Ajj Nama November-11-2020 | Latest Punjabi Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਨਵੰਬਰ 11, 2020

Published

on

ajjnama

ਲੋਕੀਂ ਲਾਉਂਦੇ ਅੰਦਾਜ਼ੇ ਕਈ ਚੋਣ ਅੰਦਰ,
ਉਸ ਨੇ ਜਿੱਤ ਜਾਣਾ, ਉਸ ਨੇ ਹਾਰਨਾ ਈ।
ਉਸ ਤੋਂ ਜਾਣੀ ਬਚਾਈ ਨਾ ਸੀਟ ਪਹਿਲੀ,
ਉਸ ਨੇ ਤੀਰ ਫਿਰ ਤੋਂ ਸਿੱਧਾ ਮਾਰਨਾ ਈ।
ਉਸ ਦੇ ਪੱਲੇ ਨਹੀਂ ਦੱਸਣ ਦੀ ਗੱਲ ਕੋਈ,
ਦਾਅਵਿਆਂ ਫੋਕਿਆਂ ਦੇ ਨਾਲ ਸਾਰਨਾ ਈ।
ਫਲਾਣਾ ਗੱਲਾਂ ਦਾ ਬੜਾ ਈ ਮਾਹਰ ਬੰਦਾ,
ਉਸ ਨੇ ਲਾਰਿਆਂ ਨਾਲ ਫਿਰ ਚਾਰਨਾ ਈ।
ਆਉਂਦਾ ਜਦੋਂ ਨਤੀਜਾ ਤਾਂ ਹੋਰ ਨਿਕਲੇ,
ਬਣ ਗਈ ਹੋਰ ਦੀ ਹੋਰ ਆ ਗੱਲ ਹੁੰਦੀ।
ਮੂਹਰੇ ਵਾਲਾ ਨਿਵਾਣਾਂ ਥੀਂ ਰਿੜ੍ਹੀ ਜਾਂਦਾ,
ਸਾਰੀ ਹਾਲਤ ਜਿਹੀ ਥੱਲ-ਪੁਥੱਲ ਹੁੰਦੀ।
-ਤੀਸ ਮਾਰ ਖਾਂ

Click Here To Read More Latest Punjabi Politics Poetry

ਅੱਜ-ਨਾਮਾ

ਅੱਜ-ਨਾਮਾ-ਨਵੰਬਰ 25, 2020

Published

on

ajjnama

ਚਿੱਠੀ ਆਈ ਹੈ ਕੇਂਦਰ ਤੋਂ ਫੇਰ ਕਹਿੰਦੇ,
ਲਏ ਹਨ ਕੇਂਦਰ ਨੇ ਸੱਦ ਕਿਸਾਨ ਮੀਆਂ।
ਪੰਜਾਬ ਵਿਚਲੀ ਤੇ ਕੇਂਦਰ ਸਰਕਾਰ ਜਾਣੇ,
ਹੋ ਗਿਆ ਕਿੰਨਾ ਹੈ ਵੱਡਾ ਨੁਕਸਾਨ ਮੀਆਂ।
ਇਹੀਓ ਗੱਲ ਜੇ ਪਹਿਲਾਂ ਦੀ ਸੁਰੂ ਹੁੰਦੀ,
ਛੱਡੇ ਜਾਂਦੇ ਨਹੀਂ ਗਰਮ ਬਿਆਨ ਮੀਆਂ।
ਮਸਲਾ ਓਦੋਂ ਹੀ ਜਾਵਣਾ ਨਿਪਟ ਇਹ ਸੀ,
ਕੀਤਾ ਜਿੱਧਰ ਗਿਆ ਅੱਜ ਧਿਆਨ ਮੀਆਂ।
ਹੋ ਗਈ ਦੇਰ ਤਾਂ ਇਹਨੂੰ ਵੀ ਭੁੱਲ ਜਾਈਏ,
ਭੁਲਾ ਦਿਓ ਸਮਾਂ ਜੋ ਗਿਆ ਹੈ ਬੀਤ ਮੀਆਂ।
ਰਸਤਾ ਬਿੱਲੀ ਨਹੀਂ ਅੱਗੋਂ ਕੋਈ ਕੱਟ ਜਾਵੇ,
ਛੇੜਿਆ ਜਾਵੇ ਸਮਝੌਤੇ ਲਈ ਗੀਤ ਮੀਆਂ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 24 2020

Published

on

ajjnama

ਫਿਕਰਾਂ ਵਿੱਚ ਪਿਆ ਕੋੜਮਾ ਬਾਦਲਾਂ ਦਾ,
ਨਿੱਖੜਦੀ ਪਾਰਟੀ ਦੀ ਜਾਪੇ ਡਾਰ ਮੀਆਂ।
ਜਿਹੜੇ ਬਾਪੂ ਦੇ ਚਿਰਾਂ ਦੇ ਕਈ ਮਿੱਤਰ,
ਪੱਲਾ ਛੱਡਣ ਲਈ ਹੋਏ ਤਿਆਰ ਮੀਆਂ।
ਆ ਗਈ ਉੱਤੋਂ ਆਹ ਚੋਣ ਸ਼ਰੋਮਣੀ ਦੀ,
ਮੈਂਬਰ ਬੈਠ ਗਏ ਘੇਸਲ ਨੇ ਮਾਰ ਮੀਆਂ।
ਵਿੱਚੋਂ ਘਰਾਂ ਦੇ ਹੋਏ ਨੇ ਗਾਇਬ ਮੈਂਬਰ,
ਕਰਿਆ ਫੋਨ ਨਹੀਂ ਚੁੱਕਦੇ ਯਾਰ ਮੀਆਂ।
ਪਾਰਟੀ ਦੂਸਰੀ ਹੋਈ ਸਰਗਰਮ ਵਾਹਵਾ,
ਦਿਨੇ-ਰਾਤ ਰਹੇ ਲੀਡਰ ਆ ਦੌੜ ਮੀਆਂ।
ਇਨ੍ਹਾਂ ਦੌੜਾਂ ‘ਤੇ ਕਈਆਂ ਦੀ ਅੱਖ ਲੱਗੀ,
ਕਈਆਂ ਸਾਲਾਂ ਦੀ ਕੱਢਣਗੇ ਔੜ ਮੀਆਂ।
-ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 23, 2020

Published

on

ajjnama

ਚੜ੍ਹਿਆ ਆਉਂਦਾ ਕੋਰੋਨਾ ਹੈ ਫੇਰ ਡਾਢਾ,
ਪੈਂਦੀ ਅਜੇ ਨਹੀਂ ਜਾਪ ਰਹੀ ਠੱਲ੍ਹ ਬੇਲੀ।
ਦਿੱਲੀ ਵਿੱਚ ਆ ਪਿਆ ਕੁਹਰਾਮ ਸੁਣਦਾ,
ਪੈ ਗਈ ਚਿੰਤਾ ਗੁਜਰਾਤ ਦੇ ਵੱਲ ਬੇਲੀ।
ਮੱਧ ਪ੍ਰਦੇਸ਼ ਵਿੱਚ ਲੋਕ ਹਨ ਪਏ ਸੋਚੀਂ,
ਸੁੱਝਦੀ ਨਾਹੀਂ ਸਰਕਾਰ ਨੂੰ ਗੱਲ ਬੇਲੀ।
ਨੁਕਤਾ ਠੋਸ ਨਹੀਂ ਕਿਸੇ ਦੇ ਪਿਆ ਪੱਲੇ,
ਖੜਕਣ ਸਾਰਿਆਂ ਦੇ ਵੱਖਰੇ ਟੱਲ ਬੇਲੀ।
ਰਾਜਸੀ ਫਰਕ-ਤੁਫਰਕਾ ਨਾ ਰਾਹ ਦੇਂਦਾ,
ਬਣਦੀ ਸਾਂਝੀ ਨਹੀਂ ਸੋਚ-ਸਕੀਮ ਬੇਲੀ।
ਬਣਦਾ ਟੀਕਾ ਨਹੀਂ ਹਾਲੇ ਸੰਸਾਰ ਅੰਦਰ,
ਫਿਰਦੇ ਉਂਝ ਕਈ ਨੀਮ-ਹਕੀਮ ਬੇਲੀ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ