Anand Karja of Rohanpreet and Neha Kakkar at Gurdwara Sahib, Delhi
Connect with us [email protected]

ਮਨੋਰੰਜਨ

ਰੋਹਨਪ੍ਰੀਤ ਤੇ ਨੇਹਾ ਕੱਕੜ ਦਾ ਦਿੱਲੀ ਦੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ

Published

on

neha kakkar and rohanpreet

ਨਵੀਂ ਦਿੱਲੀ, 25 ਅਕਤੂਬਰ – ਬਾਲੀਵੁੱਡ ਗਾਇਕਾ ਅਤੇ ‘ਇੰਡੀਅਨ ਆਈਡਲ-12’ ਦੀ ਜੱਜ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਇਥੋਂ ਦੇ ਇੱਕ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾ ਕੇ ਸਿੱਖ ਰੀਤਾਂ ਅਨੁਸਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਨੇਹਾ ਗੁਲਾਬੀ ਰੰਗ ਦੇ ਲਹਿਰਾ-ਚੋਲੀ ਲਿਬਾਸ ਵਿਚ ਸੀ ਤੇ ਇਸੇ ਰੰਗ ਦਾ ਦੁਪੱਟਾ ਲਿਆ ਸੀ, ਜਦ ਕਿ ਰੋਹਨਪ੍ਰੀਤ ਨੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਸੀ। ਹੋਰ ਮਹਿਮਾਨਾਂ ਨੇ ਵੀ ਹਲਕੇ ਗੁਲਾਬੀ ਰੰਗ ਦੀਆਂ ਪੱਗਾਂ ਸਜਾਈਆਂ ਹੋਈਆਂ ਸਨ। ਹਲਦੀ-ਮਹਿੰਦੀ ਦੀ ਰਸਮ ਸਮੇਂ ਨੇਹਾ ਅਤੇ ਰੋਹਨ ਨੇ ਹਰੇ ਅਤੇ ਸੁਨਹਿਰੀ ਰੰਗ ਦੇ ਕੱਪੜੇ ਪਾਏ ਸਨ। ਨੇਹਾ ਦੇ ਲਹਿੰਗੇ ਦੀ ਕੀਮਤ ਇੱਕ ਲੱਖ ਰੁਪਏ ਦੱਸੀ ਗਈ ਹੈ। ਇਸ ਜੋੜੇ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਸਾਈਟਾਂ ‘ਤੇ ਦੋਵਾਂ ਨੂੰ ਨਵੇਂ ਸਫਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ।

Click Here To Read Pollywood Punjabi News

ਮਨੋਰੰਜਨ

ਅਮਰੀਕਨ ਮਿਊਜਿਕ ਅਵਾਰਡ 2020 : ਆਰਟਿਸਟ ਆਫ ਦ ਯੀਅਰ ਦਾ ਖਿਤਾਬ ਟੇਲਰ ਸਵਿਫਟ ਦੇ ਨਾਮ

Published

on

Taylor Swift

ਵਾਸ਼ਿੰਗਟਨ, 24 ਨਵੰਬਰ – ਅਮਰੀਕਨ ਮਿਊਜਿਕ ਅਵਾਰਡਸ-2020 ਵਿੱਚ ਟੇਲਰ ਸਵਿਫਟ ਅਤੇ ਦ ਵੀਕੇਂਡ ਦਾ ਦਬਦਬਾ ਬਣ ਰਿਹਾ ਹੈ। ਕੱਲ੍ਹ ਸ਼ਾਮ ਅਦਾਕਾਰਾ ਤਾਰਾਜੀ ਪੀ ਹੇਂਸਨ ਨੇ ਪ੍ਰੋਗਰਾਮ ਦੀ ਮੇਜਬਾਨੀ ਕੀਤੀ। ਸੀ ਐਨ ਐਨ ਡਾਟ ਕਾਮ ਦੀ ਰਿਪੋਰਟ ਦੇ ਮੁਤਾਬਿਕ ਕੋਵਿਡ-10 ਦੇ ਮਿਆਰਾਂ ਅਨੁਸਾਰ ਕਈ ਲਾਈਵ ਪਰਫਾਮੈਂਸ ਰੱਖੇ ਗਏ। ਇਸ ਦੌਰਾਨ ਦਰਸ਼ਕਾਂ ਦੀ ਭੀੜ ਨੂੰ ਵੀ ਸੀਮਿਤ ਰੱਖਿਆ ਗਿਆ।
ਇਸ ਸਾਲ ਆਰਸਿਟ ਆਫ ਦ ਯੀਅਰ ਦਾ ਖਿਤਾਬ ਟੇਲਰ ਸਵਿਫਟ ਦੇ ਨਾਮ ਰਿਹਾ। ਨਿੱਜੀ ਤੌਰ ‘ਤੇ ਅਵਾਰਡ ਲੈਣ ਆਉਣ ਵਿੱਚ ਅਸਮਰਥ ਰਹੀ ਸਵਿਫਟ ਨੂੰ ਮਿਊਜਿਕ ਵੀਡੀਓ ਆਫ ਦ ਯੀਅਰ ਅਤੇ ਫੇਵਰਿਟ ਫੀਮੇਲ ਪੌਪ ਆਰਟਿਸਟ ਦੇ ਪੁਰਸਕਾਰਾਂ ਨਾਲ ਵੀ ਨਿਵਾਜਿਆ ਗਿਆ। ਇਨ੍ਹਾਂ 3 ਪੁਰਸਕਾਰਾਂ ਨੂੰ ਹਾਸਲ ਕਰਨ ਦੇ ਨਾਲ ਸਵਿਫਟ ਨੇ ਸਭ ਤੋਂ ਵੱਡੀ ਅਮਰੀਕਨ ਮਿਊਜਿਕ ਆਰਟਿਸਟ ਹੋਣ ਦੇ ਆਪਣੇ ਰਿਕਾਰਡ ਨੂੰ ਤੋੜ ਦਿੱਤਾ। ਉਨ੍ਹਾਂ ਦੇ ਕੋਲ ਹੋਣ ਕੁੱਲ 32 ਅਮਰੀਕਨ ਮਿਊਜਿਕ ਐਵਾਰਡ ਹਨ।

Continue Reading

ਮਨੋਰੰਜਨ

ਸਿੱਧੂ ਮੂਸੇਵਾਲਾ ਦੇ ਗੀਤ ‘ਬਾਈ-ਬਾਈ’ ਵਿਰੁੱਧ ਵੀਡੀਓ ਕੰਪਨੀ ਨੂੰ ਨੋਟਿਸ ਨਿਕਲਿਆ

Published

on

Against Sidhu Moosewala's

ਚੰਡੀਗੜ੍ਹ, 20 ਨਵੰਬਰ – ਸਿੱਧੂ ਮੂਸੇਵਾਲਾ ਦੇ ਗੀਤ ‘ਬਾਈ-ਬਾਈ’ ਵੀਡੀਓ ਵਿੱਚ ਵਿਖਾਈ ਕੁੱਕੜਾਂ ਦੀ ਲੜਾਈ ਦਾ ਕੇਸ ਐਨੀਮਲ ਵੈਲਫ਼ੇਅਰ ਬੋਰਡ ਕੋਲ ਪੁੱਜ ਗਿਆ ਹੈ। ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਇਸ ਗੀਤ ਨੂੰ ਗੈਂਗਸਟਰ ਗੀਤ ਦੱਸ ਕੇ ਬੋਰਡ ਕੋਲ ਸ਼ਿਕਾਇਤ ਕੀਤੀ ਹੈ ਕਿ ਕੁੱਕੜਾਂ ਦੀ ਲੜਾਈ ਉਤੇ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਹੋਈ ਹੈ, ਇਸ ਦੇ ਬਾਵਜੂਦ ਟੂਰ ਮੋਕਸਰ ਐਂਡ ਗੋਲਡ ਮੀਡੀਆ ਐਂਟਰਟੇਨਮੈਂਟ ਨੇ ਕੁੱਕੜਾਂ ਦੀ ਲੜਾਈ ਹੀ ਨਹੀਂ ਵੀਡੀਓ ਵਿੱਚ ਵਿਖਾਈ, ਹੋਰ ਜਾਨਵਰ ਵੀ ਵੀਡੀਓ ਵਿੱਚ ਵਿਖਾਏ ਹਨ ਅਤੇ ਇਸ ਤਰ੍ਹਾਂ ਦੀ ਵੀਡੀਓਗਰਾਫੀ ਕਰਨ ਲਈ ਵੈਲਫ਼ੇਅਰ ਬੋਰਡ ਕੋਲੋਂ ਕੋਈ ਇਜਾਜ਼ਤ ਵੀ ਨਹੀਂ ਲਈ ਗਈ।
ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਵੱਲੋਂ ਇਨ੍ਹਾਂ ਦੋਸ਼ਾਂ ਨਾਲ ਕਾਰਵਾਈ ਦੀ ਮੰਗ ਕੀਤੇ ਜਾਣ ‘ਤੇ ਬੋਰਡ ਨੇ ਮੀਡੀਆ ਕੰਪਨੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਅਤੇ ਕਿਹਾ ਹੈ ਕਿ ਕਿਉਂ ਨਾ ਉਸ ਵਿਰੁੱਧ ਅਪਰਾਧਕ ਸ਼ਿਕਾਇਤ ਦਰਜ ਕੀਤੀ ਜਾਵੇ। ਬੋਰਡ ਨੇ ਕਿਹਾ ਹੈ ਕਿ ਕੁੱਕੜਾਂ ਦੀ ਲੜਾਈ ਨੂੰ ਮਨੋਰੰਜਨ ਦੇ ਸਾਧਨ ਵਜੋਂ ਵਰਤਿਆ ਗਿਆ ਹੈ ਅਤੇ ਇਹ ਕਾਰਵਾਈ ਪਰੀਵੈਨਸ਼ਨ ਆਫ਼ ਕਰੁਅਲਟੀ ਟੂ ਐਨੀਮਲ ਐਕਟ ਦੀ ਉਲੰਘਣਾ ਹੈ।ਇਸ ਬਾਰੇ ਕੰਪਨੀ ਤੋਂ 7 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ, ਪਰ ਅਜੇ ਮੂਸੇਵਾਲਾ ਨੂੰ ਨੋਟਿਸ ਜਾਰੀ ਨਹੀਂ ਹੋਇਆ। ਸ਼ਿਕਾਇਤਕਰਤਾ ਪੰਡਤ ਧਰੋਨਵਰ ਦਾ ਕਹਿਣਾ ਹੈ ਕਿ ਕੰਪਨੀ ਵਿਰੁੱਧ ਕਾਰਵਾਈ ਉਪਰੰਤ ਮੂਸੇਵਾਲਾ ਵਿਰੁੱਧ ਕਾਰਵਾਈ ਦੀ ਸੰਭਾਵਨਾ ਹੈ।

Click Here To Read Latest entertainment news

Continue Reading

ਪੰਜਾਬੀ ਖ਼ਬਰਾਂ

ਕੁੱਲ ਮਿਲਾ ਕੇ 215 ਸਾਲ ਦੇ ਕਰੀਬ ਹੈ ਇਕੁਆਡੋਰ ਦਾ ਜੋੜਾ

Published

on

ਕਵੀਟੋ (ਇਕੁਆਡੋਰ), 30 ਅਗਸਤ – ਇਕੁਆਡੋਰ ਵਿੱਚ ਪਰਵਾਰ ਦੀ ਮਰਜ਼ੀ ਦੇ ਖਿਲਾਫ ਭੱਜ ਕੇ ਵਿਆਹ ਕਰਨ ਵਾਲੇ ਜੂਲੀਓ ਮੋਰਾ ਅਤੇ ਉਸ ਦੀ ਪਤਨੀ ਵਾਲਡਰਾ ਮੀਨਾ ਕਵਿਟੇਰੋਸ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਉਮਰ ਵਾਲੇ ਸ਼ਾਦੀ ਸ਼ੁਦਾ ਜੋੜਿਆਂ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਦੋਵਾਂ ਦੀ ਉਮਰ ਕੁੱਲ ਮਿਲਾ ਕੇ ਕਰੀਬ 215 ਸਾਲ ਹੈ। ਵਿਆਹ ਦੇ 79 ਸਾਲ ਦੇ ਬਾਅਦ ਵੀ ਦੋਵੇਂ ਇਕੱਠੇ ਹਨ। ਮੋਰਾ ਦੀ ਉਮਰ 110 ਸਾਲ ਤੇ ਉਸ ਦੀ ਪਤਨੀ 104 ਸਾਲ ਹੈ। ਦੋਵੇਂ ਉਮਰ ਦੇ ਇਸ ਪੜ੍ਹਾਅ ‘ਤੇ ਵੀ ਆਕਰਸ਼ਕ ਲੱਗਦੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਬਿਹਤਰ ਹੈ।
ਜੋੜੇ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਥੋੜ੍ਹੇ ਨਿਰਾਸ਼ ਹਨ, ਕਿਉਂਕਿ ਮਹਾਮਾਰੀ ਦੇ ਕਾਰਨ ਉਹ ਪਰਿਵਾਰ ਤੋਂ ਦੂਰ ਹਨ। ਗਿਨੀਜ ਬੁੱਕ ਵਰਲਡ ਰਿਕਾਰਡਜ਼ ਦੇ ਅਨੁਸਾਰ ਦੋਵੇਂ ਸਭ ਤੋਂ ਵੱਧ ਉਮਰ ਵਾਲਾ ਸ਼ਾਦੀਸ਼ੁਦਾ ਜੋੜਾ ਹੈ ਅਤੇ ਇਸ ਸਮੇਂ ਹੋਰ ਕਿਸੇ ਜੋੜੇ ਦੀ ਉਮਰ ਇੰਨੀ ਨਹੀਂ ਹੈ। ਦੋਵਾਂ ਦੀ ਸਾਂਝੀ ਉਮਰ 215 ਸਾਲ ਤੋਂ ਕੁਝ ਹੀ ਘੱਟ ਹੈ।

Continue Reading

ਰੁਝਾਨ