Ajj Nama June -09- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-09 ਜੂਨ 2021

Published

on

ajjnama

ਸੁਣਿਆ ਰੱਫੜ ਕੁਝ ਸੰਘ ਤੇ ਭਾਜਪਾ ਦਾ,
ਵਧ ਗਿਆ ਦੋਵਾਂ ਦੇ ਵਿੱਚ ਖਿਚਾਅ ਬੇਲੀ।
ਦੋਵੇਂ ਧਿਰਾਂ ਖੁਦ ਚੌਧਰ ਦੀ ਚਾਹ ਰੱਖਣ,
ਪਾਸਿਆਂ ਦੋਵਾਂ ਦਾ ਪਿਆ ਦਬਾਅ ਬੇਲੀ।
ਜਿਹੜੇ ਲੀਡਰ ਨੇ ਪਾਗਲ ਸੀ ਲੋਕ ਕੀਤੇ,
ਘਟਿਆ ਲੋਕਾਂ ਦਾ ਓਥੋਂ ਕੁਝ ਚਾਅ ਬੇਲੀ।
ਜਿਹੜੇ ਸੇਵਕ ਸਨ ਸੰਘ ਦੇ ਗਿਣੇ ਜਾਂਦੇ,
ਵਧਣ ਲੱਗਾ ਫਿਰ ਉਨ੍ਹਾਂ ਦਾ ਭਾਅ ਬੇਲੀ।
ਦਿੱਤਾ ਸੰਘ ਪਰਵਾਰ ਨੇ ਦਖਲ ਤਕੜਾ,
ਲੱਭਿਆ ਅਜੇ ਨਾ ਕੋਈ ਵੀ ਹੱਲ ਬੇਲੀ।
ਜੀਹਦੀ ਚੌਧਰ ਦੇ ਖੜਕਦੇ ਢੋਲ ਸੀਗੇ,
ਖੁਰਦੀ ਜਾਪਦੀ ਉਹਦੀ ਹੈ ਭੱਲ ਬੇਲੀ।

  • ਤੀਸ ਮਾਰ ਖਾਂ

ਅੱਜ-ਨਾਮਾ

ਅੱਜ-ਨਾਮਾ-24 ਜੂਨ 2021

Published

on

Ajjnama

ਆਦਮੀ ਆਮ ਦਾ ਪੁੱਛਦਾ ਦੁੱਖ ਕੋਈ ਨਾ,
ਚਰਚਾ ਖਾਸ ਦੀ ਹੈ ਸੁਣਦੀ ਆਮ ਮੀਆਂ।
ਬਾਦਲ, ਕੈਪਟਨ ਤੇ ਸਿੱਧੂ ਦਾ ਸੁਣੇ ਰੌਲਾ,
ਭਾਵੇਂ ਸੁਬਹਾ ਹੁੰਦੀ, ਬੇਸੱ਼ਕ ਸ਼ਾਮ ਮੀਆਂ।
ਲੋਕਤੰਤਰ ਤੋਂ ਦਿੱਸਣ ਪਏ ਲੋਕ ਮਨਫੀ,
ਜਿਨ੍ਹਾਂ ਬਾਝ ਤਾਂ ਜੀਵਨ ਹੀ ਜਾਮ ਮੀਆਂ।
ਵੋਟਾਂ ਪਿੱਛੋਂ ਕੋਈ ਉਨ੍ਹਾਂ ਨੂੰ ਪੁੱਛਦਾ ਨਹੀਂ,
ਬਿਨਾਂ ਕਹੇ, ਤੁਮਾਰਾ ਕਿਆ ਕਾਮ ਮੀਆਂ।
ਨਜ਼ਰ ਤਿੱਖੀ ਦੇ ਨਾਲ ਪਏ ਲੋਕ ਝਾਕਣ,
ਸਬਰ ਨਾਲ ਲੰਘਾਉਣ ਪਏ ਝੱਟ ਮੀਆਂ।
ਉਹ ਹਨ ਘੜੀ ਉਡੀਕਦੇ ਹਸ਼ਰ ਵਾਲੀ,
ਮੌਕਾ ਆਉਣ`ਤੇ ਮਾਰਨਗੇ ਸੱਟ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-23 ਜੂਨ 2021

Published

on

Ajjnama

ਲੱਗੀ ਚੱਲਣ ਫਿਰ ਬਾਤ ਕਸ਼ਮੀਰ ਬਾਰੇ,
ਕੋਈ ਨਾ ਜਾਣਦਾ, ਹੋਊ ਕੀ ਮਤਾ ਬੇਲੀ।
ਸਖਤੀ ਹੋਰ ਦਾ ਰੌਂਅ ਤਾਂ ਜਾਪਦਾ ਨਹੀਂ,
ਮਿਲਦੀ ਢਿੱਲ ਆ ਜਾਪਦੀ ਰਤਾ ਬੇਲੀ।
ਲੜਦੇ ਸਰਕਾਰਾਂ ਦੇ ਨਾਲ ਤਾਂ ਵੱਖਵਾਦੀ,
ਪਿਸਦੇ ਲੋਕ ਨੇ ਬਿਨਾਂ ਕੁਝ ਖਤਾ ਬੇਲੀ।
ਚੌਵੀ ਜੂਨ ਨੂੰ ਸੁਣੀ ਫਿਰ ਹੋਊ ਬੈਠਕ,
ਏਜੰਡਾ ਓਸ ਦਾ ਕੋਈ ਨਾ ਪਤਾ ਬੇਲੀ।
ਪੌਣੇ ਸਾਲ ਦੋ ਲੰਘ ਗਏ ਬਿਨਾਂ ਚਰਚਾ,
ਚਰਚਾ ਆਖਰ ਨੂੰ ਲੱਗੀ ਹੈ ਹੋਣ ਬੇਲੀ।
ਕੋਈ ਨਾ ਜਾਣਦਾ, ਕੌਣ ਕੀ ਕਹੂ ਓਥੇ,
ਮੁੱਕਣਾ ਲੋਕਾਂ ਦਾ ਚਾਹੀਦਾ ਰੋਣ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-22 ਜੂਨ 2021

Published

on

ajjnama

ਕੁਦਰਤ ਆਖਦੀ, ਬੰਦਿਆ ਹੋਸ਼ ਕਰ ਤੂੰ,
ਵਰਤੀ ਜਾਵੇ ਤਾਂ ਅਕਲ ਨੂੰ ਵਰਤ ਬੇਲੀ।
ਵਾਧੂ ਉਪਜ ਦੇ ਚੱਕਰ ਵਿੱਚ ਪੈਣ ਕਾਰਨ,
ਪਾ-ਪਾ ਜ਼ਹਿਰ ਤੂੰ ਸਾੜ`ਤੀ ਧਰਤ ਬੇਲੀ।
ਜਿੱਦਾਂ ਸਿਹਤ ਲਈ ਰੱਖਦੇ ਵਰਤ ਲੋਕੀਂ,
ਦਿੱਤਾ ਰੱਖਣ ਨਾ ਧਰਤ ਨੂੰ ਵਰਤ ਬੇਲੀ।
ਸ਼ਕਤੀ ਖੁੰਝਦੀ ਜਾਂਦੀ ਪਈ ਧਰਤ ਵਿੱਚੋਂ,
ਤੱਤ ਖੁੱਸਿਆ ਆਉਣਾ ਨਹੀਂ ਪਰਤ ਬੇਲੀ।
ਬਣਿਆ ਇਹਦੇ ਸੀ ਆਸਰੇ ਅੰਨ-ਦਾਤਾ,
ਨਿਭਦੀ ਰਹੀ ਇਹ ਸਦਾ ਹੀ ਨਾਲ ਬੇਲੀ।
ਰੱਖਦੀ ਤੇਰਾ ਜੇ ਆਈ ਆ ਮਾਣ ਧਰਤੀ,
ਗਰਕਦੀ ਜਾਂਦੀ ਤੂੰ ਧਰਤ ਸੰਭਾਲ ਬੇਲੀ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca