An elderly woman who died on a railway track during a dharna was buried 23 days later
Connect with us [email protected]

ਪੰਜਾਬੀ ਖ਼ਬਰਾਂ

ਧਰਨੇ ਦੌਰਾਨ ਰੇਲ ਟਰੈਕ ‘ਤੇ ਮਰੀ ਬਜ਼ੁਰਗ ਮਹਿਲਾ ਦਾ 23 ਦਿਨਾਂ ਬਾਅਦ ਅੰਤਿਮ ਸੰਸਕਾਰ

Published

on

bareh sahib

ਮਾਨਸਾ, 2 ਨਵੰਬਰ – ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੇ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਧਰਨੇ ਦੌਰਾਨ 2 ਕਿਸਾਨ ਨੇਤਾਵਾਂ ਦੀ ਬਜ਼ੁਰਗ ਮਾਤਾ ਤੇਜ਼ ਕੌਰ ਦੀ ਰੇਲ ਪਟੜੀ ‘ਤੇ ਮੌਤ ਹੋ ਗਈ ਸੀ। ਇਸ ਸਬੰਧੀ ਮ੍ਰਿਤਕਾ ਦੇ ਪਰਵਾਰ ਨੂੰ ਮੁਆਵਜਾ ਦਿਵਾਉਣ ਦੇ ਲਈ ਕਿਸਾਨ ਸੰਗਠਨ ਭਾਕਿਯੂ ਏਕਤਾ ਉਗਰਾਹਾਂ ਦੇ ਵੱਲੋਂ ਡੀ ਸੀ ਦੇ ਦਫਤਰ ਅਤੇ ਘਰ ਦਾ ਘੇਰਾਓ ਕੀਤਾ ਹੋਇਆ ਸੀ। ਇਸ ਬਾਰੇ ਸਰਕਾਰ ਅਤੇ ਕਿਸਾਨਾਂ ਦਾ ਸਮਝੌਤਾ ਹੋ ਗਿਆ ਹੈ, ਜਿਸ ਪਿੱਛੋਂ 23 ਦਿਨ ਬਾਅਦ ਮਾਤਾ ਤੇਜ਼ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਸਰਕਾਰ ਨੇ ਕਿਸਾਨ ਸੰਗਠਨ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ। ਇਸ ‘ਤੇ ਕਿਸਾਨ ਸੰਗਠਨ ਨੇ ਡੀ ਸੀ ਦਫਤਰ ਅਤੇ ਰਿਹਾਇਸ਼ ‘ਤੇ ਲਗਾਏ ਧਰਨੇ ਅਤੇ ਘੇਰਾਓ ਨੂੰ ਖਤਮ ਕਰ ਦਿੱਤਾ।
ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਤੀ ਰਾਤ ਐਸ ਐਸ ਪੀ ਨਾਲ ਕਿਸਾਨਾਂ ਦੀ ਬੈਠਕ ਹੋਈ। ਇਸ ਵਿੱਚ ਇੰਦਰਜੀਤ ਸਿੰਘ ਝੱਬਰ, ਮਹਿੰਦਰ ਰੋਮਾਨਾ, ਤੇਜ਼ ਕੌਰ ਦੇ ਬੇਟੇ ਬਾਬੂ ਸਿੰਘ ਅਤੇ ਮਿੰਟੂ ਸਿੰਘ ਅਤੇ ਪੁਲਸ ਵੱਲੋਂਡੀ ਐਸ ਪੀ ਗੁਰਮੀਤ ਸਿੰਘ ਸ਼ਾਮਲ ਹੋਏ ਅਤੇ ਤੈਅ ਕੀਤਾ ਗਿਆ ਕਿ ਪਰਵਾਰ ਨੂੰ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇਗਾ। ਇਸ ਵਿੱਚ 5 ਲੱਖ ਰੁਪਏ ਦਾ ਚੈਕ ਭੋਗ ਸਮਾਗਮ ਮੌਕੇ ਅਤੇ 5 ਲੱਖ ਨਕਦ ਦਿੱਤੇ ਜਾਣਗੇ।
ਕਿਸਾਨ ਨੇਤਾ ਨੇ ਦੱਸਿਆ ਕਿ ਸਮਝੌਤੇ ਹੇਠ ਮਾਨਸਾ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਕਿਸਾਨਾਂ ਦੇ ਧਰਨੇ ਵਿੱਚ ਆ ਕੇ 3 ਲੱਖ ਰੁਪਏ ਦਾ ਚੈਕ ਅਤੇ 2 ਲੱਖ ਰੁਪਏ ਨਕਦ ਤੇਜ਼ ਕੌਰ ਦੇ ਬੇਟਿਆਂ ਨੂੰ ਦਿੱਤੇ। ਪਰਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਅਤੇ ਪਰਵਾਰ ਦੇ ਸਿਰ ਕਰਜ਼ ਮੁਆਫ਼ੀ ਦੀ ਸ਼ਿਫਾਰਿਸ਼ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਮਾਤਾ ਤੇਜ਼ ਕੌਰ ਦੀ ਮ੍ਰਿਤਕ ਦੇਹ 9 ਅਕਤੂਬਰ ਤੋਂ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਹੋਈ ਹੈ।

ਪੰਜਾਬੀ ਖ਼ਬਰਾਂ

ਰੈਸਟੋਰੈਂਟ ਨੂੰ 91 ਕਰੋੜ ਰੁਪਏ ਦਾ ਬਿਲ ਭੇਜ ਕੇ ਫਿਰ ਠੀਕ ਕਰ ਕੇ ਇੱਕ ਲੱਖ ਦਾ ਕੀਤਾ

Published

on

money

ਜਲੰਧਰ, 5 ਦਸੰਬਰ – ਕੱਲ੍ਹ ਪੰਜਾਬ ਪਾਵਰਕਾਮ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿੱਚ ਮਾਡਲ ਟਾਊਨ ਦੇ ਬਾਬਾ ਵੈੱਜ ਤੇ ਨਾਨ ਵੈੱਜ ਰੈਸਟੋਰੈਂਟ ਨੂੰ ਪਾਵਰਕਾਮ ਨੇ 91 ਕਰੋੜ ਰੁਪਏ ਦਾ ਬਿਲ ਭੇਜ ਦਿੱਤਾ ਅਤੇ ਉਸਦੀ ਅੰਤਿਮ ਤਰੀਖ 17 ਦਸੰਬਰ ਰੱਖੀ ਗਈ। ਜੇ ਕਸਟਮਰ ਸਮੇਂ ਉੱਤੇ ਬਿਲ ਜਮ੍ਹਾਂਨਾ ਕਰਵਾਵੇ ਤਾਂ ਉਸ ਨੂੰ 1.82 ਲੱਖ ਰੁਪਏ ਰੁਪਏ ਵੱਖਰੇ ਜੁਰਮਾਨਾ ਜਮ੍ਹਾਂਂ ਕਰਾਉਣਾ ਪੈਂਦਾ। ਇਸ ਦੇ ਮਾਲਕ ਸਿਧਾਰਥ ਕੇਸਰ ਨੇ ਸ਼ਿਕਾਇਤ ਕੀਤੀ ਤਾਂ ਪਾਵਰਕਾਮ ਨੇ ਬਿਲ ਠੀਕ ਕਰਕੇ 1 ਲੱਖ ਰੁਪਏ ਦਾ ਭੇਜ ਦਿੱਤਾ ਹੈ।
ਸਿਧਾਰਥ ਕੇਸਰ ਦਾ ਕਹਿਣਾ ਹੈ ਕਿ ਇਹ ਬਿਲ ਵੀ ਗਲਤ ਹੈ। ਉਨ੍ਹਾਂਦੱਸਿਆ ਕਿ ਬੀਤੇ ਮਹੀਨੇ ਪਾਵਰਕਾਮ ਨੇ 2 ਲੱਖ ਰੁਪਏ ਬਿਲ ਭੇਜ ਦਿੱਤਾ ਸੀ, ਜਿਸ ਨੂੰ ਚੈਲਿੰਜ ਕੀਤਾ ਹੋਇਆ ਹੈ। ਇਸਦੇ ਬਾਅਦ ਕੱਲ੍ਹ 91 ਕਰੋੜਾਂ 9 ਲੱਖ 66 ਹਜ਼ਾਰ 300 ਰੁਪਏ ਭੇਜਿਆ ਤਾਂ ਉਹ ਹੈਰੈਨ ਹੋ ਗਏ। ਅਕਾਊਂਟੈਟ ਨੂੰ ਮਾਡਲ ਟਾਉਨ ਦਫਤਰ ਭੇਜਿਆ ਤਾਂ ਦੇਰ ਸ਼ਾਮ ਨੂੰ ਉਨ੍ਹਾਂ ਨੇ 1 ਲੱਖ ਰੁਪਏ ਦਾ ਬਿਲ ਭੇਜ ਦਿੱਤਾ ਹੈ। ਇਹ ਸਹੀ ਨਹੀਂ, ਕਿਉਂਕਿ ਉਨ੍ਹਾਂਨੇ ਪਹਿਲੇ ਬਿਲ ਨੂੰ ਚੈਲਿੰਜ ਕੀਤਾ ਹੋਇਆ ਹੈ ਤੇ ਉਸ ਵਿੱਚੋਂ 50 ਫੀਸਦੀ ਅਮਊਂਟ ਜਮ੍ਹਾਂਂ ਕਰਵਾ ਚੁਕੇ ਹਨ। ਅੱਗੋਂ ਇਸ ਬਿਲ ਦੀ ਰਕਮ ਠੀਕ ਕਰਵਾਉਣ ਲਈ ਵੀ ਉਨ੍ਹਾਂ ਨੇ ਪਰੇਸ਼ਾਨੀ ਝੱਲਣੀ ਪਵੇਗੀ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਦੇਰ ਸ਼ਾਮ ਪਤਾ ਲੱਗਾ ਸੀ, ਬਿਲ ਠੀਕ ਕਰਵਾ ਕੇ ਭੇਜ ਦਿੱਤਾ ਗਿਆ ਹੈ। ਜੇ ਕਸਟਮਰ ਕਹਿੰਦਾ ਹੈ ਕਿ ਉਸਦਾ ਇਹ ਬਿੱਲ ਵੀ ਸਹੀ ਨਹੀਂ ਤਾਂ ਉਹ ਆ ਕੇ ਗੱਲ ਕਰ ਸਕਦਾ ਹੈ।

Continue Reading

ਪੰਜਾਬੀ ਖ਼ਬਰਾਂ

ਕੰਗਨਾ ਨੂੰ ਮੋਗਾ ਦੇ ਐਡਵੋਕੇਟ ਵੱਲੋਂ ਕਾਨੂੰਨੀ ਨੋਟਿਸ

Published

on

kangana ranout
  • ਸੱਤ ਦਿਨਾਂ ਵਿੱਚ ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਕਰਵਾਈ ਹੋਵੇਗੀ
    ਮੋਗਾ, 5 ਦਸੰਬਰ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਆਈ ਬਠਿੰਡਾ ਜ਼ਿਲੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਔਰਤ ਮਹਿੰਦਰ ਕੌਰ ਨੂੰ ਇੱਕ ਟਵੀਟ ਕਰਕੇ ਮਾੜੇ ਬੋਲ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਇਸ ਵੇਲੇ ਸਾਰੇ ਭਾਰਤ ਦੇ ਅਤੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਹੈ।ਕੱਲ੍ਹ ਮੋਗਾ ਦੇ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਾਜਪਾਲ ਸ਼ਰਮਾ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਵਿੱਚ ਮੁਆਫ਼ੀ ਮੰਗਣਜਾਂਉਸ ਵਿਰੁੱਧ ਕਾਨੂੰਨੀ ਕਰਵਾਈ ਕਰਨ ਦਾ ਐਲਾਨ ਕੀਤਾ ਹੈ।
    ਵਰਨਣ ਯੋਗ ਹੈ ਕਿ ਬਿਰਧ ਮਾਤਾ ਮਹਿੰਦਰ ਕੌਰ ਬਾਰੇ ਟਵੀਟ ਕਰਕੇ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ 100 ਰੁਪਏ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਕਿਹਾ ਸੀ।ਮੋਗਾ ਜ਼ਿਲੇ ਦੇ ਪਿੰਡ ਮੱਦੋਕੇ ਦੇ ਸਮਾਜੀ ਸਾਰੋਕਾਰਾਂ ਨਾਲ ਜੁੜੇ ਨੌਜਵਾਨ ਦੀਦਾਰ ਸਿੰਘ ਮੱਦੋਕੇ ਵੱਲੋਂ ਐਡਵੋਕੇਟ ਰਾਜਪਾਲ ਸ਼ਰਮਾ ਰਾਹੀਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਐਕਟਰੈੱਸ ਕੰਗਨਾ ਰਣੌਤ ਨੇ ਇਹ ਟਵੀਟ ਕੀਤਾ ਹੈ। ਐਡਵੋਕੇਟ ਰਾਜਪਾਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਕੰਗਨਾ ਨੇ ਇਸ ਬਾਰੇ ਮੁਆਫੀ ਨਾ ਮੰਗੀ ਤਾਂ ਸੱਤ ਦਿਨਾਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕਿਸਾਨੀ ਕਿੱਤੇ ਨਾਲ ਸਿੱਧੇ ਤੌਰ ਉੱਤੇ ਜੁੜੀ ਮਹਿੰਦਰ ਕੌਰ ਨੇ ਖੁਦ ਆਪਣੇ ਹੱਥੀਂ ਵਾਢੀ ਮੌਕੇ ਦਾਤੀ ਤਾਂ ਚਲਾਈ ਹੀ ਹੈ, ਉਸ ਨੇ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਆਪਣੀਆਂ ਜ਼ਮੀਨਾ ਪੱਧਰੀਆਂ ਕਰਨ ਦਾ ਕੰਮ ਵੀ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਕੈਬਨਿਟ ਮੰਤਰੀ ਦੀ ਭਤੀਜੀ ਦੀ ਸ਼ਿਕਾਇਤ ਉੱਤੇ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਨਾਮਜ਼ਦ

Published

on

law
  • ਦੋ ਵੱਡੇ ਕਾਂਗਰਸੀ ਆਗੂਆਂ ਦੇ ਨੇੜਲੇ ਰਿਸ਼ਤੇਦਾਰਾਂ ਵਿਚਾਲੇ ਝਗੜਾ
    ਨਾਭਾ, 5 ਦਸੰਬਰ – ਪੰਜਾਬ ਦੀ ਇੱਕ ਕੈਬਨਿਟ ਮੰਤਰੀ ਦੀ ਭਤੀਜੀ ਨੂੰ ਉਸ ਦੇ ਸਹੁਰਾ ਪਰਵਾਰ ਵੱਲੋਂ ਹੋਰ ਦਾਜ ਦੀ ਮੰਗ ਲਈ ਤੰਗ ਅਤੇ ਕੁੱਟ-ਮਾਰ ਕਰਨ ਦੇ ਦ੍ਰੋਸ਼ ਵਿੱਚ ਇੱਥੇ ਕੋਤਵਾਲੀ ਪੁਲਸ ਨੇ ਸਾਬਕਾ ਕੈਬਨਿਟ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਦੇ ਪਰਵਾਰ ਦੇ 6 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਲਿਆਅਤੇ ਉਨ੍ਹਾਂ ਦੀ ਗ਼੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
    ਥਾਣਾ ਕੋਤਵਾਲੀ ਦੇ ਐਸ ਐਚ ਓ ਅਨੁਸਾਰ ਸਥਾਨਕ ਸ਼ਿਵਾ ਐਨਕਲੇਵ ਕਾਲੋਨੀ ਦੇ ਵਾਸੀ ਤੇ ਕੋਆਪਰੇਟਵਿ ਬੈਂਕ ਦੇ ਸੇਵਾਮੁਕਤ ਚੀਫ ਮੈਨੇਜਰ ਨਰੇਸ਼ ਚੌਧਰੀ ਦੀ ਬੇਟੀ ਆਯੁਸ਼ੀ ਦੇ ਬਿਆਨਾਂ ਉੱਤੇ ਉਸ ਦੇ ਪਤੀ ਮਾਨਵ ਕੌਲਧਰ ਪੁੱਤਰ ਰੋਸ਼ਨ ਲਾਲ, ਜੇਠ ਰਾਹੁਲ ਕੌਲਧਰ, ਜੇਠਾਣੀ ਤਨਵੀਰ ਕੌਰ, ਸੱਸ ਮਨਜੀਤ ਕੌਰ, ਸਹੁਰਾ ਰੋਸ਼ਨ ਲਾਲ ਵਾਸੀ ਮੋਹਾਲੀ ਤੇ ਬੇਬੀ ਪਤਨੀ ਦੀਪਕ ਕੌਂਡਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਆਯੁਸੀ ਦਾ ਵਿਆਹ 27 ਫਰਵਰੀ 2020 ਨੂੰ ਕੀਤਾ ਗਿਆ ਸੀ ਅਤੇ ਉਹ ਸਿਰਫ 5 ਦਿਨ ਸਹੁਰੇ ਰਹਿਣ ਪਿੱਛੋਂ ਵਾਪਸ ਮਾਪਿਆਂ ਕੋਲ ਆ ਗਈ ਸੀ। ਉਸ ਨੂੰ ਹੋਰ ਦਾਜ ਲਈ ਤੰਗ ਕੀਤਾ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਸੀ। ਆਯੁਸ਼ੀ ਪੰਜਾਬ ਦੀ ਮੰਤਰੀ ਕੈਬਨਿਟ ਅਰੁਣਾ ਚੌਧਰੀ ਦੀ ਭਤੀਜੀ ਹੈ ਅਤੇ ਸਹੁਰਾ ਪਰਵਾਰ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ ਪੀ ਦਾ ਨਜ਼ਦੀਕੀ ਹੈ।

Continue Reading

ਰੁਝਾਨ