Ajj Nama March-30-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ- 30 ਮਾਰਚ 2021

Published

on

ajjnama

ਹੋਲੀ ਐਤਕੀਂ ਪਹਿਲਾਂ ਤੋਂ ਰਹੀ ਹੌਲੀ,
ਬਾਹਲੇ ਪਾਏ ਨਾ ਗਏ ਸੀ ਰੰਗ ਬੇਲੀ।
ਹੱਟੀਆਂ ਉੱਤੇ ਵੀ ਰੰਗ ਨਾ ਖਾਸ ਲੱਭੇ,
ਕੀਤੀ ਬਹੁਤ ਨਾ ਕਿਸੇ ਨੇ ਮੰਗ ਬੇਲੀ।
ਘਰਾਂ ਵਿੱਚ ਸੀ ਕੀਤੜੀ ਰਸਮ ਪੂਰੀ,
ਢੋਲ ਵੱਜਾ ਨਾ ਪਿਆ ਹੁੜਦੰਗ ਬੇਲੀ।
ਵੱਡੇ ਘਰਾਂ ਦੇ ਕਾਕੇ ਜਾਂ ਕਾਕੀਆਂ ਹੀ,
ਛੱਡੀ ਲਾਹ ਸੀ ਸ਼ਰਮ ਤੇ ਸੰਗ ਬੇਲੀ।
ਨਹੀਂ ਰੋਕਿਆ ਉਨ੍ਹਾਂ ਨੂੰ ਪੁਲਸੀਆਂ ਨੇ,
ਜਿੱਥੇ ਰੋਕਿਆ, ਖਾਧੀ ਸੀ ਝਾੜ ਬੇਲੀ।
ਕਾਕੇ-ਕਾਕੀਆਂ ਚਾਹੇ ਜੋ ਕਰਨ ਬੇਲੀ,
ਸਕਦਾ ਕੋਈ ਨਾ ਕੱਖ ਵਿਗਾੜ ਬੇਲੀ।

  • ਤੀਸ ਮਾਰ ਖਾਂ

Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-14 ਅਪ੍ਰੈਲ 2021

Published

on

Ajj Nama

ਵਿਜੇ ਪ੍ਰਤਾਪ ਨੇ ਦਿੱਤਾ ਤਿਆਗ ਪੱਤਰ,
ਫਸੇ ਅਕਾਲੀ ਤਾਂ ਫਸੀ ਸਰਕਾਰ ਬੇਲੀ।
ਦੋਵਾਂ ਧਿਰਾਂ ਨਹੀਂ ਲੋਕਾਂ ਦੀ ਲਾਜ ਰੱਖੀ,
ਛੱਡਿਆ ਫਰਜ਼ ਸੀ ਸਭ ਵਿਸਾਰ ਬੇਲੀ।
ਜਿਸ ਅਫਸਰ ਨੇ ਜਾਂਚ ਹੈ ਕਰੀ ਪੂਰੀ,
ਉਹਨੂੰ ਕੀਤਾ ਜੇ ਗਿਆ ਖੁਆਰ ਬੇਲੀ।
ਅੜੇ-ਅਹੁਦੇ ਨੂੰ ਉਹਨੇ ਹੈ ਲੱਤ ਮਾਰੀ,
ਖੜੋਤੀ ਆਗੂਆਂ ਦੀ ਵੇਖੇ ਡਾਰ ਬੇਲੀ।
ਅੱਗੋਂ ਪਤਾ ਨਹੀਂ ਓਸ ਦਾ ਕਰੇਗਾ ਕੀ,
ਕੀ ਹੈ ਕਰਨ ਦਾ ਓਸ ਦਾ ਰੌਂਅ ਬੇਲੀ।
ਕਿਤੇ ਕੇਸ ਦੀ ਪਾਰਟੀ ਬਣ ਗਿਆ ਤਾਂ,
ਚਾੜ੍ਹ ਦੇਊਗਾ ਕਈਆਂ ਨੂੰ ਭੌਂਅ ਬੇਲੀ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-13 ਅਪ੍ਰੈਲ 2021

Published

on

Ajj Nama

ਅੱਜ ਕੱਲ੍ਹ ਨਗਰ ਪ੍ਰਧਾਨਾਂ ਲਈ ਚੋਣ ਹੁੰਦੀ,
ਬਣ ਰਹੇ ਬਣਿਆਂ ਦੇ ਜੀਅ ਪ੍ਰਧਾਨ ਬੇਲੀ।
ਬਣਿਆ ਮੁੰਡਾ ਵਜ਼ੀਰ ਦਾ ਕਿਤੇ ਸੁਣਿਆ,
ਵਧੀ ਪਹਿਲਾਂ ਦੀ ਬਣੀ ਪਈ ਸ਼ਾਨ ਬੇਲੀ।
ਬਣਿਆ ਭਾਈ ਪ੍ਰਧਾਨ ਜਿਉਂ ਮੰਤਰੀ ਦਾ,
ਕਰ ਰਹੀ ਚਰਚਾ ਤਾਂ ਹਰ ਜ਼ਬਾਨ ਬੇਲੀ।
ਲੋਕਤੰਤਰ ਵਿੱਚ ਚੱਲੀ ਪਈ ਰਾਜਸ਼ਾਹੀ,
ਹੋਵੇ ਟੌਹਰ ਲਈ ਸਾਫ ਘਮਸਾਨ ਬੇਲੀ।
ਉੱਡਦੀ ਗੁੱਡੀ ਕੁਝ ਹੋਰ ਚੜ੍ਹਾਉਣ ਵਾਲਾ,
ਸਿਸਟਮ ਚੰਗਾ ਤਾਂ ਰਿਹਾ ਈ ਲੱਗ ਬੇਲੀ।
ਅਗਲੇ ਸਾਲ ਜੇ ਵੱਜ ਗਈ ਚੋਣ-ਪਲਟੀ,
ਗਾਹੁੰਦਾ ਸੜਕਾਂ ਵੀ ਫਿਰੂਗਾ ਵੱਗ ਬੇਲੀ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-12 ਅਪ੍ਰੈਲ 2021

Published

on

Ajj Nama

ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ,
ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ।
ਕਾਟਾ ਵੱਜ ਗਿਆ ਜਾਪਦਾ ਫਾਈਲ ਉੱਤੇ,
ਬਚੀ ਦਿੱਸੇ ਕੁਝ ਰਹੀ ਨਹੀਂ ਮੱਦ ਮੀਆਂ।
ਕਿਹਾ ਜਾਂਦਾ ਸੀ ਜਿਨ੍ਹਾਂ ਦਾ ਅਕਸ ਉੱਚਾ,
ਨੁਕਸ ਬਿਨਾਂ ਬਸ ਛਾਂਗਤਾ ਕੱਦ ਮੀਆਂ। ਰਾਜਨੀਤੀ ਫਿਰ ਖੇਡ ਗਈ ਚੁਸਤ ਖੇਡਾਂ, ਦਿੱਤਾ ਈ ਰੇਤਤੇ ਘਿਉ ਉਲੱਦ ਮੀਆਂ।
ਹੁੰਦੀ ਚਰਚਾ ਇਹ ਸਿਰਫ ਹੈ ਫੈਸਲੇ ਦੀ,
ਚਿਹਰੇ ਖੇਡਾਂ ਦੇ ਮਗਰ ਕਈ ਹੋਰ ਮੀਆਂ।
ਜਿਹੜੇਜੰਤਾ ਦੀ ਨਜ਼ਰ ਵਿੱਚ ਚੋਰ ਪੱਕੇ,
‘ਚੋਰ-ਚੋਰ’ ਦਾ ਪਾਉਂਦੇ ਨੇ ਸ਼ੋਰ ਮੀਆਂ।
-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca