Ajj Nama November-27-2020 | Latest Punjabi Poetry 2020
Connect with us apnews@iksoch.com

ਅੱਜ-ਨਾਮਾ

ਅੱਜ-ਨਾਮਾ-ਨਵੰਬਰ 27 2020

Published

on

ajjnama

ਸਾਰੇ ਈ ਰਾਹ ਜਦ ਦਿੱਲੀ ਨੂੰ ਵਹਿਣ ਲੱਗੇ,
ਸਰਕਾਰ ਹੋਈ ਹਰਿਆਣੇ ਦੀ ਗਰਮ ਬੇਲੀ।
ਚਾੜ੍ਹ’ਤੇ ਲਸ਼ਕਰ ਕਿਸਾਨਾਂ ਨੂੰ ਘੇਰਨੇ ਲਈ,
ਖਿਝਿਆ ਪਿਆ ਕਿਸਾਨ ਨਹੀਂ ਨਰਮ ਬੇਲੀ।
ਚੱਲ ਰਹੀ ਡਾਂਗ ਪਈ ਅੱਥਰੂ ਗੈਸ ਵਰ੍ਹਦੀ,
ਕਰਦੀ ਨਹੀਂ ਸਰਕਾਰ ਕੋਈ ਸ਼ਰਮ ਬੇਲੀ।
ਲੋਕਤੰਤਰ ਵਿੱਚ ਲੋਕ ਕੁੱਟਵਾਏ ਮੁੜ-ਮੁੜ,
ਸਿਰ ਵਿੱਚ ਹਊਮੈ ਦਾ ਚੰਦਰਾ ਜਰਮ ਬੇਲੀ।
ਅੱਜ ਤੇ ਫਿਕਰ ਨਹੀਂ ਜਾਪਦਾ ਹਾਕਮਾਂ ਨੂੰ,
ਦਿੱਤੀਆਂ ਪਲਟਣਾਂ ਉਹਨੇ ਆ ਝੋਕ ਬੇਲੀ।
ਅਗਲੀ ਚੋਣ ਜਦ ਆਈ ਤਾਂ ਸਮਝ ਆਊ,
ਭਾਜੀਆਂ ਮੋੜਨਗੇ ਓਦੋਂ ਇਹ ਲੋਕ ਬੇਲੀ।
-ਤੀਸ ਮਾਰ ਖਾਂ

Read More Latest Punjab Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਜਨਵਰੀ 25, 2021

Published

on

ajjnama

ਬਚ ਕੇ ਰਿਹੋ ਕਿਸਾਨਾਂ ਦੇ ਲੀਡਰੋ ਬਈ,
ਚੁਆਤੀ ਕੋਈ ਨਾ ਪਾਸਿਉਂ ਲਾਏ ਬੇਲੀ।
ਬੰਦਾ ਬਾਹਰ ਦਾ ਭੀੜ ਦੇ ਵਿੱਚ ਮਿਲ ਕੇ,
ਕਾਂਟੀ ਮਾਰ ਕੇ ਖਿਸਕ ਨਹੀਂ ਜਾਏ ਬੇਲੀ।
ਫਸੀ ਹੋਈ ਸਰਕਾਰ ਆ ਬੜੀ ਲੱਗਦੀ,
ਜੀਹਦੇ ਤੇਵਰ ਨਾ ਜਾਣ ਛਿਪਾਏ ਬੇਲੀ।
ਡਿੱਠਾ ਕੋਈ ਨਾ ਜਿਹੜਾ ਸਰਕਾਰ ਤੋੜੀਂ,
ਜਾ ਕੇ ਅਕਲ ਦੀ ਬਾਤ ਸਮਝਾਏ ਬੇਲੀ।
ਛੱਬੀ ਤੀਕਰ ਆ ਚਿੰਤਾ ਦਾ ਸਮਾਂ ਬੇਲੀ,
ਬੜੀ ਆ ਵੱਡੀ ਹਲੀਮੀ ਦੀ ਲੋੜ ਬੇਲੀ।
ਪਾਉਂਦਾ ਫਿਕਰ ਜਵਾਨਾਂ ਦਾ ਜੋਸ਼ ਵੱਡਾ,
ਜਾਵੇ ਸਬਰ ਦਾ ਕੰਢਾ ਨਹੀਂ ਤੋੜ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 24, 2021

Published

on

ajjnama

ਗੋਲਕ ਗੁਰੂ ਕੀ ਚਰਚਿਆਂ ਵਿੱਚ ਰਹਿੰਦੀ,
ਜਿਸ ਦਾ ਦਾਅ ਲੱਗੇ, ਘਪਲਾ ਕਰੀ ਜਾਂਦੈ।
ਘਾਟਾ ਧਰਮ ਅਸਥਾਨ ਨੂੰ ਪਿਆ ਕਹਿ ਕੇ,
ਖਾਤਾ ਆਪਣਾ ਮਾਇਆ ਨਾਲ ਭਰੀ ਜਾਂਦੈ।
ਕਿੱਦਾਂ ਕਿਸੇ ਦਾ ਕੋਈ ਵਿਸ਼ਵਾਸ ਕਰ ਲੈ,
ਜਿਹੜਾ ਆ ਗਿਆ, ਮਾਲ ਜੇ ਚਰੀ ਜਾਂਦੈ।
ਸਿਦਕ ਸੰਗਤ ਦਾ ਅਜੇ ਵੀ ਬਹੁਤ ਵੱਡਾ,
ਅੱਖਾਂ ਬੰਦ ਕਰ ਕੇ ਸਭ ਕੁਝ ਜਰੀ ਜਾਂਦੈ।
ਕੁਝ-ਕੁਝ ਏਡੇ ਆ ਵੱਡੇ ਬੇਸ਼ਰਮ ਆਗੂ,
ਲਾਹੀ ਸ਼ਰਮ ਦੀ ਮੂਲੋਂ ਹੀ ਲੋਈ ਲੱਗਦੀ।
ਲੋਕ-ਲਾਜ ਦੀ ਝਿਜਕ ਨਾ ਵਾਹਿਗੁਰੂ ਦੀ,
ਅਸਲੋਂ ਹੱਦ ਬੇਸ਼ਰਮੀ ਦੀ ਹੋਈ ਲੱਗਦੀ।

  • ਤੀਸ ਮਾਰ ਖਾਂ

Click Here To Read More Best Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 23, 2021

Published

on

ajjnama

ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ,
ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ।
ਮੁੱਕੀ ਅੱਜ ਨਾ, ਮੁੱਕ ਜਾਊ ਕੱਲ੍ਹ-ਪਰਸੋਂ,
ਇਹ ਵੀ ਹੁੰਦਾ ਹੈ ਬੜਾ ਧਰਵਾਸ ਬੇਲੀ।
ਪਿਛਲੇ ਦਿਨੀਂ ਕੁਝ ਮੁੱਕਦੀ ਨਜ਼ਰ ਆਈ,
ਪਹਿਲੀਆਂ ਮੀਟਿੰਗਾਂ ਵਾਂਗ ਮਿਠਾਸ ਬੇਲੀ।
ਟੁੱਟ ਗਈ ਅੰਤ ਨੂੰ ਗੱਲ ਹੈ ਸਾਫ-ਸਿੱਧੀ,
ਟੁੱਟੀ ਗੱਲ ਨਹੀਂ, ਟੁੱਟਾ ਵਿਸ਼ਵਾਸ ਬੇਲੀ।
ਜੇ ਨਾ ਟੁੱਟਦੀ, ਅਗਾਂਹ ਕੁਝ ਲਮਕ ਜਾਂਦੀ,
ਆਉਣਾ ‘ਛੱਬੀ’ ਤੋਂ ਨਹੀਂ ਸੀ ਡਰ ਬੇਲੀ।
ਕਰਦਾ ਅੱਜ ਨਹੀਂ ਪੱਕੀ ਕੋਈ ਗੱਲ ਲੱਭੇ,
ਲੱਗ ਗਏ ਸਿੱਧੇ ਅਫਵਾਹਾਂ ਨੂੰ ਪਰ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca