Amarinder Singh comes forward to defend lawyers who lost case
Connect with us [email protected]

ਪੰਜਾਬੀ ਖ਼ਬਰਾਂ

ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਹਾਈ ਕੋਰਟ ਵਿੱਚ ਕੇਸ ਹਾਰਨ ਵਾਲੇ ਵਕੀਲਾਂ ਦਾ ਬਚਾਅ ਕਰਨ ਲਈ ਅਮਰਿੰਦਰ ਸਿੰਘ ਅੱਗੇ ਆਏ

Published

on

Captian-Amrinder

ਲਾਏ ਜਾ ਰਹੇ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ
ਚੰਡੀਗੜ੍ਹ, 14 ਅਪਰੈਲ, – ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਕੋਟਕਪੂਰਾ ਗੋਲੀਕਾਂਡ ਦੇ ਕੇਸ ਦੀ ਜਾਂਚ ਦੀ ਪੈਰਵੀ ਕਰ ਕੇ ਕੇਸ ਹਾਰ ਚੁੱਕੀ ਲੀਗਲ ਟੀਮ ਦੇ ਖਿਲਾਫ਼ ਲਾਏ ਦੋਸ਼ਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸ ਕੇ ਰੱਦ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਕੇਸ ਲੜਨ ਲਈ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਹੋਰ ਵਕੀਲਾਂ ਦੀ ਹਰ ਪਾਸੇ ਹੋਰ ਰਹੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਵਿਰੋਧੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦੀ ਨਿੰਦਾ ਕੀਤੀ ਹੈ, ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਏਦਾਂ ਦੇ ਨਾਜ਼ਕ ਮੁੱਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਹੇ ਹਨ, ਤਾਂ ਕਿ ਮੁਸੀਬਤ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਪੇਸ਼ ਕੀਤੀ ਗਈ ਤਸਵੀਰ ਦੇ ਉਲਟ ਸਚਾਈ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਅਦਾਲਤਾਂ ਵਿਚ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਸ ਗੋਲੀ ਕਾਂਡਦੇ ਕੇਸਾਂ ਤੋਂ ਵੱਖਰੇ ਲੜੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਅਤੇ ਉਨ੍ਹਾਂ ਦੀ ਟੀਮ ਨੂੰ ਸਿਰਫ ਬੇਅਦਬੀ ਕੇਸਾਂ ਵਿਚ, ਜੋ ਪੰਜਾਬ ਦੇ ਲੋਕਾਂ ਲਈ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ, ਅਦਾਲਤ ਵਿਚ ਪੰਜਾਬ ਸਰਕਾਰ ਦਾ ਪੱਖ ਪੇਸ਼ ਕਰਨ ਦਾ ਜਿ਼ੰਮਾ ਸੌਂਪਿਆ ਸੀ ਤੇ ਇਹ ਕੇਸਰਾਜ ਸਰਕਾਰ ਨੇ ਫੈਸਲਾਕੁੰਨ ਢੰਗ ਨਾਲ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਸਿੰਗਲ ਜੱਜ ਦਾ ਇਸ ਬਾਰੇ ਫੈਸਲਾ ਸੁਪਰੀਮ ਕੋਰਟ ਤੱਕ ਸਹੀ ਮੰਨਿਆ ਗਿਆ, ਜਿਸ ਨੇ ਪੰਜਾਬ ਸਰਕਾਰ ਨੂੰ ਸ੍ਰੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਸੀ ਬੀ ਆਈ ਜਾਂਚ ਵਾਪਸ ਲੈਣ ਵਿਚ ਮਦਦ ਕੀਤੀ ਅਤੇ ਇਸ ਜਿੱਤ ਦਾ ਸਿਹਰਾ ਐਡਵੋਕੇਟ ਜਨਰਲ ਤੇ ਉਨ੍ਹਾਂ ਦੀ ਟੀਮ ਦੇ ਸਿਰ ਹੈ, ਜਿਨ੍ਹਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੇਸ ਲੜਿਆ ਅਤੇ ਪਿਛਲੇ ਚਾਰ ਸਾਲਾਂ ਤੋਂ ਇਸ ਕੇਸ ਵਿਚ ਕੋਈ ਕੰਮ ਨਾ ਕਰਨ ਵਾਲੀ ਸੀ ਬੀ ਆਈ ਨੂੰ 5 ਫਰਵਰੀ 2021 ਨੂੰ ਕੇਸ ਨਾਲ ਸਬੰਧਤ ਸਾਰਾ ਰਿਕਾਰਡ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪਣਾ ਪਿਆ ਸੀ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਤੇ ਉਨ੍ਹਾਂ ਦੀ ਟੀਮ ਦੇ ਠੋਸ ਯਤਨਾਂ ਸਦਕਾ ਉਸ ਕੇਸ ਨੂੰ ਤਰਕਪੂਰਨ ਸਿੱਟੇ ਉੱਤੇ ਲਿਜਾਇਆ ਜਾਵੇਗਾ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਵਿਅਕਤੀਆਂ ਨੂੰ ਸਜ਼ਾ ਦਿਵਾਈ ਜਾਵੇਗੀ।

Read More Daily Punjabi News

ਪੰਜਾਬੀ ਖ਼ਬਰਾਂ

ਭਾਰਤ ਵਿੱਚ ਕੋਰੋਨਾ ਰੋਗੀਆਂ ਨੂੰ ਸਪੂਤਨਿਕ-ਵੀ ਵੈਕਸੀਨ ਲੱਗਣੀ ਸ਼ੁਰੂ

Published

on

vaccine

ਨਵੀਂ ਦਿੱਲੀ, 15 ਮਈ – ਕੋਰੋਨਾ ਮਹਾਂਮਾਰੀ ਦੇ ਦੌਰਾਨ ਚੰਗੀ ਖ਼ਬਰ ਹੈ ਕਿ ਰੂਸੀ ਵੈਕਸੀਨ ਸਪੂਤਨਿਕ ਵੀ. ਭਾਰਤ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਦਵਾਈ ਕੰਪਨੀ ਡਾ. ਰੈਡੀਜ਼ ਲੈਬ ਨੇ ਕਿਹਾ ਹੈ ਕਿ ਸੀਮਤ ਸ਼ੁਰੂਆਤ ਦੇ ਤੌਰ ਉੱਤੇ ਕੱਲ੍ਹ ਸਪੂਤਨਿਕ ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿਖੇ ਕੰਪਨੀ ਦੇ ਗਲੋਬਲ ਹੈਡ ਦੀਪਕ ਸਾਪਰਾ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਬਾਅਦ ਸਾਰੇ ਦੇਸ਼ ਵਿੱਚ ਲਾਉਣਾ ਸ਼ੁਰੂ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੀ ਹੋਰ ਖੇਪ ਅਗਲੇ ਮਹੀਨਿਆਂ ਵਿੱਚ ਭਾਰਤ ਪਹੁੰਚਣ ਵਾਲੀ ਹੈ, ਜਿਸ ਪਿੱਛੋਂ ਭਾਰਤੀ ਕੰਪਨੀਆਂ ਨੂੰ ਇਸਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਵੈਕਸੀਨ ਦੀ ਲਗਾਤਾਰ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਕੰਪਨੀ ਆਪਣੇ ਛੇ ਉਤਪਾਦਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕੰਪਨੀ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵੱਡੋਂ ਸਪੂਤਨਿਕ ਵੀ. ਦੀ ਵੱਧ ਤੋਂ ਵੱਧ ਸੰਭਵ ਪਹੁੰਚ ਯਕੀਨੀ ਕਰਨ ਲਈ ਭਾਰਤ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਭਾਈਵਾਲਾ ਨਾਲ ਮਿਲ ਕੇ ਕੰਮ ਕਰੇਗੀ।
ਭਾਰਤ ਵਿੱਚਇਸ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਾਲੀ ਡਾ. ਰੈਡੀਜ਼ ਲੇਬਾਰਟਰੀਜ਼ ਨੇਦੱਸਿਆ ਕਿ ਇਸ ਵੈਕਸੀਨ ਦੀ ਕੀਮਤ 995.40 ਰੁਪਏ ਰੱਖੀ ਹੈ। ਡਾ. ਰੈਡੀਜ਼ ਵੱਲੋਂ ਹਾਲੇ ਇਹ ਵੈਕਸੀਨ 948 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਇੰਪੋਰਟ ਕੀਤੀ ਜਾ ਰਹੀ ਹੈ, ਜਿਸ ਉੱਤੇ 5 ਫ਼ੀਸਦੀ ਜੀ ਐਸ ਟੀ ਲੱਗ ਕੇ ਇਸ ਦੀ ਕੀਮਤ 995.4 ਰੁਪਏ ਪ੍ਰਤੀ ਖ਼ੁਰਾਕ ਹੋ ਜਾਂਦੀ ਹੈ। ਹਾਲੇ ਇਹ ਵੈਕਸੀਨ ਹੈਦਰਾਬਾਦ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸੀਮਤ ਸਮੇਂ ਲਈ ਹਾਸਲ ਕਰਵਾਈ ਜਾ ਰਹੀ ਹੈ। ਡਾ. ਰੈਡੀਜ਼ ਮੁਤਾਬਿਕ ‘ਸਪੂਤਨਿਕ ਵੀ’ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ, ਜਿਸ ਨੂੰ 13 ਮਈ ਨੂੰ ਸੈਂਟਰਲ ਡਰੱਗ ਲੈਬਾਰਟਰੀ ਕਸੌਲੀ ਤੋਂ ਰੈਗੂਲੇਟਰੀ ਕਲੀਅਰੈਂਸ ਮਿਲੀ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕੋਰੋਨਾ ਨਾਲ ਮੌਤ

Published

on

Abhay Singh Sandhu

ਬੰਗਾ, 15 ਮਈ – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਹੋਣ ਕਰਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੋਵਿਡ ਦੌਰਾਨ ਹਾਲਤ ਗੰਭੀਰ ਹੋਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਕਈ ਦਿਨ ਰਹਿਣ ਪਿੱਛੋਂ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਭੈ ਸਿੰਘ ਸੰਧੂ ਦੇ ਇਲਾਜ ਦੌਰਾਨ ਜੋ ਵੀ ਖਰਚ ਆਇਆ ਹੈ, ਉਹ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਆਖਿਆ ਕਿ ਅਭੈ ਸਿੰਘ ਸੰਧੂ ਦੇ ਵਿਛੋੜੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਅਭੈ ਸਿੰਘ ਸੰਧੂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।

Read More Punjabi Newspaper

Continue Reading

ਅਪਰਾਧ

ਹਥਿਆਰਾਂ ਦੀ ਨੋਕ ਉੱਤੇ ਬੈਂਕ ਮਿੱਤਰ ਕੇਂਦਰ ਵਿੱਚੋਂ 2.30 ਲੱਖ ਰੁਪਏ ਦੀ ਲੁੱਟ

Published

on

money

ਮਮਦੋਟ, 15 ਮਈ – ਪਿੰਡ ਪੋਜੋਕੇ ਉਤਾੜ ਵਿੱਚ ਹਥਿਆਰਾਂ ਨਾਲ ਲੈਸ ਪੰਜ ਨੌਜਵਾਨਾਂ ਨੇ ਪਿੰਡ ਵਿੱਚ ਬਣੇ ਪੀ ਐਨ ਬੀ ਬੈਂਕ ਦੀ ਮਿੱਤਰ ਸ਼ਾਖਾ ਵਿੱਚ ਦਾਖ਼ਲ ਹੋ ਕੇ 2 ਲੱਖ 30 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਅੰਦਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।
ਬੈਂਕ ਮਿਤਰ ਕੇਂਦਰ ਟਿਬੀ ਖੁਰਦ ਦੇ ਮੁਲਾਜ਼ਮ ਕਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬੈਂਕ ਵਿੱਚ ਲੋਕਾਂ ਨਾਲ ਰੁਪਏ ਦਾ ਲੈਣ ਦੇਣ ਦਾ ਕਰਦਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਉਹ ਬ੍ਰਾਂਚ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੰਜ ਨੌਜਵਾਨ ਦੋ ਬਾਈਕਾਂ ਉੱਤੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੇ ਮੂੰਹ ਲਪੇਟੇ ਹੋਏ ਸੀ ਅਤੇ ਦੋ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਅਤੇ ਇੱਕ ਨੌਜਵਾਨ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜਿਆ ਸੀ। ਨੌਜਵਾਨਾਂ ਨੇ ਅੰਦਰ ਆਉਂਦੇ ਸਾਰ ਉਨ੍ਹਾਂ ਉਪਰ ਪਿਸਤੌਲ ਤਾਣ ਦਿੱਤੇ ਅਤੇ ਗੱਲਿਆਂ ਵਿੱਚੋਂ ਨਗਦੀ ਕੱਢਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਰੁਪਏ ਲੈ ਕੇ ਬਾਈਕ ਉੱਤੇ ਫਰਾਰ ਹੋ ਗਏ।
ਇਸ ਘਟਨਾ ਦੀ ਜਾਂਚ ਕਰਨ ਆਏ ਡੀ ਐਸ ਪੀ ਦੇਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬ੍ਰਾਂਚ ਵਿੱਚ ਲੱਗੇ ਕੈਮਰੇ ਦੀ ਫੁਟੇਜ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਪਿੰਡ ਵਿੱਚ ਹੋਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਦੋ ਲੱਖ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca