Amit Shah and Capt Amarinder also met before the bilateral meeting on the
Connect with us [email protected]

ਰਾਜਨੀਤੀ

ਕਿਸਾਨੀ ਮੁੱਦੇ ਉੱਤੇ ਦੁਵੱਲੀ ਬੈਠਕ ਤੋਂ ਪਹਿਲਾਂ ਅਮਿਤ ਸ਼ਾਹ ਅਤੇ ਕੈਪਟਨ ਅਮਰਿੰਦਰ ਵੀ ਮਿਲੇ

Published

on

capt amrinder

* ਕੈਪਟਨ ਨੇ ਕਿਹਾ: ਮਸਲੇ ਦਾ ਛੇਤੀ ਹੱਲ ਨਿਕਲਣਾ ਚਾਹੀਦੈ
ਨਵੀਂ ਦਿੱਲੀ, 3 ਦਸੰਬਰ, – ਅੱਜ ਭਾਰਤ ਦੇ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਕਿਸਾਨੀ ਮੁੱਦੇ ਦੇ ਹੱਲ ਲਈ ਦੁਵੱਲੀ ਬੈਠਕ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਦੇ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਸਾਵਧਾਨ ਕੀਤਾ ਹੈ ਕਿ ਜੇ ਖੇਤੀ ਕਾਨੂੰਨਾਂ ਵਾਲੇ ਮਸਲੇ ਦਾ ਜਲਦੀ ਕੋਈ ਹੱਲ ਨਹੀਂਕੱਢਿਆ ਜਾ ਸਕਿਆ ਤਾਂ ਇਸ ਮੁੱਦੇ ਦੇ ਕਾਰਨ ਸਾਰੇ ਦੇਸ਼ ਦੀ ਸੁਰੱਖਿਆ ਨੂੰ ਵੀ ਖ਼ਤਰਾ ਹੋ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਰਾਜ ਦੀ ਆਰਥਿਕਤਾ ਅਤੇ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋ ਰਹੀ ਹੈ, ਇਸ ਲਈ ਇਸ ਮੁੱਦੇ ਦਾ ਜਲਦੀ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਚਰਚਾ ਚੱਲ ਰਹੀ ਹੈ ਤੇ ਉਨ੍ਹਾਂ ਕੋਲ ਵੀ ਇਸ ਦਾ ਕੋਈ ਹੱਲ ਨਹੀਂ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਅੱਜ ਦੀ ਬੈਠਕ ਵਿੱਚ ਕੇਂਦਰ ਦੇ ਕਾਨੂੰਨਾਂ ਬਾਰੇ ਆਪਣਾ ਵਿਰੋਧ ਦੁਹਰਾਇਆ ਅਤੇ ਉਨ੍ਹਾਂ ਨੂੰ ਇਸ ਮੁੱਦੇ ਦਾ ਕੋਈ ਹੱਲ ਛੇਤੀ ਕੱਢਣ ਦੀ ਅਪੀਲ ਕੀਤੀ ਹੈ।
ਵਰਨਣ ਯੋਗ ਹੈ ਕਿ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਹੋਣਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਈ ਸੀ, ਜਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨ ਲੰਮਾ ਚੱਲਣ ਨਾਲ ਨਿਕਲਣ ਵਾਲੇ ਸਿੱਟਿਆਂ ਬਾਰੇ ਗ੍ਰਹਿ ਮੰਤਰੀ ਨੂੰ ਦੱਸਿਆ ਅਤੇ ਇਸ ਦਾ ਜਲਦੀ ਕੋਈ ਹੱਲ ਕੱਢਣ ਦੀ ਅਪੀਲ ਕੀਤੀ ਸੀ। ਉਨ੍ਹਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਘੱਟੋ-ਘੱਟ ਖਰੀਦ ਕੀਮਤ (ਐੱਮ ਐੱਸ ਪੀ) ਬਾਰੇ ਕਿਸਾਨਾਂ ਦੀ ਦੀ ਰਾਖੀ ਕਰਨ ਅਤੇ ਨਿਯਮਤ ਮੰਡੀਆਂ ਵਾਲੇ ਸਿਸਟਮ ਨੂੰ ਜਾਰੀ ਰੱਖਣ ਦੀ ਲੋੜ ਵੀ ਦੁਹਰਾਈ ਹੈ।

Click Here Political News Online in Punjabi

ਰਾਜਨੀਤੀ

ਲਾਲ ਕਿਲ੍ਹਾ ਕਾਂਡ:ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਭਾਜਪਾ ਨੂੰ ਦੋਸ਼ੀ ਦੱਸਿਆ

Published

on

raghav chadha
  • ਦੀਪ ਸਿੱਧੂ ਦੀ ਪ੍ਰਧਾਨ ਮੰਤਰੀ ਨਾਲ ਫੋਟੋ ਜਾਰੀ ਕੀਤੀ
  • ਜਾਖੜ ਨੇ ਆਮ ਆਦਮੀ ਪਾਰਟੀ ਦੀ ਭੂਮਿਕਾ ਉੱਤੇ ਉਂਗਲ ਉਠਾਈ
    ਨਵੀਂ ਦਿੱਲੀ, 27 ਜਨਵਰੀ, – ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੰਗਾਮਾ ਕਰਨ ਵਾਸਤੇ ਭਾਜਪਾ ਨੇ ਅਪਣੇ ਪਿੱਠੂ ਦੀਪ ਸਿੱਧੂ ਨੂੰ ਭੇਜਿਆ ਸੀ ਅਤੇ ਉਸ ਦੀ ਇਸ ਘਟਨਾ ਲਈ ਜਿ਼ੰਮੇਵਾਰੀ ਬਣਦੀ ਹੈ।
    ਦਿੱਲੀ ਦੇ ਵਿਧਾਇਕ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਪੁਲਿਸ ਨੇ ਤੈਅ ਕੀਤੇ ਰਸਤੇ ਤੋਂ ਰਾਜਪਥ ਉਤੇ ਸਮਾਗਮ ਖਤਮ ਹੋਣ ਪਿੱਛੋਂਟਰੈਕਟਰ ਪਰੇਡ ਕੱਢਣ ਦੀ ਆਗਿਆ ਦਿੱਤੀ ਸੀ, ਪਰ ਹਜ਼ਾਰਾਂ ਕਿਸਾਨ ਸਮੇਂ ਤੋਂ ਪਹਿਲਾਂ ਵੱਖ-ਵੱਖ ਥਾਵਾਂ ਉਤੇ ਲੱਗੇ ਬੈਰੀਕੇਡਤੋੜਦੇ ਹੋਏ ਦਿੱਲੀ ਵਿਚ ਦਖਲ ਹੋ ਗਏ। ਉਨ੍ਹਾਂ ਕਿਹਾ ਕਿ ਕਈਂ ਥਾਈਂ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋਈ, ਲਾਠੀ ਚਾਰਜ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ, ਫਿਰ ਵੀ ਕਿਸਾਨੇ ਦੇ ਇਕ ਜਥੇ ਨੇ ਲਾਲ ਕਿਲੇ ਉੱਤੇਪਹੁੰਚ ਕੇ ਗੁੰਬਦ ਉਤੇ ਝੰਡਾ ਲਹਿਰਾਉਣ ਵਾਲੀ ਥਾਂ ਕਿਸਾਨੀ ਝੰਡਾਤੇ ਸਿੱਖ ਧਰਮ ਦਾ ਕੇਸਰੀ ਝੰਡਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਇਹ ਹਿੰਸਾ ਭੜਕਾਉਣ ਲਈ ਪੰਜਾਬੀ ਫਿਲਮ ਐਕਟਰ ਦੀਪ ਸਿੱਧੂ ਨੂੰ ਜਿੰਮੇਵਾਰ ਦੱਸਿਆ ਹੈ।
    ਭਾਜਪਾ ਨਾਲ ਦੀਪਸਿੱਧੂਦੇ ਸੰਬੰਧਾਂ ਬਾਰੇ ਗੱਲ ਕਰਦਿਆਂ ਰਾਘਵ ਚੱਢਾ ਨੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨਾਲ ਦੀਪ ਸਿੱਧੂ ਦੀਆਂ ਤਸਵੀਰਾਂ ਦਿਖਾ ਕੇ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੰਗਾਮਾ ਕਰਨ ਲਈ ਭਾਜਪਾ ਨੇ ਦੀਪ ਸਿੱਧੂ ਨੂੰ ਆਪਣਾ ਪਿੱਠੂ ਬਣਾਇਆ, ਜਿਹੜਾ ਕਿਲ੍ਹੇ ਉਤੇ ਕੇਸਰੀ ਝੰਡਾ ਝੁਲਾਉਣ ਵਾਲੇਲੋਕਾਂ ਵਿਚ ਸ਼ਾਮਲ ਸੀ। ਰਾਘਵ ਚੱਢਾ ਨੇ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਚੋਣ ਲੜਨ ਦੌਰਾਨ ਦੀਪ ਸਿੱਧੂ ਉਸ ਦਾ ਸਾਥੀ ਸੀ। ਉਨ੍ਹਾਂ ਨੇ ਇਸ ਮੌਕੇ ਸਿੱਧੂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਟੋ ਵੀ ਪੇਸ਼ ਕੀਤੀਆਂ।
    ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਉੱਤੇਦਿੱਲੀ ਲਾਲ ਕਿਲ੍ਹੇਵਿੱਚ ਹੋਈ ਹਿੰਸਾਵਿੱਚ ਭੂਮਿਕਾ ਹੋਣ ਦਾ ਦੋਸ਼ ਲਾਇਆ ਹੈ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਅਮਰੀਕ ਮਿੱਕੀ ਉਸ ਦਿਨ ਲਾਲ ਕਿਲ੍ਹੇਵਿੱਚ ਕੇਸਰੀ ਝੰਡੇ ਨਾਲ ਮੌਜੂਦ ਸੀ ਤੇ ਸੋਸ਼ਲ ਮੀਡੀਆ ਉੱਤੇ ਉਸ ਦੀ ਫੋਟੋਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਦੇ ਉਸ ਦਾਅਵੇ ਦੀ ਪੋਲ ਖੁੱਲ੍ਹ ਚੁੱਕੀ ਹੈ, ਜਿਸਵਿੱਚ ਉਸ ਨੇ ਕਿਹਾ ਕਿ ਅਮਰੀਕ ਨਾਲ ਉਨ੍ਹਾਂ ਦੀ ਪਾਰਟੀ ਦਾ ਸਬੰਧ ਨਹੀਂ ਹੈ, ਕਿਉਂਕਿ ਅਮਰੀਕ ਦੇ ਫੇਸਬੁੱਕ ਪੇਜ ਉੱਤੇ ਇਕ ਪੋਸਟਵਿੱਚ ਸਾਫ ਦਿੱਸਦਾ ਹੈ ਕਿ ਅੱਠ ਜਨਵਰੀ 2020 ਨੂੰ ਇਸ ਪਾਰਟੀ ਦੇ ਬੁਲਾਰੇ ਸੰਜੇ ਸਿੰਘ ਦੀ ਹਾਜ਼ਰੀਵਿੱਚ ਪੰਜਾਬ ਦੇ ਇਸ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਅਮਰੀਕ ਨੂੰ ਇਸ ਪਾਰਟੀਵਿੱਚ ਸ਼ਾਮਲ ਕੀਤਾ ਸੀ।

Read More Punjabi Political News Today

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਨੇ ਪਟਿਆਲਾ ਵਿੱਚ ਤਿਰੰਗਾ ਲਹਿਰਾਇਆ

Published

on

capt amrinder
  • ਮੇਰਾ ਦਿਲ ਕਿਸਾਨਾਂ ਦੇ ਨਾਲ ਹੈ: ਅਮਰਿੰਦਰ
    ਪਟਿਆਲਾ, 26 ਜਨਵਰੀ, – ਇਸ ਵਾਰ ਦੇ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਟਿਆਲੇ ਵਿੱਚ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਦੇ ਮੰਤਰੀ ਸਾਥੀਆਂ ਨੇ ਵੀ ਪੰਜਾਬ ਦੇ ਵੱਖ-ਵੱਖ ਜਿ਼ਲਿਆਂ ਵਿੱਚ ਗਣਤੰਤਰ ਦਿਵਸ ਮੌਕੇ ਝੰਡੇ ਲਹਿਰਾਉਣ ਦੀ ਰਸਮ ਨਿਭਾਈ।
    ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇਕਾਰਨ ਇਕ ਸਾਲ ਔਖੀ ਘੜੀ ਦਾ ਪੰਜਾਬੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਤੇ ਲਾਕਡਾਊਨ ਦੀ ਮਾਰ ਵੀ ਝੱਲੀ ਹੈ, ਪਰ ਇਸਦਾ ਮੁਕਾਬਲਾ ਕਰਦਿਆਂ ਮੁੜ ਜਿ਼ੰਦਗੀ ਨੂੰ ਲੀਹ ਉੱਤੇ ਪਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਪੰਜਾਬ ਵਿੱਚ ਯਾਦਗਾਰਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਜਲ੍ਹਿਆਵਾਲੇ ਬਾਗ ਵਿੱਚ ਸ਼ਹੀਦ ਹੋਣ ਵਾਲੀਆਂ ਦੀਆਂ ਯਾਦਗਾਰਾਂ ਉਨ੍ਹਾਂ ਦੇ ਪਿੰਡਾਂ ਵਿੱਚ ਵੀ ਬਣਾਈਆਂ ਜਾਣਗੀਆਂ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਕਿਸਾਨ ਦਿੱਲੀ ਦੇ ਬਾਰਡਰ ਉੱਤੇ ਬੈਠੇ ਹਨ, ਅਸੀਂ ਭਾਰਤ ਦਾ ਸਿਰਫ਼ 2 ਫੀਸਦੀ ਹਾਂ, ਪਰ ਸਾਡਾ ਯੋਗਦਾਨ ਵੱਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਨੂੰ ਪੁੱਛਿਆ ਵੀ ਨਹੀਂ ਅਤੇ ਕੇਂਦਰ ਸਰਕਾਰ ਨੇ ਪੰਜਾਬ ਦੀ ਅਹਿਮੀਅਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਆਵੇਗਾ, ਜਦੋਂ ਪੰਜਾਬ ਦੀ ਲੋੜ ਪੂਰੇ ਦੇਸ਼ ਨੂੰ ਮੁੜ ਕੇ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਮਨ ਅਤੇ ਦਿਲ ਕਿਸਾਨਾਂ ਦੇ ਨਾਲ ਹੈ, ਅਸੀਂ ਪੰਜਾਬ ਅਸੈਂਬਲੀ ਵਿੱਚ ਖੇਤੀ ਕਾਨੂੰਨ ਰੱਦ ਕਰ ਚੁੱਕੇ ਹਾਂ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਸੂਬਾ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦਾ ਢਿੱਡ ਭਰ ਰਿਹਾ ਹੈ, ਉਨ੍ਹਾਂ ਦੀ ਸੁਣਵਾਈ ਨਾ ਹੋਣਾ ਬੇਹੱਦ ਸ਼ਰਮਨਾਕ ਹੈ।

Read More Punjabi Political News Today

Continue Reading

ਰਾਜਨੀਤੀ

ਸਨੀ ਦਿਓਲ ਵੱਲੋਂ ਇਕ ਵਾਰ ਫਿਰ ਦੀਪ ਸਿੱਧੂ ਬਾਰੇ ਸਫਾਈ ਪੇਸ਼

Published

on

sunny deol

ਨਵੀਂ ਦਿੱਲੀ, 26 ਜਨਵਰੀ, – ਬਾਲੀਵੁੱਡ ਅਭਿਨੇਤਾ ਅਤੇ ਗੁਰਦਾਸਪੁਰ ਹਲਕੇ ਤੋਂ ਪਾਰਲੀਮੈਂਟ ਮੈਂਬਰ ਸੰਨੀ ਦਿਓਲ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਸਾਥੀ ਦੀਪ ਸਿੱਧੂ ਬਾਰੇ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਮੇਰਾ ਉਸ ਦੇ ਨਾਲ ਕੋਈ ਸਬੰਧ ਨਹੀਂ ਹੈ। ਇਹ ਗੱਲ ਉਸ ਨੇ ਆਪਣੇ ਸੋਸ਼ਲ ਮੀਡੀਏ ਦੇ ਪੇਜ ਉੱਤੇਲਿਖੀ ਹੈ।
ਸਨੀ ਦਿਓਲ ਨੇ ਕਿਹਾ ਕਿ ਮੈਂ ਪੂਰੀ ਦੁਨੀਆ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਕਿਸਾਨਾਂ ਤੇ ਸਾਡੀ ਸਰਕਾਰ ਦਾ ਮਾਮਲਾ ਹੈ, ਕਿਸੇ ਨੂੰ ਇਸ ਦੇ ਵਿੱਚ ਨਹੀਂ ਆਉਣਾ ਚਾਹੀਦਾ,ਕਿਉਂਕਿ ਦੋਵੇਂ ਧਿਰਾਂ ਗੱਲਬਾਤ ਕਰਨਗੀਆਂ ਤਾਂ ਕੋਈ ਹੱਲ ਲੱਭ ਲੈਣਗੀਆਂ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸ ਦਾ ਲਾਭ ਲੈਣਾ ਚਾਹੁੰਦੇ ਹਨ ਤੇ ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚਦੇ, ਉਨ੍ਹਾਂ ਦਾ ਆਪਣਾ ਸੁਆਰਥ ਹੋ ਸਕਦਾ ਹੈ।ਸਨੀ ਦਿਓਲ ਨੇ ਕਿਹਾ ਕਿ ਦੀਪ ਸਿੱਧੂ ਚੋਣਾਂ ਦੇ ਵਕਤ ਮੇਰੇ ਨਾਲ ਸੀ, ਪਰ ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ, ਜੋ ਵੀ ਉਹ ਕਹਿੰਦਾ ਹੈ, ਉਹ ਉਸਦੀ ਇੱਛਾ ਮੁਤਾਬਕ ਕਰ ਰਿਹਾ ਹੈ,ਉਸਦੀ ਕਿਸੇ ਗਤੀਵਿਧੀ ਨਾਲ ਮੇਰਾ ਕੁਝ ਲੈਣਾ ਦੇਣਾ ਨਹੀਂ, ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਨਾਲ ਹਾਂ ਅਤੇ ਹਮੇਸ਼ਾਂ ਕਿਸਾਨਾਂ ਨਾਲ ਰਹਾਂਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਸਹੀ ਸਿੱਟੇ ਉੱਤੇ ਪਹੁੰਚੇਗੀ।

Read More Latest Political News Today

Continue Reading

ਰੁਝਾਨ


Copyright by IK Soch News powered by InstantWebsites.ca