Ajj Nama May -27- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-27 ਮਈ 2021

Published

on

ajjnama

ਪਾਕਿਸਤਾਨ ਦੀ ਬਣੀ ਨਹੀਂ ਗੱਲ ਮੁੜ ਕੇ,
ਤੋੜ`ਤੀ ਫਿਰ ਅਮਰੀਕੀਆਂ ਆਸ ਮੀਆਂ।
ਰੋਕ ਗਿਆ ਮਦਦ ਸੀ ਸਾਰੀ ਟਰੰਪਜਾਂਦਾ,
ਬਾਇਡੇਨ ਰਾਜ ਵੀ ਆਵੇ ਨਾ ਰਾਸ ਮੀਆਂ।
ਮਿਲਣੀ ਸ਼ੁਰੂ ਨਹੀਂ ਹੋਈ ਇਮਦਾਦ ਕੋਈ,
ਬੋਲਣੀ ਵਿੱਚ ਨਹੀਂ ਕੋਈ ਮਿਠਾਸ ਮੀਆਂ।
ਜੜ੍ਹੀਂ ਬੈਠ ਗਏ ਨਕਵੀ ਤੇ ਸਈਦ ਵਰਗੇ,
ਕੀਤਾ ਜਿਨ੍ਹਾਂ ਨੇ ਮੁਲਕ ਪਿਆ ਨਾਸ ਮੀਆਂ।
ਓਧਰ ਚੀਨ ਕੁਝ ਹੱਥ ਪਿਆ ਜਾਏ ਘੁੱਟੀ,
ਹੋਇਆ ਪਿਆ ਇਮਰਾਨ ਹੈ ਤੰਗ ਮੀਆਂ।
ਕੀਤਾ ਸੀਗਾ ਤਰੱਕੀ ਲਈ ਬੜਾ ਵਾਅਦਾ,
ਹਰ ਥਾਂ ਮੰਗਦਿਆਂ ਆਂਵਦੀ ਸੰਗ ਮੀਆਂ।

  • ਤੀਸ ਮਾਰ ਖਾਂ

ਅੱਜ-ਨਾਮਾ

ਅੱਜ-ਨਾਮਾ-14 ਜੂਨ 2021

Published

on

Ajjnama

ਜਾਂਚ ਟੀਮ ਨੇ ਸੱਦ ਲਿਆ ਬੜਾ ਬਾਦਲ,
ਕੋਟ ਕਪੂਰੇ ਦੀ ਪੁੱਛਣ ਲਈ ਗੱਲ ਬੇਲੀ।
ਕਰਿਆ ਪਾਪ ਕਿ ਉਨ੍ਹਾਂ ਕੋਈ ਨਹੀਂ ਕੀਤਾ,
ਗੁੱਝੀ ਉਲਝਣ ਇਹ ਕਰਨ ਨੂੰ ਹੱਲ ਬੇਲੀ।
ਸਾਲਾਂ ਚਹੁੰਆਂ ਦੀ ਚੱਲੀ ਹੈ ਜਾਂਚ ਆਈ,
ਲਹਿੰਦੀ ਬਹੁਤ ਹੈ ਵਾਲ ਦੀ ਖੱਲ ਬੇਲੀ।
ਬਣ ਗਿਆ ਮੁੱਦਾ ਵੱਕਾਰ ਦਾ ਬਹੁਤ ਵੱਡਾ,
ਜਿਸ ਦੀ ਮਾਰ ਹੋਣੀ ਮੁਸ਼ਕਲ ਝੱਲ ਬੇਲੀ।
ਓਧਰ ਆ ਗਈ ਅਸੈਂਬਲੀ ਚੋਣ ਸਿਰ`ਤੇ,
ਰਿੜਕਿਆ ਮੁੱਦਾ ਈ ਜਾਊਗਾ ਫੇਰ ਬੇਲੀ।
ਜੜ੍ਹੀਂ ਕਈਆਂ ਦੇ ਜਾਊ ਇਹ ਬੈਠ ਮੁੱਦਾ,
ਚੁਣ-ਚੁਣ ਤੋਪਾਂ ਇਹ ਕਰੂਗਾ ਢੇਰ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-13 ਜੂਨ 2021

Published

on

ajjnama

ਕਰ ਲਈ ਸਹਿਮਤੀ ਬਸਪਾ-ਅਕਾਲੀਆਂ ਨੇ,
ਮਿਲ ਕੇ ਚੋਣ ਉਹ ਲੱਗੇ ਹਨ ਲੜਨ ਮਿੱਤਰ।
ਮਾਇਆਵਤੀ ਨੇ ਕਰੀ ਨਹੀਂ ਪਹੁੰਚ ਕਹਿੰਦੇ,
ਅਕਾਲੀ ਹਾਥੀ ਦੀ ਪੂਛ ਗਏ ਫੜਨ ਮਿੱਤਰ।
ਪਾ ਲਿਆ ਭਾਜਪਾ ਨਾਲ ਜਿਉਂ ਬਹੁਤ ਰੱਫੜ,
ਉਹ ਵੀ ਲਾਗੇ ਨਹੀਂ ਲੱਗੀ ਹੈ ਖੜਨ ਮਿੱਤਰ।
ਦਿੱਤੀਆਂ ਬਸਪਾ ਨੂੰ ਸਿਰਫ ਹਨ ਵੀਹ ਸੀਟਾਂ,
ਸਿਕਸਰ ਜਿੱਤ ਦਾ ਚੱਲੇ ਇਹ ਜੜਨ ਮਿੱਤਰ।
ਲੜਦਿਆਂ ਚੋਣ ਤਾਂ ਕਦੇ ਕੋਈ ਜਾਣਦਾ ਨਹੀਂ,
ਕਿਸ ਦੀ ਜਿੱਤ ਹੋਊ, ਕਿਸ ਦੀ ਹਾਰ ਮਿੱਤਰ।
ਮੁਕਾਬਲਾ ਕਰਨਾ ਈ ਜਿਨ੍ਹਾਂ ਦੇ ਨਾਲ ਮਿੱਤਰ,
ਫਿਰਦੀਆਂ ਧਿਰਾਂ ਉਹ ਤਿੰਨ ਤਿਆਰ ਮਿੱਤਰ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-12 ਜੂਨ 2021

Published

on

ajjnama

ਮੁਕੁਲ ਮੁੜ ਆਇਆ ਮਮਤਾ ਕੈਂਪ ਵੰਨੀੰਂ,
ਮੋਦੀ ਟੀਮ ਲਈ ਮਾਰ ਗਿਆ ਚੋਟ ਬੇਲੀ।
ਆਖੇ, ਗਿਆ ਮਜਬੂਰੀ ਦਾ ਮਾਰਿਆ ਸਾਂ,
ਮਮਤਾ ਦੀਦੀ ਦੇ ਵਿੱਚ ਨਹੀਂ ਖੋਟ ਬੇਲੀ।
ਕਈਆਂ ਕੇਸਾਂ ਦੇ ਵਿੱਚ ਸੀ ਮੁਕੁਲ ਫਾਥਾ,
ਮਿਲਦੀ ਦਿੱਸੀ ਨਾ ਕਿਤੇ ਜਦ ਛੋਟ ਬੇਲੀ।
ਭਾਜਪਾ ਵਿੱਚ ਜਦ ਗਿਆ ਤਾਂ ਕੇਸ ਮੁੱਕੇ,
ਆ ਗਿਆ ਕੰਮ ਉਹਦਾ ਓਥੇ ਲੋਟ ਬੇਲੀ।
ਕੇਸਾਂ ਮਾਰਿਆ ਗਿਆ ਸੀ ਭਾਜਪਾ ਵਿੱਚ,
ਮੁੱਕੇ ਕੰਮ ਪਿੱਛੋਂ ਘਰ ਨੂੰ ਪਰ ਤਿਆਈ।
ਅਜੀਤ ਪਵਾਰ ਨੇ ਖੇਡਿਆ ਦਾਅ ਜਿੱਦਾਂ,
ਉਹੀ ਪੈਂਤੜਾ ਮੁਕੁਲ ਨੇ ਵਰਤਿਆ ਈ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca