Ajj Nama November-10-2020 | Latest Punjabi Poetry
Connect with us [email protected]

ਅੱਜ-ਨਾਮਾ

ਅੱਜ-ਨਾਮਾ-ਨਵੰਬਰ 10, 2020

Published

on

ajj nama ik soch

ਲੰਘੀ ਚੋਣ ਬਿਹਾਰ ਦੀ, ਮਗਰ ਉਸ ਦੇ,
ਬੰਗਾਲ ਵਾਲੀ ਆ ਚੋਣ ਤਿਆਰ ਮੀਆਂ।
ਚੱਕਰ ਮੋਦੀ ਤੇ ਸ਼ਾਹ ਹਨ ਲਾਉਣ ਲੱਗੇ,
ਕਰਿਆ ਪਿਆ ਹੈ ਤੇਜ਼ ਪਰਚਾਰ ਮੀਆਂ।
ਮਮਤਾ ਬੀਬੀ ਵੀ ਸਾਹਮਣੇ ਘੱਟ ਨਾਹੀਂ,
ਕਿਤੇ ਵੀ ਰਹੀ ਨਾ ਘੱਟ ਗੁਜ਼ਾਰ ਮੀਆਂ।
ਗਲੀ-ਗਲੀ ਵਿੱਚ ਚੋਣ ਦੀ ਹੋਏ ਚਰਚਾ,
ਚੜ੍ਹਿਆ ਚੋਣਾਂ ਦਾ ਬਹੁਤ ਬੁਖਾਰ ਮੀਆਂ।
ਚਰਚਾ ਚੱਲੀ ਤੇ ਜਦੋਂ ਹੈ ਸੁਣੀ ਕਿਧਰੇ,
ਜਾਂਦੀ ਖਿਸਕ ਆ ਚੋਣ ਦੇ ਵੱਲ ਮੀਆਂ।
ਚਰਚਾ ਹੁੰਦੀ ਵਿਕਾਸ ਦੀ ਘੱਟ ਸੁਣਦੀ,
ਬਾਹਲਾ ਚੋਣ ਦਾ ਖੜਕਦਾ ਟੱਲ ਮੀਆਂ।
-ਤੀਸ ਮਾਰ ਖਾਂ

Click Here Latest Punjabi Poetry

ਅੱਜ-ਨਾਮਾ

ਅੱਜ-ਨਾਮਾ-ਨਵੰਬਰ 27 2020

Published

on

ajjnama

ਸਾਰੇ ਈ ਰਾਹ ਜਦ ਦਿੱਲੀ ਨੂੰ ਵਹਿਣ ਲੱਗੇ,
ਸਰਕਾਰ ਹੋਈ ਹਰਿਆਣੇ ਦੀ ਗਰਮ ਬੇਲੀ।
ਚਾੜ੍ਹ’ਤੇ ਲਸ਼ਕਰ ਕਿਸਾਨਾਂ ਨੂੰ ਘੇਰਨੇ ਲਈ,
ਖਿਝਿਆ ਪਿਆ ਕਿਸਾਨ ਨਹੀਂ ਨਰਮ ਬੇਲੀ।
ਚੱਲ ਰਹੀ ਡਾਂਗ ਪਈ ਅੱਥਰੂ ਗੈਸ ਵਰ੍ਹਦੀ,
ਕਰਦੀ ਨਹੀਂ ਸਰਕਾਰ ਕੋਈ ਸ਼ਰਮ ਬੇਲੀ।
ਲੋਕਤੰਤਰ ਵਿੱਚ ਲੋਕ ਕੁੱਟਵਾਏ ਮੁੜ-ਮੁੜ,
ਸਿਰ ਵਿੱਚ ਹਊਮੈ ਦਾ ਚੰਦਰਾ ਜਰਮ ਬੇਲੀ।
ਅੱਜ ਤੇ ਫਿਕਰ ਨਹੀਂ ਜਾਪਦਾ ਹਾਕਮਾਂ ਨੂੰ,
ਦਿੱਤੀਆਂ ਪਲਟਣਾਂ ਉਹਨੇ ਆ ਝੋਕ ਬੇਲੀ।
ਅਗਲੀ ਚੋਣ ਜਦ ਆਈ ਤਾਂ ਸਮਝ ਆਊ,
ਭਾਜੀਆਂ ਮੋੜਨਗੇ ਓਦੋਂ ਇਹ ਲੋਕ ਬੇਲੀ।
-ਤੀਸ ਮਾਰ ਖਾਂ

Read More Latest Punjab Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 26 2020

Published

on

ajjnama

ਚੱਲ ਪਏ ਹਨ ਕਿਸਾਨ ਕਰ ਕਮਰ-ਕੱਸੇ,
ਲਈ ਆ ਦਿੱਲੀ ਨੂੰ ਘੱਤ ਵਹੀਰ ਮੀਆਂ।
ਜਿਹੜਾ ਮੋਦੀ ਸਰਕਾਰ ਦਾ ਰੰਗ ਦੀਂਹਦਾ,
ਧੁੰਦਲੀ ਦਿੱਸਦੀ ਸਿਰਫ ਤਸਵੀਰ ਮੀਆਂ।
ਕਹਿੰਦੀ ਭਾਵੇਂ ਸਰਕਾਰ ਕੁਝ ਸਬਰ ਰੱਖੋ,
ਧਰਨੀ ਔਖੀ ਕਿਸਾਨ ਲਈ ਧੀਰ ਮੀਆਂ।
ਹਿੰਮਤ ਬਾਝ ਨਾ ਕੰਮ ਨੇ ਰਾਸ ਆਉਂਦੇ,
ਘੜਨੀ ਪੈਂਦੀ ਹੈ ਆਪ ਤਕਦੀਰ ਮੀਆਂ।
ਮੂਹਰੇ ਖੱਟਰ ਹਰਿਆਣੀਆ ਕਹੀ ਜਾਂਦਾ,
ਕਹਿੰਦਾ ਦਿੱਲੀ ਨੂੰ ਦੇਣੇ ਨਾ ਜਾਣ ਮੀਆਂ।
ਉਹੀਓ ਅੱਜ ਕਿਸਾਨਾਂ ਦੇ ਬਣੇ ਦੁਸ਼ਮਣ,
ਜਿਹੜੇ ਦਿੱਤਾ ਕਿਸਾਨਾਂ ਦਾ ਖਾਣ ਮੀਆਂ।
-ਤੀਸ ਮਾਰ ਖਾਂ

Click here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਨਵੰਬਰ 25, 2020

Published

on

ajjnama

ਚਿੱਠੀ ਆਈ ਹੈ ਕੇਂਦਰ ਤੋਂ ਫੇਰ ਕਹਿੰਦੇ,
ਲਏ ਹਨ ਕੇਂਦਰ ਨੇ ਸੱਦ ਕਿਸਾਨ ਮੀਆਂ।
ਪੰਜਾਬ ਵਿਚਲੀ ਤੇ ਕੇਂਦਰ ਸਰਕਾਰ ਜਾਣੇ,
ਹੋ ਗਿਆ ਕਿੰਨਾ ਹੈ ਵੱਡਾ ਨੁਕਸਾਨ ਮੀਆਂ।
ਇਹੀਓ ਗੱਲ ਜੇ ਪਹਿਲਾਂ ਦੀ ਸੁਰੂ ਹੁੰਦੀ,
ਛੱਡੇ ਜਾਂਦੇ ਨਹੀਂ ਗਰਮ ਬਿਆਨ ਮੀਆਂ।
ਮਸਲਾ ਓਦੋਂ ਹੀ ਜਾਵਣਾ ਨਿਪਟ ਇਹ ਸੀ,
ਕੀਤਾ ਜਿੱਧਰ ਗਿਆ ਅੱਜ ਧਿਆਨ ਮੀਆਂ।
ਹੋ ਗਈ ਦੇਰ ਤਾਂ ਇਹਨੂੰ ਵੀ ਭੁੱਲ ਜਾਈਏ,
ਭੁਲਾ ਦਿਓ ਸਮਾਂ ਜੋ ਗਿਆ ਹੈ ਬੀਤ ਮੀਆਂ।
ਰਸਤਾ ਬਿੱਲੀ ਨਹੀਂ ਅੱਗੋਂ ਕੋਈ ਕੱਟ ਜਾਵੇ,
ਛੇੜਿਆ ਜਾਵੇ ਸਮਝੌਤੇ ਲਈ ਗੀਤ ਮੀਆਂ।
-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ