾਨ ਹੋਏ ਹੰਗਾਮੇ ਤੇ ਹਿੰਸਾ ਤੋਂ ਬਾਅਦ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ ਵੀ ਐਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਉੱਤੇ ਗੰਭੀਰ ਦੋਸ਼ ਲਾ ਕੇ ਆਪਣੇ ਆਪ ਨੂੰ ਤੇ ਆਪਣੀ ਜਥੇਬੰਦੀ ਨੂੰ ਅੰਦੋਲਨ ਤੋਂ ਹਟਾ ਲਿਆ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਘੱਟੋ-ਘੱਟ ਖਰੀਦ ਕੀਮਤ (ਐਮਐਸਪੀ) ਲੈਣ ਆਏ ਹਾਂ, ਹੁੱਲੜਬਾਜ਼ੀ ਕਰਨ ਨਹੀਂ ਆਏ। ਟਰੈਕਟਰ ਰੈਲੀ ਤੈਅ ਰੂਟ ਦਾ ਉਲੰਘਣ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਚਾਹੀਦੀ ਹੈ। ਸਾਨੂੰ ਦੇਖਣਾ ਪਏਗਾ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਅੱਗੇ ਵਧਾਂਗੇ, ਜੋ ਖੁਦ ਅੰਦੋਲਨ ਨੂੰ ਖ਼ਤਮ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ‘ਅਸੀਂ ਏਥੇ ਸ਼ਹੀਦੀਆਂ ਕਰਾਉਣ ਜਾਂ ਲੋਕਾਂ ਨੂੰ ਕੁਟਵਾਉਣ ਨਹੀਂ ਆਏ।ਉਨ੍ਹਾਂ ਕਿਹਾ ਕਿ ‘ਜਦੋਂ ਕੋਈ 11 ਵਜੇ ਦੀ ਥਾਂ 8 ਵਜੇ ਤੁਰ ਪਿਆ ਅਤੇ ਕੁਝ ਸੰਗਠਨਾਂ ਨੇ ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਉਣ ਲਈ ਕਰੋੜਾਂ ਰੁਪਏ ਦੇਣ ਦੀ ਗੱਲ ਕੀਤੀ ਹੋਈ ਸੀ ਤਾਂ ਸਰਕਾਰ ਕੀ ਕਰਦੀ ਸੀ।’
    ਇੱਕ ਹੋਰ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਭਾਨੂ) ਵੀ ਕਿਸਾਨ ਅੰਦੋਲਨ ਤੋਂ ਵੱਖ ਹੋ ਗਈ ਹੈ ਅਤੇ ਇਸ ਦੇ ਮੁਖੀ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਲਾਲ ਕਿਲ੍ਹਾ ਕਾਂਡ ਦੇਦੋਸ਼ੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਹਿੰਸਾ ਬਾਰੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ: ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਲੋਕ ਸਾਡੇ ਨਹੀਂ

Published

on

farmers protest
  • ਅਮਰਿੰਦਰ ਵੱਲੋਂ ਨਿਖੇਧੀ, ਪੰਜਾਬ ਵਿੱਚ ਹਾਈ ਅਲਰਟ ਜਾਰੀ
    ਨਵੀਂ ਦਿੱਲੀ, 26 ਜਨਵਰੀ, – ਕਿਸਾਨਾਂ ਦੀ ਟਰੈਕਟਰ ਪਰੇਡ ਮੌਕੇ ਅੱਜ ਦਿੱਲੀ ਵਿਚ ਲਾਲ ਕਿਲ੍ਹੇ ਉੱਤੇ ਵਾਪਰੀ ਘਟਨਾ, ਜਿਸ ਵਿੱਚ ਓਥੇ ਕੇਸਰੀ ਨਿਸ਼ਾਨ ਲਹਿਰਾਇਆ ਗਿਆ ਹੈ, ਬਾਰੇ ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਹੈ ਕਿ ਏਦਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਏ ਲੋਕ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗੀ ਨਹੀਂ ਸਨ।ਸੰਯੁਕਤ ਮੋਰਚੇ ਨੇ ਕਿਸਾਨ ਗਣਤੰਤਰ ਦਿਵਸ ਪਰੇਡ ਵਿਚ ਬੇਮਿਸਾਲ ਭਾਈਵਾਲੀ ਦੇ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਅੱਜ ਵਾਪਰੀਆਂ ਅਣਚਾਹੀਆਂ ਅਤੇ ਪ੍ਰਵਾਨ ਨਾ ਹੋਣ ਵਾਲੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ।
    ਅੱਜ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਡੀਆਂ ਸਭ ਕੋਸਿ਼ਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਵਿਅਕਤੀਆਂ ਨੇ ਮਿਥੇ ਹੋਏ ਰੂਟ ਦੀ ਉਲੰਘਣਾ ਕਰ ਕੇ ਗਲਤ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਸਾਡੇ ਸ਼ਾਂਤਮਈ ਅੰਦੋਲਨ ਵਿਚ ਸਮਾਜ ਵਿਰੋਧੀ ਅਨਸਰਾਂ ਨੇ ਘੁਸਪੈਠ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਹਮੇਸ਼ਾਂ ਕਿਹਾ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਦੀ ਉਲੰਘਣਾ ਅੰਦੋਲਨ ਨੂੰ ਨੁਕਸਾਨ ਪੁਚਾਏਗੀ।
    ਵਰਨਣ ਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਮੱਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਨਾਲਵਿਚਾਲੇ 11ਵੇਂ ਗੇੜ ਦੀਬੈਠਕ ਦੇ ਬਾਅਦ ਵੀ ਕੋਈ ਸਿੱਟਾ ਨਹੀਂ ਸੀ ਨਿਕਲ ਸਕਿਆ ਅਤੇ ਉਸ ਦੇ ਬਾਅਦ ਸਰਕਾਰ ਵਲੋਂ ਕਿਸਾਨਾਂ ਦੀ ਮੰਗ ਅਨੁਸਾਰ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਦੇਣ ਨਾਲ ਕਿਸਾਨਾਂ ਨੇ ਪਹਿਲਾਂ ਤੋਂ ਮਿਥੇ ਪ੍ਰੋਗਰਾਮ ਅਨੁਸਾਰ ਅੱਜ ਰਾਜਧਾਨੀ ਦਿੱਲੀ ਦੀਆਂ ਸੜਕਾਂ ਉੱਤੇ ਟਰੈਕਟਰ ਪਰੇਡ ਕਰਕੇ ਗਣਤੰਤਰ ਦਿਵਸ ਮਨਾਉਣਾ ਸੀ।
    ਅੱਜ ਦੀ ਟਰੈਕਟਰ ਰੈਲੀ ਮੌਕੇ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣ-ਯੋਗ ਕਹਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਕਿਸਾਨਾਂ ਨੂੰ ਤੁਰੰਤ ਦਿੱਲੀ ਛੱਡਣ ਤੇ ਵਾਪਸ ਬਾਰਡਰਾਂ ਉੱਤੇ ਪੁੱਜਣ ਦੀ ਅਪੀਲ ਕੀਤੀ, ਜਿੱਥੇ ਉਹ ਬੀਤੇ ਦੋ ਮਹੀਨਿਆਂ ਤੋਂ ਸਾਂਤਮਈ ਸੰਘਰਸ਼ ਕਰ ਰਹੇ ਹਨ। ਉਨ੍ਹਾ ਨੇ ਦਿੱਲੀਵਿੱਚ ਹਿੰਸਾ ਅਤੇ ਤਨਾਅ ਦੇ ਕਾਰਨ ਪੰਜਾਬ ਵਿੱਚ ਹਾਈ ਅਲਰਟ ਦੇ ਹੁਕਮ ਦਿੱਤੇ ਅਤੇ ਪੰਜਾਬ ਪੁਲਸ ਦੇ ਮੁਖੀ ਦਿਨਕਰ ਗੁਪਤਾ ਨੂੰ ਇਸ ਰਾਜਵਿੱਚ ਅਮਨ ਕਾਨੂੰਨ ਹਰ ਹਾਲਤ ਕਾਇਮ ਰੱਖਣ ਲਈ ਕਿਹਾ ਹੈ। ਤਾਜ਼ਾ ਸਥਿਤੀ ਉੱਤੇ ਚਿੰਤਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਕੁਝ ਲੋਕਾਂ ਨੇ ਕੀਤੀ ਸੀ, ਜਿਨ੍ਹਾਂ ਨੇ ਦਿੱਲੀ ਪੁਲਸ ਤੇ ਕਿਸਾਨ ਯੂਨੀਅਨਾਂ ਵਿਚਾਲੇ ਸਮਝੌਤੇ ਰਾਹੀਂ ਟਰੈਕਟਰ ਮਾਰਚ ਲਈ ਮਿੱਥੇ ਨਿਯਮਾਂ ਦੀ ਉਲੰਘਣਾ ਕਰ ਕੇ ਗੜਬੜ ਕੀਤੀ ਹੈ।
    ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿੱਚ ਹੋਈ ਹਿੰਸਾ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਤੇਕਿਹਾ ਕਿ ਸਾਡੀ ਪਾਰਟੀ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਜਮਹੂਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੀ ਹੈ। ਅਕਾਲੀ ਦਲ ਨੇ ਲੋਕਾਂ ਨੂੰ ਹਰ ਕੀਮਤ ਉੱਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
    ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂਨੇ ਕਿਹਾ ਹੈ ਕਿ ਅੱਜ ਦੀਆਂ ਘਟਨਾਵਾਂ ਨੇ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਜੇ ਤੁਸੀਂ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਤਾਂ ਇਹ ਮੁੜ ਆਪਣੇ ਆਪ ਨੂੰ ਦੁਹਰਾਉਂਦਾ ਤੇ ਸਾਨੂੰ ਦੱਸਦਾ ਹੈ ਕਿ ਕੋਈ ਵੀ ਸਰਕਾਰ ਕਿਸਾਨਾਂ ਦੇ ਖ਼ਿਲਾਫ਼ ਜਾ ਕੇ ਜਿੱਤ ਨਹੀਂ ਸਕੀ। ਨਵਜੋਤ ਸਿੱਧੂ ਦਾ ਟਵੀਟ ਸਿੱਧਾ ਇਸ਼ਾਰਾ ਕਰਦਾ ਹੈ ਕਿ ਜੇ ਅਜੇ ਵੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਮੰਨੀ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਇਸ ਦੇ ਨਤੀਜੇ ਹੋਰ ਗੰਭੀਰ ਦੇਖਣ ਨੂੰ ਮਿਲ ਸਕਦੇ ਹਨ।

Read More Daily Punjab Times

Continue Reading

ਰੁਝਾਨ


Copyright by IK Soch News powered by InstantWebsites.ca