An Indian girl has done a marvelous job by recycling 25 tonnes of e-waste
Connect with us [email protected]

ਅੰਤਰਰਾਸ਼ਟਰੀ

ਭਾਰਤੀ ਬੱਚੀ ਨੇ ਦੁਬਈ ਵਿੱਚ 25 ਟਨ ਈ-ਕਚਰਾ ਰਿਸਾਈਕਲ ਕਰ ਕੇ ਕਮਾਲ ਕਰ ਵਿਖਾਈ

Published

on

ਦੁਬਈ, 16 ਜਨਵਰੀ – ਭਾਰਤੀ ਮੂਲ ਦੀ ਬੱਚੀ ਦੀ ਉਮਰ ਮਸਾਂ 15 ਸਾਲ ਹੈ। ਉਹ ਯੂ ਏ ਈਵਿਚਲੇ ਦੁਬਈ ਵਿੱਚ ਰਹਿੰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਸਦਾ ਨਾਮ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਦੁਬਈ ਵਿੱਚ ਬੀਤੇ ਚਾਰ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਲਗੱਭਗ 25 ਟਨ ਇਲੇਕਟ੍ਰਾਨਿਕ ਕਬਾੜ ਨੂੰ ਰਿਸਾਈਕਲ ਕਰਨ ਦਾਯੋਗਦਾਨ ਦੇ ਚੁੱਕੀ ਹੈ। ਬੱਚੀ ਦਾ ਨਾਮ ਰੀਵਾ ਟੁਲਪੁਲੇ ਹੈ, ਜੋਇਸ ਬਾਰੇ ਇੱਕ ਮੁਹਿੰਮ ਚਲਾ ਰਹੀ ਹੈ।
ਵਾਤਾਵਰਣ ਸੁਰੱਖਿਆ ਨਾਲ ਨਜ਼ਦੀਕੀ ਸੰਬੰਧ ਰੱਖਣ ਦੇ ਉਸ ਦੇ ਇਸ ਅਹਿਮ ਯਤਨ ਵਿੱਚ 15 ਸਕੂਲਾਂ ਦੇ 60 ਬੱਚੇ ਜੁੜ ਚੁੱਕੇ ਹਨ। ਗਲਫ ਨਿਊਜ਼ ਦੇ ਮੁਤਾਬਕ ਲੜਕੀ ਨੇ ਕਿਹਾ ਕਿ ‘ਕੁਝ ਸਾਲ ਪਹਿਲਾ ਅਸੀਂ ਘਰ ਬਦਲ ਰਹੇ ਸੀ। ਉਦੋਂ ਸਾਮਾਨ ਦੀ ਸ਼ਿਫਟਿੰਗ ਦੌਰਾਨ ਮੈਂ ਮਾਂ ਤੋਂ ਪੁੱਛਿਆ: ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ, ਉਸ ਨੂੰ ਐਵੇਂ ਸੁੱਟ ਦਿੰਦੇ ਹਾਂ? ਉਦੋ ਉਨ੍ਹਾਂ ਨੇ ਦੱਸਿਆ: ਨਹੀਂ, ਗੈਰ ਜ਼ਰੂਰੀ ਸਾਮਾਨ ਵੀ ਯੋਗ ਤਰੀਕੇ ਨਾਲ ਸਮੇਟਣ ਦੀ ਲੋੜ ਹੁੰਦੀ ਹੈ, ਪਰ ਉਸ ਸਮੇਂ ਮੈਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ। ਮੈਂ ਇੰਟਰਨੇਟ ਅਤੇ ਸੋਸ਼ਲ ਮੀਡੀਆ ਤੋਂ ਕੁਝ ਜਾਣਕਾਰੀ ਲਈ ਤਾਂ ਪਤਾ ਚਲਿਆ ਕਿ ਇਲੈਕਟ੍ਰਾਨਿਕ ਕਬਾੜ ਇੱਕ ਵੱਡੀ ਸਮਸਿਆ ਹੈ। ਉਸ ਨੂੰ ਰਿਸਾਈਕਲ ਕੀਤਾ ਜਾ ਸਕਦਾ ਹੈ, ਪਰ ਅਜਿਹਾ ਕੀਤਾ ਘੱਟ ਜਾਂਦਾ ਹੈ। ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਇਸ ਲਈ ਕੰਮ ਕਰਨ ਦਾ ਫੈਸਲਾ ਕੀਤਾ। ਹੌਲੀ-ਹੌਲੀ ਸਾਡਾ ਇੱਕ ਗਰੁੱਪ ਬਣ ਗਿਆ ਅਤੇ ਅੱਜ ਅਸੀਂ ਥੋੜ੍ਹਾ ਕੁਝ ਬੇਹਿਤਰ ਕਰ ਵੀ ਸਕੇ ਹਾਂ, ਸ਼ਾਇਦ।’

ਅੰਤਰਰਾਸ਼ਟਰੀ

ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ

Published

on

Corona in Sydney

ਸਿਡਨੀ, 2 ਅਗਸਤ, – ਆਸਟ੍ਰੇਲੀਆ ਵਿੱਚ ਡੈਲਟਾ ਵਾਇਰਸ ਕੰਟਰੋਲ ਕਰਨ ਲਈ ਲਗਾਤਾਰ ਸੰਘਰਸ਼ ਦੌਰਾਨ ਮਹਾਮਾਰੀਦੀ ਇਨਫੈਕਸ਼ਨ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਦਾ ਕਹਿਰ ਵਧਦਾ ਵੇਖ ਕੇਫੌਜ ਦੀ ਮਦਦ ਲੈਣੀ ਪਈ ਤੇ ਕਈ ਰਾਜਾਂ ਵਿੱਚ ਲਾਕਡਾਊਨ ਵਧਾਉਣ ਦਾ ਫੈਸਲਾ ਹੋਇਆ ਹੈ।ਆਸਟ੍ਰੇਲੀਆ ਵਿੱਚ ਕੋਰੋਨਾ ਪਾਬੰਦੀਆਂ ਤੋਂ ਬਾਅਦ ਵੀ ਲਗਾਤਾਰ ਕੇਸ ਵਧ ਰਹੇ ਹਨ ਅਤੇ ਤਾਜ਼ਾ ਰਿਪੋਰਟਮੁਤਾਬਕ ਆਸਟ੍ਰੇਲੀਆ ਨੇ ਬ੍ਰਿਸਬੇਨ ਵਿੱਚ ਲਾਕਡਾਊਨ ਦੇ ਨਾਲ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਹੈ।
ਇਸ ਦੌਰਾਨ ਦੁਨੀਆ ਵਿੱਚ ਕੋਰੋਨਾ ਤੋਂ ਸਭ ਤੋਂ ਵੱਧਪ੍ਰਭਾਵਤ ਦੇਸ਼ ਅਮਰੀਕਾ ਇਸ ਸਮੇਂ ਬੇਹੱਦ ਬੁਰੇ ਹਾਲਾਤ ਵਿੱਚ ਹੈ। ਫਲੋਰਿਡਾ ਇਸ ਵਕਤ ਕੋਰੋਨਾ ਵਾਇਰਸ ਦਾ ਨਵਾਂ ਹਾਟਸਪਾਟ ਬਣ ਚੁੱਕਾ ਹੈ ਤੇ ਰਿਪੋਰਟ ਮੁਤਾਬਕ ਫਲੋਰਿਡਾ ਵਿੱਚਅੱਜ ਇੱਕੋ ਦਿਨ ਵਿੱਚ ਕੋਰੋਨਾ ਦੇ 21,683 ਨਵੇਂ ਕੇਸਮਿਲੇ ਹਨ।ਏਥੇ ਮਹਾਮਾਰੀ ਦੀ ਸ਼ੁਰੂਆਤ ਮਗਰੋਂ ਪਹਿਲੀ ਵਾਰ ਇਕ ਦਿਨ ਵਿੱਚ ਏਨੇ ਕੇਸ ਮਿਲੇ ਹਨ, ਜਿਸ ਨਾਲ ਚਿੰਤਾ ਵਧ ਰਹੀ ਹੈ।
ਓਧਰ ਚੀਨ ਵਿੱਚ ਫਿਰ ਕੋਰੋਨਾ ਵਾਇਰਸ ਦਾ ਕਹਿਰ ਵਧ ਰਿਹਾ ਹੈ।ਖਬਰ ਏਜੰਸੀ ਦੇ ਮੁਤਾਬਕ ਜਿਆਂਗਸੂ ਰਾਜ ਵਿੱਚਲੋਕਲ ਪੱਧਰ ਉੱਤੇ ਇਨਫੈਕਸ਼ਨ ਦੇ ਨਵੇਂ ਕੇਸ ਮਿਲਣ ਬਾਰੇ ਲੋਕਲ ਸਿਹਤ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ। ਇਨ੍ਹਾਂਕੇਸਾਂ ਵਿੱਚਰਾਜ ਦੀ ਰਾਜਧਾਨੀ ਨਾਨਜਿੰਗ, ਯੰਗਜਹੌ ਸ਼ਹਿਰਅਤੇ ਹੁਆਆਨਦੇ ਲੋਕ ਸ਼ਾਮਲ ਹਨ।93 ਲੱਖ ਤੋਂ ਵੱਧ ਦੀ ਆਬਾਦੀ ਵਾਲੀ ਇਸ ਸੂਬਾਈ ਰਾਜਧਾਨੀ ਵਿੱਚਕੇਸ ਲਗਾਤਾਰ ਵਧ ਰਹੇ ਦੱਸੇ ਗਏ ਹਨ।

Read More World News in Punjabi

Continue Reading

ਅੰਤਰਰਾਸ਼ਟਰੀ

ਡੋਨਾਲਡ ਟਰੰਪ ਨੇ ਅਧਿਕਾਰੀਆਂ ਨੂੰ 2020 ਵਾਲੇ ਚੋਣ ਨਤੀਜੇ ਭਿ੍ਰਸ਼ਟ ਐਲਾਨਣ ਲਈ ਕਾਲਾਂ ਕੀਤੀਆਂ

Published

on

Donald Trump

ਵਾਸ਼ਿੰਗਟਨ, 1 ਅਗਸਤ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਆਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ 2020 ਚੋਣ ਨਤੀਜੇ ਨੂੰ ਭਿ੍ਰਸ਼ਟ ਐਲਾਨ ਕਰਨ ਲਈ 27 ਦਸੰਬਰ ਨੂੰ ਕਾਲਾਂ ਕੀਤੀਆਂ ਸਨ। ਉਸ ਸਮੇਂ ਰੋਸੇਨ ਦੇ ਡਿਪਟੀ ਡੋਨੋਗਯੂ ਨੇ ਦਾਅਵਾ ਕੀਤਾ ਸੀ ਕਿ ਬੱਸ ਤੁਸੀਂ ਇਹ ਕਹੋ ਕਿ ਚੋਣ ਨਤੀਜੇ ਭਿ੍ਰਸ਼ਟ ਸਨ ਤੇ ਬਾਕੀ ਮੇਰੇ ਉੱਤੇ ਅਤੇ ਕਾਂਗਰਸ ਦੇ ਮੈਂਬਰਾਂ ਉੱਤੇ ਛੱਡ ਦੇਵੋ।
ਹਾਊਸ ਓਵਰਸਾਈਡ ਕਮੇਟੀ ਵੱਲੋਂ ਜਾਰੀ 27 ਦਸੰਬਰ ਦੀਕਾਲ ਦੇ ਨੋਟਸ, ਉਸ ਚੋਣ ਦੇ ਨਤੀਜੇ ਨੂੰ ਪਲਟਣ ਦੀ ਕੋਸ਼ਿਸ਼ ਕਰਨ ਅਤੇ ਉਸ ਕੋਸ਼ਿਸ਼ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਦਾ ਸਮਰਥਨ ਹਾਸਲ ਕਰਨ ਲਈ ਟਰੰਪ ਦੀ ਲੰਬਾਈ ਨੂੰ ਰੇਖਾ-ਬੱਧ ਕਰਦੇ ਹੋਏ ਪਿਛਲੇ ਮਹੀਨੇ ਜਾਰੀ ਕੀਤੇ ਗਏ ਈ-ਮੇਲ ਤੋਂ ਪਤਾ ਲੱਗਦਾ ਹੈ ਕਿ ਟਰੰਪ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੇ ਰਾਸ਼ਟਰਪਤੀ ਰਾਜ ਦੇ ਆਖਰੀ ਹਫਤਿਆਂ ਵਿੱਚ ਨਿਆਂ ਵਿਭਾਗ ਉੱਤੇ ਵਿਆਪਕ ਚੋਣ ਧੋਖਾਦੇਹੀ ਦੇ ਬੇਬੁਨਿਆਦ ਦਾਅਵਿਆਂ ਦੀ ਜਾਂਚ ਕਰਨ ਲਈ ਦਬਾਅ ਪਾਇਆ, ਉਨ੍ਹਾਂ ਨੇ ਸਾਜ਼ਿਸ਼ ਕਰਨ ਲਈ ਪ੍ਰੇਰਿਤ ਕੀਤਾ। ਨਿਊ ਯਾਰਕ ਦੇ ਇੱਕ ਡੈਮੋਕ੍ਰੇਟ ਤੇ ਕਮੇਟੀ ਦੇ ਪ੍ਰਧਾਨ ਰੇਪ ਕੈਰੋਲਿਨ ਮੈਲੋਨੀ ਨੇ ਕਿਹਾ ਕਿ ਇਹ ਹੱਥ ਲਿਖਤ ਨੋਟ ਦੱਸਦੇ ਹਨ ਕਿ ਰਾਸ਼ਟਰਪਤੀ ਟਰੰਪ ਨੇ ਸਿੱਧਾ ਸਾਡੇ ਦੇਸ਼ ਦੀ ਚੋਟੀ ਦੀ ਲਾਅ ਇਨਫੋਰਸਮੈਂਟ ਏਜੰਸੀ ਨੂੰ ਆਪਣੇ ਰਾਸ਼ਟਰਪਤੀ ਅਹੁਦੇ ਦੇ ਆਖਰੀ ਦਿਨਾਂ ਵਿੱਚ ਇੱਕ ਆਜ਼ਾਦ ਅਤੇ ਨਿਰਪੱਖ ਚੋਣ ਨੂੰ ਪਲਟਣ ਲਈ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ।
ਅਮਰੀਕੀ ਨਿਆਂ ਵਿਭਾਗ ਨੇ ਅੰਦਰੂਨੀ ਰੈਵੇਨਿਊ ਸਰਵਿਸਾ (ਆਈ ਆਰ ਐਸ) ਨੂੰ ਆਪਣੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਟਰਨ ਕਾਂਗਰਸ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਇਹ ਕਦਮ 2019 ਦੇ ਉਸ ਨਤੀਜੇ ਨੂੰ ਉਲਟਾ ਦਿੰਦਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਹਾਊਸ ਵੇਜ ਐਂਡ ਮੀਨਸ ਕਮੇਟੀ ਦੀ ਬੇਨਤੀ ਅਪਮਾਨਜਨਕ ਸੀ। ਇਹ ਫੈਸਲਾ ਰਿਕਾਰਡ ਉੱਤੇ ਇੱਕ ਲੰਬੀ ਕਾਨੂੰਨੀ ਲੜਾਈ ਨੂੰ ਖਤਮ ਕਰਨ ਵਾਲਾ ਮਾਲੂਮ ਹੁੰਦਾ ਹੈ ਅਤੇ ਇਸ ਨੂੰ ਟਰੰਪ ਲਈ ਇੱਕ ਤੇਜ਼ ਕਾਨੂੰਨੀ ਝਟਕੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।

Read More World News in Punjabi

Continue Reading

ਅੰਤਰਰਾਸ਼ਟਰੀ

ਕੋਰੋਨਾ ਦਾ ਵਾਇਰਸ ਰੈਟੀਨਾ ਵਿੱਚ ਵੀ ਦਾਖਲ ਹੋ ਸਕਦੈ

Published

on

retina

ਰੀਓ ਡੀ ਜਨੇਰੀਓ, 1 ਅਗਸਤ – ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਲੋਕਾਂ ਦੇ ਸਰੀਰ ਵਿੱਚ ਇਸ ਖਤਰਨਾਕ ਵਾਇਰਸ ਦੇ ਪਸਾਰ ਬਾਰੇ ਇੱਕ ਨਵੀਂ ਖੋਜ ਆਈ ਹੈ।
ਬਰਾਜ਼ੀਲ ਦੇ ਖੋਜਕਾਰਾਂ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਰੈਟੀਨਾ ਤਕ ਇਹ ਵਾਇਰਸ ਪਹੁੰਚ ਸਕਦਾ ਅਤੇ ਰੈਟੀਨਾ ਦੇ ਵੱਖ-ਵੱਖ ਪੱਧਰਾਂ ਉੱਤੇ ਵਾਇਰਲ ਪਾਰਟੀਕਲ ਦਾਖਲ ਹੋ ਸਕਦੇ ਹਨ।ਜੇ ਏ ਐਮ ਏ ਨੈਟਵਰਕ ਪੱਤ੍ਰਕਾ ਵਿੱਚਛਪੀ ਖੋਜ ਮੁਤਾਬਕ ਇਹ ਨਤੀਜਾ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਤਿੰਨ ਮਰੀਜ਼ਾਂ ਦੀ ਖੋਜ ਦੇ ਆਧਾਰ ਉੱਤੇ ਕੱਢਿਆ ਗਿਆ ਹੈ। ਇਹ ਸਾਰੇ ਮਰੀਜ਼ (ਉਮਰ 69 ਤੋਂ 78 ਸਾਲ) ਆਈ ਸੀ ਯੂ ਵਿੱਚ ਭਰਤੀ ਸਨ ਤੇ ਵੈਂਟੀਲੇਟਰ ਉੱਤੇ ਰੱਖੇ ਗਏ ਸਨ। ਖੋਜਕਾਰਾਂ ਨੇ ਰੈਟੀਨਾ ਵਿੱਚ ਕੋਰੋਨਾ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਪੀ ਸੀ ਆਰ ਟੈਸਟ ਅਤੇ ਇਮਿਊਨੋਲਾਜੀਕਲ ਤਰੀਕੇ ਅਪਣਾਏ ਸਨ। ਇਮਿਊਨੋਫਲੋਰੇਸੈਂਸ ਮਾਈਕ੍ਰੋਸਕੋਪੀ ਰਾਹੀਂ ਮਰੀਜ਼ਾਂ ਵਿੱਚ ਰੈਟੀਨਾ ਦੀ ਬਾਹਰੀ ਤੇ ਅੰਦਰੂਨੀ ਪਰਤ ਵਿੱਚ ਕੋਰੋਨਾ ਪ੍ਰੋਟੀਨ ਦੀ ਮੌਜੂਦਗੀ ਦੇਖੀ ਗਈ। ਬਰਾਜ਼ੀਲ ਦੀ ਖੋਜ ਸੰਸਥਾ ਆਈ ਐਨ ਬੀ ਈ ਬੀ ਦੀ ਖੋਜਕਰਤਾ ਕਾਰਲਾ ਏ ਅਰੁਜੋ-ਸਿਲਵਾ ਨੇ ਦੱਸਿਆ, ‘‘ਅੱਖਾਂ ਵਿੱਚ ਕੋਰੋਨਾ ਦੀ ਇਨਫੈਕਸ਼ਨ ਬਾਰੇ ਅਸਮਾਨਤਾਵਾਂ ਦੇਖਣ ਨੂੰ ਮਿਲੀਆਂ। ਖੋਜ ਤੋਂ ਸਪੱਸ਼ਟ ਤੌਰ ਉੱਤੇਪਤਾ ਲੱਗਾ ਕਿ ਸਾਹ ਪ੍ਰਣਾਲੀ ਤੋਂ ਇਨਫੈਕਸ਼ਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਪੂਰੇ ਸਰੀਰ ਵਿੱਚ ਫੈਲ ਸਕਦਾ ਹੈ। ਇਹ ਸਰੀਰ ਦੇ ਵੱਖ-ਵੱਖ ਅੰਗਾਂ ਤੇ ਟਿਸ਼ੂਆਂ ਵਿੱਚ ਦਾਖਲ ਹੋ ਸਕਦਾ ਹੈ।” ਉਨ੍ਹਾਂ ਕਿਹਾ, ‘‘ਖੋਜ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਇਨਫੈਕਸ਼ਨ ਵਿੱਚ ਅੱਖਾਂ ਵੀ ਸ਼ਾਮਲ ਹੋ ਸਕਦੀਆਂ ਹਨ। ਰੈਟੀਨਾ ਵਿੱਚ ਕਈ ਤਰ੍ਹਾਂ ਦੇ ਬਦਲਾਅ ਵੀ ਮਿਲੇ ਹਨ।”

Continue Reading

ਰੁਝਾਨ


Copyright by IK Soch News powered by InstantWebsites.ca