Ajj Nama March -31- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ- 31 ਮਾਰਚ 2021

Published

on

Ajj Nama

ਮਾੜੀ ਹੋ ਗਈ ਆ ਭਾਰਤ ਦੀ ਰਾਜਨੀਤੀ,
ਬੋਲਦੇ ਆਗੂ ਨੇ ਭਾਸ਼ਣ ਵਿੱਚ ਗੰਦ ਬੇਲੀ।
ਪੁੱਜਦੀ ਬਾਤ ਜਦ ਚੋਣ ਕਮਿਸ਼ਨ ਤੀਕਰ,
ਤਦ ਵੀ ਹੋਵੇ ਬਕਵਾਸ ਨਹੀਂ ਬੰਦ ਬੇਲੀ।
ਛੱਡਗਈ ਮਿੱਠਤ ਜ਼ਬਾਨ ਹੈ ਲੀਡਰਾਂ ਦੀ,
ਦੰਦੀਆਂ ਵੱਢਣ ਦੇ ਕੰਮ ਲਈ ਦੰਦ ਬੇਲੀ।
ਬਲਦੀ ਅੱਗ ਬੁਝਾਉਣੀ ਗਈ ਭੁੱਲ ਸਾਰੀ,
ਚਿੰਗਾੜੇ ਛੱਡਣ ਦਾ ਬਣੇ ਪਏ ਸੰਦ ਬੇਲੀ।
ਰਾਹ ਸ਼ਮਸਾਨਾਂ ਦੇ ਪਿਆ ਈ ਲੋਕਤੰਤਰ,
ਪਿੱਛੇ ਮੁੜਨ ਦੀ ਰਹੀ ਨਹੀਂ ਆਸ ਬੇਲੀ।
ਛੱਡੀਜਾਣਸਭਲੋਕ ਵੀ ਫਿਕਰਕਰਨਾ,
ਹੋ ਜਾਏ ਨਾਸ ਭਾਵੇਂ ਸੱਤਿਆਨਾਸ ਬੇਲੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-21 ਅਪ੍ਰੈਲ 2021

Published

on

ajjnama

ਫਿਰ ਤੋਂ ਚਰਚਾ ਬਰਗਾੜੀ ਦੀ ਤੇਜ਼ ਹੋਈ,
ਚਰਚਾ ਸਿਰਸੇ ਦੀ ਫੇਰ ਪਈ ਚੱਲ ਮੀਆਂ।
ਡੇਰੇ ਸਿਰਸੇ ਦੇ ਤੀਕਰ ਵੀ ਫੁੱਟ ਪੈ ਗਈ,
ਨਵੀਂਓਂ ਨਵੀਂ ਆ ਨਿਕਲਦੀ ਗੱਲ ਮੀਆਂ।
ਲੱਗਿਆ ਮਦਦ ਦਾ ਦੋਸ਼ ਫਿਰ ਭਾਜਪਾ`ਤੇ,
ਲਹਿੰਦੀ ਜਾਪ ਰਹੀ ਵਾਲ਼ ਦੀ ਖੱਲ ਮੀਆਂ।
ਚਰਚਾ ਚੱਲ ਪਈ ਪੁਲਸ ਦੇ ਰੋਲ ਦੀ ਵੀ,
ਕਰਦੀ ਕੇਸ ਨਾ ਜਿਹੜੀ ਹੈ ਹੱਲ ਮੀਆਂ।
ਬਾਬਾ ਬੈਠਾ ਹੈ ਰੋਹਤਕ ਦੀ ਜੇਲ੍ਹ ਅੰਦਰ,
ਡੇਰਾ ਮਾਲਕੀ ਤੋਂ ਖਹਿਬੜ ਛਿੜੀ ਮੀਆਂ।
ਚੌਦਾਂ ਸਾਲਾਂ ਤੋਂ ਸੁਣੀਦੀਆਂ ਇਹੀ ਬਾਤਾਂ,
ਚੱਕਰ ਇੱਕੋ ਥਾਂ ਜਾਂਦਾ ਹੈ ਗਿੜੀ ਮੀਆਂ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-20 ਅਪ੍ਰੈਲ 2021

Published

on

Punjabi poetry

ਮਮਤਾ ਬੈਨਰਜੀ ਮਾਰਦੀ ਬੜ੍ਹਕ ਬੇਸ਼ੱਕ,
ਪਹਿਲਾਂ ਜਿਹੀ ਨਾ ਰਹੀ ਮਜ਼ਬੂਤ ਭਾਈ।
ਸਾਰੀ ਤਾਕਤ ਹੈ ਝੋਕਤੀ ਭਾਜਪਾਈਆਂ,

ਆਗੂ, ਵਰਕਰ ਤੇ ਸਾਧ ਅਵਧੂਤ ਭਾਈ।

ਦੂਸ਼ਣਬਾਜ਼ੀ ਪਈ ਚੱਲਦੀ ਖੂਬ ਸੁਣਦੀ,

ਬਾਹਲੀ ਹੁੰਦੀ ਆ ਬਿਨਾਂ ਸਬੂਤ ਭਾਈ।

ਰੌਲੇ-ਗੌਲੇ ਦੇ ਵਿੱਚ ਨਹੀਂ ਪਤਾ ਕੀਹਦਾ,

ਆਉਣਾ ਆਖਰ ਨੂੰ ਕੰਮ ਹੈ ਸੂਤ ਭਾਈ।

ਸਾਰੇ ਪੱਛਮ ਬੰਗਾਲਤੇ ਝਾਤ ਪਾਈਏ,
ਧਿਰ ਤੀਜੀ ਵੀ ਕਈ ਥਾਂ ਰੜਕਦੀ ਆ।
ਮੱਠੀ ਚਾਲ ਆ, ਨਾਲੇ ਰਫਤਾਰ ਧੀਮੀ,
ਅੱਗੇ ਜਿਹੀ ਨਾ ਐਤਕੀਂ ਖੜਕਦੀ ਆ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-19 ਅਪ੍ਰੈਲ 2021

Published

on

ajjnama

ਗੰਗਾ ਮਈਆ ਦੀ ਗੋਦ ਸੀ ਗਏ ਜਿਹੜੇ,
ਮੁੜ ਪਏ ਸੰਤ ਉਹ ਕੁੰਭ ਨੂੰ ਛੋੜ ਭਾਈ।
ਹੋਣਾ ਰਹਿੰਦਾ ਸੀ ਇੱਕ ਇਸ਼ਨਾਨ ਬਾਕੀ,
ਪੁਰਾਣੀ ਪ੍ਰੰਪਰਾ ਦਿੱਤੀ ਗਈ ਤੋੜ ਭਾਈ।
ਪਾਉਣਾ ਕੀਤਾ ਕੋਰੋਨਾ ਜਿਉਂ ਸ਼ੁਰੂ ਘੇਰਾ,
ਲਿਆ ਸੀ ਕਾਫਲਾ ਪਿੱਛੇ ਨੂੰ ਮੋੜ ਭਾਈ।
ਆ ਜਾਊ ਕੁੰਭ ਫਿਰ ਛੇ ਕੁ ਸਾਲ ਪਿੱਛੋਂ,
ਜਿੰਦਾ ਬਚਣ ਦੀ ਪਹਿਲੜੀ ਲੋੜ ਭਾਈ।
ਹੋਏ ਬਿਮਾਰ ਸ਼ਰਧਾਲੂ ਸੀ ਕਈ ਕਹਿੰਦੇ,
ਛੱਡ ਗਏ ਚੋਲਾ ਹਨ ਚਾਰ ਮਹੰਤ ਭਾਈ।
ਜੰਗਾਂ-ਯੁੱਧਾਂ ਤੋਂ ਮਾੜੀ ਆ ਮਰਜ਼ ਉੱਠੀ,
ਲੱਗਦੀ ਇਹਦੀ ਆ ਮਾਰ ਅਨੰਤ ਭਾਈ।

  • ਤੀਸ ਮਾਰ ਖਾਂ

Click Here Read More latest punjabi news paper

Continue Reading

ਰੁਝਾਨ


Copyright by IK Soch News powered by InstantWebsites.ca