Ambani and Adani's business looks like an epidemic during corona disease
Connect with us [email protected]

ਕਾਰੋਬਾਰ

ਕੋਰੋਨਾ ਬਿਮਾਰੀ ਦੇ ਦੌਰ ਵਿੱਚ ਅੰਬਾਨੀ ਅਤੇ ਅਡਾਨੀ ਦੇ ਕਾਰੋਬਾਰ ਨੂੰ ਮਹਾਂਮਾਰੀ ਦੇਸੀ ਘਿਓ ਵਾਂਗ ਲੱਗੀ

Published

on

adani-ambani

ਨਵੀਂ ਦਿੱਲੀ, 3 ਮਾਰਚ – ਕੋਰੋਨਾ ਦੀ ਮਹਾਮਾਰੀ ਦੇ ਦੌਰ ਵਿੱਚ ਸਾਲ 2020 ਦੌਰਾਨ ਭਾਰਤ ਵਿੱਚ 40 ਉਦਯੋਗਪਤੀ ਅਰਬਪਤੀਆਂ ਦੀ ਸੂਚੀ ਵਿੱਚ ਜੁੜ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਇਸ ਵਕਤ ਭਾਰਤ ਦੇ ਕੁੱਲ 177 ਲੋਕ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।
ਇੱਕ ਰਿਪੋਰਟ ਵਿੱਚ ਕੱਲ੍ਹ ਕਿਹਾ ਗਿਆ ਹੈ ਕਿ ਅਮੀਰ ਲੋਕਾਂ ਬਾਰੇ ਹੁਰਨ ਗਲੋਬਲ ਦੀ ਸੂਚੀ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਵਿੱਚ ਜਦੋਂ ਦੁਨੀਆ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਸੀ ਤਾਂ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ ਵਿੱਚ ਪਹੁੰਚ ਗਏ ਹਨ। ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਲਗਾਤਾਰ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਉਨ੍ਹਾਂ ਦੀ ਜਾਇਦਾਦ 24 ਫ਼ੀਸਦੀ ਤੋਂ ਵਧਕੇ 83 ਅਰਬ ਡਾਲਰ ਹੋ ਗਈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਉਹ ਇੱਕ ਹੋਰ ਪੌੜੀ ਚੜ੍ਹਕੇ ਅੱਠਵੇਂ ਨੰਬਰ ਉੱਤੇ ਪਹੁੰਚ ਗਏ ਹਨ। ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਵਿੱਚਵੀ ਚੋਖਾ ਵਾਧਾ ਹੋਇਆ ਹੈ। ਸਾਲ 2020 ਵਿੱਚ ਉਨ੍ਹਾਂ ਦੀ ਜਾਇਦਾਦ 32 ਅਰਬ ਡਾਲਰ ਤੱਕ ਪਹੁੰਚ ਗਈ ਅਤੇ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਸਥਾਨ 20 ਪੌੜੀਆਂ ਹੋਰ ਚੜ੍ਹਕੇ 48 ਨੰਬਰ ਉੱਤੇ ਪਹੁੰਚ ਗਿਆ। ਮੁਕੇਸ਼ ਅੰਬਾਨੀ ਤੋਂ ਬਾਅਦ ਉਹ ਦੂਸਰੇ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ਉਨ੍ਹਾਂ ਦੇ ਭਰਾ ਵਿਨੋਦ ਦੀ ਜਾਇਦਾਦ 128 ਫ਼ੀਸਦੀ ਵਧ ਕੇ 9.8 ਅਰਬ ਡਾਲਰ ਹੋ ਗਈ। ਆਈ ਟੀ ਕੰਪਨੀ ਐਚ ਸੀ ਐਲ ਦੇ ਸ਼ਿਵ ਨਾਡਰ ਦੀ ਜਾਇਦਾਦਾ 2.4 ਅਰਬ ਡਾਲਰ ਦੀ ਹੋ ਗਈ। ਬਾਇਕੋਨ ਦੀ ਕਿਰਨ ਮਜੂਮਦਾਰ ਦੀ ਜਾਇਦਾਦ 41 ਫ਼ੀਸਦੀ ਵਧ ਕੇ 4.8 ਅਰਬ ਡਾਲਰ ਹੋ ਗਈ। ਇਸ ਤਰ੍ਹਾਂ ਭਾਰਤ ਦੇ ਅਰਬਪਤੀਆਂ ਦੀ ਸੂਚੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ।

Read More Today’s Business News Headlines

ਕਾਰੋਬਾਰ

ਕੋਰੋਨਾ ਦੀ ਦੂਜੀ ਲਹਿਰ ਭਾਰਤੀ ਅਰਥ ਵਿਵਸਥਾ ਲਈ ਖਤਰਨਾਕ

Published

on

India--economy

ਗੋਲਡਮੈਨ ਸਾਕਸ ਨੇ ਭਾਰਤ ਦਾ ਜੀ ਡੀ ਪੀ ਅਨੁਮਾਨ ਘਟਾਇਆ
ਨਵੀਂ ਦਿੱਲੀ, 15 ਅਪ੍ਰੈਲ – ਭਾਰਤ ਵਿੱਚ ਕੋਵਿਡ-19 ਇਨਫੈਕਸ਼ਨ ਦੀ ਦੂਜੀ ਲਹਿਰ ਦੌਰਾਨ ਵਾਲ ਸਟ੍ਰੀਟ ਦੀ ਬੋ੍ਰਕਰੇਜ ਕੰਪਨੀ ਗੋਲਡਮੈਨ ਸਾਕਸ ਨੇ ਚਾਲੂ ਸਾਲ 2021-22 ਲਈ ਭਾਰਤ ਦੀ ਵਾਧਾ ਦਰ ਦਾ ਅਨੁਮਾਨ 10.9 ਫੀਸਦੀ ਤੋਂ ਘਟਾ ਕੇ 10.5 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਬਿਨਾ ਬੋ੍ਰਕਰੇਜ ਨੇ ਸ਼ੇਅਰ ਬਾਜ਼ਾਰ ਅਤੇ ਆਮਦਨ ਦੇ ਆਪਣੇ ਅਨੁਮਾਨ ਵਿੱਚ ਵੀ ਕਮੀ ਕੀਤੀ ਹੈ। ਭਾਰਤ ਵਿੱਚ ਕੋਵਿਡ-19 ਦੇ ਕੇਸ ਰੋਜ਼ਾਨਾ ਨਵੇਂ ਰਿਕਾਰਡ ਉੱਤੇ ਪਹੁੰਚ ਰਹੇ ਹਨ। ਨਾਲ ਹੀ ਵੱਖ-ਵੱਖ ਸੂਬਿਆਂ ਵਿੱਚ ਲਾਕਡਾਊਨ ਵੀ ਲਗਾਤਾਰ ਵੱਧ ਰਹੀ ਹੈ।
ਸੁਨੀਲ ਕੌਲ ਦੀ ਅਗਵਾਈ ਵਿੱਚ ਗੋਲਡਮੈਨ ਸਾਕਸ ਦੇ ਅਰਥਸ਼ਾਸਤਰੀਆਂ ਨੇ ਕੱਲ੍ਹ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਕਿ ਮਹਾਮਾਰੀ ਦੇ ਕੇਸ ਰਿਕਾਰਡ ਉੱਤੇ ਪਹੁੰਚਣ ਤੇ ਕਈ ਪ੍ਰਮੁੱਖ ਰਾਜਾਂ ਵੱਲੋਂ ਸਖ਼ਤ ਲਾਕਡਾਊਨ ਲਗਾਏ ਜਾਣ ਨਾਲ ਵਿਕਾਸ ਦੇ ਵਾਧੇ ਬਾਰੇ ਚਿੰਤਾ ਹੋਈ ਹੈ। ਇਸ ਨਾਲ ਨਿਵੇਸ਼ਕ ਅਰਥਵਿਵਸਥਾ ਅਤੇ ਆਮਦਨ ਵਿੱਚ ਸੁਧਾਰ ਬਾਰੇ ਉਹ ਲੋਕ ਚਿੰਤਤ ਹਨ।ਗੋਲਡਮੈਨ ਸਾਕਸ ਨੇ 2021 ਲਈ ਭਾਰਤ ਦੇ ਅਸਲ ਕੁਲ ਘਰੇਲੂ ਉਤਪਾਦ (ਜੀ ਡੀ ਪੀ) ਵਿੱਚ ਵਾਧੇ ਦਾ ਅਨੁਮਾਨ ਘੱਟ ਕਰ ਦਿੱਤਾ ਹੈ। ਬ੍ਰੋਕਰੇਜ ਕੰਪਨੀ ਦਾ ਅਨੁਮਾਨ ਹੈ ਕਿ ਇਸ ਨਾਲ ਜੂਨ ਤਿਮਾਹੀ ਦਾ ਵਾਧਾ ਵੀ ਪ੍ਰਭਾਵਿਤ ਹੋਵੇਗਾ। ਗੋਲਡਮੈਨ ਸਾਕਸ ਨੇ ਇਸ ਨਾਲ 2021 ਵਿੱਚ ਆਮਦਨ ਵਿੱਚ ਵਾਧੇ ਦਾ ਅਨੁਮਾਨ 27 ਫੀਸਦੀ ਤੋਂ ਘੱਟ ਕੇ 24 ਫੀਸਦੀ ਕਰ ਦਿੱਤਾ ਹੈ। ਉਸ ਦਾ ਅਨੁਮਾਨ ਹੈ ਕਿ ਪਾਬੰਦੀਆਂ ਵਿੱਚ ਢਿੱਲ ਤੇ ਟੀਕਾਕਰਨ ਦੀ ਰਫ਼ਤਾਰ ਵਧਣ ਪਿੱਛੋਂ ਜੁਲਾਈ ਤੋਂ ਰਿਵਾਈਵਲ ਮੁੜ ਸ਼ੁਰੂ ਹੋਵੇਗਾ। ਨੋਟ ਵਿੱਚਦੱਸਿਆ ਗਿਆ ਹੈ ਕਿ ਭਰੋਸੇ ਦਾ ਸੰਕਟ ਸ਼ੇਅਰ ਬਾਜ਼ਾਰਾਂ ਵਿੱਚ ਵੀ ਦਿਖਾਈ ਦੇਂਦਾ ਹੈ। ਗੋਲਡਮੈਨ ਸਾਕਸ ਨੇ ਦੂਜੀ ਯਾਨੀ ਜੂਨ ਤਿਮਾਹੀ ਦੇ ਵਾਧੇ ਦਾ ਅਨੁਮਾਨ ਘੱਟ ਕੀਤਾ ਹੈ। ਉਸ ਨੇ ਇਸ ਦਾ ਕੋਈ ਅੰਕੜਾ ਨਹੀਂ ਦਿੱਤਾ। ਨੋਟ ਵਿੱਚ ਆਸਪ੍ਰਗਟਾਈ ਹੈ ਕਿ ਇਨ੍ਹਾਂ ਸਭਾ ਚੀਜ਼ਾਂ ਦਾ ਕੁਲ ਅਸਰ ਮਾਮੂਲੀ ਹੋਵੇਗਾ, ਕਿਉਂਕਿ ਪਾਬੰਦੀਆਂ ਕੁਝ ਖੇਤਰਾਂ ਵਿੱਚ ਲਗਾਈਆਂ ਗਈਆਂ ਹਨ।

Read More Punjabi Newspaper

Continue Reading

ਕਾਰੋਬਾਰ

ਅਡਾਨੀ ਗਰੁੱਪ ਨਾਲ ਫਲਿੱਪਕਾਰਟ ਦਾ ਸਮਝੌਤਾ

Published

on

flipkart

ਨਵੀਂ ਦਿੱਲੀ, 13 ਅਪ੍ਰੈਲ – ਵਾਲਮਾਰਟ ਦੀ ਮਾਲਕੀ ਵਾਲੀ ਫਲਿੱਪਕਾਰਟ ਨੇ ਕਿਹਾ ਕਿ ਉਸ ਨੇ ਆਪਣੀ ਲਾਜਿਸਟਿਕਸ ਅਤੇ ਡਾਟਾ ਕੇਂਦਰ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਅਡਾਨੀ ਗਰੁੱਪ ਨਾਲ ਕਾਰੋਬਾਰੀ ਸਮਝੌਤਾ ਕੀਤਾ ਹੈ, ਜਿਸ ਨਾਲ ਲੱਗਭਗ 2,500 ਲੋਕਾਂ ਨੂੰ ਸਿੱਧੇ ਤੌਰ ਉੱਤੇ ਰੋਜ਼ਗਾਰ ਮਿਲੇਗਾ।
ਇਸ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਮਝੌਤੇ ਤਹਿਤ ਫਲਿੱਪਕਾਰਟ ਅਡਾਨੀ ਪੋਰਟਸ ਲਿਮਟਿਡ ਐਂਡ ਸਪੈਸ਼ਲ ਇਕਨੌਮਿਕ ਜ਼ੋਨ ਲਿਮਟਿਡ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਅਡਾਨੀ ਲਾਜਿਸਟਿਕਸ ਲਿਮਟਿਡ ਨਾਲ ਮਿਲ ਕੇ ਕੰਮ ਕਰੇਗੀ ਤਾਂ ਕਿ ਸਪਲਾਈ ਚੇਨ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਸਕੇ ਅਤੇ ਗਾਹਕਾਂ ਨੂੰ ਤੇਜ਼ੀ ਨਾਲ ਸੇਵਾਵਾਂ ਦਿੱਤੀਆਂ ਜਾ ਸਕਣ। ਇਸ ਤੋਂ ਇਲਾਵਾ ਫਲਿੱਪਕਾਰਟ ਆਪਣੇ ਤੀਜੇ ਡਾਟਾ ਸੈਂਟਰ ਦੀ ਸਥਾਪਨਾ ਅਡਾਨੀਕਾਨੈਕਸ ਦੇ ਚੇਨਈ ਦੇ ਪਲਾਂਟ ਵਿੱਚ ਕਰੇਗੀ।ਅਡਾਨੀ ਕਾਨੈਕਸ, ਐਜਕਾਨੈਕਸ ਅਤੇ ਅਡਾਨੀ ਐਂਟਰਪ੍ਰਾਈਜੇਜ਼ ਲਿਮਟਿਡ ਦਰਮਿਆਨ ਇੱਕ ਸਾਂਝਾ ਉਦਮ ਹੈ। ਇਸ ਸਾਂਝੇਦਾਰੀ ਦੇ ਵੇਰਵੇ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਹਿੱਸੇਦਾਰੀ ਤਹਿਤ ਅਡਾਨੀ ਲਾਜਿਸਟਿਕਸ ਲਿਮਟਿਡ ਮੁੰਬਈ ਵਿੱਚ ਆਪਣੇ ਆਗਾਮੀ ਲਾਜਿਸਟਿਕਸ ਹੱਬ ਵਿੱਚ 5.34 ਲੱਖ ਵਰਗ ਫੁੱਟ ਖੇਤਰਫਲ ਵਾਲੇ ਗੋਦਾਮ ਦਾ ਨਿਰਮਾਣ ਕਰੇਗੀ, ਜਿਸ ਨੂੰ ਫਲਿੱਪਕਾਰਟ ਨੂੰ ਪੱਛਮੀ ਭਾਰਤ ਵਿੱਚ ਈ-ਕਾਮਰਸ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਲੀਜ਼ ਉੱਤੇ ਦਿੱਤਾ ਜਾਏਗਾ।

Read More Latest Punjabi News Paper

Continue Reading

ਕਾਰੋਬਾਰ

ਜੌਨਸਨ ਐਂਡ ਜੌਨਸਨ ਦੀ ਡੇਢ ਕਰੋੜ ਵੈਕਸੀਨ ਬਰਬਾਦ

Published

on

Vaccine

ਵਾਸ਼ਿੰਗਟਨ, 2 ਅਪ੍ਰੈਲ – ਕੋਰੋਨਾ ਵੈਕਸੀਨ ਦੇ ਇੱਕ ਬੈਚ ਵਿੱਚ ਖਾਮੀ ਕਾਰਨ ਜੌਨਸਨ ਐਂਡ ਜੌਨਸਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ। ਇਹ ਗੜਬੜੀ ਇਮਰਜੈਂਟ ਬਾਇਓਸਾਲਿਊਸ਼ਨ ਨਾਂ ਦੀ ਕੰਪਨੀ ਵਿੱਚ ਹੋਈ, ਜਿੱਥੇ ਵੈਕਸੀਨ ਬਣਾਈ ਜਾ ਰਹੀ ਸੀ। ਕੰਪਨੀ ਨੇ ਇਹ ਨਹੀਂ ਦੱਸਿਆ ਕਿ ਮਨੁੱਖੀ ਭੁੱਲ ਕਾਰਨ ਕਿੰਨੀ ਵੈਕਸੀਨ ਬਰਬਾਦ ਹੋਈ, ਪਰ ਨਿਊਯਾਰਕ ਟਾਈਮਜ਼ ਨੇ ਡੇਢ ਕਰੋੜ ਵੈਕਸੀਨ ਦੀ ਬਰਬਾਦੀ ਦੀ ਗੱਲ ਕਹੀ ਹੈ।
ਨਿਊਯਾਰਕ ਟਾਈਮਜ਼ ਮੁਤਾਬਕ ਇਮਰਜੈਂਟ ਬਾਇਓਸਾਲਿਊਸ਼ਨ ਵਿੱਚ ਐਸਟ੍ਰੈਜੈਨੇਕਾ ਤੇ ਜੌਨਸਨ ਐਂਡ ਜੌਨਸਨ ਆਪਣੀ ਕੋਰੋਨਾ ਵੈਕਸੀਨ ਬਣਾ ਰਹੇ ਹਨ। ਇੱਥੇ ਕੰਮ ਕਰਦੇ ਮੁਲਾਜ਼ਮਾਂ ਨੇ ਦੋਵਾਂ ਵੈਕਸੀਨ ਵਿੱਚ ਵਰਤੇ ਜਾਣ ਵਾਲੇ ਤੱਤ ਆਪਸ ਵਿੱਚ ਮਿਲਾ ਦਿੱਤੇ, ਜਿਸ ਕਾਰਨ ਇਹ ਮੁਸ਼ਕਲ ਪੈਦਾ ਹੋਈ ਹੈ। ਕੋਰੋਨਾ ਮਹਾਮਾਰੀ ਨਾਲ ਨਿੱਜਤਾ ਲਈ ਜੌਨਸਨ ਐਂਡ ਜੌਨਸਨ ਦੇ ਟੀਕੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਲਈ ਨਾ ਸਿਰਫ਼ ਇੱਕੋ ਡੋਜ਼ ਦੀ ਜ਼ਰੂਰਤ ਹੁੰਦੀ ਹੈ ਬਲਕਿ ਇਸ ਦੀ ਸਾਂਭ-ਸੰਭਾਲ ਵੀ ਕਰਨੀ ਸੌਖੀ ਹੁੰਦੀ ਹੈ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca