Ajj Nama October-30-2020 | Latest Punjabi Politics Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਅਕਤੂਬਰ 30, 2020

Published

on

ajjnama

ਆਰਡੀਨੈਂਸ ਇੱਕ ਆ ਗਿਆ ਨਵਾਂ ਮੀਆਂ,
ਸਖਤੀ ਕਰਨ ਦੀ ਕੀਤੀ ਪਈ ਹੱਦ ਮੀਆਂ।
ਸਰਕਾਰ ਕਿਹਾ ਪਰਦੂਸ਼ਣ ਆ ਰੋਕਣਾ ਜੀ,
ਜਿਹੜਾ ਫਿਕਰ ਦੀ ਵੱਡੀ ਆ ਮੱਦ ਮੀਆਂ।
ਸਭ ਤੋਂ ਵੱਡੀ ਅਦਾਲਤ ਵੀ ਝਿੜਕਦੀ ਊ,
ਜੀਹਦਾ ਆਖਿਆ ਹੁੰਦਾ ਨਹੀਂ ਰੱਦ ਮੀਆਂ।
ਇੱਧਰ-ਉਧਰ ਦਾ ਜਿਹੜਾ ਦਬਾਅ ਪੈਂਦਾ,
ਦੇਣਾ ਈ ਸਾਰਾ ਕਿਸਾਨਾਂ ‘ਤੇ ਲੱਦ ਮੀਆਂ।
ਮੰਨ ਲਿਆ ਗਲਤ ਪਰਾਲੀ ਨੂੰ ਸਾੜਨਾ ਈ,
ਇਹ ਤਾਂ ਹੁੰਦੀ ਆ ਰੋਕਣ ਦੀ ਲੋੜ ਮੀਆਂ।
ਲਾ ਗਿਆ ਕੋਈ ਚੁਆਤੀ ਜਦ ਰਾਹ ਜਾਂਦਾ,
ਮਰ ਜਾਊ ਭਰਦਾ ਕਿਰਸਾਨ ਕਰੋੜ ਮੀਆਂ।
ਤੀਸ ਮਾਰ ਖਾਂ

Click Here Latest Punjabi Politics Poetry

ਅੱਜ-ਨਾਮਾ

ਅੱਜ-ਨਾਮਾ-ਨਵੰਬਰ 24 2020

Published

on

ajjnama

ਫਿਕਰਾਂ ਵਿੱਚ ਪਿਆ ਕੋੜਮਾ ਬਾਦਲਾਂ ਦਾ,
ਨਿੱਖੜਦੀ ਪਾਰਟੀ ਦੀ ਜਾਪੇ ਡਾਰ ਮੀਆਂ।
ਜਿਹੜੇ ਬਾਪੂ ਦੇ ਚਿਰਾਂ ਦੇ ਕਈ ਮਿੱਤਰ,
ਪੱਲਾ ਛੱਡਣ ਲਈ ਹੋਏ ਤਿਆਰ ਮੀਆਂ।
ਆ ਗਈ ਉੱਤੋਂ ਆਹ ਚੋਣ ਸ਼ਰੋਮਣੀ ਦੀ,
ਮੈਂਬਰ ਬੈਠ ਗਏ ਘੇਸਲ ਨੇ ਮਾਰ ਮੀਆਂ।
ਵਿੱਚੋਂ ਘਰਾਂ ਦੇ ਹੋਏ ਨੇ ਗਾਇਬ ਮੈਂਬਰ,
ਕਰਿਆ ਫੋਨ ਨਹੀਂ ਚੁੱਕਦੇ ਯਾਰ ਮੀਆਂ।
ਪਾਰਟੀ ਦੂਸਰੀ ਹੋਈ ਸਰਗਰਮ ਵਾਹਵਾ,
ਦਿਨੇ-ਰਾਤ ਰਹੇ ਲੀਡਰ ਆ ਦੌੜ ਮੀਆਂ।
ਇਨ੍ਹਾਂ ਦੌੜਾਂ ‘ਤੇ ਕਈਆਂ ਦੀ ਅੱਖ ਲੱਗੀ,
ਕਈਆਂ ਸਾਲਾਂ ਦੀ ਕੱਢਣਗੇ ਔੜ ਮੀਆਂ।
-ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 23, 2020

Published

on

ajjnama

ਚੜ੍ਹਿਆ ਆਉਂਦਾ ਕੋਰੋਨਾ ਹੈ ਫੇਰ ਡਾਢਾ,
ਪੈਂਦੀ ਅਜੇ ਨਹੀਂ ਜਾਪ ਰਹੀ ਠੱਲ੍ਹ ਬੇਲੀ।
ਦਿੱਲੀ ਵਿੱਚ ਆ ਪਿਆ ਕੁਹਰਾਮ ਸੁਣਦਾ,
ਪੈ ਗਈ ਚਿੰਤਾ ਗੁਜਰਾਤ ਦੇ ਵੱਲ ਬੇਲੀ।
ਮੱਧ ਪ੍ਰਦੇਸ਼ ਵਿੱਚ ਲੋਕ ਹਨ ਪਏ ਸੋਚੀਂ,
ਸੁੱਝਦੀ ਨਾਹੀਂ ਸਰਕਾਰ ਨੂੰ ਗੱਲ ਬੇਲੀ।
ਨੁਕਤਾ ਠੋਸ ਨਹੀਂ ਕਿਸੇ ਦੇ ਪਿਆ ਪੱਲੇ,
ਖੜਕਣ ਸਾਰਿਆਂ ਦੇ ਵੱਖਰੇ ਟੱਲ ਬੇਲੀ।
ਰਾਜਸੀ ਫਰਕ-ਤੁਫਰਕਾ ਨਾ ਰਾਹ ਦੇਂਦਾ,
ਬਣਦੀ ਸਾਂਝੀ ਨਹੀਂ ਸੋਚ-ਸਕੀਮ ਬੇਲੀ।
ਬਣਦਾ ਟੀਕਾ ਨਹੀਂ ਹਾਲੇ ਸੰਸਾਰ ਅੰਦਰ,
ਫਿਰਦੇ ਉਂਝ ਕਈ ਨੀਮ-ਹਕੀਮ ਬੇਲੀ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 22, 2020

Published

on

ajjnama ik soch

ਕੀਤੀ ਕੈਪਟਨ ਨੇ ਬੈਠਕ ਕਿਰਸਾਨ ਮੰਨੇ,
ਗੱਡੀ ਲਾਈਨ’ਤੇ ਪਊ ਫਿਰ ਚੱਲ ਮੀਆਂ।
ਕੈਪਟਨ ਕਹਿੰਦਾ ਮੈਂ ਮੋਦੀ ਦੇ ਕੋਲ ਜਾਊਂ,
ਖੋਲ੍ਹ ਕੇ ਕਰੂੰਗਾ ਉਹਦੇ ਨਾਲ ਗੱਲ ਮੀਆਂ।
ਮੁੜ-ਮੁੜ ਜਾਵਣਾ ਪਿਆ ਤਾਂ ਜਾਊਂ ਓਥੇ,
ਲਾਊਂਗਾ ਜ਼ੋਰ ਤੇ ਲੱਭੂੰ ਕੋਈ ਹੱਲ ਮੀਆਂ।
ਆਖਿਆ ਅੱਗੋਂ ਕਿਰਸਾਨਾਂ ਨੇ ਗੱਲ ਕੀ ਹੈ,
ਖੱਟ ਲਓ ਤੁਸੀਂ ਜੇ ਮਿਲੇ ਤਾਂ ਭੱਲ ਮੀਆਂ।
ਗੱਡੀਆਂ ਲੰਘਣ ਤੋਂ ਅਸੀਂ ਨਹੀਂ ਰੋਕਦੇ ਜੀ,
ਭਲਕੇ ਹੀ ਦੇਵਾਂਗੇਲਾਈਨਾਂ ਨੂੰ ਛੱਡ ਮੀਆਂ।
ਪੰਦਰਾਂ ਦਿਨਾਂ ਵਿੱਚ ਮੁੱਕੇ ਨਹੀਂ ਗੱਲ ਜੇਕਰ,
ਅਸੀਂ ਫਿਰ ਦੇਵਾਂਗੇ ਤੰਬੂ ਇਹ ਗੱਡ ਮੀਆਂ।
-ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ