An elderly man was beaten to death by his father and son
Connect with us [email protected]

ਅਪਰਾਧ

ਝਗੜਾ ਨਿਬੇੜਨ ਗਏ ਬਜ਼ੁਰਗ ਨੂੰ ਪਿਓ-ਪੁੱਤ ਨੇ ਕੁੱਟ ਕੇ ਮਾਰਿਆ

Published

on

Murder

ਅੰਮ੍ਰਿਤਸਰ, 29 ਮਾਰਚ – ਅਜਨਾਲਾ ਨੇੜਲੇ ਭਿੰਡੀਸੈਦਾਂ ਵਿੱਚ ਸ਼ਨੀਵਾਰ ਰਾਤ ਝਗੜਾ ਨਿਬੇੜਨ ਗਏ ਬਜ਼ੁਰਗ ਰਿਸ਼ਤੇਦਾਰ ਦੀ ਪਿਓ-ਪੁੱਤ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਜਦ ਬਜ਼ੁਰਗ ਦਾ ਬੇਟਾ ਘਟਨਾ ਵਾਲੀ ਜਗ੍ਹਾ ਪਹੁੰਚਿਆ ਤਾਂ ਦੋਵੇਂ ਦੋਸ਼ੀ ਫਰਾਰ ਹੋ ਚੁੱਕੇ ਸਨ। ਬਜ਼ੁਰਗ ਪਿਆਰਾ ਸਿੰਘ ਦੇ ਬੇਟੇ ਸਤਨਾਮ ਸਿੰਘ ਦੇ ਬਿਆਨ ਉਤੇ ਪੁਲਸ ਨੇ ਪਿੰਡ ਦੇ ਹਰਦੀਪ ਸਿੰਘ ਅਤੇ ਉਸ ਦੇ ਪਿਤਾ ਗਿਆਨ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।
ਸਤਨਾਮ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਪਰਵਾਰ ਚਲਾਉਂਦਾ ਹੈ। ਦੋਸ਼ੀ ਹਰਦੀਪ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਹੈ। ਉਹ ਅਕਸਰ ਆਪਣੇ ਘਰ ਝਗੜਾ ਕਰਦਾ ਰਹਿੰਦਾ ਸੀ। ਹਰਦੀਪ ਦਾ ਸਾਰਾ ਪਰਵਾਰ ਉਸ ਦੇ ਵਿਹਾਰ ਤੋਂ ਕਾਫੀ ਪ੍ਰੇਸ਼ਾਨ ਸੀ। ਕੁਝ ਦਿਨ ਪਹਿਲਾਂ ਗਿਆਨ ਸਿੰਘ ਨੇ ਉਸ ਦੇ ਪਿਤਾ ਪਿਆਰਾ ਸਿੰਘ ਨੂੰ ਦੱਸਿਆ ਸੀ ਕਿ ਉਹ ਹਰਦੀਪ ਨੂੰ ਸਮਝਾਉਣ ਤਾਂ ਕਿ ਉਹ ਘਰ ਵਿੱਚ ਝਗੜਾ ਬੰਦ ਕਰ ਦੇਵੇ। ਸਤਨਾਮ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਪਰਵਾਰ ਦੇ ਨਾਲ ਜਲੰਧਰ ਗਿਆ ਸੀ ਅਤੇ ਪਿਤਾ ਘਰ ਵਿੱਚ ਇਕੱਲੇ ਸਨ। ਇਸ ਮੌਕੇ ਗਿਆਨ ਸਿੰਘ ਉਨ੍ਹਾਂ ਦੇ ਘਰ ਪਹੁੰਚੇ ਤੇ ਕਹਿਣ ਲੱਗੇ ਕਿ ਉਨ੍ਹਾਂ ਦਾ ਬੇਟਾ ਘਰ ਝਗੜਾ ਕਰ ਰਿਹਾ ਹੈ। ਗਿਆਨ ਸਿੰਘ ਅਤੇ ਪਿਆਰਾ ਸਿੰਘ ਦੋਸ਼ੀ ਹਰਦੀਪ ਨੂੰ ਸਮਝਾਉਣ ਦੇ ਲਈ ਉਸ ਦੇ ਘਰ ਗਏ। ਇਸ ਦੌਰਾਨ ਰਾਤ ਨੂੰ ਉਹ (ਸਤਨਾਮ) ਵੀ ਘਰ ਪਰਤ ਆਏ।ਦੇਰ ਰਾਤ ਜਦ ਪਿਤਾ ਘਰ ਨਾ ਪਰਤੇ ਤਾਂ ਉਹ ਹਰਦੀਪ ਦੇ ਘਰ ਗਿਆ ਤਾਂ ਹਰਦੀਪ ਉਸ ਦੇ ਪਿਤਾ ਨੂੰ ਡੰਡੇ ਨਾਲ ਕੁੱਟ ਰਿਹਾ ਸੀ। ਗਿਆਨ ਸਿੰਘ ਨੇੜੇ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਸਨ। ਉਸ ਨੂੰ ਦੇਖ ਕੇ ਦੋਵੇਂ ਦੋਸ਼ੀ ਫਰਾਰ ਹੋ ਗਏ, ਪਰ ਤਦ ਤੱਕ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ।

ਅਪਰਾਧ

‘ਪਾਤਾਲ ਲੋਕ’ ਦੇਖਣ ਪਿੱਛੋਂ ਹਥੌੜੇ ਮਾਰ ਕੇ ਪੂਰੇ ਪਰਵਾਰ ਦਾ ਕਤਲ ਕੀਤਾ

Published

on

Murder

ਜਮਸ਼ੇਦਪੁਰ, 18 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਦੇ ਇੱਕ ਕਰਮਚਾਰੀ ਨੇ ਆਪਣੇ ਪੂਰੇ ਪਰਵਾਰ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਉਣ ਵਾਲੀ ਟੀਚਰ ਨੂੰ ਵੀ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨਾਲ ਰੇਪ ਕੀਤਾ।
ਪਤਾ ਲੱਗਾ ਹੈ ਕਿ ਦੋਸ਼ੀ ‘ਪਾਤਾਲ ਲੋਕ’ ਵੈਬ ਸੀਰੀਜ਼ ਦੇ ਕਰੈਕਟਰ ਹਥੌੜਾ ਤਿਆਗੀ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੇ ਸਭ ਨੂੰ ਮਾਰਨ ਲਈ ਉਹੀ ਤਰੀਕਾ ਚੁਣਿਆ। ਦੋਸ਼ੀ ਦਾ ਨਾਂਅ ਦੀਪਕ ਕੁਮਾਰ ਹੈ। ਉਹ ਜਮਸ਼ੇਦਪੁਰ ਦੇ ਕਦਮਾ ਤੀਸਤਾ ਰੋਡ ਉੱਤੇ ਰਹਿੰਦਾ ਸੀ। ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਦਾ ਕਤਲ ਕਰਨਾ ਚਾਹੰੁਦਾ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਰਵਾਰ ਦੀ ਹੱਤਿਆ ਇਸ ਕਰ ਕੇ ਕੀਤੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਜੇਲ੍ਹ ਜਾਣ ਦੇ ਬਾਅਦ ਪਤਨੀ ਅਤੇ ਬੇਟੀਆਂ ਨੂੰ ਪੈਸੇ ਲਈ ਦਰ-ਦਰ ਭਟਕਣਾ ਪਵੇ। ਦੀਪਕ ਵੈਬ ਸੀਰੀਜ਼ ਦੇਖਣ ਦਾ ਸ਼ੌਕੀਨ ਸੀ। ਘਟਨਾ ਤੋਂ ਇੱਕ ਦਿਨ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ‘ਪਾਤਾਲ ਲੋਕ’ ਦੇਖੀ ਅਤੇ ਫਿਰ ਉਸ ਨੇ ਓਸੇ ਤਰ੍ਹਾਂ ਸਾਰਿਆਂ ਦਾ ਕਤਲ ਕਰ ਦਿਤਾ। ਪਰਵਾਰ ਦੇ ਕਤਲਾਂ ਪਿੱਛੋਂ ਉਸ ਨੇ ਰੋਸ਼ਨ ਅਤੇ ਉਸ ਦੀ ਪਤਨੀ ਨੂੰ ਖਾਣੇ ਉੱਤੇ ਬੁਲਾਇਆ, ਪਰ ਦੋਵਾਂ ਨਾਲ ਰੋਸ਼ਨ ਦਾ ਸਾਲਾ ਅੰਕਿਤ ਵੀ ਆ ਗਿਆ। ਇਸ ਪਿੱਛੋਂ ਦੀਪਕ ਨੇ ਹਥੌੜੇ ਨਾਲ ਤਿੰਨਾਂ ਉੱਤੇ ਹਮਲਾ ਕੀਤਾ, ਪਰ ਉਹ ਲੋਕ ਭੱਜ ਨਿਕਲੇ।

Read More Punjabi News Today

Continue Reading

ਅਪਰਾਧ

ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਵਿਦੇਸ਼ ਵਿੱਚ ਪੁਚਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Published

on

Money-Fraud

ਜਲੰਧਰ, 18 ਅਪ੍ਰੈਲ – ਆਪਣੇ ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਮਾਮੇ ਅਤੇ ਉਸ ਦੀ ਔਰਤ ਸਾਥਣ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।
ਗੋਰਾਇਆ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੋਪਾਰਾਏ ਕਲਾਂ ਦੀ ਹਰਜੀਤ ਕੌਰ ਨੇ ਦੱਸਿਆ ਕਿ ਲਾਲ ਚੰਦ ਨਾਂਅ ਦਾ ਉਸ ਦਾ ਰਿਸ਼ਤੇ ਵਿੱਚੋਂ ਭਰਾ ਏਥੇ ਰਹਿੰਦਾ ਹੈ। ਉਸ ਨੇ ਦੱਸਿਆ ਸੀ ਕਿ ਉਹ ਉਸ ਦੇ ਬੇਟੇ ਪ੍ਰੀਤ ਨੂੰ ਕੰਟ੍ਰੈਕਟ ਮੈਰਿਜ ਨਾਲ ਕੈਨੇਡਾ ਵਿੱਚ ਸੈਟਲ ਕਰਾ ਦੇਵੇਗਾ। ਉਸ ਦਾ ਕਹਿਣਾ ਸੀ ਕਿ ਉਸ ਦੀ ਇੱਕ ਜਾਣਕਾਰ ਗੋਰਾਇਆ ਵਿੱਚ ਰਹਿੰਦੀ ਹੈ, ਜਿਸ ਦੀ ਬੇਟੀ ਕੈਨੇਡਾ ਵਿੱਚ ਪੱਕੀ ਨਾਗਰਿਕ ਹੈ। ਹਰਜੀਤ ਕੌਰ ਨੇ ਹਾਂ ਕੀਤੀ ਤਾਂ ਉਹ ਉਸ ਨਾਲ ਪੱਤੀ ਰਾਉਕੇ ਗੋਰਾਇਆ ਵਿੱਚ ਰਹਿਣ ਵਾਲੀ ਰਿਤੂ ਭਾਟੀਆ ਕੋਲ ਗਿਆ। ਉਥੇ ਰਿਤੂ ਨੇ ਕਿਹਾ ਕਿ ਉਸ ਦੀ ਭਾਣਜੀ ਕੈਨੇਡਾ ਵਿੱਚ ਹੈ। ਉਹ ਉਸ ਨਾਲ ਪ੍ਰੀਤ ਦੀ ਕੰਟਰੈਕਟ ਮੈਰਿਜ ਕਰਵਾ ਦੇਵੇਗੀ ਤੇ ਫਿਰ ਉਸ ਨੂੰ ਕੈਨੇਡਾ ਭੇਜ ਦੇਵੇਗੀ। 15 ਲੱਖ ਦਾ ਸੌਦਾ ਹੋਇਆ ਤਾਂਉਨ੍ਹਾਂ ਨੇ ਦਸ ਲੱਖ ਰੁਪਏ ਲੈ ਲਏ। ਇਸ ਪਿੱਛੋਂ ਉਸ ਦੇ ਬੇਟੇ ਦਾ ਨਾ ਵਿਆਹ ਕਰਵਾਇਆ ਅਤੇ ਨਾ ਉਸ ਨੂੰ ਵਿਦੇਸ਼ ਵਿੱਚ ਸੈਟਲ ਕੀਤਾ ਗਿਆ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸ਼ਿਕਾਇਤਕਰਤਾ ਦਾ ਭਰਾ ਦੂਸਰੀ ਔਰਤ ਤੋਂ ਕਮਿਸ਼ਨ ਲੈਂਦਾ ਸੀ।

Read More Latest Crime News

Continue Reading

ਅਪਰਾਧ

ਰਾਜਸਾਂਸੀ ਹਵਾਈ ਅੱਡੇ ਤੋਂ ਅੱਸੀ ਲੱਖ ਦਾ ਸੋਨਾ ਬਰਾਮਦ ਕਰਨ ਪਿੱਛੋਂ ਦੋ ਗ੍ਰਿਫਤਾਰ

Published

on

arrested

ਰਾਜਾਸਾਂਸੀ, 18 ਅਪ੍ਰੈਲ – ਕੱਲ੍ਹ ਰਾਤ ਸ਼ਾਰਜਾਹ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਹਵਾਈ ਉਡਾਣਤੋਂ ਕਸਟਮ ਵਿਭਾਗ ਨੇ 1848 ਗਰਾਮ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਅੱਸੀ ਲੱਖ ਦੱਸੀ ਗਈ ਹੈ। ਇਹ ਸੋਨਾ ਜਹਾਜ਼ ਦੀ ਸੀਟ ਵਿੱਚੋਂ ਮਿਲਿਆ ਤੇ ਇਸ ਬਾਰੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪ੍ਰਵੇਸ਼ ਜੋਸ਼ੀ ਵਾਸੀ ਫਤਿਹਗੜ੍ਹ ਸਾਹਿਬ ਅਤੇ ਨਰਿੰਦਰ ਕੁਮਾਰ ਜੋਸ਼ੀ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਕਤ ਯਾਤਰੀਆਂ ਵੱਲੋਂ ਸ਼ਾਰਜਾਹ ਤੋਂ ਇੰਡੀਗੋ ਏਅਰਲਾਈਨਜ਼ ਵਿੱਚ ਸਫਰ ਕਰਨ ਦੌਰਾਨ ਸੋਨੇੇ ਦੇ ਗਹਿਣੇ ਜਹਾਜ਼ ਦੀ ਸੀਟ ਦੇ ਅੰਦਰਲੇ ਖੀਸੇ (ਜੇਬ) ਵਿੱਚ ਲੁਕੋ ਕੇ ਰੱਖੇ ਸਨ। ਉਡਾਣ ਦੇ ਇੱਥੇ ਪੁੱਜਣ ਮੌਕੇ ਯਾਤਰੀ ਜਹਾਜ਼ ਵਿੱਚੋਂ ਉਤਰ ਕੇ ਜਦ ਯਾਤਰੀ ਹਾਲ ਵਿੱਚ ਪੁੱਜੇ ਤਾਂਜਹਾਜ਼ ਵਿੱਚ ਸਫਾਈ ਅਮਲੇ ਵੱਲੋਂ ਸਫਾਈ ਕਰਨ ਮੌਕੇ ਉਕਤ ਸੋਨੇ ਦੇ ਗਹਿਣੇ ਬਰਾਮਦ ਕਰ ਕੇ ਇਸ ਦੀ ਜਾਣਕਾਰੀ ਹਵਾਈ ਅੱਡੇ ਉੱਤੇਕਸਟਮ ਅਧਿਕਾਰੀਆਂ ਨੂੰ ਦਿੱਤੀ ਤਾਂ ਕਸਟਮ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਉਸ ਸੀਟ ਨੰਬਰ ਵਾਲੇ ਯਾਤਰੀਆਂ ਨੂੰ ਰੋਕ ਕੇ ਕਾਬੂ ਕਰ ਲਿਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca