Ajj Nama May -04- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-04 ਮਈ 2021

Published

on

ajjnama

ਪੰਜਾਂ ਰਾਜਾਂ ਦਾ ਮੁੱਕ ਗਿਆ ਚੋਣ ਚੱਕਰ,
ਬਾਕੀ ਸਾਲ ਕੋਈ ਚੱਕਰ ਨਾ ਰਹੂ ਬੇਲੀ।
ਹਰ ਕੋਈ ਆਪਣੀ ਜਿੱਤ ਦੀ ਗੱਲ ਆਖੂ,
ਪੈ ਗਈ ਮਾਰ ਦੀ ਗੱਲ ਨਹੀ ਕਹੂ ਬੇਲੀ।
ਚਰਚਾ ਬਹੁਤੀ ਨਾ ਕਿਤੇ ਵੀ ਹੋਣ ਲੱਗੀ,
ਜਿਹੜਾ ਚੋਣ ਮੌਕੇ ਵਗਿਆ ਲਹੂ ਬੇਲੀ।
ਝੋਲੀ ਜਿਨ੍ਹਾਂ ਦੇ ਚੋਣਾਂਨੇ ਰੋਣ ਪਾਇਆ,
ਪੀੜਤ ਕੋੜਮਾ ਪੀੜ ਪਿਆ ਸਹੂ ਬੇਲੀ।
ਉੱਚਾ ਰਾਜ ਦਾ ਸੁਣੀਂਦਾ ਤਖਤ ਬਾਹਲਾ,
ਪੈਂਦੀ ਚੜ੍ਹਨ ਲਈ ਪੌੜੀ ਦੀ ਲੋੜ ਬੇਲੀ।
ਹੋ ਜਾਏ ਆਗੂ ਜੇ ਭਾਈ ਬੇਸ਼ਰਮ ਪੱਕਾ,
ਪੌੜੀ ਲਾਸ਼ਾਂ ਦੀ ਲੈਂਦਾ ਫਿਰ ਜੋੜ ਬੇਲੀ।

  • ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-10 ਮਈ 2021

Published

on

ajjnama

ਗਲੀਓ-ਗਲੀ ਦੇ ਵਿੱਚ ਆ ਹੋਈ ਚਰਚਾ,
ਆ ਕੇ ਕਿਤੋਂ ਕੋਰੋਨਾ ਗਿਆ ਛੁਪ ਮਿੱਤਰ।
ਲਾਉਂਦਾ ਘਾਤ ਤੇ ਮਾਰਦਾ ਡੰਗ ਲੁਕ ਕੇ,
ਓਦਾਂ ਕੀਤਾ ਈ ਰਹਿੰਦੜਾ ਚੁੱਪ ਮਿੱਤਰ।
ਨਾ ਉਹ ਭੀੜ, ਨਾ ਕੱਲ-ਮੁਕੱਲ ਵਿੰਹਦਾ,
ਨਾ ਉਹ ਵਿੰਹਦਾ ਹੈ ਛਾਂ ਜਾ ਧੁੱਪ ਮਿੱਤਰ।
ਜਿਹੜੇ ਟੱਬਰ `ਤੇ ਮਾਰਦਾ ਝਪਟ ਭੈੜਾ,
ਓਥੇ ਪਾਉਂਦਾ ਹਨੇਰ ਉਹ ਘੁੱਪ ਮਿੱਤਰ।
ਪੁੱਛੋ ਉਨ੍ਹਾਂ ਨੂੰ, ਜਿਨ੍ਹਾਂ ਦੇ ਘਰਾਂ ਅੰਦਰ,
ਜਾ-ਜਾ ਲਾਈ ਕੋਰੋਨਾ ਨੇ ਸੰਨ੍ਹ ਮਿੱਤਰ।
ਨਾਂ ਵੀ ਲੈਣ ਤੋਂ ਉਹਦਾ ਤ੍ਰਹਿਕਦੇ ਈ,
ਲਵੇ ਫੇਰ ਤੋਂ ਚੁੱਕ ਨਹੀਂ ਫੰਨ੍ਹ ਮਿੱਤਰ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-09 ਮਈ 2021

Published

on

ajjnama

ਸੁਣਦੇ ਹੁੰਦੇ ਸਾਂ ਬਾਤ ਇਹ ਬਾਬਿਆਂ ਤੋਂ,
ਜਿਊਣਾ ਝੂਠ ਤਾਂ ਸੱਚ ਹੈ ਮਰਨ ਮਿੱਤਰ।
ਆ ਗਿਆ ਜਦੋਂ ਕੋਰੋਨਾ ਹੈ ਅਸਾਂ ਮੂਹਰੇ,
ਔਖਾ ਬੜਾ ਇਹ ਸੱਚ ਹੈ ਜਰਨ ਮਿੱਤਰ।
ਕਿਧਰੇ ਪੈਰ ਨੂੰ ਜ਼ਰਾ ਵੀ ਮੋਚ ਆ ਜਾਏ,
ਲੱਗਦਾ ਬੰਦਾ ਕੋਰੋਨਾ ਤੋਂ ਡਰਨ ਮਿੱਤਰ।
ਮਿਲਦੀ ਜਿੱਥੋਂ ਦਵਾਈ ਉਹ ਜਾਏ ਚੱਬੀ,
ਨੁਸਖਾ-ਪੁੜੀ ਵੀ ਲੱਗਦਾ ਚਰਨ ਮਿੱਤਰ।
ਅਰਥੀ ਮਗਰ ਨਾ ਸਿਵੇ ਤੱਕ ਨਾਲ ਜਾਂਦਾ,
ਬੰਦਾ ਗੁੱਗੇ ਨੂੰ ਪੂਜਣ ਲਈ ਜਾਏ ਮਿੱਤਰ।
ਆਇਆ ਕੋਲ ਕੋਰੋਨਾ ਨਹੀਂ ਅਜੇ ਬੇਸ਼ੱਕ,
ਪਏ ਆ ਵਹਿਮ ਨੇ ਸਾਹ ਸੁਕਾਏ ਮਿੱਤਰ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-08 ਮਈ 2021

Published

on

ajjnama

ਬਣ ਗਿਆ ਕਾਰਨ ਕੋਰੋਨਾ ਹੈ ਸਾਫ ਭਾਵੇਂ,
ਹੋਈ ਮੰਨਣ ਨਹੀਂ ਮੌਤ ਇਹਲੋਕ ਬੇਲੀ।
ਕਹਿਣ ਲੱਗੂ ਜੇ ਮਾੜੀ ਜਿਹੀ ਬਾਤ ਕੋਈ,
ਦੁਖੀਆ ਟੱਬਰ ਵੀ ਦੇਂਦਾ ਈਟੋਕ ਬੇਲੀ।
ਗੱਲ ਨਗਰ ਦੀ ਬਾਹਰ ਨਾ ਨਿਕਲ ਜਾਵੇ,
ਦਿੱਤਾ ਸਾਰਿਆਂ ਨੂੰ ਜਾਂਦਾ ਈ ਰੋਕ ਬੇਲੀ।
ਟਾਈਫਾਈਡ ਦਾ ਬੱਸ ਜੀ ਜਿ਼ਕਰ ਹੁੰਦਾ,
ਰੱਖਿਆ ਸੀਮਤ ਹੀ ਜਾਂਵਦਾ ਸ਼ੋਕ ਬੇਲੀ।
ਡਰਦੇ ਈ ਲੋਕ ਕੋਰੋਨਾ ਦੀ ਬਾਤ ਕਰਦੇ,
ਪੁੱਜਦਾ ਨਹੀਂ ਸਰਕਾਰ ਤੱਕ ਸੱਚ ਬੇਲੀ।
ਸੌਖ ਸਰਕਾਰ ਦੀ, ਅੰਕੜੇ ਨਹੀਂ ਵਧਦੇ,
ਮਿਲਦਾ ਖਬਰ ਦੇ ਵਿੱਚ ਆ ਕੱਚ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca