Ajj Nama 28 December 2020 | Latest Punjabi poetry
Connect with us apnews@iksoch.com

ਅੱਜ-ਨਾਮਾ-

Published

on

ajjnama

ਮਨ ਕੀ ਬਾਤ ਫਿਰ ਮੋਦੀ ਨੇ ਜਦੋਂ ਕੀਤੀ,
ਪੂਰੇ ਮੁਲਕ ਵਿੱਚ ਆਈ ਤਰਥੱਲ ਮੀਆਂ।
ਥਾਂ-ਥਾਂ ਥਾਲ ਖੜਕਾਉਂਦੇ ਰਹੇ ਇੰਜ ਲੋਕੀਂ,
ਰੁਲ`ਗੀ ਰੌਲੇ ਵਿੱਚਮੋਦੀ ਦੀ ਗੱਲ ਮੀਆਂ।
ਜਿਹੜੇ ਭਗਤ ਸਨ ਮੋਦੀ ਨੂੰ ਸੁਣਨ ਬੈਠੇ,
ਵਿੰਹਦੇ ਰਹੇ ਉਹ ਬਾਹਰ ਦੇ ਵੱਲ ਮੀਆਂ।
ਕੋਠੀ ਭਾਜਪਾ ਲੀਡਰ ਦੀ ਘੇਰਨ ਦੇ ਲਈ,
ਜਨਤਾ ਆਵੇਤਾਂ ਹੋਣੀ ਨਹੀਂ ਝੱਲ ਮੀਆਂ।
ਮੱਧਮ ਜਿਹੀ ਆਵਾਜ਼ ਵਿੱਚ ਸੁਣਨ ਟੀ ਵੀ,
ਆਈ ਬਾਹਰ ਦੀ ਲੈਂਦੇ ਸੀ ਬਿੜਕ ਮੀਆਂ।
ਜ਼ਰਾ ਕੁ ਉੱਚੀ ਆਵਾਜ਼ ਕੋਈ ਬੋਲਿਆ ਤੇ,
ਘੂਰੀਆਂ ਵੱਟ ਕੇ ਦੇਂਦੇ ਸਨ ਝਿੜਕ ਮੀਆਂ।
-ਤੀਸ ਮਾਰ ਖਾਂ

ਚਿੱਟੇ ਕੋਲੇ

Published

on

ਹੁਣ ਕੋਲੇ ਚਿਟੇ ਲਗਦੇ ਨੇ।
ਇਹ ਪਤਾ ਨਈ ਕਦੋਂ ਮਘਦੇ ਨੇ।
ਇਹ ਬੇਕਾਰ ਜਿਹੇ ਹੁਣ ਲਗਦੇ ਨੇ।
ਫਿਰ ਵੀ ਅਪਣੇ ਆਪ ਨੂੰ ਦਸਦੇ ਸਭਦੇ ਨੇ।

ਬਸ ਧਰਮ ਜਾਤ ਦਾ ਰੌਲਾ ਏ।
ਕੋਈ ਭਾਰਾ ਤੇ ਕੋਈ ਹੌਲਾ ਏ।
ਜਿਵੇ ਰੱਬ ਦਾ ਪੈਂਦਾ ਝੌਲਾ ਏ।
ਪਤਾ ਨਈ ਕਿਥੇ ਸੁੱਤਾ ਮੌਲਾ ਏ।

ਹਾਕਮ ਤਾਂ ਰਹਿੰਦੇ ਕੱਠੇ ਨੇ।
ਲੋਕਾਂ ਇਕ ਦੁਜੇ ਤੋਂ ਮੁੰਹ ਵੱਟੇ ਨੇ।
ਓਹਨਾ ਤੇ ਮਹਿਲ ਬਣਾ ਲਏ ਨੇ।
ਬਸ ਸਾਡੇ ਹੀ ਘਰ ਢੱਠੇ ਨੇ।

ਕਹਿਨੂੰ ਵਹਿਲ ਹੈ ਆਪਣੇ ਧੰਦੇ ‘ਚੋਂ?
ਕੋਈ ਚੰਦਾ ਦੇਵੇ ਚੰਦੇ ‘ਚੋਂ।
ਯਾਦ ਰੱਖੀਂ ਕੁਲਵਿੰਦਰਾ;
ਰੱਬ ਕੀ ਨਈ ਕਰਾ ਸਕਦਾ ?ਬੰਦੇ ਤੋਂ।

  • ਕੁਲਵਿੰਦਰ ਸਿੰਘ
  • 303

Continue Reading

ਖੇਤੀ ਸਾਨੂੰ ਬਾਬੇ ਨਾਨਕ ਨੇ ਵਿਰਸੇ ਵਿਚ ਦਿੱਤੀ ਹੈ। ਇਸ ਲਈ ਖੇਤੀ ਸਾਡੀ ਜਿੰਦ ਜਾਣ ਹੈ

Published

on

ਜ਼ਾਲਮ ਤੋ ਡਰੇ ਨਹੀ ਸੀ,ਕੀਤੀ ਗੱਲ ਸੱਚ ਦੀ ਸੀ
ਸਾਡੇ ਤਾਂ ਬਾਬੇ ਨਾਨਕ ਨੇ ਵੀ ਖੇਤੀ ਹੀ ਕੀਤੀ ਸੀ

ਬਾਬਰ ਨੂੰ ਜਾਬਰ ਕਹਿਣਾ, ਹਰ ਗੱਲ ਨੂੰ ਮੂੰਹ ਤੇ ਕਹਿਣਾ
ਮਜ਼ਲੂਮਾਂ ਦੀ ਕਰਨੀ ਰੱਖਿਆ, ਜੁਲਮ ਨੂੰ ਕਦੇ ਨਾ ਸਹਿਣਾ
ਭਾਗੋ ਦੇ ਛੱਡ ਵੇਅਜੰਨ ਰੋਟੀ ਲਾਲੋ ਦੀ ਖਾਦੀ ਸੀ

ਜ਼ਾਲਮ ਤੋ ਡਰੇ ਨਹੀਂ ਸੀ—–
ਸਾਡੇ ਤਾਂ ਬਾਬੇ ਨਾਨਕ——–

ਅੰਨ ਦੀ ਜੇ ਕਦਰ ਹਾਂ ਕਰਦੇ,ਤਾਹੀਂ ਖੇਤੀ ਲਈ ਮਰਦੇ
ਰਾਤਾ ਨੂੰ ਉੱਠ ਲਾਉਂਦੇ ਪਾਣੀ ਮਿਹਨਤ ਤੋ ਕਦੇ ਨਾ ਡਰਦੇ
ਸਾਨੂੰ ਤਾਂ ਯਾਰੋ ਗੁੜ੍ਹਤੀ ਇਹੀ ਬਾਬੇ ਨੇ ਦਿਤੀ ਸੀ

ਜ਼ਾਲਮ ਤੋ ਡਰੇ ਨਹੀਂ ਸੀ—–
ਸਾਡੇ ਤਾਂ ਬਾਬੇ ਨਾਨਕ——

ਆਕੜ ਨਾ ਕਿਸੇ ਦੀ ਸਹੀਏ,ਨਾ ਕਿਸੇ ਨੂੰ ਮੰਦਾ ਕਹੀਏ
ਮਾਰੇ ਨਾ ਹੱਕ ਕਿਸੇ ਦੇ ਨਾ ਆਪਣੇ ਮਾਰਨ ਦਈਏ
ਅਸੀ ਤਾਂ ਬਾਟੇ ਵਿਚੋਂ ਚੁੱਲੀ ਅੰਮ੍ਰਿਤ ਦੀ ਪੀਤੀ ਸੀ

ਜ਼ਾਲਮ ਤੋ ਡਰੇ ਨਹੀਂ ਸੀ—–
ਸਾਡੇ ਤਾਂ ਬਾਬੇ ਨਾਨਕ ——–

  • ਜਸਵਿੰਦਰ ਸਿੰਘ
  • 302

Continue Reading

ਸਰਕਾਰੇ

Published

on

ਨਾ ਪਰਖ ਤੂੰ ਸਾਡੇ ਸਬਰਾ ਨੂੰ
ਅੱਗ ਲਾ ਦੇਣੀ ਅਸਾਂ ਖ਼ਬਰਾਂ ਨੂੰ
ਅੱਲ੍ਹਾ ਜ਼ਖ਼ਮਾਂ ਨੂੰ ਨਾ ਛੇੜ ਸਰਕਾਰੇ ਨੀ
ਘਰੋਂ ਪੁੱਟ ਕੇ ਤੁਰੇ ਹਾਂ ਅਸਾਂ ਕਬਰਾ ਨੂੰ

ਨਾ ਹੋਰ ਜ਼ੁਲਮ ਤੂੰ ਢਾਹ ਸਰਕਾਰੇ ਨੀ
ਅਸੀ ਪਹਿਲਾ ਹੀ ਪਏ ਆ ਮਾਰੇ ਨੀ
ਹੱਥੀ ਮਿਹਨਤਾਂ ਕਰਦੇ ਚੰਗੇ ਹਾਂ
ਨਾ ਚੱਕਣੇ ਪੈ ਜਾਣ ਹਥਿਆਰੇ ਨੀ

ਸੋਚ ਸਮਝ ਕੇ ਵਰਤ ਤੂੰ ਨੀਤੀਆਂ ਨੂੰ
ਪੈ ਜਾਵੇ ਨਾ ਪਛਤਾਉਣਾ ਕੀਤੀਆਂ ਨੂੰ
ਫਿਰ ਅਸਾਂ ਕਿਸੇ ਨਾ ਬੋਲਣ ਦੇਣਾ ਏ
ਮਨਾ ਸੁਕਰ ਤੂੰ ਜ਼ੁਬਾਨਾਂ ਸੀਤੀਆਂ ਨੂੰ

ਕਰ ਤੋਬਾ ਹੁਣ ਤੂੰ ਜਬਰਾਂ ਨੂੰ
ਅੱਗ ਲਾ ਦੇਣੀ ਅਸੀ ਖ਼ਬਰਾਂ ਨੂੰ
ਅੱਲ੍ਹੇ ਜ਼ਖ਼ਮਾਂ ਨੂੰ ਨਾ ਛੇੜ ਸਰਕਾਰੇ ਨੀ
ਘਰੋਂ ਪੱਟ ਕੇ ਤੁਰੇ ਹਾਂ ਅਸੀ ਕਬਰਾ ਨੂੰ

  • ਰਜਨੀਸ਼ ਗਰਗ
  • 301

Continue Reading

ਰੁਝਾਨ


Copyright by IK Soch News powered by InstantWebsites.ca