Al Qaeda and ISIS groups are spreading false information about Corona
Connect with us [email protected]

ਸਿਹਤ

ਅਲ ਕਾਇਦਾ ਅਤੇ ਆਈ ਐਸ ਆਈ ਐਸ ਵਾਲੇ ਗਰੁੱਪ ਕੋਰੋਨਾ ਬਾਰੇ ਗ਼ਲਤ ਜਾਣਕਾਰੀ ਫੈਲਾ ਰਹੇ ਨੇ

Published

on

Corona with Al Qaeda and ISIS

ਯੂ ਐੱਨ ਓ, 20 ਨਵੰਬਰ – ਅਲ ਕਾਇਦਾ ਅਤੇ ਆਈ ਐਸ ਆਈ ਐਸ ਨਾਲ ਜੁੜੇ ਸੰਗਠਨ ਕੋਵਿਡ-19 ਮਹਾਂਮਾਰੀ ਦੀ ਵਰਤੋਂ ‘ਸਾਜ਼ਿਸ਼ਾਂ ਤੇ ਮਨਘੜਤ ਕਹਾਣੀਆਂ’ ਫੈਲਾਉਣ ਲਈ ਕਰ ਰਹੇ ਹਨ ਕਿ ਵਾਇਰਸ ਕਾਫ਼ਰਾਂ ਨੂੰ ਸਜ਼ਾ ਦੇ ਰਿਹਾ ਹੈ ਅਤੇ ਪਛਮ ਵਿੱਚ ਇਹ ‘ਰੱਬ ਦਾ ਕਹਿਰ’ ਹੈ। ਇਹ ਸੰਸਥਾਵਾਂ ਅਤਿਵਾਦੀਆਂ ਨੂੰ ਜੈਵਿਕ ਹਥਿਆਰ ਵਰਤਣ ਲਈ ਭੜਕਾ ਰਹੀਆਂ ਹਨ।
ਯੂ ਐੱਨ ਓ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ।ਇਸ ਰਿਪੋਰਟ ਦਾ ਸਿਰਲੇਖ ਹੈ ‘ਵਾਇਰਸ ਬਾਰੇ ਗ਼ਲਤ ਜਾਣਕਾਰੀ ਰੋਕਣਾ’, ਜਿਸ ਵਿਚ ਕੋਵਿਡ-19 ਮਹਾਂਮਾਰੀ ਦੌਰਾਨ ਅਤਿਵਾਦੀ, ਹਿੰਸਕ ਅਤਿਵਾਦੀ ਤੇ ਅਪਰਾਧਿਕ ਗਰੁੱਪਾਂ ਵੱਲੋਂ ਸੋਸ਼ਲ ਮੀਡੀਆ ਦੀ ਖ਼ਤਰਨਾਕ ਵਰਤੋਂਦੀ ਜਾਣਕਾਰੀ ਦਿਤੀ ਗਈ ਹੈ ਅਤੇ ਇਸ ਨੂੰ ‘ਯੂ ਐੱਨ ਇੰਟਰ ਏਰੀਆ ਕ੍ਰਾਈਮ ਅਤੇ ਜਸਟਿਸ ਰਿਸਰਚ ਇੰਸਟੀਚਿਊਟ’ (ਯੂ ਐਨ ਆਈ ਸੀ ਆਰ ਆਈ) ਵੱਲੋਂ ਛਾਪਿਆ ਗਿਆ ਹੈ। ਇਸ ਰਿਪੋਰਟ ਮੁਤਾਬਕ ਅਪਰਾਧੀ ਅਤੇ ਹਿੰਸਕ ਕੱਟੜ ਪੰਥੀ ਆਪਣੇ ਨੈਟਵਰਕ ਬਣਾਉਣ ਅਤੇ ਸਰਕਾਰਾਂ ਉਤੇ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਮਹਾਂਮਾਰੀ ਦੀ ਵਰਤੋਂ ਕਰਦੇ ਅਤੇ ਵਾਇਰਸ ਨੂੰ ਹਥਿਆਰ ਬਣਾਉਣ ਦੀ ਗੱਲ ਕਰਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਤਿਵਾਦੀ, ਹਿੰਸਕ ਕੱਟੜ ਪੰਥੀ ਅਤੇ ਆਰੇਗੇਨਾਈਜ਼ਡ ਅਪਰਾਧੀ ਗਰੁੱਪਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੋਰੋਨਾ ਵਾਇਰਸ ਬਾਰੇ ਸਾਜ਼ਸ਼ ਦੀਆਂ ਮਨਘੜਤ ਕਹਾਣੀਆਂ ਫੈਲਾਉਣ ਲਈ ਕੀਤੀ ਹੈ। ਇਸ ਰਿਪੋਰਟ ਮੁਤਾਬਕ’ਆਈ ਐਸ ਆਈ ਐਸ ਅਤੇ ਅਲ ਕਾਇਦਾ ਨਾਲ ਜੁੜੇ ਗਰੁੱਪਾਂ ਨੇ ਵੀ ਵਾਇਰਸ ਦੇ ਸਬੰਧ ਵਿੱਚ ਸਾਜ਼ਸ਼ ਦੀਆਂ ਮਨਘੜਤ ਕਹਾਣੀਆਂ ਰਚੀਆਂ ਅਤੇ ਲੋਕਾਂ ਨੂੰ ਦਸਿਆ ਕਿ ਵਾਇਰਸ ‘ਅੱਲ੍ਹਾ ਦਾ ਸਿਪਾਹੀ’ ਹੈ ਅਤੇ ਇਹ ਕਾਫਰਾਂ ਅਤੇ ਦੁਸ਼ਮਣਾਂ ਨੂੰ ਸਜ਼ਾ ਦੇ ਰਿਹਾ ਹੈ। ਰਿਪੋਰਟ ਵਿੱਚ ਮਿਸਾਲਾਂ ਦੇ ਕੇ ਦੱਸਿਆ ਗਿਆ ਹੈ ਕਿ ਆਈ ਐਸ ਆਈ ਐਸ ਅਤੇ ਅਲ ਕਾਇਦਾ ਨੇ ਦਾਅਵਾ ਕੀਤਾ ਕਿ ‘ਵਾਇਰਸ ਪੱਛਮ ਵਿੱਚ ਪਿਆ ਖ਼ੁਦਾ ਦਾ ਕਹਿਰ ਹੈ।’

Click Here Health News in Punjabi

ਸਿਹਤ

ਗੁੜਗਾਉਂ ਵਿੱਚ ਆਕਸੀਜਨ ਮੁੱਕੀ, ਡਾਕਟਰ ਕੋਰੋਨਾ ਮਰੀਜ਼ਾਂ ਨੂੰ ਛੱਡ ਕੇ ਦੌੜੇ, 9 ਮੌਤਾਂ

Published

on

corona

ਰੁੜਕੀ ਵਿੱਚ ਆਕਸੀਜਨ ਮੁੱਕਣ ਨਾਲ 5 ਕੋਰੋਨਾ ਮਰੀਜ਼ਾਂ ਦੀ ਮੌਤ

ਤਾਮਿਲ ਨਾਡੂ ਦੇ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਮੁੱਕੀ, 13 ਮੌਤਾਂ
ਗੁਰੂਗ੍ਰਾਮ, 5 ਮਈ, – ਹਰਿਆਣਾ ਦੇ ਗੁਰੂਗ੍ਰਾਮ(ਪੁਰਾਣਾ ਸ਼ਹਿਰ ਗੁੜਗਾਉਂ) ਦੇ ਕੀਰਤੀ ਹਸਪਤਾਲ ਵਿੱਚ ਇੱਕੋ ਰਾਤ 9 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ।ਵਾਰਸਾਂ ਨੇ ਦੋਸ਼ ਲਾਇਆ ਕਿ ਰਾਤ ਹਸਪਤਾਲ ਵਿੱਚ ਆਕਸੀਜਨ ਖ਼ਤਮ ਹੋ ਜਾਣ ਕਾਰਨ ਇਲਾਜ ਕਰਦੇ ਡਾਕਟਰ ਓਥੋਂ ਦੌੜ ਗਏ ਤੇ ਮਰੀਜ਼ਾਂ ਨੂੰ ਰੱਬ ਆਸਰੇ ਛੱਡ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਖ਼ਬਰ ਮਿਲਦੇ ਸਾਰ ਮੌਕੇ ਉੱਤੇ ਪੁੱਜੀ ਪੁਲਸ ਨੇ ਡਾਕਟਰਾਂ ਦੀ ਟੀਮ ਬੁਲਾਈ, ਪਰ ਉਦੋਂ ਤੱਕ 9 ਮਰੀਜ਼ ਦਮ ਤੋੜ ਚੁੱਕੇ ਸਨ। ਰਾਤ ਸਾਢੇ 10 ਵਜੇ ਹਸਪਤਾਲ ਦੇ ਡਾਕਟਰ ਅਚਾਨਕ ਗਾਇਬ ਹੋ ਗਏ। ਮਰੀਜ਼ਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਪਿੱਛੋਂ ਇਲਾਜ ਕਰਦੇ ਡਾਕਟਰ ਓਥੋਂ ਦੌੜ ਗਏ ਤੇ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ।
ਉਤਰਾਖੰਡ ਦੇ ਰੁੜਕੀ ਵਿੱਚ ਇੱਕਪ੍ਰਾਈਵੇਟ ਹਸਪਤਾਲ ਵਿੱਚ ਆਕਸੀਜਨ ਮੁੱਕਣ ਨਾਲ ਪੰਜ ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਨੇ ਮਰੀਜ਼ਾਂ ਦੇ ਵਾਰਸਾਂ ਨੂੰ ਕਿਹਾ ਕਿ ਉਨ੍ਹਾਂ ਦਾ ਆਕਸੀਜਨ ਕੋਟਾ ਸਰਕਾਰ ਨੇ ਅੱਧਾ ਕਰ ਦਿੱਤਾ ਹੈ। ਰੁੜਕੀ ਦੇ ਪ੍ਰਾਰਥਨਾ ਹਸਪਤਾਲ ਵਿੱਚ ਕਰੀਬ 80 ਕੋਰੋਨਾ ਮਰੀਜ਼ਾਂ ਵਿਚੋਂ ਕਈ ਆਕਸੀਜਨ ਉੱਤੇ ਸਨ। ਸੋਮਵਾਰ ਰਾਤ ਸਾਢੇ 12ਵਜੇ ਡਾਕਟਰਾਂ ਨੇ ਮਰੀਜ਼ਾਂ ਦੇ ਵਾਰਸਾਂ ਨੂੰ ਦੱਸਿਆ ਕਿ ਆਕਸੀਜਨ ਮੁੱਕਣਵਾਲੀ ਹੈ ਤੇ ਉਹ ਲੋਕ ਆਪਣੇ ਮਰੀਜ਼ ਕਿਤੇ ਹੋਰ ਲੈ ਜਾਣ, ਜਿੱਥੇ ਆਕਸੀਜਨ ਹੋਵੇ। ਰਾਤ ਕਰੀਬ 2 ਵਜੇ ਆਕਸੀਜਨ ਖ਼ਤਮ ਹੋਈ ਤਾਂ ਕੁਝ ਲੋਕਾਂ ਦੀ ਕੋਸ਼ਿਸ਼ ਨਾਲ ਛੋਟੇ ਆਕਸੀਜਨ ਸਿਲੰਡਰਾਂ ਦਾ ਪ੍ਰਬੰਧ ਕੀਤਾ ਅਤੇ ਮਰੀਜ਼ਾਂ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਕਰੀਬ 3 ਵਜੇ ਤੱਕ ਇਹ ਆਕਸੀਜਨ ਵੀ ਮੁੱਕ ਗਈ। ਇਸ ਪਿੱਛੋਂ ਕੋਈ ਪ੍ਰਬੰਧ ਨਹੀਂ ਹੋ ਸਕਿਆ, ਜਿਸ ਕਾਰਨ ਓਥੇ ਦਾਖਲਾ 5 ਮਰੀਜ਼ਾਂ ਦੀ ਮੌਤ ਹੋ ਗਈ।
ਤਾਮਿਲ ਨਾਡੂ ਦੇ ਇਕ ਸਰਕਾਰੀ ਹਸਪਤਾਲ ਵਿੱਚ 24 ਘੰਟਿਆਂ ਵਿੱਚ 13 ਮਰੀਜ਼ਾਂ ਦੀ ਮੌਤ ਹੋ ਗਈ। ਮਰੀਜ਼ਾਂ ਦੇ ਵਾਰਸਾਂ ਨੇ ਆਕਸੀਜਨ ਦੀ ਘਾਟ ਨਾਲ ਮੌਤਾਂ ਹੋਣਾ ਦੱਸਿਆ ਹੈ। ਜ਼ਿੰਮੇਵਾਰ ਅਧਿਕਾਰੀਆਂ ਨੇ ਆਕਸੀਜਨ ਦੀ ਕਮੀ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਪਤਾ ਲੱਗਾ ਹੈ ਕਿ ਚੇਂਗਲਪੱਟੂ ਮੈਡੀਕਲ ਕਾਲਜ ਵਿੱਚ ਇੱਕੋ ਦਿਨ ਵਿੱਚ 40 ਤੋਂ 85 ਸਾਲ ਦੀ ਉਮਰ ਦੇ 13 ਮਰੀਜ਼ਾਂ ਦੀ ਮੌਤ ਹੋਈ ਹੈ। ਲੋਕਾਂ ਦਾ ਦੋਸ਼ ਹੈ ਕਿ ਸਾਰੀਆਂ ਮੌਤਾਂ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ, ਪਰ ਚੇਂਗਲਪੱਟੂ ਦੇ ਜ਼ਿਲ੍ਹਾ ਕੁਲੈਕਟਰ ਨੇ ਆਕਸੀਜਨ ਦੀ ਘਾਟ ਤੋਂ ਇਨਕਾਰ ਕੀਤਾ ਹੈ।

Read More Latest Punjabi News

Continue Reading

ਤਕਨੀਕ

ਮਾਡਰਨਾ ਕੰਪਨੀ ਅਗਲੇ ਸਾਲ ਤੱਕ ਤਿੰਨ ਬਿਲੀਅਨ ਕੋਰੋਨਾ ਵੈਕਸੀਨ ਬਣਾਏਗੀ

Published

on

vaccine

ਨਵੀਂ ਦਿੱਲੀ, 30 ਅਪ੍ਰੈਲ – ਅਮਰੀਕਾ ਮਾਡਰਨਾ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਦੇ ਵਾਧੇ ਨਾਲ ਅਗਲੇ ਸਾਲ ਤੱਕ ਸੰਸਾਰਕ ਵੈਕਸੀਨ ਸਪਲਾਈ ਦਾ ਟੀਚਾ ਵਧਾਕੇ ਤਿੰਨ ਬਿਲੀਅਨ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਕਾਰਜ਼ਕਾਰੀ ਸਟੀਫ਼ਨ ਬੈਂਸੇਲ ਦਾ ਕਹਿਣਾ ਹੈ ਕਿ ਕੰਪਨੀ ਕੋਵਿਡ-19 ਦੇ ਵੇਰੀਐਂਟ ਨਾਲ ਨਿਜੱਠਣ ਲਈ ਵਿਨਿਰਮਾਣਾ ਸਮਰੱਥਾ ਵਧਾਏਗੀ। ਉਹ ਭਾਰਤ ਵਿੱਚ ਫੈਲ ਰਹੇ ਕੋਰੋਨਾ ਵੇਰੀਐਂਟ ਬਾਰੇ ‘ਚਿੰਤਤ’ ਹਨ, ਜੋ ਦੱਖਣ ਅਫਰੀਕੀ ਵੇਰੀਐਂਟ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।
ਇਸ ਸੰਬੰਧ ਵਿੱਚ ਸਟੀਫਨ ਬੈਂਸੇਲ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਹਿਰ ਕਾਰਨ ਉਤਪਾਦਨ ਵਧਾਉਣ ਲਈ ਨਿਵੇਸ਼ ਨੂੰ ਵਧਾਇਆ ਗਿਆ ਹੈ ਕਿਉਂਕਿ ਇਸਨੇ ਸਿਹਤ ਪ੍ਰਣਾਲੀ ਢਹਿਣ ਦੇ ਕੰਢੇ ਉੱਤੇ ਪੁਚਾ ਦਿੱਤੀ ਹੈ। ਸਟੀਫਨ ਬੈਂਸੇਲ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿੱਚ ਬੀ.176 ਸਟ੍ਰੇਨ ਸਰਕੁਲੇਸ਼ਨ ਦੇ ਅੰਕੜਿਆਂ ਦੀ ਉਡੀਕ ਕੀਤੀ, ਪਰ ਇਹ ਬਹੁਤ ਜ਼ਿਆਦਾ ਖਤਰਨਾਕ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਅੱਜ ਹਸਪਤਾਲ ਵਿੱਚ ਭਾਰਤੀ ਹੋਣ ਅਤੇ ਮੌਤ ਦਰ ਨੂੰ ਦੇਖਦਾ ਹਾਂ ਤਾਂ ਉਹ ਬਹੁਤ ਚਿੰਤਾ ਵਾਲੀ ਸਥਿਤੀ ਹੈ।
ਬੈਂਸੇਲ ਨੇ ਕਿਹਾ ਕਿ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਅਗਲਾ ਸਾਲ ਅਤਿਅੰਤ ਮਹੱਤਵਪੂਰਨ ਹੋਵੇਗਾ ਤੇ ਸਰਕਾਰਾਂ ਕੋਰੋਨਾ ਰੋਕੂ ਟੀਕਿਆਂ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਤੇ ਸਪੇਨ ਵਿੱਚ ਕੰਪਨੀ ਦੇ ਦੋਨੋਂ ਪਲਾਂਟਾਂ ਦਾ ਉਤਪਾਦਨ ਦੁਗਣਾ ਹੋ ਜਾਏਗਾ, ਜਦਕਿ ਮਾਡਰਨਾ ਦੀ ਅਮਰੀਕੀ ਫੈਕਟਰੀ ਵਿੱਚ ਬਣੇ ਪਦਾਰਥ 50 ਫੀਸਦੀ ਤੱਕ ਵਧ ਜਾਣਗੇ। ਇਸ ਸਾਲ ਦੇ ਅਖੀਰ ਵਿੱਚ ਆਊਟਪੁੱਟ ਵਧਣ ਦੀ ਆਸ ਹੈ।

Read More Latest News about Health

Continue Reading

ਸਿਹਤ

ਮਾਸਕ ਨੂੰ ਗੰਢ ਬੱਝੀ ਰਹੇਗੀ ਤਾਂ ਜ਼ਿੰਦਗੀ ਦੀ ਡੋਰ ਸੁਲਝੀ ਰਹੇਗੀ

Published

on

mask

ਬਰੇਲੀ, 26 ਅਪ੍ਰੈਲ – ਕੋਰੋਨਾ ਦੀ ਮਾਰ ਤੋਂ ਬਚਣ ਦੇ ਲਈ ਜਿੰਨਾ ਮਹੱਤਵਪੂਰਨ ਮਾਸਕ ਹੈ, ਉਸ ਵਿੱਚ ਗੰਢ ਵੀ ਓਨੀ ਹੀ ਜ਼ਰੂਰੀ ਹੈ। ਇਹ ਸਿੱਟਾ ਅਮਰੀਕਾ ਦੇ ਮਾਹਰਾਂ ਨੇ ਕੱਢਿਆ ਹੈ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਮਰੀਕਾ ਦੇ ਪਬਲਿਕ ਹੈਲਥ ਏਜੰਸੀ ਸੈਂਟਰਸ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਨੇ ਬੀਤੇ ਦਿਨੀਂ ਇੱਕ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਡਬਲ ਤੇ ਅੱਜਕੱਲ੍ਹ ਟਿ੍ਰਪਲ ਮਿਊਟੈਂਟ ਵਾਲੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਧਾਰਨ ਤਰੀਕੇ ਨਾਲ ਪਾਇਆ ਗਿਆ ਮਾਸਕ ਕਾਫੀ ਨਹੀਂ ਹੈ। ਸਰਵੇ ਦੇ ਬਾਅਦ ਵਿਗਿਆਨੀਆਂ ਨੇ ਕਈ ਗੁਣਾ ਵੱਧ ਮਾਰਕ ਸਮਰੱਥਾ ਵਾਲੇ ਵਾਇਰਸ ਤੋਂ ਸੁਰੱਖਿਆ ਲਈ ਮਾਸਕ ਪਹਿਨਣ ਦੇ ਕੁਝ ਬਿਹਤਰ ਤਰੀਕੇ ਸੁਝਾਏ ਹਨ। ਇਸ ਵਿੱਚ ਮਾਸਕ ਦੀ ਡੋਰ ਵਿੱਚ ਗੰਢ ਲਾ ਕੇ ਪਹਿਨਣ ਦਾ ਤਰੀਕਾ ਵੀ ਦੱਸਿਆ ਹੈ। ਕਈ ਲੋਕਾਂ ਉੱਤੇ ਕੀਤੇ ਸਰਵੇ ਵਿੱਚ ਪਤਾ ਲੱਗਾ ਕਿ ਸਾਧਾਰਨ ਸਰਜੀਕਲ ਮਾਸਕ ਨੂੰ ਸਿੱਧੇ ਨਹੀਂ, ਬਲਕਿ ਮੂੰਹ ਨਾਲ ਲੱਗੇ ਹਿੱਸੇ ਦੀਆਂ ਦੋਵਾਂ ਡੋਰੀਆਂ ਉੱਤੇ ਇੱਕ-ਇੱਕ ਗੰਢ ਲਾ ਕੇ ਪਹਿਨਣਾ ਚਾਹੀਦੈ। ਇਸ ਨਾਲ ਮਾਸਕ ਠੀਕ ਤਰ੍ਹਾਂ ਨਾਲ ਸੈਟ ਹੁੰਦਾ ਹੈ।ਦੂਜੇ ਪਾਸੇ, ਭਾਰਤ ਦੀ ਵੈਕਸੀਨ ਸਾਇੰਸ ਦੇ ਸਾਬਕਾ ਕੌਮੀ ਤਾਲਮੇਲ ਅਧਿਕਾਰੀ ਡਾਕਟਰ ਅਤੁਲ ਅਗਰਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਤਰੀਕਿਆਂ ਦਾ ਪਾਲਣ ਕਰਨ ਨਾਲ ਕੋਰੋਨਾ ਦੇ ਖਤਰੇ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਕੱਪੜੇ ਵਾਲੇ ਮਾਸਕ ਵਿੱਚ ਦੋ ਲੇਅਰ ਹੁੰਦੀਆਂ ਹਨ। ਇਸ ਦੇ ਅੰਦਰ ਡਿਸਪੋਜੇਬਲ ਮਾਸਕ ਪਹਿਨਣਾ ਚਾਹੀਦਾ ਹੈ। ਜੇ ਐਨ-95 ਮਾਸਕ ਦੀ ਵਰਤੋਂ ਕਰ ਰਹੇ ਹੋ ਤਾਂ ਯਕੀਨੀ ਕਰੋ ਕਿ ਨੋਜਪਿਨ ਉਪਰ ਹੋਵੇ ਅਤੇ ਸਹੀ ਤਰ੍ਹਾਂ ਨਾਲ ਫਿੱਟ ਹੋਵੇ। ਦੋ ਸਰਜੀਕਲ ਮਾਸਕ ਦੀ ਵਰਤੋਂ ਨਾ ਕਰੋ।

Read More Latest Science and Health News

Continue Reading

ਰੁਝਾਨ


Copyright by IK Soch News powered by InstantWebsites.ca