Ajj Nama November-28-2020 | Latest Punjabi Poetry 2020
Connect with us apnews@iksoch.com

ਅੱਜ-ਨਾਮਾ

ਅੱਜ-ਨਾਮਾ-ਨਵੰਬਰ 28, 2020

Published

on

ajjnama

ਲੌਂਗੋਵਾਲ ਦੀ ਗੁੱਡੀ ਗਈ ਅੱਜ ਕੱਟੀ,
ਅਹੁਦਾ ਲਿਆ ਹੈ ਮੱਲ ਜਗੀਰ ਬੀਬੀ।
ਚੋਖੇ ਚਿਰਾਂ ਤੋਂ ਦੂਰ ਰਹੀ ਲੀਡਰੀ ਤੋਂ,
ਸੀ ਉਡੀਕਦੀ ਬੈਠੀ ਤਕਦੀਰ ਬੀਬੀ।
ਗੱਲ ਅੰਦਰਲੀ ਕਿਸੇ ਨਾ ਬਾਹਰ ਕੱਢੀ,
ਕਿੰਜ ਘੜੀ ਹੈ ਆਪ ਤਦਬੀਰ ਬੀਬੀ।
ਬਾਤ ਦਾਅ ਜਾਂ ਪੇਚ ਦੀ ਰਹੀ ਕਿਧਰੇ,
ਲੀਡਰ ਪੰਥ ਦੀ ਬਣੀ ਅਖੀਰ ਬੀਬੀ।
ਪਿਛਲਾ ਸਮਾਂ ਨਾ ਕਿਸੇ ਨੂੰ ਯਾਦ ਆਵੇ,
ਰਹਿੰਦਾਯਾਦ ਹੈ ਮਸਾਂ ਹੀ ਅੱਜਭਾਈ।
ਲੌਂਗੋਵਾਲ ਦੀ ਗੁੱਡੀ ਗਈ ਅੱਜ ਕੱਟੀ,
ਡੰਕਾ ਬੀਬੀ ਦਾ ਗਿਆ ਹੈ ਵੱਜ ਭਾਈ।
-ਤੀਸ ਮਾਰ ਖਾਂ

Click Here To Read Latest Punjabi Poetry

ਅੱਜ-ਨਾਮਾ

ਅੱਜ-ਨਾਮਾ-ਜਨਵਰੀ 16 2021

Published

on

ajjnama

ਲੜਦੇ ਹੱਕਾਂ ਲਈ ਪਏ ਕਿਰਸਾਨ ਦਿੱਲੀ,
ਲੱਗਦੀ ਕਿਸੇ ਵੀ ਬੰਨੇ ਨਹੀਂ ਬਾਤ ਬੇਲੀ।
ਕਰਦੀ ਬੈਠਕ ਸਰਕਾਰ ਆ ਰਸਮ ਵਾਂਗੂੰ,
ਮੁੱਕਦਿਆਂ ਤੱਕ ਹੋ ਜਾਂਦੀ ਹੈ ਰਾਤ ਬੇਲੀ।
ਸੱਜੇ-ਖੱਬੇ ਦੀਆਂ ਮੰਤਰੀਪਾਉਣ ਬਾਤਾਂ,
ਗੱਲੀਂ ਖਾਣੀ ਕਿਸਾਨਾਂ ਨਹੀਂ ਮਾਤ ਬੇਲੀ।
ਨਿਕਲਦਾ ਕਦੇ ਨਾ ਕੱਖ ਵੀ ਮੀਟਿਗਾਂਚੋਂ, ਹੋਈਆਂ ਬੈਠਕਾਂ ਤੇ ਪਾ ਲਓ ਝਾਤ ਬੇਲੀ।
ਲੋਕ ਸੋਚ ਰਹੇ ਮੰਗ ਜਦ ਮੰਨਣੀ ਨਹੀਂ,
ਬੈਠਕਾਂ ਬਾਰੇ ਸਰਕਾਰ ਕੀ ਸੋਚਦੀ ਆ।
ਲੱਗੇ ਏਦਾਂ ਕਿ ਗੱਲੀਂ ਕਿਰਸਾਨ ਲਾ ਕੇ,
ਗੁੱਝੀ ਚਾਲਜਿਹੀ ਚੱਲਣੀ ਲੋਚਦੀ ਆ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 14, 2021

Published

on

ajjnama

ਲੋਹੜੀ ਆਈ ਤੋਂ ਲੋਹੜੀ ਦਾ ਚਾਅ ਨਾਹੀਂ,
ਪਹਿਲੇ ਵਾਲੜੀ ਚਹਿਲ ਨਾ ਪਹਿਲ ਮੀਆਂ।
ਬੈਠੇ ਕਿਸਾਨ ਕਈ ਦਿੱਲੀ ਦੇ ਬਾਰਡਰਾਂ`ਤੇ,
ਉਸ ਥਾਂ ਬੈਠਣਾ ਕੰਮ ਨਹੀਂ ਸਹਿਲ ਮੀਆਂ।
ਜ਼ੀਰੋ ਡਿਗਰੀ ਦੀ ਕਹਿਰ ਦੀ ਠੰਢ ਅੰਦਰ,
ਸਕਦਾ ਆਮ ਵੀ ਬੰਦਾ ਨਾ ਟਹਿਲ ਮੀਆਂ।
ਤੱਕ ਕੇ ਸਿਰੜ ਕਿਰਸਾਨਾਂ ਦਾ ਇੰਜ ਡਾਢਾ,
ਕੰਬਣ ਲੱਗੇ ਆ ਕਈਆਂ ਦੇ ਮਹਿਲ ਮੀਆਂ।
ਪੁੱਠਾ ਈ ਕੰਮ ਕੁਝ ਮੋਦੀ ਸਰਕਾਰ ਕਰਿਆ,
ਜਿਸ ਦੀ ਚਰਚਾ ਸੰਸਾਰ ਵਿੱਚ ਹੋਈ ਮੀਆਂ।
ਨਿੰਦਾ ਕਰਦੀ ਤਾਂ ਦਿੱਸ ਰਹੀ ਕੁੱਲ ਦੁਨੀਆ,
ਚੰਗਾ ਕਹਿਣ ਲਈ ਲੱਭੇ ਨਹੀਂ ਕੋਈ ਮੀਆਂ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-

Published

on

ajjnama

ਅੱਗੇ ਅਦਾਲਤ ਦੇ ਅੱਜ ਜਦ ਹੋਈ ਪੇਸ਼ੀ,
ਮੁੜ-ਮੁੜ ਪਈ ਸਰਕਾਰ ਨੂੰ ਝਾੜ ਬੇਲੀ।
ਕਿਹਾ ਜੱਜਾਂ ਨੇ ਸਿਰੇ ਨਹੀਂ ਗੱਲ ਲਾਉਂਦੀ,
ਰਹੀ ਇਹ ਮੁੱਦਾ ਸਰਕਾਰ ਵਿਗਾੜ ਬੇਲੀ।
ਧਰਨਾ ਚੁੱਕਣ ਕਿਰਸਾਨ ਸਰਕਾਰ ਆਖੇ,
ਕਿਹਾ ਨਾ ਜੱਜਾਂਨੇ, ਦਿਓ ਉਖਾੜ ਬੇਲੀ।
ਨਵੀਂਆਂ ਧਿਰਾਂ ਵੀ ਕੁਝ ਨੇ ਪੇਸ਼ ਹੋਈਆਂ,
ਜਿੱਦਾਂ ਆਉਂਦੀ ਆ ਮਾਂਗਵੀ ਧਾੜ ਬੇਲੀ।
ਲੱਗਿਆ ਮੂਡ ਅਦਾਲਤ ਦਾ ਅੱਜ ਸੋਹਣਾ,
ਕੱਲ੍ਹ ਨੂੰ ਰਹੇਗਾ, ਕੋਈ ਨਾ ਕਹਿ ਸਕਦਾ।
ਮਗਰੋਂ ਬਹਿਸ ਦੇ ਆਊ ਜਦ ਫੈਸਲਾ ਤੇ,
ਵਹਿਣ ਕਿਸੇ ਵੀ ਪਾਸੇ ਨੂੰ ਵਹਿ ਸਕਦਾ।
-ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca