Ajj Nama June -07- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-07 ਜੂਨ 2021

Published

on

ajjnama

ਮਰਦੇ ਲੋਕ ਤਾਂ ਉਨ੍ਹਾਂ ਦਾ ਫਿਕਰ ਮਗਰੋਂ,
ਸਿਆਸੀ ਜੰਗ ਹੈ ਓਸ ਤੋਂ ਅਹਿਮ ਬੇਲੀ।
ਫੋਟੋ ਮੋਦੀ ਜਾਂ ਮਮਤਾ ਦੀ ਲਾਈ ਜੇਕਰ,
ਪੈਂਦਾ ਕੱਦ ਆ ਵਧਣ ਦਾ ਵਹਿਮ ਬੇਲੀ।
ਕੇਜਰੀਵਾਲ ਕੋਈ ਸ਼ੁਰੂ ਸਕੀਮ ਕਰਤੀ,

ਭਾਜਪਾ ਲੀਡਰਾਂ ਨੂੰ ਪਿਆ ਸਹਿਮ ਬੇਲੀ।

ਵੰਡਣੋਂ ਦਿੱੱਤਾ ਗਿਆ ਰੋਕ ਅਨਾਜ ਓਥੇ,

ਕੀਤਾ ਨਾਹੀਂ ਗਰੀਬਾਂਤੇ ਰਹਿਮ ਬੇਲੀ।
ਸਿਆਸੀ ਭੇੜ ਤਾਂ ਹੁੰਦਾ ਹੈ ਲੀਡਰਾਂ ਦਾ,
ਚੇਲੇ-ਚਾਂਟੇ ਵੀ ਪੈਂਦੇ ਹਨ ਝਗੜ ਬੇਲੀ।
ਚੌਧਰ-ਭੁੱਖ ਤਾਂ ਮਿਟੇ ਨਾ ਮਿਟੇ ਬੇਸ਼ੱਕ,
ਹਰ ਥਾਂ ਦੇਂਦੇ ਗਰੀਬਾਂ ਨੂੰ ਰਗੜ ਬੇਲੀ।

  • ਤੀਸ ਮਾਰ ਖਾਂ

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-14 ਜੂਨ 2021

Published

on

Ajjnama

ਜਾਂਚ ਟੀਮ ਨੇ ਸੱਦ ਲਿਆ ਬੜਾ ਬਾਦਲ,
ਕੋਟ ਕਪੂਰੇ ਦੀ ਪੁੱਛਣ ਲਈ ਗੱਲ ਬੇਲੀ।
ਕਰਿਆ ਪਾਪ ਕਿ ਉਨ੍ਹਾਂ ਕੋਈ ਨਹੀਂ ਕੀਤਾ,
ਗੁੱਝੀ ਉਲਝਣ ਇਹ ਕਰਨ ਨੂੰ ਹੱਲ ਬੇਲੀ।
ਸਾਲਾਂ ਚਹੁੰਆਂ ਦੀ ਚੱਲੀ ਹੈ ਜਾਂਚ ਆਈ,
ਲਹਿੰਦੀ ਬਹੁਤ ਹੈ ਵਾਲ ਦੀ ਖੱਲ ਬੇਲੀ।
ਬਣ ਗਿਆ ਮੁੱਦਾ ਵੱਕਾਰ ਦਾ ਬਹੁਤ ਵੱਡਾ,
ਜਿਸ ਦੀ ਮਾਰ ਹੋਣੀ ਮੁਸ਼ਕਲ ਝੱਲ ਬੇਲੀ।
ਓਧਰ ਆ ਗਈ ਅਸੈਂਬਲੀ ਚੋਣ ਸਿਰ`ਤੇ,
ਰਿੜਕਿਆ ਮੁੱਦਾ ਈ ਜਾਊਗਾ ਫੇਰ ਬੇਲੀ।
ਜੜ੍ਹੀਂ ਕਈਆਂ ਦੇ ਜਾਊ ਇਹ ਬੈਠ ਮੁੱਦਾ,
ਚੁਣ-ਚੁਣ ਤੋਪਾਂ ਇਹ ਕਰੂਗਾ ਢੇਰ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-13 ਜੂਨ 2021

Published

on

ajjnama

ਕਰ ਲਈ ਸਹਿਮਤੀ ਬਸਪਾ-ਅਕਾਲੀਆਂ ਨੇ,
ਮਿਲ ਕੇ ਚੋਣ ਉਹ ਲੱਗੇ ਹਨ ਲੜਨ ਮਿੱਤਰ।
ਮਾਇਆਵਤੀ ਨੇ ਕਰੀ ਨਹੀਂ ਪਹੁੰਚ ਕਹਿੰਦੇ,
ਅਕਾਲੀ ਹਾਥੀ ਦੀ ਪੂਛ ਗਏ ਫੜਨ ਮਿੱਤਰ।
ਪਾ ਲਿਆ ਭਾਜਪਾ ਨਾਲ ਜਿਉਂ ਬਹੁਤ ਰੱਫੜ,
ਉਹ ਵੀ ਲਾਗੇ ਨਹੀਂ ਲੱਗੀ ਹੈ ਖੜਨ ਮਿੱਤਰ।
ਦਿੱਤੀਆਂ ਬਸਪਾ ਨੂੰ ਸਿਰਫ ਹਨ ਵੀਹ ਸੀਟਾਂ,
ਸਿਕਸਰ ਜਿੱਤ ਦਾ ਚੱਲੇ ਇਹ ਜੜਨ ਮਿੱਤਰ।
ਲੜਦਿਆਂ ਚੋਣ ਤਾਂ ਕਦੇ ਕੋਈ ਜਾਣਦਾ ਨਹੀਂ,
ਕਿਸ ਦੀ ਜਿੱਤ ਹੋਊ, ਕਿਸ ਦੀ ਹਾਰ ਮਿੱਤਰ।
ਮੁਕਾਬਲਾ ਕਰਨਾ ਈ ਜਿਨ੍ਹਾਂ ਦੇ ਨਾਲ ਮਿੱਤਰ,
ਫਿਰਦੀਆਂ ਧਿਰਾਂ ਉਹ ਤਿੰਨ ਤਿਆਰ ਮਿੱਤਰ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-12 ਜੂਨ 2021

Published

on

ajjnama

ਮੁਕੁਲ ਮੁੜ ਆਇਆ ਮਮਤਾ ਕੈਂਪ ਵੰਨੀੰਂ,
ਮੋਦੀ ਟੀਮ ਲਈ ਮਾਰ ਗਿਆ ਚੋਟ ਬੇਲੀ।
ਆਖੇ, ਗਿਆ ਮਜਬੂਰੀ ਦਾ ਮਾਰਿਆ ਸਾਂ,
ਮਮਤਾ ਦੀਦੀ ਦੇ ਵਿੱਚ ਨਹੀਂ ਖੋਟ ਬੇਲੀ।
ਕਈਆਂ ਕੇਸਾਂ ਦੇ ਵਿੱਚ ਸੀ ਮੁਕੁਲ ਫਾਥਾ,
ਮਿਲਦੀ ਦਿੱਸੀ ਨਾ ਕਿਤੇ ਜਦ ਛੋਟ ਬੇਲੀ।
ਭਾਜਪਾ ਵਿੱਚ ਜਦ ਗਿਆ ਤਾਂ ਕੇਸ ਮੁੱਕੇ,
ਆ ਗਿਆ ਕੰਮ ਉਹਦਾ ਓਥੇ ਲੋਟ ਬੇਲੀ।
ਕੇਸਾਂ ਮਾਰਿਆ ਗਿਆ ਸੀ ਭਾਜਪਾ ਵਿੱਚ,
ਮੁੱਕੇ ਕੰਮ ਪਿੱਛੋਂ ਘਰ ਨੂੰ ਪਰ ਤਿਆਈ।
ਅਜੀਤ ਪਵਾਰ ਨੇ ਖੇਡਿਆ ਦਾਅ ਜਿੱਦਾਂ,
ਉਹੀ ਪੈਂਤੜਾ ਮੁਕੁਲ ਨੇ ਵਰਤਿਆ ਈ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca