Ajj Nama June -13- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-13 ਜੂਨ 2021

Published

on

ajjnama

ਕਰ ਲਈ ਸਹਿਮਤੀ ਬਸਪਾ-ਅਕਾਲੀਆਂ ਨੇ,
ਮਿਲ ਕੇ ਚੋਣ ਉਹ ਲੱਗੇ ਹਨ ਲੜਨ ਮਿੱਤਰ।
ਮਾਇਆਵਤੀ ਨੇ ਕਰੀ ਨਹੀਂ ਪਹੁੰਚ ਕਹਿੰਦੇ,
ਅਕਾਲੀ ਹਾਥੀ ਦੀ ਪੂਛ ਗਏ ਫੜਨ ਮਿੱਤਰ।
ਪਾ ਲਿਆ ਭਾਜਪਾ ਨਾਲ ਜਿਉਂ ਬਹੁਤ ਰੱਫੜ,
ਉਹ ਵੀ ਲਾਗੇ ਨਹੀਂ ਲੱਗੀ ਹੈ ਖੜਨ ਮਿੱਤਰ।
ਦਿੱਤੀਆਂ ਬਸਪਾ ਨੂੰ ਸਿਰਫ ਹਨ ਵੀਹ ਸੀਟਾਂ,
ਸਿਕਸਰ ਜਿੱਤ ਦਾ ਚੱਲੇ ਇਹ ਜੜਨ ਮਿੱਤਰ।
ਲੜਦਿਆਂ ਚੋਣ ਤਾਂ ਕਦੇ ਕੋਈ ਜਾਣਦਾ ਨਹੀਂ,
ਕਿਸ ਦੀ ਜਿੱਤ ਹੋਊ, ਕਿਸ ਦੀ ਹਾਰ ਮਿੱਤਰ।
ਮੁਕਾਬਲਾ ਕਰਨਾ ਈ ਜਿਨ੍ਹਾਂ ਦੇ ਨਾਲ ਮਿੱਤਰ,
ਫਿਰਦੀਆਂ ਧਿਰਾਂ ਉਹ ਤਿੰਨ ਤਿਆਰ ਮਿੱਤਰ।

  • ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-04 ਅਗਸਤ 2021

Published

on

Ajjnama

ਆਉਂਦਾ ਲੱਗਦਾ ਕੋਰੋਨਾ ਹੈ ਫੇਰ ਮਿੱਤਰ,
ਲੱਗੇ ਹਨ ਅਵਾੜੇ ਜਿਹੇ ਆਉਣ ਮਿੱਤਰ।
ਤਾਮਿਲ, ਕੇਰਲਾ ਵੱਲ ਆ ਧਮਕ ਸੁਣਦੀ,
ਲੱਗਾ ਹੋਰ ਕਈ ਰਾਜ ਹਿਲਾਉਣ ਮਿੱਤਰ।
ਹੋਇਆ ਮਈ-ਅਪਰੈਲ ਦੇ ਵਿੱਚ ਕੀ ਸੀ,
ਆਊ ਚੇਤਾ ਫਿਰ ਕੌਣ ਕਰਾਉਣ ਮਿੱਤਰ।
ਕਰੀਏ ਅਕਲ ਅਗੇਤੀ ਤਾਂ ਸੁੱਖ ਰਹਿਣੀ,
ਵਰਨਾ ਪਊਗਾ ਪੱਲੇ ਪਛਤਾਉਣ ਮਿੱਤਰ।
ਮਾਰੀ ਸੁਰਤ ਪਈ ਫੇਰ ਅਮਰੀਕਨਾਂ ਦੀ,
ਚਿੰਤਾ ਹੋਰ ਕਈ ਦੇਸ਼ਾਂ ਨੂੰ ਪਈ ਮਿੱਤਰ।
ਵਕਤ ਖੁੰਝਿਆ ਹੱਥ ਨਹੀਂ ਫੇਰ ਆਉਣਾ,
ਡੋਰ ਹੱਥਾਂ `ਚੋਂ ਨਿਕਲ ਜੇ ਗਈ ਮਿੱਤਰ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-03 ਅਗਸਤ 2021

Published

on

Punjabi Poetry

ਪਾਰਲੀਮੈਂਟ ਦੇ ਮੈਂਬਰ ਹਨ ਜਦੋਂ ਜਾਂਦੇ,
ਛੇਤੀ ਮੁੜਨ ਲਈ ਘਰੇ ਨੇ ਕਹਿ ਜਾਂਦੇ।
ਕੁਝ ਤਾਂ ਦੂਰੋਂ ਹੀ ਖੱਪ ਹਨ ਪਾਈ ਜਾਂਦੇ,
ਜਾ ਕੇ ਕਈ ਵਿਚਕਾਰ ਹਨ ਬਹਿ ਜਾਂਦੇ।
ਖਬਰਾਂ ਵਿੱਚ ਤਾਂ ਲੀਡਰ ਨੇ ਛਾਏ ਹੁੰਦੇ,
ਵਿੰਹਦੇ ਲੋਕ ਤੇ ਵਿੰਹਦੇ ਨੇ ਰਹਿ ਜਾਂਦੇ।
ਪਾਉਂਦੇ ਖੱਪ ਨਹੀਂ ਸਿਰਫ ਵਿਰੋਧ ਵਾਲੇ,
ਹਾਕਮ ਹੱਦੋਂ ਵੀ ਬਾਹਲਾ ਨੇ ਕਹਿ ਜਾਂਦੇ।
ਜਿ਼ੰਮਾ ਬਣਦਾ ਸਰਕਾਰਾਂ ਦਾ ਹੋਣ ਕਾਰਜ,
ਏਥੇ ਸਮਝਦੀ ਜਿ਼ੰਮਾ ਸਰਕਾਰ ਹੈ ਨਹੀਂ।
ਧਿਰ ਵਿਰੋਧ ਦੀ ਰਹੀ ਜਦ ਚੁੱਪ ਕਰ ਕੇ,
ਸਕਣੀ ਲੋਕਾਂ ਦੇ ਜਾ ਵਿਚਕਾਰ ਹੈ ਨਹੀਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-02 ਅਗਸਤ 2021

Published

on

Ajjnama ik Soch

ਜਿਹੜੀ ਪਾਰਟੀ ਵੇਖੋ, ਇਹ ਕਹੀ ਜਾਂਦੀ,
ਕਰਨਾ ਲੋਕਾਂ ਦਾ ਅਸੀਂ ਹੀ ਭਲਾ ਮਿੱਤਰ।
ਕਰਾਉਣਾ ਭਲਾ ਤੇ ਪਾ ਦਿਓ ਵੋਟ ਏਧਰ,
ਵੇਲਾ ਹੱਥੋਂ ਨਾ ਜਾਵੇ ਫਿਰ ਚਲਾ ਮਿੱਤਰ।
ਵਾਅਦੇ ਅਸਾਂ ਦੇ ਹੁੰਦੇ ਸਭ ਠੋਸ ਮਿੱਤਰ,
ਹੋਵੇ ਵਿੱਚ ਨਹੀਂ ਖੋਟ, ਨਾ ਰਲਾ ਮਿੱਤਰ।
ਭੋਲੇ ਵੋਟਰ ਦੀ ਮੱਤ ਜਿਹੀ ਮਾਰ ਦਿੰਦੀ,
ਤਿੱਖੀ ਆਗੂਆਂ ਦੀ ਇਹੀ ਕਲਾ ਮਿੱਤਰ।
ਹਫਤੇ ਪੰਝੀ ਜਾਂ ਤੀਹ ਇਹ ਰਹੂ ਨਾਟਕ,
ਪਿੱਛੋਂ ਦਿੱਸਣੀ ਕਿਤੇ ਨਹੀਂ ਫੌਜ ਮਿੱਤਰ।
ਰਹਿਣਗੇ ਵਿਲਕਦੇ ਦੇਸ਼ ਦੇ ਆਮ ਲੋਕੀਂ,
ਕਰੂਗੀ ਲੀਡਰਾਂ ਦੀ ਢਾਣੀ ਮੌਜ ਮਿੱਤਰ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca