ajjnama 31 december 2020 | Ik Soch | Latest Punjabi Poetry
Connect with us apnews@iksoch.com

ਅੱਜ-ਨਾਮਾ

ਅੱਜ-ਨਾਮਾ-ਦਸੰਬਰ 31, 2020

Published

on

ajjnama

ਮੀਟਿੰਗ ਅੱਜ ਦੀ ਨੇ ਤੋਰੀ ਗੱਲ ਲੱਗਦੀ,
ਸੁਣਿਆ ਗਿਆ ਅੜਿੱਕਾ ਹੈ ਟੁੱਟ ਮੀਆਂ।
ਦੋ ਕਾਨੂੰਨ ਤੇ ਕੇਂਦਰ ਹੈ ਮੰਨ ਗਿਆ ਜੀ,
ਦਿੰਦੇ ਆਂ ਕੂੜੇ ਦੇ ਢੇਰ `ਤੇ ਸੁੱਟ ਮੀਆਂ।
ਜਿਹੜੇ ਬਾਕੀ ਦੇ ਤਿੰਨ ਆ ਅੜੇ ਰਹਿੰਦੇ,
ਕਰਨੀ ਉਨ੍ਹਾਂ ਕਿਰਸਾਨੀ ਦੀ ਲੁੱਟ ਮੀਆਂ।
ਅਗਲੀ ਬੈਠਕ ਦੀ ਮਿਤੀ ਹੈ ਗਈ ਰੱਖੀ,
ਇਕੱਠੇ ਸਾਰੇ ਕਿਰਸਾਨਾਂ ਦੇ ਗੁੱਟ ਮੀਆਂ।
ਇਹੀ ਤਾਂ ਸਾਂਝ ਹੈ ਆਸ ਦੀ ਕਿਰਨ ਵੱਡੀ,
ਰਹੀ ਜੇ ਬਣੀ ਤਾਂ ਪੂਰੀਆਂ ਪਾਊਗੀ ਇਹ।
ਸਾਲਾਂ-ਬੱਧੀ ਕਿਰਸਾਨੀ ਰਹੀ ਮਾਰ ਖਾਂਦੀ,
ਉਸ ਨੂੰ ਮਰਨ ਤੋਂ ਸਾਂਝ ਬਚਾਊਗੀ ਇਹ।
-ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਜਨਵਰੀ 19, 2021

Published

on

ajjnama

ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ,
ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ।
ਰਾਜਸੀ ਆਗੂ ਸੰਪਰਕ ਵਿੱਚ ਕਹੇ ਜਾਂਦੇ,
ਫੜਨੀ ਮੁਸ਼ਕਲ ਹੈ ਵਗੀ ਜ਼ਬਾਨ ਭਾਈ।
ਆਪੋ ਵਿੱਚ ਜਦ ਚੱਲ ਪਈ ਚਾਂਦ-ਮਾਰੀ,
ਅਸਲੀ ਜਾਣਾ ਫਿਰ ਭੁੱਲ ਨਿਸ਼ਾਨ ਭਾਈ।
ਵੜਿਆ ਅੰਦਰ ਨਾ ਲੱਭਿਆ ਜਾਣ ਲੱਗਾ,
ਮਿਲਿਆ ਵਿੱਚ ਜਦਹੋਊ ਸ਼ੈਤਾਨ ਭਾਈ।
ਲੱਗਦੀ ਸੰਨ੍ਹ ਜੇ ਛੇਤੀ ਨਹੀਂ ਗਈ ਰੋਕੀ,
ਹੋਣੀ ਸਾਂਭਣੀ ਫੇਰ ਨਹੀਂ ਸਹਿਲ ਭਾਈ।
ਹੁੰਦੀ ਇੱਟ ਜਾਂ ਨੀਂਹਾਂ ਵਿੱਚ ਕੋਈ ਰੋੜਾ,
ਹਿੱਲਦਾ ਇੱਕ ਤੇ ਹਿੱਲਦੇ ਮਹਿਲ ਭਾਈ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 18, 2021

Published

on

ajjnama

ਚੁੱਕੀਏ ਕਲਮ ਤਾਂ ਲਿਖਣ ਨੂੰ ਕੀ ਲਿਖੀਏ,
ਲਿਖਣੋਂ ਕਲਮ ਵੀ ਕਦਮ ਅਟਕਾਏ ਬੇਲੀ।
ਰੁਲਦਾ ਫਿਰਦਾ ਈ ਮੁਲਕ ਦਾ ਅੰਨ-ਦਾਤਾ,
ਉਹਦੀ ਸੁਣੀ ਫਰਿਆਦ ਨਹੀਂ ਜਾਏ ਬੇਲੀ।
ਪੈਲੀਆਂ ਛੱਡ ਉਹ ਦਿੱਲੀ ਦੇ ਬਾਹਰ ਬੈਠਾ,
ਦਿੱਲੀ ਅਜੇ ਤੱਕ ਤਰਸ ਨਹੀਂ ਖਾਏ ਬੇਲੀ।
ਘੋਗਲ ਕੰਨੀ ਜਿਹੀ ਬਣੀ ਸਰਕਾਰ ਲੱਗਦੀ,
ਅਸਲੀਅਤ ਨਾਲ ਨਾ ਨਜ਼ਰ ਮਿਲਾਏ ਬੇਲੀ।
ਲੰਮੀਆਂ ਤਾਣ ਕੇ ਸੁੱਤਾ ਪਿਆ ਲੋਕਤੰਤਰ,
ਬਣਿਆ ਚਾਕਰ ਆ ਵੱਡੇ ਘਰਾਣਿਆਂ ਦਾ।
ਹੋ ਗਏ ਕਾਬੂ ਤੋਂ ਬਾਹਰ ਹਾਲਾਤ ਜਿੱਦਣ,
ਆਖਿਆ ਆਊਗਾ ਯਾਦ ਸਿਆਣਿਆਂ ਦਾ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ- ਜਨਵਰੀ 17, 2021

Published

on

ajjnama

ਲੱਗਣਾ ਟੀਕਾ ਕੋਰੋਨਾ ਦਾ ਸ਼ੁਰੂ ਹੋਇਆ,
ਚੰਗਾ ਕੋਈ ਤੇ ਮਾੜਾ ਕੋਈ ਕਹੇ ਮੀਆਂ।
ਟਿਪਣੀ ਕਰਨ ਦੇ ਆਦੀ ਨੇ ਬਹੁਤ ਸਾਰੇ,
ਹੁੱਝਾਂ ਮਾਰਨ ਤੋਂ ਕੋਈ ਨਹੀਂ ਰਹੇ ਮੀਆਂ।
ਯੱਕੜ ਮਾਰ ਕੇ ਕੋਈ ਜਾਂ ਨਿਕਲ ਜਾਂਦਾ,
ਸਾਰਾ ਪਿੰਡ ਫਿਰ ਓਧਰ ਨੂੰ ਵਹੇ ਮੀਆਂ।
ਹੁੰਦਾ ਚੋਭ ਦੇ ਹਸ਼ਰ ਦਾ ਫਿਕਰ ਨਹੀਉਂ,
ਭਾਵੇਂ ਗੱਡੀ ਵੀ ਲੀਹੋਂ ਪਈ ਲਹੇ ਮੀਆਂ।
ਕਹਿੰਦਾ ਅਕਲ ਦੀ ਜਦੋਂ ਵੀ ਗੱਲ ਕੋਈ,
ਕਰਦੇ ਬਾਹਲੇ ਨਾ ਲੋਕ ਆ ਗੌਰ ਮੀਆਂ।
ਲੱਭਿਆ ਮਸਾਂ ਇਲਾਜ ਤਾਂ ਹੋਣ ਦੇਈਏ,
ਚੱਲਦਾ ਐਵੇਂ ਅਫਵਾਹ ਦਾ ਦੌਰ ਮੀਆਂ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca