Ajj Nama October-31-2020 | Latest Punjabi Politics Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਅਕਤੂਬਰ 31, 2020

Published

on

ajjnama

ਮੋਦੀ ਦਿੰਦਾ ਇਸ਼ਾਰਾ ਨਹੀਂ ਜ਼ਰਾ ਜਿੰਨਾ,
ਕਿ ਉਹ ਮੰਗਾਂ ‘ਤੇ ਕਰੂ ਵਿਚਾਰ ਮੀਆਂ।
ਜਿਹੜੇ ਰਾਜ ਵਿੱਚ ਹੋਏ ਸੰਘਰਸ਼ ਜਿੰਨਾ,
ਭੁਗਤਦੀ ਓਥੋਂ ਦੀ ਰਹੇ ਸਰਕਾਰ ਮੀਆਂ।
ਆਪਣੇ ਬਿੱਲਾਂ ਦਾ ਲਾ ਲਿਆ ਕੰਮ ਬੰਨੇ,
ਚੱਲਦਾ ਵੇਖਿਆ ਨਹੀਂ ਤਕਰਾਰ ਮੀਆਂ।
ਹੁੰਦੇ ਫਿਰਦੇ ਵਿਰੋਧ ਨਾਲ ਭੁਗਤਦੀ ਆ,
ਉਸ ਦੇ ਚੇਲਿਆਂ ਦੀ ਲੰਮੀ ਡਾਰ ਮੀਆਂ।
ਸੁੱਕਣੇ ਪਾ ਕੇ ਪੰਜਾਬ ਫਿਰ ਵੇਖਦਾ ਨਹੀਂ,
ਹੋਈ ਜਨਤਾ ਪਈ ਕਿਵੇਂ ਵਿਰੁੱਧ ਮੀਆਂ।
ਠਿੱਬੀ ਲਾਈ, ਪੰਜਾਬ ਤੋਂ ਉੱਠ ਤੁਰਿਆ,
ਵਿੱਚ ਬਿਹਾਰ ਦੇ ਲੜਨ ਨੂੰ ਯੁੱਧ ਮੀਆਂ।
-ਤੀਸ ਮਾਰ ਖਾਂ

Click Here To Read Punjabi Politics Poetry

ਅੱਜ-ਨਾਮਾ

ਅੱਜ-ਨਾਮਾ-ਨਵੰਬਰ 26 2020

Published

on

ajjnama

ਚੱਲ ਪਏ ਹਨ ਕਿਸਾਨ ਕਰ ਕਮਰ-ਕੱਸੇ,
ਲਈ ਆ ਦਿੱਲੀ ਨੂੰ ਘੱਤ ਵਹੀਰ ਮੀਆਂ।
ਜਿਹੜਾ ਮੋਦੀ ਸਰਕਾਰ ਦਾ ਰੰਗ ਦੀਂਹਦਾ,
ਧੁੰਦਲੀ ਦਿੱਸਦੀ ਸਿਰਫ ਤਸਵੀਰ ਮੀਆਂ।
ਕਹਿੰਦੀ ਭਾਵੇਂ ਸਰਕਾਰ ਕੁਝ ਸਬਰ ਰੱਖੋ,
ਧਰਨੀ ਔਖੀ ਕਿਸਾਨ ਲਈ ਧੀਰ ਮੀਆਂ।
ਹਿੰਮਤ ਬਾਝ ਨਾ ਕੰਮ ਨੇ ਰਾਸ ਆਉਂਦੇ,
ਘੜਨੀ ਪੈਂਦੀ ਹੈ ਆਪ ਤਕਦੀਰ ਮੀਆਂ।
ਮੂਹਰੇ ਖੱਟਰ ਹਰਿਆਣੀਆ ਕਹੀ ਜਾਂਦਾ,
ਕਹਿੰਦਾ ਦਿੱਲੀ ਨੂੰ ਦੇਣੇ ਨਾ ਜਾਣ ਮੀਆਂ।
ਉਹੀਓ ਅੱਜ ਕਿਸਾਨਾਂ ਦੇ ਬਣੇ ਦੁਸ਼ਮਣ,
ਜਿਹੜੇ ਦਿੱਤਾ ਕਿਸਾਨਾਂ ਦਾ ਖਾਣ ਮੀਆਂ।
-ਤੀਸ ਮਾਰ ਖਾਂ

Click here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 25, 2020

Published

on

ajjnama

ਚਿੱਠੀ ਆਈ ਹੈ ਕੇਂਦਰ ਤੋਂ ਫੇਰ ਕਹਿੰਦੇ,
ਲਏ ਹਨ ਕੇਂਦਰ ਨੇ ਸੱਦ ਕਿਸਾਨ ਮੀਆਂ।
ਪੰਜਾਬ ਵਿਚਲੀ ਤੇ ਕੇਂਦਰ ਸਰਕਾਰ ਜਾਣੇ,
ਹੋ ਗਿਆ ਕਿੰਨਾ ਹੈ ਵੱਡਾ ਨੁਕਸਾਨ ਮੀਆਂ।
ਇਹੀਓ ਗੱਲ ਜੇ ਪਹਿਲਾਂ ਦੀ ਸੁਰੂ ਹੁੰਦੀ,
ਛੱਡੇ ਜਾਂਦੇ ਨਹੀਂ ਗਰਮ ਬਿਆਨ ਮੀਆਂ।
ਮਸਲਾ ਓਦੋਂ ਹੀ ਜਾਵਣਾ ਨਿਪਟ ਇਹ ਸੀ,
ਕੀਤਾ ਜਿੱਧਰ ਗਿਆ ਅੱਜ ਧਿਆਨ ਮੀਆਂ।
ਹੋ ਗਈ ਦੇਰ ਤਾਂ ਇਹਨੂੰ ਵੀ ਭੁੱਲ ਜਾਈਏ,
ਭੁਲਾ ਦਿਓ ਸਮਾਂ ਜੋ ਗਿਆ ਹੈ ਬੀਤ ਮੀਆਂ।
ਰਸਤਾ ਬਿੱਲੀ ਨਹੀਂ ਅੱਗੋਂ ਕੋਈ ਕੱਟ ਜਾਵੇ,
ਛੇੜਿਆ ਜਾਵੇ ਸਮਝੌਤੇ ਲਈ ਗੀਤ ਮੀਆਂ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 24 2020

Published

on

ajjnama

ਫਿਕਰਾਂ ਵਿੱਚ ਪਿਆ ਕੋੜਮਾ ਬਾਦਲਾਂ ਦਾ,
ਨਿੱਖੜਦੀ ਪਾਰਟੀ ਦੀ ਜਾਪੇ ਡਾਰ ਮੀਆਂ।
ਜਿਹੜੇ ਬਾਪੂ ਦੇ ਚਿਰਾਂ ਦੇ ਕਈ ਮਿੱਤਰ,
ਪੱਲਾ ਛੱਡਣ ਲਈ ਹੋਏ ਤਿਆਰ ਮੀਆਂ।
ਆ ਗਈ ਉੱਤੋਂ ਆਹ ਚੋਣ ਸ਼ਰੋਮਣੀ ਦੀ,
ਮੈਂਬਰ ਬੈਠ ਗਏ ਘੇਸਲ ਨੇ ਮਾਰ ਮੀਆਂ।
ਵਿੱਚੋਂ ਘਰਾਂ ਦੇ ਹੋਏ ਨੇ ਗਾਇਬ ਮੈਂਬਰ,
ਕਰਿਆ ਫੋਨ ਨਹੀਂ ਚੁੱਕਦੇ ਯਾਰ ਮੀਆਂ।
ਪਾਰਟੀ ਦੂਸਰੀ ਹੋਈ ਸਰਗਰਮ ਵਾਹਵਾ,
ਦਿਨੇ-ਰਾਤ ਰਹੇ ਲੀਡਰ ਆ ਦੌੜ ਮੀਆਂ।
ਇਨ੍ਹਾਂ ਦੌੜਾਂ ‘ਤੇ ਕਈਆਂ ਦੀ ਅੱਖ ਲੱਗੀ,
ਕਈਆਂ ਸਾਲਾਂ ਦੀ ਕੱਢਣਗੇ ਔੜ ਮੀਆਂ।
-ਤੀਸ ਮਾਰ ਖਾਂ

Continue Reading

ਰੁਝਾਨ