Akali Dal protests against vaccine scandal in front of Health
Connect with us [email protected]

ਪੰਜਾਬੀ ਖ਼ਬਰਾਂ

ਵੈਕਸੀਨ ਸਕੈਂਡਲ ਵਿਰੁੱਧ ਅਕਾਲੀ ਦਲ ਵੱਲੋਂ ਸਿਹਤ ਮੰਤਰੀ ਸਿੱਧੂ ਦੇ ਘਰ ਅੱਗੇ ਧਰਨਾ

Published

on

Akali Dal Leaders

ਸੁਖਬੀਰ ਅਤੇ ਹੋਰਨਾਂ ਉੱਤੇ ਕੋਵਿਡ ਨਿਯਮਾਂ ਦੀ ਉਲੰਘਣਾ ਦਾਕੇਸ ਦਰਜ
ਮੋਹਾਲੀ, 7 ਜੂਨ, – ਅਕਾਲੀ ਦਲ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਅੱਗੇ ਰੋਸ ਧਰਨਾ ਦੇਣ ਤੇ ਪੰਜਾਬ ਵਿੱਚ ਕੋਰੋਨਾ ਵੈਕਸੀਨ ਦੀ ਮਹਿੰਗੇ ਭਾਅ ਪ੍ਰਾਈਵੇਟ ਹਸਪਤਾਲਾਂ ਨੂੰ ਸਪਲਾਈ ਕਰਨ ਵਿਰੁੱਧ ਰੋਸ ਪ੍ਰਗਟ ਕਰਨ ਕਰ ਕੇ ਮੋਹਾਲੀ ਪੁਲਿਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਆਗੂਆਂ ਦੇ ਨਾਲ ਕਰੀਬ 150 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕਰ ਲਿਆ ਹੈ।
ਵਰਨਣ ਯੋਗ ਹੈ ਕਿ ਬੀਤੇ ਐਤਵਾਰ ਮੋਹਾਲੀ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਧਰਨਾ ਦਿੱਤਾ ਸੀ ਅਤੇ ਅੱਜ ਸੋਮਵਾਰ ਅਕਾਲੀ ਦਲ ਨੇ ਸਿਹਤ ਮੰਤਰੀ ਸਿੱਧੂ ਖ਼ਿਲਾਫ਼ ਮੋਹਾਲੀ ਵਿੱਚ ਰੈਲੀ ਕੀਤੀ ਸੀ, ਜਿਸ ਵਿੱਚ ਸਾਬਕਾ ਡਿਪਟੀਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਕਾਂਡ ਦੀ ਜਾਂਚ ਕਰਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸੰਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਦੇ ਡੀਜੀਪੀ ਨੂੰ ਇਸ ਤਰ੍ਹਾਂ ਦੇ ਕੇਸ ਵਿੱਚ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਉੱਤੇ ਕਾਰਵਾਈ ਕਰਨ ਵਾਸਤੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਅੱਜ ਸੋਮਵਾਰ ਸ਼ਾਮ ਨੂੰ ਬੀ ਡੀ ਓ ਹਿਤੇਨ ਕਪਿਲਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉੱਪ ਨੇਤਾ ਸਰਬਜੀਤ ਕੌਰ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਯੂਥ ਵਿੰਗ ਪ੍ਰਧਾਨ ਅਨਮੋਲ ਗਗਨ ਮਾਨਅਤੇ ਹੋਰਨਾਂ ਦੇ ਖ਼ਿਲਾਫ਼ ਬਾਕਾਇਦਾ ਕੇਸ ਦਰਜ ਕੀਤਾ ਗਿਆ ਹੈ।
ਦੂਸਰੇ ਪਾਸੇ ਅਕਾਲੀ ਦਲ ਦੇ ਧਰਨੇ ਕਾਰਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਆਨੰਦਪੁਰ ਸਾਹਿਬ ਤੋਂ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਐੱਨ ਕੇ ਸ਼ਰਮਾ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਵਿਰਸਾ ਸਿੰਘ ਵਲਟੋਹਾ,ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਰੱਖੜਾ ਤੇ ਵਿਧਾਇਕ ਪਵਨ ਟੀਨੂ, ਸੁਖਵਿੰਦਰ ਸਿੰਘ ਸੁੱਖੀ, ਗੁਰਪ੍ਰਤਾਪ ਸਿੰਘ ਵਡਾਲਾ, ਗੁਰਬਚਨ ਸਿੰਘ ਬੱਬੇਹਾਲੀ, ਸਾਬਕਾ ਵਿਧਾਇਕ ਬਲਦੇਵ ਸਿੰਘ ਆਦਿ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਦੋਂ ਆਮ ਲੋਕ ਵਿਆਹਾਂ ਤੇ ਅੰਤਮ ਸਸਕਾਰਾਂ ਮੌਕੇ ਵੀ ਇਕੱਠੇ ਨਹੀਂ ਹੋ ਸਕਦੇ ਤਾਂ ਇਨ੍ਹਾਂ ਆਗੂਆਂ ਤੇ ਵਰਕਰਾਂ ਦਾ ਵਿਹਾਰ ਦੱਸਦਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੀ ਸਿਹਤ ਸੁਰੱਖਿਆ ਦੀ ਚਿੰਤਾ ਨਹੀਂ।ਆਮ ਆਦਮੀ ਪਾਰਟੀ ਦੇ ਧਰਨੇ ਨੂੰ ਰਾਜਵਿੱਚ ਲਾਗੂ ਵੀਕੈਂਡ ਕਰਫਿਊ ਦੀ ਉਲੰਘਣਾ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਧਰਨੇ ਤੇ ਸਿਆਸੀ ਇਕੱਠ ਮਹਾਂਮਾਰੀ ਦੇ ਵੱਡੇ ਪੱਧਰ ਉਤੇ ਫੈਲਣ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਨੇ ਪੁਲਸ ਦੇ ਮੁਖੀ (ਡੀਜੀਪੀ) ਨੂੰ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਸਮਾਂ ਸਿਆਸੀ ਖੇਡਾਂ ਖੇਡਣ ਤੇ ਸਿਆਸੀ ਹਥਕੰਡੇ ਵਰਤਣ ਦਾ ਨਹੀਂ, ਮਹਾਮਾਰੀ ਵਿਰੁੱਧ ਮਿਲ ਕੇ ਲੜਨ ਦਾ ਹੈ।ਉਨ੍ਹਾਂ ਨੇ ਮਹਾਂਮਾਰੀ ਦੀ ਦੂਸਰੀ ਲਹਿਰ ਰੋਕਣ ਲਈ ਪਾਬੰਦੀਆਂ ਲਾਉਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਕੋਈ ਸਿਆਸੀ ਇਕੱਠ ਨਹੀਂ ਕਰੇਗੀ।

Read More Latest Punjabi News

ਪੰਜਾਬੀ ਖ਼ਬਰਾਂ

ਮੇਹੁਲ ਚੋਕਸੀ ਦੇ ਖਿਲਾਫ ਭਾਰਤ ਸਰਕਾਰ ਡੋਮੀਨਿਕਾ ਦੀ ਹਾਈ ਕੋਰਟ ਚ ਪੁੱਜੀ

Published

on

Dominica High Court

ਨਵੀਂ ਦਿੱਲੀ, 13 ਜੂਨ – ਬੈਂਕ ਫਰਾਡ ਕਰ ਕੇ ਭਾਰਤ ਤੋਂ ਭਗੌੜੇ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲਾਂ ਵੱਲੋਂ ਦਾਇਰ ਕੀਤੇ ਕੇਸ ਵਿਚ ਧਿਰ ਬਣਨ ਲਈ ਸਰਕਾਰ ਭਾਰਤ ਨੇ ਡੋਮੀਨਿਕਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹਾਈ ਕੋਰਟ ਨੇ ਪੰਜ ਘੰਟੇ ਸੁਣਵਾਈ ਦੇ ਬਾਅਦ ਚੋਕਸੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਚੋਕਸੀ ਦੇ ਵਕੀਲਾਂ ਵੱਲੋਂ ਦਾਇਰ ਬੰਦੀ ਦੀ ਪੇਸ਼ੀ ਦੇ ਕੇਸ ਵਿੱਚ ਭਾਰਤੀ ਜਾਂਚ ਏਜੰਸੀ ਸੀ ਬੀ ਆਈ ਅਤੇ ਵਿਦੇਸ਼ ਮੰਤਰਾਲੇ ਨੇ ਦੋ ਐਫੀਡੇਵਿਟ ਪੇਸ਼ ਕਰ ਕੇ ਧਿਰ ਬਣਾਏ ਜਾਣ ਦੀ ਮੰਗ ਕੀਤੀ ਹੈ। ਚੋਕਸੀ ਦੇ ਵਕੀਲਾਂ ਨੇ ਆਪਣੀ ਅਰਜ਼ੀ ਵਿੱਚ ਉਸ ਨੂੰ ਐਂਟੀਗੁਆ ਤੇ ਬਰਬੁਡਾ ਵਾਪਸ ਭੇਜਣ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਕਿਹਾ, ਮੇਹੁਲ ਚੋਕਸੀ ਦੀ ਅਪਰਾਧਕ ਜਵਾਬਦੇਹੀ ਤੈਅ ਕਰਨ, ਉਸ ਦੇ ਭਗੌੜਾ ਹੋਣ ਦੀ ਸਥਿਤੀ, ਉਸ ਦੇ ਖਿਲਾਫ ਪੈਂਡਿੰਗ ਵਾਰੰਟ, ਰੈਡ ਕਾਰਨਰ ਨੋਟਿਸ ਅਤੇ ਦੋਸ਼ ਪੱਤਰ ਬਾਰੇ ਕੇਂਦਰੀ ਏਜੰਸੀ ਸੀ ਬੀ ਆਈ ਧਿਆਨ ਕੇਂਦਿ੍ਰਤ ਕਰੇਗੀ ਅਤੇ ਵਿਦੇਸ਼ ਮੰਤਰਾਲਾ ਦਲੀਲ ਦੇਵੇਗਾ ਕਿ ਚੋਕਸੀ ਅਜੇ ਵੀ ਭਾਰਤੀ ਨਾਗਰਿਕ ਹੈ। ਜੇ ਹਾਈ ਕੋਰਟ ਨੇ ਐਫੀਡੇਵਿਟ ਮੰਨ ਲਏ ਤਾਂ ਪ੍ਰਮੁੱਖ ਵਕੀਲ ਹਰੀਸ਼ ਸਾਲਵੇ ਭਾਰਤ ਵੱਲੋਂ ਪੈਰਵੀ ਕਰਨਗੇ।
ਦੂਸਰੇ ਪਾਸੇ ਡੋਮੀਨਿਕਾ ਹਾਈ ਕੋਰਟ ਨੇ ਇੱਕ ਵੱਖਰੇ ਕੇਸ ਵਿੱਚ ਬੀਤੇ ਸ਼ੁੱਕਰਵਾਰ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰ ਕੇ ਅਦਾਲਤ ਨੇ ਕਿਹਾ ਕਿ ਚੋਕਸੀ ਦੇ ਭੱਜ ਜਾਣ ਦਾ ਖਤਰਾ ਹੈ। ਜਸਟਿਸ ਵਾਇਨਾਟੇ ਐਡਰੀਅਨ ਰਾਬਰਟਸ ਨੇ ਕਿਹਾ ਕਿ ਅਦਾਲਤ ਉਸ ਉੱਤੇ ਅਜਿਹੀ ਕੋਈ ਸ਼ਰਤ ਨਹੀਂ ਲਾ ਸਕਦੀ ਜਿਸ ਤੋਂ ਉਸ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ। ਚੋਕਸੀ ਦੇ ਵਕੀਲਾਂ ਨੇ ਕਿਹਾ ਕਿ ਗੈਰ ਕਾਨੂੰਨੀ ਦਾਖਲੇ ਦੇ ਦੋਸ਼ ਰੱਦ ਕਰਨੇ ਚਾਹੀਦੇ ਹਨ, ਕਿਉਂਕਿ ਕੈਰੇਬੀਅਨ ਫਿਰਕੇ (ਕੈਰੀਕਾਮ) ਦਾ ਨਾਗਰਿਕ ਹੋਣ ਕਾਰਨ ਉਹ ਇਸ ਲਾਭ ਦਾ ਹੱਕਦਾਰ ਹੈ ਅਤੇ ਉਸ ਉੱਤੇ ਦੋਸ਼ ਗੰਭੀਰ ਕਿਸਮ ਦਾ ਨਹੀਂ। ਚੋਕਸੀ ਦੀ ਕਾਨੂੰਨੀ ਟੀਮ ਹਾਈ ਕੋਰਟ ਦੀਆਂ ਜ਼ਮਾਨਤੀ ਸ਼ਰਤਾਂ ਨੂੰ ਮੰਨਣ ਅਤੇ ਅਦਾਲਤ ਵੱਲੋਂ ਤੈਅ ਕਿਸੇ ਵੀ ਰਾਸ਼ੀ ਦੇ ਪ੍ਰਸਤਾਵ ਦਾ ਭੁਗਤਾਨ ਕਰਨ ਨੂੰ ਤਿਆਰ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਦਿਓਰ ਤੋਂ ਦੁਖੀ ਹੋ ਕੇ ਭਰਜਾਈ ਤੇ ਪਿੰਡ ਦੇ ਗ੍ਰੰਥੀ ਵੱਲੋਂ ਖੁਦਕੁਸ਼ੀ

Published

on

suicide

ਅਜਨਾਲਾ, 13 ਜੂਨ – ਪਿੰਡ ਜਸਰਾਊਰ ਵਿਖੇ ਆਪਣੇ ਦਿਓਰ ਤੋਂ ਦੁਖੀ ਹੋ ਕੇ ਭਰਜਾਈ ਤੇ ਉਸੇ ਪਿੰਡ ਦੇ ਗ੍ਰੰਥੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਥਾਣਾ ਭਿੰਡੀ ਸੈਦਾਂ ਦੇ ਐਸ ਐਚ ਓ ਸਬ ਇੰਸਪੈਕਟਰ ਹਰਪਾਲ ਸਿੰਘ ਸੋਹੀ ਦੇ ਮੁਤਾਬਕ ਗੁਰਦੁਆਰਾ ਬੋਹੜੀ ਸਾਹਿਬ ਜਸਰਾਊਰ ਦੇ ਸੇਵਾਦਾਰ ਹਰਜੀਤ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸਾਡੇ ਪਿੰਡ ਗ੍ਰੰਥੀ ਵਜੋਂ ਸੇਵਾ ਕਰ ਰਹੇ ਬਾਬਾ ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਲੱਖੂਵਾਲ (ਅਜਨਾਲਾ) ਨੇ ਮੈਨੂੰ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਸੋਨੂੰ ਪੁੱਤਰ ਸਵਰਨ ਸਿੰਘ ਮੇਰੇ ਉੱਤੇ ਕਾਫੀ ਝੁੂਠੀਆਂ ਤੋਹਮਤਾਂ ਲਾ ਕੇ ਜ਼ਲੀਲ ਤੇ ਪਰੇਸ਼ਾਨ ਕਰਦਾ ਹੈ। ਇਸ ਤੋਂ ਦੁਖੀ ਹੋ ਕੇ ਕੱਲ੍ਹ ਬਾਬਾ ਜਗਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ, ਜਿਸ ਤੋਂ ਬਾਅਦ ਅਸੀਂ ਉਸ ਨੂੰ ਅਜਨਾਲਾ ਇੱਕ ਹਸਪਤਾਲ ਵਿਖੇ ਲੈ ਗਏ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਐਸ ਐਚ ਓ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸੋਨੂੰ ਤੋਂ ਹੀ ਦੁਖੀ ਹੋ ਕੇ ਉਸ ਦੀ ਭਰਜਾਈ ਨੇ ਵੀ ਖੁਦਕੁਸ਼ੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮ੍ਰਿਤਕਾ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਦਇਆ ਸਿੰਘ ਪਿੰਡ ਲੁੱਧੜ ਦੇ ਦੱਸਣ ਅਨੁਸਾਰ ਮਨਪ੍ਰੀਤ ਕੌਰ ਉਰਫ ਸੋਨੂ ਆਪਣੇ ਭਰਾ ਦੇ ਵਿਦੇਸ਼ ਗਏ ਹੋਣ ਕਾਰਨ ਪਿੱਛੇ ਦੋ ਬੇਟੀਆਂ ਤੇ ਇੱਕ ਬੇਟੇ ਨਾਲ ਪਿੰਡ ਜਸਰਾਊਸਰ ਵਿਖੇ ਰਹਿ ਰਹੀ ਸੀ ਅਤੇ ਉਸ ਦਾ ਦਿਓਰ ਆਪਣੀ ਭਰਜਾਈ ਗੁਰਜੀਤ ਕੌਰ ਨੂੰ ਵੀ ਜ਼ਮੀਨ ਦੀ ਵੰਡ ਬਾਰੇ ਕਾਫੀ ਤੰਗ ਕਰਦਾ ਰਹਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਗੁਰਜੀਤ ਕੌਰ ਉਰਫ ਸੀਤਾ ਨੇ ਕੱਲ੍ਹ ਸ਼ਾਮ ਆਪਣੀ ਘਰ ਦੀ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐਸ ਐਚ ਓ ਸੋਹੀ ਨੇ ਦੱਸਿਆ ਕਿ ਖੁਦਕੁਸ਼ੀ ਦੇ ਇਨ੍ਹਾਂ ਦੋਵਾਂ ਕੇਸਬਾਰੇ ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਲੁੱਧੜ ਦੇ ਬਿਆਨਾਂ ਉੱਤੇ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਕੇਸ ਦਰਜ ਕਰ ਲਏ ਹਨ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Read More Today News in Punjabi

Continue Reading

ਪੰਜਾਬੀ ਖ਼ਬਰਾਂ

ਜ਼ਹਿਰੀਲੇ ਜੀਵ ਦੇ ਕੱਟਣ ਨਾਲ ਦੋ ਨੌਜਵਾਨਾਂ ਦੀ ਮੌਤ

Published

on

death

ਗੋਰਾਇਆ, 13 ਜੂਨ – ਨੇੜਲੇ ਪਿੰਡ ਬੜਾਪਿੰਡ ਵਿੱਚ ਦੋ ਪ੍ਰਵਾਸੀ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਕੱਟ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਪੰਕਜ ਅਤੇ ਬਾਲਕ ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਲਾਲ ਬਿਹਾਰੀ ਨੇ ਦੱਸਿਆ ਕਿ ਰਾਤ ਜਦ ਤੇਜ਼ ਹਨੇਰੀ ਚੱਲੀ ਤਾਂ ਉਸ ਦੇ ਦੋਵੇਂ ਭਤੀਜੇ ਘਰ ਦੀ ਛੱਤ ਉੱਤੇ ਸੁੱਤੇ ਸਨ ਅਤੇ ਹਨੇਰੀ ਕਾਰਨ ਉਹ ਹੇਠਾਂ ਉਤਰ ਆਏ। ਜਦ ਉਹ ਸਵੇਰੇ ਉਠੇ ਤਾਂ ਉਨ੍ਹਾਂ ਨੇ ਘਰਵਾਲਿਆਂ ਨੂੰ ਪੇਟ ਦਰਦ ਬਾਰੇ ਦੱਸਿਆ।ਉਨ੍ਹਾਂ ਨੂੰ ਇਸ ਹਾਲਤ ਵਿੱਚ ਪਿੰਡ ਦੇ ਸਿਵਲ ਹਸਪਤਾਲ ਪੁਚਾਇਆ ਗਿਆ, ਪਰ ਉਨ੍ਹਾਂ ਦੀ ਤਬੀਅਤ ਵਿਗੜਦੀ ਗਈ। ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖ ਕੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਕੁਝ ਦਿਨ ਪਹਿਲਾਂ ਯੂ ਪੀ ਤੋਂ ਝੋਨੇ ਦੀ ਬਿਜਾਈ ਕਰਨ ਲਈ ਆਏ ਸਨ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਡੰਗ ਮਾਰਿਆ ਹੈ, ਜਿਸ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca