Ajj Nama October-27-2020 | Latest Punjabi Politics Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਅਕਤੂਬਰ 27, 2020

Published

on

ajjnama

ਪਿਆ ਹੈ ਰੱਫੜ ਜੇ ਪਾਕਿ ਵਿੱਚ ਪੈਣ ਦੇਵੋ,
ਸਦਾ ਅਜੀਬ ਰਹੇ ਓਧਰ ਦੇ ਰੰਗ ਮਿੱਤਰ।
ਹੱਥੀਂ ਉਹਦੇ ਆ ਰਾਜ ਦੀ ਵਾਗ ਆਉਂਦੀ,
ਜਿਹੜਾ ਰੱਖੇ ਨਹੀਂ ਰਤਾ ਵੀ ਸੰਗ ਮਿੱਤਰ।
ਚਮਚੀ ਸਿੱਧੀ ਜਰਨੈਲਾਂ ਦੀ ਕਰੇ ਜਿਹੜਾ,
ਖਿਦਮਤ ਕਰਨ ਦੇ ਜਾਣਦਾ ਢੰਗ ਮਿੱਤਰ।
ਜਿੱਦਣ ਕਿਤੇ ਵੀ ਰਹਿ ਗਈ ਕਸਰ ਥੋੜ੍ਹੀ,
ਵੱਜਣਾ ਓਦਣ ਜਰਨੈਲਾਂ ਦਾ ਡੰਗ ਮਿੱਤਰ।
ਤੁਰ ਗਏ ਭੁੱਟੋ, ਨਵਾਜ਼ ਜਿਹੇ ਕਈ ਜਿੱਦਾਂ,
ਓਦਾਂ ਈ ਵਾਰੀ ਇਮਰਾਨ ਦੀ ਆ ਸਕਦੀ।
ਸੱਤਾ ਮਾਣਨ ਨੂੰ ਪਈ ਫਿਰ ਫੌਜ ਕਾਹਲੀ,
ਮੀਟਿੰਗਾਂ ਵਿੱਚ ਨਹੀਂ ਸਮਾਂ ਖੁੰਝਾ ਸਕਦੀ।
-ਤੀਸ ਮਾਰ ਖਾਂ

Click Here To Read Punjabi Politics Poetry

ਅੱਜ-ਨਾਮਾ

ਅੱਜ-ਨਾਮਾ-ਨਵੰਬਰ 29 2020

Published

on

ajjnama

ਕਰ ਲਈ ਅੜੀ ਕਿਸਾਨਾਂ ਨੇ ਪਹੁੰਚ ਦਿੱਲੀ,
ਬਹਿਣਾ ਮੱਲ ਕੇ ਅਸੀਂ ਆ ਸੜਕ ਮਿੱਤਰ।
ਮਾਰਿਆ ਦਾਬਾ ਸਰਕਾਰਾਂ ਦਾ ਝੱਲਣਾ ਨਹੀਂ,
ਅੱਗਿਓਂ ਅਸੀਂ ਵੀ ਮਾਰਾਂਗੇ ਬੜ੍ਹਕ ਮਿੱਤਰ।
ਸਰਦੀ ਵਾਲਾ ਨਾ ਸਹਿਮ ਬਰਸਾਤ ਦਾ ਹੀ,
ਬਿਜਲੀ ਕੜਕਦੀ ਤਾਂ ਪਵੇ ਕੜਕ ਮਿੱਤਰ।
ਕੁੱਟਣ-ਲੁੱਟਣ ਸਰਕਾਰ ਦਾ ਸੌਂਕ ਬਣਿਆ,
ਕੱਢਣੀ ਸਾਰੀ ਹੈ ਰਹਿੰਦੜੀ ਰੜਕ ਮਿੱਤਰ।
ਪੈਂਤੜਾ ਲਿਆ ਸਰਕਾਰ ਵੀ ਬਦਲ ਓਧਰ,
ਅਮਿਤ ਸ਼ਾਹ ਨੂੰ ਦਿੱਤੀ ਆ ਵਾਗ ਮਿੱਤਰ।
ਭਾਰਤ ਭਾਗ ਵਿਧਾਤਾ ਸੀਬੜਾ ਗਾਇਆ,
ਦਾਅ’ਤੇ ਜਾਪਦੇ ਭਾਰਤ ਦੇ ਭਾਗ ਮਿੱਤਰ।
ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 28, 2020

Published

on

ajjnama

ਲੌਂਗੋਵਾਲ ਦੀ ਗੁੱਡੀ ਗਈ ਅੱਜ ਕੱਟੀ,
ਅਹੁਦਾ ਲਿਆ ਹੈ ਮੱਲ ਜਗੀਰ ਬੀਬੀ।
ਚੋਖੇ ਚਿਰਾਂ ਤੋਂ ਦੂਰ ਰਹੀ ਲੀਡਰੀ ਤੋਂ,
ਸੀ ਉਡੀਕਦੀ ਬੈਠੀ ਤਕਦੀਰ ਬੀਬੀ।
ਗੱਲ ਅੰਦਰਲੀ ਕਿਸੇ ਨਾ ਬਾਹਰ ਕੱਢੀ,
ਕਿੰਜ ਘੜੀ ਹੈ ਆਪ ਤਦਬੀਰ ਬੀਬੀ।
ਬਾਤ ਦਾਅ ਜਾਂ ਪੇਚ ਦੀ ਰਹੀ ਕਿਧਰੇ,
ਲੀਡਰ ਪੰਥ ਦੀ ਬਣੀ ਅਖੀਰ ਬੀਬੀ।
ਪਿਛਲਾ ਸਮਾਂ ਨਾ ਕਿਸੇ ਨੂੰ ਯਾਦ ਆਵੇ,
ਰਹਿੰਦਾਯਾਦ ਹੈ ਮਸਾਂ ਹੀ ਅੱਜਭਾਈ।
ਲੌਂਗੋਵਾਲ ਦੀ ਗੁੱਡੀ ਗਈ ਅੱਜ ਕੱਟੀ,
ਡੰਕਾ ਬੀਬੀ ਦਾ ਗਿਆ ਹੈ ਵੱਜ ਭਾਈ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 27 2020

Published

on

ajjnama

ਸਾਰੇ ਈ ਰਾਹ ਜਦ ਦਿੱਲੀ ਨੂੰ ਵਹਿਣ ਲੱਗੇ,
ਸਰਕਾਰ ਹੋਈ ਹਰਿਆਣੇ ਦੀ ਗਰਮ ਬੇਲੀ।
ਚਾੜ੍ਹ’ਤੇ ਲਸ਼ਕਰ ਕਿਸਾਨਾਂ ਨੂੰ ਘੇਰਨੇ ਲਈ,
ਖਿਝਿਆ ਪਿਆ ਕਿਸਾਨ ਨਹੀਂ ਨਰਮ ਬੇਲੀ।
ਚੱਲ ਰਹੀ ਡਾਂਗ ਪਈ ਅੱਥਰੂ ਗੈਸ ਵਰ੍ਹਦੀ,
ਕਰਦੀ ਨਹੀਂ ਸਰਕਾਰ ਕੋਈ ਸ਼ਰਮ ਬੇਲੀ।
ਲੋਕਤੰਤਰ ਵਿੱਚ ਲੋਕ ਕੁੱਟਵਾਏ ਮੁੜ-ਮੁੜ,
ਸਿਰ ਵਿੱਚ ਹਊਮੈ ਦਾ ਚੰਦਰਾ ਜਰਮ ਬੇਲੀ।
ਅੱਜ ਤੇ ਫਿਕਰ ਨਹੀਂ ਜਾਪਦਾ ਹਾਕਮਾਂ ਨੂੰ,
ਦਿੱਤੀਆਂ ਪਲਟਣਾਂ ਉਹਨੇ ਆ ਝੋਕ ਬੇਲੀ।
ਅਗਲੀ ਚੋਣ ਜਦ ਆਈ ਤਾਂ ਸਮਝ ਆਊ,
ਭਾਜੀਆਂ ਮੋੜਨਗੇ ਓਦੋਂ ਇਹ ਲੋਕ ਬੇਲੀ।
-ਤੀਸ ਮਾਰ ਖਾਂ

Read More Latest Punjab Poetry

Continue Reading

ਰੁਝਾਨ