Ajj Nama NOvember-30-2020 | Latest Punjabi Poetry 2020
Connect with us apnews@iksoch.com

ਅੱਜ-ਨਾਮਾ-ਨਵੰਬਰ 30 2020

Published

on

ajjnama

ਔਕੜ ਵਿੱਚ ਹੈ ਭਾਰਤ ਦਾ ਅੰਨ-ਦਾਤਾ,
ਲਾਰੇ ਲੱਗਣ, ਪਰ ਮਿਲੇ ਨਾ ਕੱਖ ਬੇਲੀ।
ਸਾਰੇ ਈ ਆਖਦੇ, ਅਸੀਂ ਹਾਂ ਨਾਲ ਤੇਰੇ,
ਡਰ ਨਹੀਂ ਦੂਲਿਆ, ਹੌਸਲਾ ਰੱਖ ਬੇਲੀ।
ਅਭੀ-ਨਭੀ ਵਿੱਚ ਛੱਡਾਂਗੇ ਸਾਥ ਨਾਹੀਂ,
ਝੱਖੜ ਝੁੱਲਦੇ ਰਹਿਣ ਜਦ ਲੱਖ ਬੇਲੀ।
ਗੱਲਾਂ ਕਰਦੇ ਆਕਾਸ਼ ਨੂੰ ਲਾਉਣ ਟਾਕੀ,
ਅੰਦਰੋਂ ਨੀਤ ਸਭ ਦੀ ਵੱਖੋ-ਵੱਖ ਬੇਲੀ।
ਰਾਜਸੀ ਲੀਡਰ ਨਾ ਕਿਸੇ ਦੇ ਮਿੱਤ ਹੁੰਦੇ,
ਮਤਲਬ ਬਿਨਾਂ ਨਹੀਂ ਮਾਰਦੇ ਝੱਖ ਬੇਲੀ।
ਸਾਲ ਸਵਾ ਨੂੰ ਆਉਂਦੀ ਹੈ ਚੋਣ ਸਾਹਵੇਂ,
ਸਭ ਦੀ ਓਸੇ ਦੇ ਉੱਪਰ ਹੈ ਅੱਖ ਬੇਲੀ।
-ਤੀਸ ਮਾਰ ਖਾਂ

Click Here To Read Latest Punjabi Poetry

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਅੰਤਰਰਾਸ਼ਟਰੀ

ਸਾਫਟਵੇਅਰ ਇੰਜੀਨੀਅਰ `ਤੇ ਸੀਕ੍ਰੇਟ ਦਸਤਾਵੇਜ਼ ਚੋਰੀ ਕਰਨ ਦਾ ਦੋਸ਼

Published

on

ਨਿਊ ਯਾਰਕ, 24 ਜਨਵਰੀ – ਟੈਸਲਾ ਦੇ ਇੱਕ ਸਾਬਕਾ ਸਾਫਟਵੇਅਰ ਇੰਜੀਨੀਅਰ ਉਤੇ ਕੰਪਨੀ ਦੇ ਸੀਕ੍ਰੇਟ ਦਸਤਾਵੇਜ਼ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਕੰਪਨੀ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਇੰਜੀਨੀਅਰਤੇ ਦੋਸ਼ ਹੈ ਕਿ ਉਸ ਨੇ ਆਪਣੀ ਨਿਯੁਕਤੀ ਦੇ ਤੀਸਰੇ ਦਿਨ ਤੋਂ ਹੀ ਕੰਪਨੀ ਦੀਆਂ ਸੀਕ੍ਰੇਟ ਫਾਈਲਾਂ ਆਪਣੇ ਅਕਾਊਂਟ ਵਿੱਚ ਟਰਾਂਸਫਰ ਕੀਤੀਆਂ ਸਨ। ਕੰਪਨੀ ਦਾ ਕਹਿਣਾ ਹੈ ਕਿ ਇੰਜੀਨੀਅਰ ਅਲੈਕਸ ਖਾਤੀਲੋਵ ਨੇ ਆਪਣੇ ਦੋ ਹਫਤੇ ਦੇ ਕਾਰਜਕਾਲ ਵਿੱਚ, ਜੋ ਛੇ ਫਰਵਰੀ ਨੂੰ ਹੀ ਖਤਮ ਹੋਇਆ ਹੈ, ਟੈਸਲਾ ਦੀਆਂ 6000 ਸਕ੍ਰਿਪਟ, ਫਾਈਲਾਂ ਤੇ ਕੋਡਸ ਚੋਰੀ ਕੀਤੇ ਸਨ। ਇਸ ਮਾਮਲੇ ਵਿੱਚ ਅਮਰੀਕਾ ਦੇ ਡਿਸਟਿ੍ਰਕਟ ਜੱਜ ਯੁਵੋਨ ਗਾਨਜਾਲੇਜ ਰੋਜਰਸ ਨੇ ਅਲੈਕਸ ਦੇ ਅਪਰਾਧ ਨੂੰ ਗੰਭੀਰ ਮੰਨ ਕੇ ਉਸ ਨੂੰ ਗ੍ਰਿਫਤਾਰ ਕਰਨ ਅਤੇ ਚਾਰ ਫਰਵਰੀ ਤੋਂ ਪਹਿਲਾਂ ਸਾਰੇ ਦਸਤਾਵੇਜ਼, ਫਾਈਲਾਂ ਕੰਪਨੀ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਅਲੈਕਸ, ਟੈਸਲਾ ਦੇ ਉਨ੍ਹਾਂ ਚੋਣਵੇਂ ਕਰਮਚਾਰੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਕੰਪਨੀ ਦੇ ਸੀਕ੍ਰੇਟ ਡਾਟਾ, ਕੋਡਸ ਨੂੰ ਅਲੈਕਸ ਕਰਨ ਦੀ ਇਜਾਜ਼ਤ ਮਿਲੀ ਹੋਈ ਸੀ। ਟੈਸਲਾ ਦਾ ਕਹਿਣਾ ਹੈ ਕਿ ਅਲੈਕਸ ਨੇ ਪਹਿਲਾਂ ਚੋਰੀ ਦੀ ਗੱਲ ਨਹੀਂ ਮੰਨੀ ਅਤੇ ਫਿਰ ਡਾਟਾ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ।
ਟੈਸਲਾ ਨੇ ਕੋਰਟ ਵਿੱਚ ਦੱਸਿਆ ਕਿ ਅੰਦਰੂਨੀ ਜਾਂਚ ਵਿੱਚ ਅਲੈਕਸ ਖਾਤੀਲੋਵ ਦੇ ਪ੍ਰਸਨਲ ਸਟੋਰਾਂ ਤੋਂ ਹਜ਼ਾਰਾਂ ਸੀਕ੍ਰੇਟ ਫਾਈਲਾਂ ਤੇ ਕੋਡਸ ਮਿਲੇ ਹਨ। ਕੰਪਨੀ ਮੁਤਾਬਕ ਇਸ ਕੇਸ ਵਿੱਚ ਇੰਜੀਨੀਅਰ ਦਾ ਜਵਾਬ ਮਿਲਿਆ ਸੀ, ਪਰ ਹਾਲੇ ਅਸੀਂ ਇਹ ਨਹੀਂ ਜਾਣਦੇ ਕਿ ਉਸ ਨੇ ਇਸ ਦੀਆਂ ਕਾਪੀਆਂ ਕਿਸੇ ਨੂੰ ਭੇਜੀਆਂ ਜਾਂ ਨਹੀਂ। ਅਲੈਕਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਇਸ ਨੂੰ ਗੁਪਤ ਕਿਉਂ ਕਹਿੰਦੇ ਹਨ, ਜਦ ਕਿ ਮੇਰੇ ਕੋਲ ਖੁਫੀਆ ਜਾਣਕਾਰੀਆਂ ਹਾਸਲ ਕਰਨ ਦਾ ਐਕਸੈਸ ਹੀ ਨਹੀਂ ਸੀ। ਇਸ ਲਈ ਕੇਸ ਗੰਭੀਰ ਹੋ ਜਾਂਦਾ ਹੈ।

Continue Reading

ਅੰਤਰਰਾਸ਼ਟਰੀ

ਯੂ ਕੇ ਦੇ ਪੁਲਸ ਅਫਸਰ ਨੇ ਕਿਹਾ:ਬ੍ਰਿਟੇਨ ਵਿੱਚ ਥੋੜ੍ਹੀ ਗਿਣਤੀ `ਚ ਸਿੱਖ ਖਾਲਿਸਤਾਨ ਲਈ ਹਿੰਸਕ ਪ੍ਰਚਾਰ ਕਰ ਰਹੇ ਨੇ

Published

on

khalistan

ਲੰਡਨ, 24 ਜਨਵਰੀ – ਵੈਸਟ ਮਿਡਲੈਂਡ ਵਿੱਚ ਇਸਲਾਮਿਕ ਅੱਤਵਾਦ ਦਾ ਖਤਰਾ ਸਭ ਤੋਂ ਵੱਧ ਹੈ, ਪਰ ਸੱਜੇ ਪੱਖੀ ਅੱਤਵਾਦ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸਹਾਇਕ ਪੁਲਸ ਕਾਂਸਟੇਬਲ ਮੈਟ ਵਾਰਡ ਨੇ ਕੀਤਾ। ਉਨ੍ਹਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਬਹੁਤ ਹੀ ਘੱਟਗਿਣਤੀ ਵਿੱਚ ਸਿੱਖ ਵੱਖਵਾਦੀ ਕੰਮ ਕਰ ਰਹੇ ਹਨ, ਜੋ ਇੱਕ ਆਜ਼ਾਦ ਸਿੱਖ ਦੇਸ਼ ਲਈ ਹਿੰਸਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਕੱਲ੍ਹ ਰਣਨੀਤਕ ਬੋਰਡ ਦੀ ਮੀਟਿੰਗ ਵਿੱਚ ਵੈਸਟ ਮਿਡਲੈਂਡਜ਼ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਸਾਬਕਾ ਮੁਖੀ ਵਾਰਡ ਨੇ ਪੁਲਸ ਅਤੇ ਕਰਾਈਮ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਵਿੱਚ ਅਜਿਹੇ ਗਰੁੱਪ ਆਜ਼ਾਦ ਦੇਸ਼ ਖਾਲਿਸਤਾਨ ਦੀ ਕਾਇਮੀ ਲਈ ਹਿੰਸਾ ਦੀ ਵਰਤੋਂ ਕਰਨੀ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਸੰਸਥਾਵਾਂ ਦੇ ਯੂ ਕੇ ਵਿੱਚ ਅਤੇ ਵੈਸਟ ਮਿਡਲੈਂਡ ਵਿੱਚ ਪ੍ਰਤੀਨਿਧ ਹਨ, ਕਿਉਂਕਿ ਸਾਡੇ ਕੋਲ ਇੱਕ ਮਹੱਤਵਪੂਰਨ ਸਿੱਖ ਭਾਈਚਾਰਾ ਹੈ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਥੋੜ੍ਹੀ ਜਿਹੀ ਗਿਣਤੀ ਦੀ ਕੱਟੜਵਾਦ ਵਿਚਾਰਧਾਰਾ ਹੈ। ਵਾਰਡ ਨੇ ਕਿਹਾ ਕਿ ਅਸੀਂ ਯੂ ਕੇ ਦੇ ਭਾਈਵਾਲਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਅਜਿਹੇ ਖਤਰਿਆਂ ਦੀ ਪਛਾਣ ਕਰਦੇ ਹਾਂ ਤੇ ਉਨ੍ਹਾਂ ਨਾਲ ਨਿਪਟਣ ਲਈ ਜ਼ਰੂਰੀ ਅਤੇ ਯੋਗ ਕਾਰਵਾਈ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇ ਇਹ ਲੋਕ ਯੂ ਕੇ ਦੇ ਬਾਹਰ ਕਿਤੇ ਵੀ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਯੂ ਕੇ ਵਿੱਚ ਅਪਰਾਧ ਹੈ, ਜਿਸ ਦੀ ਅਸੀਂ ਜਾਂਚ ਕਰਾਂਗੇ। ਬੋਰਡ ਨੂੰ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪਾਸੇ ਇਸਲਾਮੀ ਵਿਚਾਰਧਾਰਾ ਦੀ ਮੌਜੂਦਗੀ ਦੀ ਪਛਾਣ ਕਰਨਾ ਜਾਰੀ ਰੱਖ ਰਹੇ ਹਾਂ। ਰਿਪੋਰਟ ਵਿੱਚ ਵਿਦੇਸ਼ ਯਾਤਰਾ ਕਰਨ ਵਾਲੇ ਕੱਟੜਪੰਥੀਆਂ ਦੇ ਖਤਰੇ ਬਾਰੇ ਵੀ ਕਿਹਾ ਗਿਆ ਹੈ।
ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਭਾਈ ਅਮਰੀਕ ਸਿੰਘ ਗਿੱਲ ਨੇ ਰਿਪੋਰਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਰਿਪੋਰਟ ਨਾਲ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਹੈ, ਕਿਉਂਕਿ ਇਹ ਰਿਪੋਰਟ ਉਸ ਦਿਨ ਬਾਹਰ ਆਈ ਹੈ, ਜਦੋਂ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲਸ ਕੋਲ ਅਜਿਹੇ ਸਬੂਤ ਹਨ ਤਾਂ ਕਾਰਵਾਈ ਕਿਉਂ ਨਹੀਂ ਕੀਤੀ। ਗਿੱਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਰਿਪੋਰਟ ਪਿੱਛੇ ਵਿਦੇਸ਼ ਮੰਤਰੀ ਡੌਮਨਿਕ ਰਾਬ ਦੀ ਭਾਰਤ ਫੇਰੀ ਅਤੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਮੁੱਖ ਕਾਰਨ ਹਨ।

Continue Reading

ਰੁਝਾਨ


Copyright by IK Soch News powered by InstantWebsites.ca