Ajj Nama May -23- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-23 ਮਈ 2021

Published

on

ajjnama

ਇੱਕੋ ਈ ਗੱਲ ਕੋਰੋਨਾ ਦੀ ਸੁਣਦਿਆਂ ਤੋਂ,
ਖਿਝ ਲੋਕਾਂ ਨੂੰ ਦਿੱਸੇ ਜਿਉਂ ਚੜ੍ਹੀਮੀਆਂ।
ਹਰ ਕੋਈ ਆਪਣੀ ਰੌਂਅ ਦਾ ਮਸਤ-ਮੌਲਾ,
ਗਿਣਦੇ ਲੋਕ ਨਹੀਂ ਮੌਤਾਂ ਦੀ ਲੜੀ ਮੀਆਂ।
ਮਰਦਾ ਮਰੇ ਕੋਈ ਆਂਢ-ਗਵਾਂਢ ਦਾ ਵੀ,
ਜਾਂਦਾ ਬਹਿਣ ਨਾ ਕੋਈ ਦੋ ਘੜੀ ਮੀਆਂ।
ਮੋਢਾ ਦੇਣ ਲਈ ਲੱਭਣ ਨਹੀਂ ਚਾਰ ਸਾਥੀ,
ਔਕੜ ਇਹ ਵੀ ਬਣੀ ਪਈ ਬੜੀ ਮੀਆਂ।
ਮਰਦਾ ਬਾਪ ਤਾਂ ਮਗਰ ਨਹੀਂ ਪੁੱਤ ਜਾਂਦਾ,
ਕਰਦੀ ਰਹਿੰਦੀ ਆ ਲਾਸ਼ ਉਡੀਕ ਮੀਆਂ।
ਛਾਂਗਿਆ ਮਾਸ ਕੋਰੋਨਾ ਈ ਨਹੁੰਆਂ ਨਾਲੋਂ,
ਹੋ ਗਏ ਰਿਸ਼ਤੇ ਵੀ ਨਾਮ-ਧਰੀਕ ਮੀਆਂ।

  • ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-12 ਜੂਨ 2021

Published

on

ajjnama

ਮੁਕੁਲ ਮੁੜ ਆਇਆ ਮਮਤਾ ਕੈਂਪ ਵੰਨੀੰਂ,
ਮੋਦੀ ਟੀਮ ਲਈ ਮਾਰ ਗਿਆ ਚੋਟ ਬੇਲੀ।
ਆਖੇ, ਗਿਆ ਮਜਬੂਰੀ ਦਾ ਮਾਰਿਆ ਸਾਂ,
ਮਮਤਾ ਦੀਦੀ ਦੇ ਵਿੱਚ ਨਹੀਂ ਖੋਟ ਬੇਲੀ।
ਕਈਆਂ ਕੇਸਾਂ ਦੇ ਵਿੱਚ ਸੀ ਮੁਕੁਲ ਫਾਥਾ,
ਮਿਲਦੀ ਦਿੱਸੀ ਨਾ ਕਿਤੇ ਜਦ ਛੋਟ ਬੇਲੀ।
ਭਾਜਪਾ ਵਿੱਚ ਜਦ ਗਿਆ ਤਾਂ ਕੇਸ ਮੁੱਕੇ,
ਆ ਗਿਆ ਕੰਮ ਉਹਦਾ ਓਥੇ ਲੋਟ ਬੇਲੀ।
ਕੇਸਾਂ ਮਾਰਿਆ ਗਿਆ ਸੀ ਭਾਜਪਾ ਵਿੱਚ,
ਮੁੱਕੇ ਕੰਮ ਪਿੱਛੋਂ ਘਰ ਨੂੰ ਪਰ ਤਿਆਈ।
ਅਜੀਤ ਪਵਾਰ ਨੇ ਖੇਡਿਆ ਦਾਅ ਜਿੱਦਾਂ,
ਉਹੀ ਪੈਂਤੜਾ ਮੁਕੁਲ ਨੇ ਵਰਤਿਆ ਈ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-11 ਜੂਨ 2021

Published

on

ajjnama

ਰਾਮ ਰਹੀਮ ਲਈ ਮਿਲੀ ਪੈਰੋਲ ਜਿਹੜੀ,
ਕਈਆਂ ਧਿਰਾਂ ਦੀ ਓਧਰ ਆ ਅੱਖ ਬੇਲੀ।
ਉਸ ਦੇ ਕੋਲ ਆ ਵੋਟਾਂ ਦੀ ਲਾਈਨ ਵੱਡੀ,
ਜਿਸ ਦੇ ਮਗਰ ਚਾਹੇ, ਸਕਦਾ ਰੱਖ ਬੇਲੀ।
ਚੋਣ ਜਿੱਤਣ ਲਈ ਚਾਹੁੰਦੇ ਆ ਸਭ ਵੋਟਾਂ,
ਰੱਖਦਾ ਓਦੋਂ ਨਹੀਂ ਸੋਚ ਕੋਈ ਵੱਖ ਬੇਲੀ।
ਜਾ-ਜਾ ਡੇਰੇ ਵਿੱਚ ਚਰਨ-ਸਪਰਸ਼ ਕਰਦੇ,
ਪੈ ਜਾਏ ਸਭ ਨੂੰ ਇਹ ਮਾਰਨੀ ਝੱਖ ਬੇਲੀ।
ਜਿਹੜੇ ਲੋਕਾਂ ਵਿੱਚ ਮਾਰਦੇ ਬੜ੍ਹਕ ਲੀਡਰ,
ਉਹ ਵੀ ਮੱਥਾ ਕਈ ਲੈਂਦੇ ਹਨ ਟੇਕ ਬੇਲੀ।
ਥੱਈਆ-ਥੱਈਆ ਨਚਾਂਵਦਾ ਇਸ਼ਕ ਏਥੇ,
ਬਾਹਰੋਂ ਕਰਨਾ ਡਰਾਮਾ ਜਿਹਾ ਫੇਕ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-10 ਜੂਨ 2021

Published

on

ajjnama

ਮੁੱਕ ਗਿਆ ਜਦੋਂ ਬੰਗਾਲ ਦਾ ਚੋਣ-ਚੱਕਰ,
ਦੂਸਰੇ ਥਾਂਈਂ ਪਿਆ ਚੱਲ ਘਮਸਾਣ ਬੇਲੀ।
ਭਿੜਦੇ ਫਿਰਦੇਪੰਜਾਬ ਵਿੱਚ ਕਾਂਗਰਸੀਏ,
ਡਟ ਗਏ ਤੀਰ-ਬੰਦੂਕਾਂ ਉਹ ਤਾਣ ਬੇਲੀ।
ਕਾਂਗਰਸ ਬਾਰੇ ਕਈ ਤਿੱਖੀਆਂ ਹੋਰ ਖਬਰਾਂ,
ਜਿਹੜੀਆਂ ਯੋਗੀ ਦੇ ਰਾਜ ਤੋਂ ਆਣ ਬੇਲੀ।
ਰਿਸ਼ਤੇ ਪੀੜ੍ਹੀਆਂ ਦੇ ਭੁੱਲ ਕੇ ਕਾਂਗਰਸੀਏ,
ਲੱਗ ਪਏ ਭਾਜਪਾ ਵੱਲ ਕਈ ਜਾਣ ਬੇਲੀ।
ਕਿਹਾ ਸੀ ਮੋਦੀ ਨੇ ਕਦੀ ਇਹ ਵੇਖਦੇ ਰਹੋ,
ਭਾਰਤ ਕਰੂੰਗਾ ਮੈਂ ਕਾਂਗਰਸ-ਮੁਕਤ ਬੇਲੀ।
ਕਾਂਗਰਸ ਮੁਕਤ ਇਹ ਦੇਸ਼ ਨਾ ਅਜੇ ਹੋਸੀ,
ਭਾਜਪਾ ਹੋਣ ਲੱਗੀ ਕਾਗਰਸ-ਯੁਕਤ ਬੇਲੀ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca