An 1800 km long white cloud appeared on Mars | Latest Punjabi News
Connect with us [email protected]

ਤਕਨੀਕ

ਮੰਗਲ ਗ੍ਰਹਿ ਉਤੇ 1800 ਕਿਲੋਮੀਟਰ ਲੰਬਾ ਸਫੈਦ ਬੱਦਲ ਦਿਸਿਆ

Published

on

Mars

ਨਵੀਂ ਦਿੱਲੀ, 12 ਮਾਰਚ – ਮੰਗਲ ਗ੍ਰਹਿ ਉੱਤੇ ਜੀਵਨ ਦੀ ਹੋਂਦ ਦੀ ਖੋਜ ਤਹਿਤ ਇੱਕ ਅਨੋਖੀ ਤਰ੍ਹਾਂ ਦਾ ਲੰਬਾ ਬੱਦਲ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਬੱਦਲ ਮੰਗਲ ਦੇ ਅਸਮਾਨ ਵਿੱਚ ਦੇਖਿਆ ਜਾਂਦਾ ਹੈ, ਪਰ ਇਸ ਭੇਦ ਨੂੰ ਇਸਰੋ ਦੇ ਮੰਗਲਯਾਨ ਨੇ ਖੋਲ੍ਹਿਆ ਹੈ। ਇਸ ਬੱਦਲ ਦੀ ਉਤਪਤੀ ਸੂਰਜ ਮੰਡਲ ਦੇ ਸਭ ਤੋਂ ਉਚੇ ਜਵਾਲਾਮੁਖੀ ਪਹਾੜ ਦੇ ਨੇੜੇ ਹੁੰਦੀ ਹੈ। ਵਿਗਿਆਨੀਆਂ ਨੇ ਇਸ ਬੱਦਲ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਵਰਨਣ ਯੋਗ ਹੈ ਕਿ ਮੰਗਲ ਗ੍ਰਹਿ ਉੱਤੇ ਸੂਰਜ ਮੰਡਲ ਦਾ ਸਭ ਤੋਂ ਵੱਡਾ ਜਵਾਲਾਮੁਖੀ ‘ਓਲਿੰਪਸ’ ਹੈ। ਕਹਿੰਦੇ ਹਨ ਕਿ ਇਹ ਜਵਾਲਾਮੁਖੀ ਸੂਰਜ ਮੰਡਲ ਦਾ ਸਭ ਤੋਂ ਵੱਡਾ ਪਹਾੜ ਅਤੇ ਇਹ ਮੰਗਲ ਦੇ ਦੱਖਣੀ ਹਿੱਸੇ ਵਿੱਚ ਹੈ। ਇਸ ਦੇ ਉਪਰ ਤੋਂ ਹਰ ਸਾਲ ਇੱਕ ਸਫੈਦ ਬੱਦਲ ਦੀ ਲੰਬੀ ਜਿਹੀ ਪੂਛ ਮੰਗਲ ਗ੍ਰਹਿ ਉੱਤੇ ਦੇਖੀ ਜਾਂਦੀ ਹੈ। ਓਲਿੰਪਸ ਮਾਨਸ ਦੇ ਉਪਰ ਬਣਨ ਵਾਲਾ ਸਫੈਦ ਬੱਦਲ ਹਰ ਰੋਜ਼ ਕਰੀਬ ਅੱਸੀ ਵਾਰ ਬਣਦਾ ਵਿਗੜਦਾ ਹੈ। ਪਿਛਲੀ ਵਾਰ ਇਸ ਦੀ ਲੰਬਾਈ 1800 ਕਿਲੋਮੀਟਰ ਅਤੇ ਚੌੜਾਈ 150 ਕਿਲੋਮੀਟਰ ਸੀ। ਇਸ ਬੱਦਲ ਨੂੰ ਆਰਸੀਆ ਐਲਨਗੇਟਿਡ ਕਲਾਊਡ ਕਹਿੰਦੇ ਹਨ। ਯੂਰਪੀਅਨ ਸਪੇਸ ਏਜੰਸੀ (ਈ ਐਸ ਏ) ਦੇ ਮਾਰਸ ਐਕਸਪ੍ਰੈਸ ਆਰਬਿਟਰ ਨੇ ਇਸ ਦੀ ਤਸਵੀਰ ਲਈ ਹੈ।

Read More India News in Punjabi

ਅੰਤਰਰਾਸ਼ਟਰੀ

ਇਟਲੀ ਵਿੱਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲ ਗੱਡੀ ਸ਼ੁਰੂ

Published

on

Department of Railways

ਰੋਮ, 18 ਅਪ੍ਰੈਲ – ਇਟਲੀ ਵਿੱਚ ਇਸ ਸਾਲ ਗਰਮੀਆਂ ਵਿੱਚ ਰੇਲਵੇ ਵਿਭਾਗ ਰੈਡਕਰਾਸ ਇਟਲੀ ਨਾਲ ਮਿਲ ਕੇ ਸੈਲਾਨੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਨਵੀਂ ਨਿਵੇਕਲੀ ਪਹਿਲ ਕਰ ਰਿਹਾ ਹੈ।
ਪਤਾ ਲੱਗਾ ਹੈ ਕਿ ਇਟਲੀ ਦੀ ਤਰੇਨੋ ਇਟਾਲੀਆ (ਐਫ ਐਸ) ਨੇ ਰੈਡਕਰਾਸ ਦੀ ਸਹਾਇਤਾ ਨਾਲ ਸ਼ੁੱਕਰਵਾਰ 16 ਅਪ੍ਰੈਲ ਤੋਂ ਰਾਜਧਾਨੀ ਰੋਮ ਅਤੇ ਮਿਲਾਨ ਵਿਚਾਲੇ ਕੋਰੋਨਾ ਮੁਕਤ ਇੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕੀਤੀ ਹੈ। ਤਰੇਨੋ ਇਤਾਲੀਆ (ਐਫ ਐਸ) ਦੇ ਪ੍ਰਬੰਧਕੀਡਾਇਰੈਕਟਰ ਗਿਆਨਫਰਾਂਕੋ ਬੈਤਿਸਤੀ ਨੇ ਇਸ ਸਪੈਸ਼ਲ ਕੋਵਿਡ ਮੁਕਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਉਦਘਾਟਨ ਕੀਤਾ ਹੈ। ਇਟਲੀ ਦੀ ਰਾਜਧਾਨੀ ਰੋਮ ਦੇ ਸੈਂਟਰਰ ਰੋਮਾ ਟਰਮੀਨਲ ਤੋਂ ਮਿਲਾਨ ਸ਼ਹਿਰ ਲਈ ਇਟਲੀ ਦੇ ਮਿਲਾਨ ਸ਼ਹਿਰ ਲਈ ਇਹ ਗੱਡੀ ਰਵਾਨਾ ਹੋਈ।ਗਿਆਨਫਰਾਂਕੋ ਨੇ ਦੱਸਿਆ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿ ਟਰੇਨੋ ਇਟਾਲੀਆ ਵੱਲੋਂ ਰਾਜਧਾਨੀ ਰੋਮ ਅਤੇ ਮਿਲਾਨ ਸ਼ਹਿਰ ਵਿਚਾਲੇ ਕੋਰੋਨਾ ਤੋਂ ਮੁਕਤ ਤੇਜ਼ ਰਫਤਾਰ ਵਿਸ਼ੇਸ਼ ਗੱਡੀ ਚਲਾਈ ਗਈ ਹੈ, ਜਿਸ ਦਾ ਮਕਸਦ ਇਹ ਹੈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਸੈਲਾਨੀਆਂ ਲਈ ਕੋਈ ਰੁਕਾਵਟ ਨਾ ਆਵੇ ਇਸ ਲਈ ਇਸ ਵਿਸ਼ੇਸ਼ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ।

Read More International Punjabi News

Continue Reading

ਤਕਨੀਕ

ਮੰਗਲ ਗ੍ਰਹਿ ਦੀ ਸਤ੍ਹਾ ਉਤੇ ਇੰਜੀਨਿਊਟੀ ਹੈਲੀਕਾਪਟਰ ਉਤਾਰਿਆ

Published

on

mars

ਨਿਊ ਯਾਰਕ, 5 ਅਪ੍ਰੈਲ – ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਪਰਜ਼ਰਵੈਂਸ ਰੋਵਰ ਨਾਲ ਮੰਗਲ ਗ੍ਰਹਿ ਉਤੇ ਗਿਆ ਦੋ ਕਿਲੋਗਰਾਮ ਵਜ਼ਨੀ ਇੰਜੀਨਿਊਟੀ ਹੈਲੀਕਾਪਟਰ ਪਹਿਲੀ ਕੰਟਰੋਲ ਫਲਾਈਟ ਲਈ ਤਿਆਰ ਹੈ। ਇਸ ਨੂੰ ਇਸ ਦੀ ਪਹਿਲੀ ਉਡਾਣ ਲਈ ਮੰਗਲ ਦੀ ਸਤ੍ਹਾ ਉਤੇ ਉਤਾਰ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਧਰਤੀ ਤੋਂ ਗਿਆ ਕੋਈ ਹੈਲੀਕਾਪਟਰ ਮੰਗਲ ਦੀ ਸਤ੍ਹਾ ਤੋਂ ਉਡੇਗਾ ਅਤੇ ਕੈਮਰੇ ਵਿੱਚ ਉਸ ਦਾ ਨਜ਼ਾਰਾ ਕੈਦ ਕਰੇਗਾ। ਇੱਕ ਹਜ਼ਾਰ ਕਿਲੋਗਰਾਮ ਵਜ਼ਨੀ ਪਰਸਿਵਿਰੈਂਸ 18 ਫਰਵਰੀ ਨੂੰ ਮੰਗਲ ਦੀ ਸਤ੍ਹਾ ‘ਤੇ ਉਤਰਿਆ ਸੀ।
ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਨੇ ਟਵੀਟ ਕਰ ਕੇ ਇੰਜੀਨਿਊਟੀ ਦੇ ਮੰਗਲ ਦੀ ਸਤ੍ਹਾ ਉਤੇ ਉਤਰਨ ਦੀ ਪੁਸ਼ਟੀ ਕੀਤੀ ਹੈ। ਨਾਸਾ ਨੇ ਆਪਣੇ ਟਵੀਟ ਵਿੱਚ ਕਿਹਾ, ‘‘ਇੰਜੀਨਿਊਟੀ ਨੇ ਰੋਵਰ ਉਤੇ ਸਵਾਰ ਹੋ ਕੇ 293 ਮਿਲੀਅਨ ਮੀਲ (471 ਮਿਲੀਅਨ ਕਿਲੋਮੀਟਰ) ਦੀ ਯਾਤਰਾ ਪੂਰੀ ਕੀਤੀ ਅਤੇ ਅਖੀਰ ‘ਚ ਚਾਰ ਇੰਚ ਉਪਰ ਤੋਂ ਇਸ ਨੂੰ ਮੰਗਲ ਦੀ ਸਤ੍ਹਾ ‘ਤੇ ਛੱਡ ਦਿੱਤਾ ਗਿਆ ਹੈ। ਇਹ ਉਪਲਬਧੀ ਇੱਕ ਹੋਰ ਮੀਲ ਦ ਪੱਥਰ ਹੈ।”
ਇੰਜੀਨਿਊਟੀ ਹਾਲੇ ਤੱਕ ਪਰਜ਼ਰਵੈਂਸ ਨਾਲ ਜੁੜ ਕੇ ਚਾਰਜ ਹੋ ਰਿਹਾ ਸੀ, ਪਰ ਮੰਗਲ ਦੇ ਤਾਪਮਾਨ ਨਾਲ ਆਪਣੇ ਇਲੈਕਟ੍ਰਾਨਿਕ ਜੰਤਰਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਆਪਣੇ ਪਾਵਰ ਸਿਸਟਮ ਦੀ ਵਰਤੋਂ ਕਰੇਗਾ। ਜੈਟ ਪ੍ਰੋਪਲਸ਼ਨ ਲੈਬਾਰਟਰੀ ਵਿੱਚ ਮਾਰਸ ਹੈਲੀਕਾਪਟਰ ਪ੍ਰੋਜੈਕਟ ਦੇ ਚੀਫ ਇੰਜੀਨੀਅਰ ਬੌਬ ਬਾਲਾਰਾਮ ਮੁਤਾਬਕ, ਇਹ ਪਾਵਰ ਸਿਸਟਮ ਇੰਜੀਨਿਊਟੀ ਦੇ ਅੰਦਰੂਨੀ ਹਿੱਸੇ ਦੇ ਤਾਪਮਾਨ ਨੂੰ 45 ਡਿਗਰੀ ਫਾਰਨਹਾਈਟ (ਸੱਤ ਡਿਗਰੀ ਸੈਲਸੀਅਸ) ਨੂੰ ਬਰਕਰਾਰ ਰੱਖੇਗਾ। ਵਰਨਣ ਯੋਗ ਹੈ ਕਿ ਮੰਗਲ ਗ੍ਰਹਿ ਉਤੇ ਰਾਤ ਦਾ ਤਾਪਮਾਨ ਮਾਈਨਸ 130 ਡਿਗਰੀ ਫਾਰਨਹਾਈਟ ਯਾਨੀ ਮਾਈਨਸ ਨੱਬੇ ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ। ਬਾਲਾਰਾਮ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਇੰਜੀਨਿਊਟੀ ਦੀ ਟੀਮ ਹੈਲੀਕਾਪਟਰ ਦੇ ਸੋਲਰ ਪੈਨਲ ਦੀ ਜਾਂਚ ਕਰੇਗੀ। ਇਸ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਦੀ ਬੈਟਰੀ ਠੀਕ ਤਰ੍ਹਾਂ ਨਾਲ ਰਿਚਾਰਜ ਹੋ ਰਹੀ ਹੈ ਜਾਂ ਨਹੀਂ। 11 ਅਪ੍ਰੈਲ ਤੋਂ ਪਹਿਲਾਂ ਇੰਜੀਨਿਊਟੀ ਦੀ ਪਹਿਲੀ ਉਡਾਣ ਹੋਣ ਦੀ ਸੰਭਾਵਨਾ ਨਹੀਂ ਹੈ।

Read More Trending Tech News

Continue Reading

ਤਕਨੀਕ

ਖਿਡਾਰੀਆਂ ਜਾਸੂਸ ਨੂੰ ਬਣਾ ਰਹੀ ਹੈ ਭਾਰਤੀ ਮੂਲ ਦੇ ਸੀ ਈ ਓ ਦੀ ਨਵੀਂ ਮੋਬਾਈਲ ਗੇਮ

Published

on

mobile-game

ਲੰਡਨ, 4 ਅਪ੍ਰੈਲ – ਬ੍ਰਿਟਿਸ਼ ਅਕਾਦਮੀ ਫਿਲਮ ਐਵਾਰਡਸ (ਬਾਫਟਾ) ਨਾਮੀ ਸਟੂਡੀਓ ਇਲੈਕਟਿ੍ਰਕ ਨੋਈਰ ਦੇ ਭਾਰਤੀ ਮੂਲ ਦੇ ਬ੍ਰਿਟਿਸ਼ ਸੀ ਈ ਓ ਵੱਲੋਂ ਲਿਆਂਦੀ ਇੱਕ ਨਵੀਂ ਮੋਬਾਈਲ ਗੇਮ ਅੱਜਕੱਲ੍ਹ ਖੂਬ ਚਰਚਾ ਵਿੱਚ ਹੈ, ਜਿਸ ਵਿੱਚ ਖਿਡਾਰੀ ਗੇਮ ਖੇਡਦੇ ਹੋਏ ਅਪਰਾਧ ਸੁਲਝਾਉਣ ਵਾਲੇ ਪੁਲਸ ਦੇ ਜਾਸੂਸ ਬਣ ਰਹੇ ਹਨ।
ਨਿਹਾਲ ਥਰੂਰ ਤੇ ਕੋ-ਫਾਊਂਡਰ ਬੇਨੇਡਿਕਟ ਟੇਥਮ ਨੇ ਮਰਡਰ ਮਿਸਟਰੀ ਗੇਮ ‘ਡੈਡ ਮੈਨਸ ਫੋਨ’ ਨੂੰ ਇਸ ਹਫਤੇ ਪੂਰੀ ਦੁਨੀਆ ਲਈ ਜਾਰੀ ਕੀਤਾ ਹੈ। ਪਿਛਲੇ ਸਾਲ ਇਸ ਦੇ ਲਾਂਚ ਤੋਂ ਪਹਿਲਾਂ ਦੇ ਬੀਟਾ ਵਰਜਨ ‘ਚ ਵੀ 2,00,000 ਤੋਂ ਵੱਧ ਡਾਊਨਲੋਡ ਕੀਤੇ ਗਏ ਸਨ।ਇੰਟਰਐਕਟਿਵ ਅਪਰਾਧ ਨਾਟਕ ਦੇ ਤੌਰ ‘ਤੇ ਡਿਜ਼ਾਈਨ ਕੀਤੀ ਗਈ ਇਸ ਗੇਮ ਵਿੱਚ ਖਿਡਾਰੀ ਕਹਾਣੀ ਦਾ ਮੁੱਖ ਪਾਤਰ ਬਣਦਾ ਹੈ ਅਤੇ ਲੰਡਨ ਦੇ ਇੱਕ ਨਾਬਾਲਗ ਜੇਰੋਮ ਜੈਕਬਸ ਦੀ ਕਾਲਪਨਿਕ ਹੱਤਿਆ ਨੂੰ ਸੁਲਝਾਉਣ ਲਈ ਸਬੂਤਾਂ ਨੂੰ ਸਾਥ ਰੱਖਦਾ ਹੈ, ਜਿਸ ਨੂੰ ਬਾਲਕੋਨੀ ਵਿੱਚੋਂ ਧੱਕਾ ਮਾਰ ਦਿੱਤਾ ਗਿਆ ਹੈ ਅਤੇ ਉਹ ਫੋਨ ਹੱਥ ਵਿੱਚ ਫੜੀ ਮ੍ਰਿਤਕ ਪਾਇਆ ਜਾਂਦਾ ਹੈ। ਇਹ ਫੋਨ ਇਸ ਅਪਰਾਧ ਨੂੰ ਸੁਲਝਾਉਣ ਵਾਲੇ ਕਿੱਸੇ ਦੀ ਮੁੱਖ ਖਾਸੀਅਤ ਹੈ।
ਥਰੂਰ ਨੇ ਇਸ ਬਾਰੇ ਕਿਹਾ ਕਿ ਇਹ ਧਾਰਨਾ ਸਮਾਰਟਫੋਨ ਦਾ ਫਾਇਦਾ ਚੁੱਕਦੀ ਹੈ ਜਿਸ ਨਾਲ ਖਿਡਾਰੀ ਨਵੇਂ ਅੰਦਾਜ਼ ਵਿੱਚ ਕਹਾਣੀ ‘ਚੋਂ ਲੰਘਦਾ ਹੈ। ਸਾਡੇ ਫੋਨ ਸਾਡੀ ਜ਼ਿੰਦਗੀ ਦਾ ਛੋਟਾ ਰੂਪ ਹਨ ਤੇ ਅਸੀਂ ਸਭ ਇਨ੍ਹਾਂ ਦੀ ਵਰਤੋਂ ਨੂੰ ਬਹੁਤ ਨੇੜੇ ਤੋਂ ਜਾਣਦੇ ਹਾਂ। ਰਹੱਸਮਈ ਕਹਾਣੀਆਂ ਨੂੰ ਦੱਸਣ ਲਈ ਇਹ ਸਭ ਤੋਂ ਸਟੀਕ ਚੀਜ਼ ਹੈ। ਖਿਡਾਰੀਆਂ ਦੇ ਫੋਨ ‘ਤੇ ਇੱਕ ਨਿਊਜ਼ ਐਪ ਹੋਵੇਗਾ, ਜੋ ਉਨ੍ਹਾਂ ਦੇ ਵੱਲੋਂ ਕੀਤੀਆਂ ਗ੍ਰਿਫਤਾਰੀਆਂ ਦੀ ਖਬਰ ਦੇਵੇਗਾ। ਮੈਪ ਨਾਲ ਜੁੜਿਆ ਐਪ ਹੋਵੇਗਾ, ਜਿੱਥੇ ਉਹ ਸ਼ੱਕੀਆਂ ਦੀ ਲਾਈਵ ਲੋਕੇਸ਼ਨ ਦਾ ਪਤਾ ਲਾ ਸਕਦੇ ਹਨ, ਇਹ ਸੋਸ਼ਲ ਮੀਡੀਆ ਐਪ ਹੋਵੇਗਾ, ਜਿੱਥੇ ਉਹ ਵਾਇਰਲ ਮੁਹਿੰਮ ਚਲਾ ਸਕਦੇ ਹਨ ਅਤੇ ਘਰ ਬੈਠੇ-ਬੈਠੇ ਪੁਲਸ ਇੰਟਰਵਿਊ ਲਈ ਜ਼ੂਮ ਐਪ ਵੀ ਹੋਵੇਗਾ।

Read More Trending Tech News

Continue Reading

ਰੁਝਾਨ


Copyright by IK Soch News powered by InstantWebsites.ca