Ajj Nama June -03- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-03 ਜੂਨ 2021

Published

on

ajjnama

ਏਧਰ ਲੜਦੇ ਪੰਜਾਬ ਵਿੱਚ ਕਾਂਗਰਸੀਏ,
ਭਾਜਪਾ ਆਗੂ ਪਏ ਕਰਨ ਵਿਅੰਗ ਬੇਲੀ।
ਓਧਰ ਯੂ ਪੀ ਦੇ ਵਿੱਚ ਹੈ ਭਾਜਪਾਈਆਂ,
ਚੁੱਕੀ ਯੋਗੀ ਨੂੰ ਬਦਲਣ ਦੀ ਮੰਗ ਬੇਲੀ।
ਸੁਣਿਆ ਕਿਸੇ ਦੀ ਨਹੀਂ ਪ੍ਰਵਾਹ ਕਰਦਾ,
ਸਾਧੂ ਭੇਸ, ਪਰ ਲੀਡਰ ਅੜਬੰਗ ਬੇਲੀ।
ਅਗਲੀ ਆ ਗਈ ਅਸੈਂਬਲੀ ਚੋਣ ਛੇਤੀ,
ਪਾਰਟੀ ਲੀਡਰ ਨੇ ਯੋਗੀ ਤੋਂ ਤੰਗ ਬੇਲੀ।
ਚੋਭਾਂ ਲਾਉਂਦਾ ਮੁਲਾਇਮ ਦਾ ਨਿੱਤ ਮੁੰਡਾ,
ਕਹਿੰਦਾ, ਚੋਣ ਵਿੱਚ ਕਰਾਂਗੇ ਚਿੱਤ ਬੇਲੀ।
ਦੋਵਾਂ ਰਾਜਾਂ ਦੇ ਵਿੱਚ ਵਿਧਾਇਕ ਦੁਖੀਏ,
ਰਹਿਣੇ ਪਾਰਟੀ ਦੇ ਨਹੀਂਉਂ ਮਿੱਤ ਬੇਲੀ।

  • ਤੀਸ ਮਾਰ ਖਾਂ

ਅੱਜ-ਨਾਮਾ

ਅੱਜ-ਨਾਮਾ-22 ਜੂਨ 2021

Published

on

ajjnama

ਕੁਦਰਤ ਆਖਦੀ, ਬੰਦਿਆ ਹੋਸ਼ ਕਰ ਤੂੰ,
ਵਰਤੀ ਜਾਵੇ ਤਾਂ ਅਕਲ ਨੂੰ ਵਰਤ ਬੇਲੀ।
ਵਾਧੂ ਉਪਜ ਦੇ ਚੱਕਰ ਵਿੱਚ ਪੈਣ ਕਾਰਨ,
ਪਾ-ਪਾ ਜ਼ਹਿਰ ਤੂੰ ਸਾੜ`ਤੀ ਧਰਤ ਬੇਲੀ।
ਜਿੱਦਾਂ ਸਿਹਤ ਲਈ ਰੱਖਦੇ ਵਰਤ ਲੋਕੀਂ,
ਦਿੱਤਾ ਰੱਖਣ ਨਾ ਧਰਤ ਨੂੰ ਵਰਤ ਬੇਲੀ।
ਸ਼ਕਤੀ ਖੁੰਝਦੀ ਜਾਂਦੀ ਪਈ ਧਰਤ ਵਿੱਚੋਂ,
ਤੱਤ ਖੁੱਸਿਆ ਆਉਣਾ ਨਹੀਂ ਪਰਤ ਬੇਲੀ।
ਬਣਿਆ ਇਹਦੇ ਸੀ ਆਸਰੇ ਅੰਨ-ਦਾਤਾ,
ਨਿਭਦੀ ਰਹੀ ਇਹ ਸਦਾ ਹੀ ਨਾਲ ਬੇਲੀ।
ਰੱਖਦੀ ਤੇਰਾ ਜੇ ਆਈ ਆ ਮਾਣ ਧਰਤੀ,
ਗਰਕਦੀ ਜਾਂਦੀ ਤੂੰ ਧਰਤ ਸੰਭਾਲ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-21 ਜੂਨ 2021

Published

on

Ajjnama

ਰਮਜ਼ਾਂ ਮਾਰਦੀ ਜਿੱਦਣ ਵੀ ਰਾਜਨੀਤੀ,
ਵੱਡੇ-ਵੱਡੇ ਵੀ ਜਾਣ ਫਿਰ ਡੋਲ ਮੀਆਂ।
ਬਣਿਆ ਪਿਆ ਵੱਕਾਰ ਆ ਛੱਡ ਦੇਂਦੇ,
ਬਹਿੰਦੇ ਆਗੂਆਂ ਦੇ ਗੋਡੇ ਕੋਲ ਮੀਆਂ।
ਛੋਟੇ ਹੋਇ ਕੇ ਮੰਗਣ ਫਿਰ ਮੰਗ ਵੱਡੀ,
ਲੀਡਰ ਹਾਂ ਕਰਦਾ ਗੱਲੀਂ ਗੋਲ ਮੀਆਂ।
ਵਿੱਚੋਂ ਹਾਂ ਨਿਕਲੀ, ਜਾਂ ਕਿ ਨਾਂਹ ਹੋਈ,
ਕਰਨਾ ਬਹੁਤ ਔਖਾ ਹੁੰਦਾ ਤੋਲ ਮੀਆਂ।
ਡੁੱਬਦਾ ਬੰਦਾ ਵੀ ਛੱਡੇ ਨਹੀਂ ਰਾਜਨੀਤੀ,
ਰਮਜ਼ਾਂ ਫੋਕੀਆਂ ਵੀ ਕਾਫੀ ਲਾਏ ਮੀਆਂ।
ਅੱਗੇ ਲੰਘਣ ਦਾ ਲੱਭਦਾ ਰਾਹ ਕੋਈ ਨਾ,
ਬੰਦਾ ਪਿੱਛੇ ਵੀ ਪਰਤਨਾ ਜਾਏ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-20 ਜੂਨ 2021

Published

on

ajjnama

ਵਧੀ ਜਾਂਦਾ ਪਰਦੂਸ਼ਣ ਹੈ ਬਿਨਾਂ ਰੁਕਿਆਂ,
ਹਟਦੇ ਲੋਕ ਨਹੀਂ ਪਾਉਣ ਤੋਂ ਗੰਦ ਬੇਲੀ।
ਜਿਹੜੇ ਗੰਗਾ ਦਾ ਕਰਨ ਸਤਿਕਾਰ ਵੱਡਾ,
ਹਟਦੇ ਚਾੜ੍ਹਨ ਤੋਂ ਉਹੋ ਨਹੀਂ ਚੰਦ ਬੇਲੀ।
ਪਾਣੀ ਸ਼ੁੱਧ ਨੂੰ ਸ਼ੁੱਧ ਨਹੀਂ ਰਹਿਣ ਦਿੱਤਾ,
ਕੀਤੇ ਸੀਵਰ ਵੀ ਗਏ ਨਹੀਂ ਬੰਦ ਬੇਲੀ।
ਦਾਅਵੇ ਕੀਤੇ ਸੁਧਾਰ ਲਈ ਬਹੁਤ ਜਾਂਦੇ,
ਜੁੜਦੀ ਕੰਮਾਂ ਦੀ ਕਦੇ ਨਹੀਂ ਤੰਦ ਬੇਲੀ।
ਜਿਨ੍ਹਾਂ ਗੰਗਾ ਵੀ ਸਾਫ ਨਾ ਰਹਿਣ ਦਿਤੀ,
ਬਣਦੇ ਦੂਜਿਆਂ ਤੋਂ ਬਹੁਤੇ ਭਗਤ ਬੇਲੀ।
ਦਾਅਵੇ ਹੋਰ, ਪਰ ਕੰਮ ਜਦ ਹੋਰ ਹੁੰਦਾ,
ਸਾਨੂੰ ਵੇਖ ਕੇ ਹੱਸੇ ਪਿਆ ਜਗਤ ਬੇਲੀ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca