Annoyed by the bride's plight, the father-in-law committed suicide
Connect with us apnews@iksoch.com

ਪੰਜਾਬੀ ਖ਼ਬਰਾਂ

ਨੂੰਹ ਦੇ ਪੇਕਿਆਂ ਤੋਂ ਤੰਗ ਆਏ ਸਹੁਰੇ ਨੇ ਖੁਦਕੁਸ਼ੀ ਕੀਤੀ

Published

on

death

ਫਿਰੋਜ਼ਪੁਰ, 12 ਜਨਵਰੀ – ਸਟੱਡੀ ਕਰਨ ਲਈ ਆਸਟਰੇਲੀਆ ਗਏ ਪਤੀ ਦੇ ਕੋਲ ਬੇਟੀ ਨੂੰ ਭੇਜਣ ਦੇ ਲਈ ਪੇਕਿਆਂ ਨੇ ਸਹੁਰਿਆਂ ਉੱਤੇ ਪਹਿਲਾਂ ਦਬਾਅ ਪਾਇਆ। ਫਿਰ ਬੇਟੀ ਨੂੰ ਪੇਕੇ ਲਿਜਾ ਕੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਮਜ਼ਬੂਰੀ ਦੱਸਣ ਤੇ ਵੀ ਜਦ ਉਹ ਨਹੀਂ ਮੰਨੇ ਤਾਂ ਨੂੰਹ ਦੇ ਸਹੁਰੇ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਥਾਣਾ ਕੁਲਗੜੀ ਦੇ ਪਿੰਡ ਕਮਸਰ ਦੇ ਰਾਜੀਵ ਸ਼ਰਮਾ ਦੇ ਰੂਪ ਵਿੱਚ ਹੋਈ ਹੈ।ਮ੍ਰਿਤਕ ਦੇ ਭਰਾ ਦੀ ਸ਼ਿਕਾਇਤਤੇ ਨੂੰਹ ਦੇ ਭਰਾ, ਮਾਮੇ ਅਤੇ ਵਿਆਹ ਕਰਵਾਉਣ ਵਾਲਿਆਂ ਸਮੇਤ ਸੱਤ ਜਣਿਆਂ ਉੱਤੇ ਆਤਮਹੱਤਿਆ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਰਾਜੀਵ ਸ਼ਰਮਾ ਦਾ ਬੇਟਾ ਬਲਜੀਤ ਸ਼ਰਮਾ ਦੋ ਸਾਲ ਪਹਿਲਾਂ ਪੜ੍ਹਾਈ ਦੇਲਈ ਆਸਟਰੇਲੀਆ ਗਿਆ ਸੀ, ਜਿਸ ਦੇ ਬਾਅਦ ਉਸ ਦਾ ਵਿਆਹ ਤਲਵੰਡੀ ਭਾਈ ਦੀ ਪਰਮਿੰਦਰਪਾਲ ਨਾਲ ਹੋਇਆ। ਪਰਮਿੰਦਰਪਾਲ ਨੇ ਵੀ ਪਤੀ ਦੇ ਨਾਲ ਆਸਟਰੇਲੀਆ ਜਾਣਾ ਸੀ। ਰਾਜੀਵ ਦੇ ਭਰਾ ਸੰਜੀਵ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਪਤਨੀ ਨੂੰ ਆਸਟਰੇਲੀਆ ਲਿਜਾਣਾ ਚਾਹੁੰਦਾ ਸੀ, ਪਰ ਕੋਰੋਨਾ ਕਾਰਨ ਪਤਨੀ ਪਰਮਿੰਦਰਪਾਲ ਆਈਲੈਟਸ ਕਲੀਅਰ ਨਾ ਕਰ ਸਕੀ, ਫਿਰ ਵੀ ਭਤੀਜਾ ਫਾਈਲ ਤਿਆਰ ਕਰਵਾ ਰਿਹਾ ਸੀ,ਪਰ ਪਰਮਿੰਦਰਪਾਲ ਨੂੰ ਆਸਟਰੇਲੀਆ ਭੇਜਣ ਦੇ ਲਈ ਉਸ ਦੇ ਪਰਵਾਰ ਵਾਲੇ ਲਗਾਤਾਰ ਦਬਾਅ ਪਾ ਰਹੇ ਸਨ। ਭਰਾ ਰਾਜੀਵ ਇਸ ਗੱਲ ਕਾਰਨ ਮਾਨਸਿਕ ਪੱਖੋਂ ਪ੍ਰੇਸ਼ਾਨ ਰਹਿਣ ਲੱਗਾ। ਪਰਮਿੰਦਰਪਾਲ ਦੇ ਪਰਵਾਰ ਵਾਲੇ ਰਾਜੀਵ ਨੂੰ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੰਦੇ ਰਹੇ। ਰਾਜੀਵ ਦੇ ਜ਼ਹਿਰ ਖਾਣ ਤੋਂ ਇੱਕ ਮਹੀਨਾ ਪਹਿਲਾਂ ਦੋਸ਼ੀਦਬਾਅ ਬਣਾਉਣ ਲਈਪਰਮਿੰਦਰਪਾਲ ਨੂੰ ਪੇਕੇ ਲੈ ਗਏ।ਸ਼ਿਕਾਇਤ ਦੇ ਮੁਤਾਬਕ ਨੂੁੰਹ ਦੇ ਭਰਾ ਅਤੇ ਮਾਮਾ ਕਹਿੰਦੇ ਸਨ ਕਿ ਉਨ੍ਹਾਂ ਨੇੇ ਬੇਟੀ ਨੂੰ ਵਿਦੇਸ਼ ਸੈਟਲ ਕਰਾਉਣ ਲਈ ਵਿਆਹ ਕੀਤਾ ਸੀ। ਰਾਜੀਵ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਤੇ ਲੜਕੀ ਦੇ ਭਰਾ ਸਿਮਰਜੀਤ ਸ਼ਰਮਾ, ਲਵਪ੍ਰੀਤ ਸ਼ਰਮਾ, ਮਾਮਾ ਕੁਲਦੀਪ ਸ਼ਰਮਾ, ਪ੍ਰਦੀਪ ਸ਼ਰਮਾ, ਵਿਚੋਲਾ ਨਰੇਸ਼ ਢੱਲ, ਮਹਿੰਦਰ ਢੱਲ ਅਤੇ ਗੁਰਮੇਜ ਸਿੰਘਤੇ ਕੇਸ ਦਰਜ ਕੀਤਾ ਗਿਆ ਹੈ।

ਪੰਜਾਬੀ ਖ਼ਬਰਾਂ

ਕਿਸਾਨ ਸੰਘਰਸ਼ ਦਾ ਮਾਮਲਾ:ਦਿੱਲੀ ਗੁਰਦੁਆਰਾ ਦਾ ਕਮੇਟੀ ਪ੍ਰਧਾਨ ਯੂ ਪੀ ਪੁਲਸ ਵੱਲੋਂ ਗ੍ਰਿਫਤਾਰ

Published

on

arrest

ਨਵੀਂ ਦਿੱਲੀ, 22 ਜਨਵਰੀ – ਉਤਰ ਪ੍ਰਦੇਸ਼ ਪੁਲਸ ਵੱਲੋਂ ਬਰੇਲੀ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਯਤਨਾਂ ਦੀ ਰਿਪੋਰਟਾਂ ਪਿੱਛੋਂ ਇੱਕ ਵਫਦ ਨਾਲ ਉੱਤਰ ਪ੍ਰਦੇਸ਼ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਕੱਲ੍ਹ ਯੂ ਪੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਪੀਲੀਭੀਤ ਦੇ ਬਿਲਾਸਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਪੀਲੀਭੀਤ ਦੇ ਐਸ ਪੀ ਜੈ ਪ੍ਰਕਾਸ਼ ਨੇ ਸਿਰਸਾ ਨੂੰ ਗ੍ਰਿਫਤਾਰ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹ ਪੀਲੀਭੀਤ ਵਿਖੇ ਕਿਸਾਨਾਂ ਦੇ ਸਮਰਥਨ ਚ ਸ਼ਾਮਲ ਸਨ, ਜਿਨ੍ਹਾਂ ਨੂੰ ਸਥਾਨਕ ਪੁਲਸ ਨੇ ਦਿੱਲੀਚ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਨਾਮਜ਼ਦ ਕੀਤਾ ਹੈ। ਸਿਰਸਾ ਨੇ ਕਿਹਾ ਕਿ ਉਤਰ ਪ੍ਰਦੇਸ਼ ਪੁਲਸ ਨੇ ਉਨ੍ਹਾਂ ਨੂੰ ਪੀਲੀਭੀਤ ਦੇ ਬਿਲਾਸਪੁਰ ਵਿੱਚ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਦੋਸ਼ ਇਹ ਹੈ ਕਿ ਅਸੀਂ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਉਠਾਈ ਹੈ। ਉਨ੍ਹਾਂ ਟਵੀਟ `ਚ ਕਿਹਾ, ‘ਕੀ ਇਹ ਮੇਰਾ ਦੋਸ਼ ਹੈ, ਮੈਂ ਪੁਲਸ ਤੋਂ ਪੁੱਛਣਾ ਚਾਹੰੁਦਾ ਹਾਂ।’ ਦੂਸਰੇ ਪਾਸੇ ਪੀਲੀਭੀਤ ਦੇ ਐਸ ਪੀ ਨੇ ਕਿਹਾ ਕਿ ਸਿਰਸਾ ਨੂੰ ਗ੍ਰਿਫਤਾਰ ਨਹੀਂ ਕੀਤਾ, ਉਹ ਪਾਬੰਦੀਸ਼ੁਦਾ ਇਲਾਕੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿੱਥੋਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਯੂ ਪੀ ਪੁਲਸ ਅਤੇ ਯੂ ਪੀ ਪ੍ਰਸ਼ਾਸਨ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ ਅਤੇ ਟਰੈਕਟਰ ਟਰਾਲੀਆਂ ਰੋਕੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨੋਟਿਸ ਦੇ ਕੇ ਪੁਲਸ ਡਰਾ ਕੇ ਕਹਿ ਰਹੀ ਹੈ ਕਿ ਕਿਸਾਨ ਪੰਜ-ਪੰਜ ਲੱਖ ਰੁਪਏ ਦੀਆਂ ਜ਼ਮਾਨਤਾਂ ਭਰਨ ਤੇ ਜੇ ਉਹ ਦਿੱਲੀ ਗਏ ਤਾਂ ਜ਼ਮਾਨਤਾਂ ਰੱਦ ਹੋ ਜਾਣਗੀਆਂ। ਸਿਰਸਾ ਨੇ ਕਿਹਾ ਕਿ ਇਹ ਗੈਰ ਸੰਵਿਧਾਨਕ ਹੈ। ਉਨ੍ਹਾ ਐਲਾਨ ਕੀਤਾ ਕਿ ਜਦੋਂ ਤੱਕ ਇਲਾਕੇ ਦੇ ਕਿਸਾਨਾਂ ਦਾ ਇੱਕ-ਇੱਕ ਟਰੈਕਟਰ ਦਿੱਲੀ ਨਹੀਂ ਪਹੁੰਚ ਜਾਂਦਾ, ਅਸੀਂ ਬਰੇਲੀ ਹੀ ਰਹਾਂਗੇ।

Continue Reading

ਪੰਜਾਬੀ ਖ਼ਬਰਾਂ

ਸੰਘਣੀ ਧੁੰਦ ਵਿੱਚ ਦੁੱਧ ਵਾਲੀ ਗੱਡੀ ਨਾਲ ਬਾਈਕ ਵੱਜੀ, ਦੋ ਨੌਜਵਾਨਾਂ ਦੀ ਮੌਤ

Published

on

accident

ਜਗਰਾਓਂ, 22 ਜਨਵਰੀ – ਧੁੰਦ ਵਿੱਚ ਹੋਏ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਦੱਸੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਰਾਏਕੋਟ ਆਪਣੇ ਸਾਥੀ ਨਾਲ ਮੋਗੇ ਕੰਮ ਲਈ ਜਾ ਰਹੇ ਸਨ। ਦੋਵੇਂ ਨੌਜਵਾਨ ਮੋਗਾ ਦੀ ਫਾਈਨੈਂਸ ਕੰਪਨੀ ਵਿੱਚ ਤੈਨਾਤ ਸਨ। ਉਹ ਪਿੰਡ ਰੂਮੀ ਵਿੱਚ ਪੁਲੀ ਦੇ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਇਨ੍ਹਾਂ ਦੀ ਬਾਈਕ ਦੁੱਧ ਵਾਲੇ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਮੌਕੇ ਤੇ ਦੋਵਾਂ ਦੀ ਮੌਤ ਹੋ ਗਈ। ਸੜਕ ਤੋਂ ਲੰਘਦੇ ਲੋਕਾਂ ਵੱਲੋਂ ਇਸ ਬਾਰੇ ਪੁਲਸ ਨੂੰ ਦੱਸਿਆ ਤਾਂਇਸ ਮੌਕੇ ਪਹੁੰਚੇ ਥਾਣਾ ਸਦਰ ਦੇ ਐਸ ਐਚ ਓ ਰਮਨ ਕੁਮਾਰ ਦੇ ਮੁਤਾਬਕ ਅਣਪਛਾਤੇ ਵਾਹਨ ਚਾਲਕਤੇ ਕੇਸ ਦਰਜ ਕਰ ਲਿਆ ਗਿਆ ਹੈ।

Continue Reading

ਪੰਜਾਬੀ ਖ਼ਬਰਾਂ

ਬੇਅਦਬੀ ਕਾਂਡ :ਸੀ ਬੀ ਆਈ ਅਦਾਲਤ ਨੇ ਸੀ ਬੀ ਆਈ ਨੂੰ ਦਸਤਾਵੇਜ਼ ਅਤੇ ਕੇਸ ਦੀ ਫਾਈਲ ‘ਸਿਟ’ ਨੂੰ ਦੇਣ ਲਈ ਕਿਹਾ

Published

on

CBI

ਐਸ ਏ ਐਸ ਨਗਰ, 22 ਜਨਵਰੀ – ਇੱਥੋਂ ਵਾਲੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਕੱਲ੍ਹ ਬਰਗਾੜੀ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਬਾਰੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਅਦਾਲਤੀ ਰਿਕਾਰਡ ਵਿੱਚ ਜਮ੍ਹਾਂ ਕੇਸ ਫਾਈਲ ਅਤੇ ਹੋਰ ਅਹਿਮ ਦਸਤਾਵੇਜ਼ ਸੌਂਪਦੇ ਹੋਏ ਸੀ ਬੀ ਆਈ ਨੂੰ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਜਿੰਨੀ ਛੇਤੀ ਹੋ ਸਕੇ, ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੂੰ ਸੌਂਪ ਦਿੱਤੇ ਜਾਣ।
ਅਕਾਲੀ-ਭਾਜਪਾ ਸਰਕਾਰ ਵੇਲੇ ਦੇ ਬੇਅਦਬੀ ਕੇਸਾਂ ਦੀ ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ ਬਾਰੇ ਮੁਹਾਲੀ ਵਿਚਲੀ ਸੀ ਬੀ ਆਈ ਅਦਾਲਤ ਦੇ ਵਿਸ਼ੇਸ਼ ਜੱਜ ਜੀ ਐਸ ਸੇਖੋਂ ਕੋਲ ਕੱਲ੍ਹ ਸੁਣਵਾਈ ਹੋਈ ਤਾਂ ਜਾਇੰਟ ਡਾਇਰੈਕਟਰ ਪ੍ਰਾਸੀਕਿਊਸ਼ਨ (ਕਰਾਈਮ) ਰਾਜੇਸ਼ ਸਲਵਾਨ ਅਤੇ ਸਰਕਾਰੀ ਵਕੀਲ ਸੰਜੀਵ ਬੱਤਰਾ, ਪੰਜਾਬ ਦੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨਵੱਲੋਂ ਏ ਆਈ ਜੀ ਸਰਬਜੀਤ ਸਿੰਘ ਸਮੇਤ ਸੀ ਬੀ ਆਈ ਦੇ ਜਾਂਚ ਅਧਿਕਾਰੀ ਵੱਲੋਂ ਸੁਨੀਲ ਕੁਮਾਰਇੰਸਪੈਕਟਰ ਸਰਕਾਰੀ ਪੱਤਰ ਲੈ ਕੇ ਪੇਸ਼ ਹੋਏ। ਇਸ ਸੁਣਵਾਈ ਦੌਰਾਨ ਕੋਈ ਸ਼ਿਕਾਇਤਕਰਤਾ ਜਾਂ ਉਨ੍ਹਾਂ ਦਾ ਵਕੀਲ ਪੇਸ਼ ਨਹੀਂ ਹੋਇਆ, ਪਰ ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਨੇ ਆਪਣਾ ਇੱਕ ਨੁਮਾਇੰਦਾ ਭੇਜਿਆ ਸੀ। ਕਾਰਵਾਈ ਨੂੰ ਸਮੇਟਣ ਲਈ ਕੱਲ੍ਹ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਪੇਸ਼ ਹੋਣ ਲਈ ਤਿੰਨ ਵਾਰ ਸਮਾਂ ਦਿੱਤਾ ਸੀ। ਵੱਖ-ਵੱਖ ਪਹਿਲੂਆਂ `ਤੇ ਵਿਚਾਰ ਕਰ ਕੇ ਅਦਾਲਤ ਨੇ ਸੀ ਬੀ ਆਈ ਨੂੰ ਕੇਸ ਫਾਈਲ ਅਤੇ ਦਸਤਾਵੇਜ਼ ਐੱਸ ਆਈ ਟੀ ਨੂੰ ਦੇਣ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਸੀ ਬੀ ਆਈ ਦੇ ਇੰਸਪੈਕਟਰ ਸੁਨੀਲ ਕੁਮਾਰ ਦੇ ਬਿਆਨ ਦਰਜ ਕੀਤੇ ਗਏ। ਬਹਿਸ ਵਿੱਚ ਹਿੱਸਾ ਲੈਂਦਿਆਂ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਅਪੀਲ ਕੀਤੀ ਕਿ ਸੀ ਬੀ ਆਈ ਨੂੰ ਦੇਣ ਵਾਲੀ ਕੇਸ ਫਾਈਲ ਅਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਇੱਕ ਫੋਟੋ ਕਾਪੀ ਅਦਾਲਤ ਦੇ ਰਿਕਾਰਡ ਵਿੱਚ ਸੰਭਾਲ ਲਈ ਜਾਵੇ। ਸਰਕਾਰੀ ਵਕੀਲ ਦੀ ਇਹ ਅਪੀਲ ਅਦਾਲਤ ਨੇ ਮਨਜ਼ੂਰ ਮੰਨ ਕੇ ਸਟਾਫ ਨੂੰ ਹੁਕਮ ਦਿੱਤੇ ਕਿ ਸੀ ਬੀ ਆਈ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਕਾਪੀ ਰਿਕਾਰਡ ਰੂਮ ਵਿੱਚ ਸਾਂਭ ਕੇ ਰੱਖੀ ਜਾਵੇ। ਸੀ ਬੀ ਆਈ ਦੇ ਵਕੀਲ ਦਾ ਕਹਿਣਾ ਹੈ ਕਿ ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸੀ ਬੀ ਆਈ ਦੇ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਅਤੇ ਕੁਝ ਦਸਤਾਵੇਜ਼ ਅਦਾਲਤ ਵਿੱਚ ਹਨ। ਸਾਰੇ ਦਸਤਾਵੇਜ਼ ਇਕੱਠੇ ਕਰ ਕੇ ਫਾਈਲ ਤਿਆਰ ਕੀਤੀ ਜਾਵੇਗੀ ਅਤੇ ਪੰਜਾਬ ਪੁਲਸ ਦੇ ਜਾਂਚ ਅਧਿਕਾਰੀ ਨੂੰ ਦਿੱਲੀ ਸੱਦ ਕੇ ਪੂਰੀ ਫਾਈਲ ਸੌਂਪੀ ਜਾਵੇਗੀ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸੀ ਬੀ ਆਈ ਕੋਲ ਕੇਸ ਫਾਈਲ ਅਤੇ ਹੋਰ ਸਬੰਧਤ ਦਸਤਾਵੇਜ਼ ਪੰਜਾਬ ਪੁਲਸ ਨੂੰ ਵਾਪਸ ਕਰਨ ਲਈ ਤਿੰਨ ਫਰਵਰੀ ਤੱਕ ਦਾ ਸਮਾਂ ਹੈ।

Continue Reading

ਰੁਝਾਨ


Copyright by IK Soch News powered by InstantWebsites.ca