Ajj Nama June -27- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-27 ਜੂਨ 2021

Published

on

Ajjnama

ਮਾੜੀ ਪਾਕਿ ਦੇ ਨਾਲ ਫਿਰ ਬਹੁਤ ਹੋਈ,
ਲੱਥਦਾ ਗਲ਼ੋਂ ਨਹੀਂ ਓਸ ਦੇ ਦਾਗ ਭਾਈ।
ਸਾਰੇ ਈ ਮਾਹਰ ਸੰਸਾਰ ਦੇ ਕਹੀ ਜਾਂਦੇ,
ਆਉਂਦੀ ਦੇਸ਼ ਨਾ ਏਸ ਨੂੰ ਜਾਗ ਭਾਈ।
ਹਰ ਥਾਂ ਹਨ ਉਗਲੱਛਦੇ ਜ਼ਹਿਰ ਜਿਹੜੇ,
ਏਹੀ ਰਹਿੰਦਾ ਉਹ ਪਾਲਦਾ ਨਾਗ ਭਾਈ।
ਆਪਣੇ ਘਰ ਨਾ ਖੇਤ ਦੇ ਵੱਲ ਵਿੰਹਦਾ,
ਦੇਵੇ ਖਿੜਨ ਨਾ ਹੋਰਾਂ ਦਾ ਬਾਗ ਭਾਈ।
ਸੂਚੀ ਗਰੇਅ ਦੇ ਵਿੱਚ ਸੀ ਪਿਆ ਜਿੱਦਾਂ,
ਨਿਕਲਣ ਵਾਸਤੇ ਮਿਲੇ ਨਾ ਅੰਕ ਭਾਈ।
ਦਾਗੀ ਕੱਲ੍ਹ ਸੀ, ਅੱਜ ਵੀ ਪਾਕਿ ਦਾਗੀ,
ਉਹਦਾ ਲਹਿੰਦਾ ਨਾ ਅਜੇ ਕਲੰਕ ਭਾਈ।

  • ਤੀਸ ਮਾਰ ਖਾਂ

ਅੱਜ-ਨਾਮਾ

ਅੱਜ-ਨਾਮਾ-31 ਜੁਲਾਈ 2021

Published

on

ajjnama

ਹੁੰਦੀ ਚੜ੍ਹਤ ਜਾਂਦੀ ਹਰ ਥਾਂ ਗੁੰਡਿਆਂ ਦੀ,
ਪੈਂਦੀ ਜਾ ਰਹੀ ਸਰਕਾਰ ਕਮਜ਼ੋਰ ਮੀਆਂ।
ਮਾਰਿਆ ਇੱਕ ਨੂੰ ਕੱਲ੍ਹ, ਫਿਰ ਅੱਜ ਦੂਜਾ,
ਭਲਕ ਨੂੰ ਮਾਰ ਸੁੱਟਣਾ ਕੋਈ ਹੋਰ ਮੀਆਂ।
ਫੜੂਗਾ ਕਾਤਲ ਜਾਂ ਡਾਕੂ ਵੀ ਕੌਣ ਆ ਕੇ,
ਫੜੇ ਜਦ ਜਾਣ ਲੁਟੇਰੇ ਨਹੀਂ ਚੋਰ ਮੀਆਂ।
ਫੜਿਆ ਚੋਰ ਵੀ ਛੁੱਟ ਜਾਏ ਖਰਚ ਦੇ ਕੇ,
ਅਮਲਾ ਬਹੁਤ ਜਿੱਥੇ ਰਿਸ਼ਵਤਖੋਰ ਮੀਆਂ।
ਜਿਊਣਾ ਝੂਠ ਹੋਇਆ, ਮੌਤ ਸੱਚ ਹੋ ਗਈ,
ਤ੍ਰਹਿਕਿਆ ਫਿਰਦਾ ਹੈ ਕੁੱਲ ਸਮਾਜ ਮੀਆਂ।
ਬਹਿ ਕੇ ਮਹਿਫਲਾਂ ਵਿੱਚ ਉਹ ਮੌਜ ਕਰਦੇ,
ਸੌਂਪਿਆ ਜਿਨ੍ਹਾਂ ਨੂੰ ਗਿਆ ਸੀ ਰਾਜ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-30 ਜੁਲਾਈ 2021

Published

on

ajjnama

ਠੇਡੇ ਖਾਂਦਿਆਂ ਤੋਂ, ਮਿਹਣੇ ਵੱਜਦਿਆਂ ਤੋਂ,
ਵਧਦੀ ਹਾਕੀ ਦੀ ਗਈ ਆ ਟੀਮ ਮਿੱਤਰ।
ਆਖਰੀ ਅੱਠਾਂ ਦੇ ਅੰਦਰ ਇਹ ਜਾ ਪਹੁੰਚੀ,
ਅਗਲੀ ਲਾਉਣੀ ਵੀ ਪਊ ਸਕੀਮ ਮਿੱਤਰ।
ਚੰਗਾ ਖੇਡ ਗਈ ਸਿੰਧੂ ਵੀ ਚਿੜੀ-ਛਿੱਕਾ,
ਖੇਡ ਰਹੀ ਕੁੜੀ ਹੈ ਖੇਡ ਅਜ਼ੀਮ ਮਿੱਤਰ।
ਬਾਕਸਿੰਗ ਵਿੱਚ ਨੇ ਮੁੰਡਾ ਤੇ ਕੁੜੀ ਚਮਕੇ,
ਵਧ ਰਹੀ ਟੀਮ ਦੀ ਦਿੱਸੇ ਕਰੀਮ ਮਿੱਤਰ।
ਲਾਇਆ ਜ਼ੋਰ ਪਿਆ ਸਾਰਾ ਖਿਡਾਰੀਆਂ ਨੇ,
ਮਿਹਨਤ ਕਰੀ ਦਾ ਦਿੱਸਦਾ ਅਸਰ ਮਿੱਤਰ।
ਬਹਿ ਕੇ ਬੰਨੇ `ਤੇ ਅਸਾਂ ਵੀ ਜ਼ੋਰ ਲਾਇਆ,
ਨੁਕਸ ਕੱਢਣ ਦੀ ਛੱਡੀ ਨਾ ਕਸਰ ਮਿੱਤਰ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-29 ਜੁਲਾਈ 2021

Published

on

Ajjnama

ਓਥੇ ਫਾਇਦਾ ਨਾ ਪੁੱਛਣ ਦਾ ਕੋਈ ਹੁੰਦਾ,
ਸੁਣਦਾ ਜਿੱਥੇ ਨਹੀਂ ਕੋਈ ਸਵਾਲ ਮੀਆਂ।
ਪੁੱਛਣ ਵਾਲਿਆਂ ਦੇ ਪੁੱਛ ਕੇ ਗਲੇ ਬਹਿੰਦੇ,
ਅਗਲਾ ਕਰਦਾ ਨਾ ਕੋਈ ਖਿਆਲ ਮੀਆਂ।
ਜੜ੍ਹ ਮੁੱਦੇ ਦੀ ਕਿੰਨੀ ਹੈ ਅਹਿਮ ਲੱਗਦੀ,
ਮਤਲਬ ਕੋਈ ਨਾ ਏਸ ਦੇ ਨਾਲ ਮੀਆਂ।
ਕਰ ਕੇ ਪਰੇ ਵੱਲਮੂੰਹ ਹੀ ਬਹਿ ਰਹਿਣਾ,
ਦੇਣਾ ਆਖਰ ਵਿੱਚ ਹੱਸ ਕੇ ਟਾਲ ਮੀਆਂ।
ਜਿੱਥੇ ਇਸ ਤਰ੍ਹਾਂ ਕੰਮ ਜਿਹਾ ਚੱਲ ਸਕਦੈ,
ਰਹਿੰਦੀ ਬੋਲਣ ਦੀ ਕੋਈ ਨਾ ਲੋੜ ਮੀਆਂ।
ਬੋਲਣ ਵਾਲਿਆਂ ਨੂੰ ਬੋਲੀ ਜਾਣ ਦਿਓ ਜੀ,
ਵੱਟ ਲਈ ਚੁੱਪ ਦਾ ਹੋਵੇ ਨਾ ਤੋੜ ਮੀਆਂ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca