Ajj Nama October-28-2020 | Latest Punjabi Politics Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਅਕਤੂਬਰ 28, 2020

Published

on

ajjnama

ਫਿਰ ਤੋਂ ਭਾਰਤ ਨੂੰ ਕਿਹਾ ਅਮਰੀਕਨਾਂ ਨੇ,
ਹਰਦਮ ਅਸੀਂ ਹਾਂ ਤੁਸਾਂ ਦੇ ਨਾਲ ਮਿੱਤਰ।
ਆਂਢ-ਗਵਾਂਢ ਵਿੱਚ ਕਿਸੇ ਨਾਲ ਪਵੇ ਪੇਚਾ,
ਪਿੱਛੇ ਪਰਤਣ ਦਾ ਨਹੀਉਂ ਸਵਾਲ ਮਿੱਤਰ।
ਬੇੜਾ ਜੰਗੀ ਇੱਕ ਤੁਸਾਂ ਦੇ ਕੋਲ ਫਿਰਦਾ,
ਭੇਜਿਆ ਕਰਾਂਗੇ ਲੜਨ ਨੂੰ ਮਾਲ ਮਿੱਤਰ।
ਪਾਈ ਸਾਂਝ ਨਿਭਾਉਂਦੇ ਫਿਰ ਅਸੀਂ ਕਿੱਦਾਂ,
ਦੁਨੀਆ ਦਿੰਦੀ ਹੈ ਸਾਡੀ ਮਿਸਾਲ ਮਿੱਤਰ।
ਬਾਹਰੋਂ ਵੇਖਣ ਲਈ ਕਿਉਂ ਮਿਸਾਲ ਜਾਣਾ,
ਯਾਰੀ ਪਾਕਿ ਨਾਲ ਇਨ੍ਹਾਂ ਹੀ ਪਾਈ ਹੈ ਸੀ।
ਫਸਾ ਕੇ ਆਪ ਸੀ ਛੱਡਿਆ ਸਾਥ ਉਸ ਦਾ,
ਠਿੱਬੀ ਤਕੜੀ ਅਮਰੀਕੀਆਂ ਲਾਈ ਹੈ ਸੀ।
-ਤੀਸ ਮਾਰ ਖਾਂ

Click Here Latest Punjabi Politics Poetry

ਅੱਜ-ਨਾਮਾ

ਅੱਜ-ਨਾਮਾ-ਦਸੰਬਰ 03, 2020

Published

on

ajjnama

ਦਿੱਲੀ ਜਾਣ ਲਈ ਪਹਿਲ ਪੰਜਾਬ ਕੀਤੀ,
ਹਾਮੀ ਭਰੀ ਹਰਿਆਣੀਆਂ ਨਾਲ ਮਿੱਤਰ।
ਤੁਰ ਪਏ ਯੂ ਪੀ ਦੇ ਫੇਰ ਕਿਸਾਨ ਓਧਰ,
ਆਇਆ ਕਈ ਥਾਂ ਹੋਰਉਬਾਲ ਮਿੱਤਰ।
ਰਾਜਸਥਾਨ, ਹਿਮਾਚਲ ਤੋਂ ਲੋਕ ਨਿਕਲੇ,
ਮੱਧ ਪ੍ਰਦੇਸ਼ ਤੋਂ ਉੱਠੀ ਸੀ ਤਾਲ ਮਿੱਤਰ।
ਮਹਾਰਾਸ਼ਟਰ ਦੇ ਤੀਕ ਵੀ ਲਹਿਰ ਪੁੱਜੀ,
ਆਇਆ ਜੋਸ਼ ਦੇ ਵਿੱਚ ਬੰਗਾਲ ਮਿੱਤਰ।
ਲੋਕਤੰਤਰ ਵਿੱਚ ਲੋਕੀਂਆ ਭਖੇ ਫਿਰਦੇ,
ਲੱਗਦੀ ਢੀਠ ਹੈ ਹਾਲੇ ਸਰਕਾਰ ਮਿੱਤਰ।
ਨੀਤੀ ਮਿਥੀ ਪਈ ਜਿੱਦਾਂ ਦੀ ਹਾਕਮਾਂ ਨੇ,
ਫਸਾ ਕੇ ਦੇਸ਼ ਉਹ ਦੇਣਗੇ ਮਾਰ ਮਿੱਤਰ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਦਸੰਬਰ 02, 2020

Published

on

ajjnama

ਸੱਦਿਆ ਜਦੋਂ ਸਰਕਾਰ ਨੇ ਵਾਰਤਾ ਲਈ,
ਕਈਆਂ ਲੋਕਾਂ ਨੇ ਲਾਈ ਸੀ ਆਸ ਮੀਆਂ।
ਜਿੱਦਾਂ ਕਾਹਲੀ ਦੇ ਵਿੱਚ ਬੁਲਾਈ ਬੈਠਕ,
ਇਰਾਦਾ ਜਾਪਦਾ ਸਾਫ ਸੀ ਖਾਸ ਮੀਆਂ।
ਚੱਲ ਕੇ ਗਏ ਕਿਰਸਾਨ ਤਾਂ ਪਰਤ ਆਏ,
ਕੀਤੀ ਆਸ ਨਾ ਆਈ ਆ ਰਾਸ ਮੀਆਂ।
ਪਹੁੰਚੇ ਮੰਤਰੀ ਜਿਹੜੇ ਸਰਕਾਰ ਤਰਫੋਂ,
ਵੱਡੇ ਸਾਹਬ ਦੇ ਸਿਰਫ ਨੇ ਦਾਸ ਮੀਆਂ।
ਪੱਲੇ ਜਿਨ੍ਹਾਂਵਜ਼ੀਰਾਂ ਦੇ ਆਪ ਕੁਝ ਨਹੀਂ,
ਵੇਲਾ ਟਾਲਣ ਨੂੰ ਗਏ ਭਿਜਵਾਏ ਮੀਆਂ।
ਰਾਜਨਾਥ ਜਾਂ ਅਮਿਤ ਸ਼ਾਹ ਸੱਦ ਬੈਠਕ,
ਬੈਠਕਕਰਨ ਨੂੰ ਆਪਨਾ ਆਏ ਮੀਆਂ।
ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਦਸੰਬਰ 01 2020

Published

on

ajjnama

ਸੱਦੀ ਕੇਂਦਰ ਨੇ ਸੁਣੀ ਆ ਫੇਰ ਮੀਟਿੰਗ,
ਖੇਤੀ ਬਿੱਲਾਂ’ਤੇ ਕਰਨ ਲਈ ਗੌਰ ਬੇਲੀ।
ਪਹਿਲਾਂ ਸੱਦੀਆਂ ਕੀਤੀਆਂ ਮੀਟਿਗਾਂ ਸੀ,
ਖਾਲੀ ਓਦੋਂ ਪਰ ਗਿਆ ਉਹ ਦੌਰ ਬੇਲੀ।
ਮੀਟਿੰਗ ਸੱਦੀ ਤੋਂ ਜਦੋਂ ਸਭ ਬੈਠਦੇ ਈ,
ਹੁੰਦਾ ਈ ਨਵਾਂ ਸਰਕਾਰ ਦਾ ਤੌਰ ਬੇਲੀ।
ਬਿਨਾਂ ਸਿੱਟੇ ਤੋਂ ਪੈਂਦਾ ਜਦ ਪਰਤਣਾ ਤਾਂ,
ਹਰ ਕੋਈ ਹੋਈ ਜਾਂਦਾ ਡੌਰ-ਭੌਰ ਬੇਲੀ।
ਮੀਟਿੰਗ ਫੇਰ ਹੈ ਸੱਦੀ, ਪਰ ਆਸ ਨਾਹੀਂ,
ਸਿੱਟੇ ਕਿਸੇ ‘ਤੇ ਪਹੁੰਚ ਜਾਊ ਗੱਲ ਬੇਲੀ।
ਮੋਦੀ ਭਾਸ਼ਣ ਹੀ ਉਲਟ ਆ ਕਰੀ ਜਾਂਦਾ,
ਕੱਢਿਆ ਜਾਵੇਗਾ ਕਿਵੇਂ ਕੁਝ ਹੱਲ ਬੇਲੀ।
-ਤੀਸ ਮਾਰ ਖਾਂ

Click Here To Read Punjabi Poetry 2020

Continue Reading

ਰੁਝਾਨ