Ajj Nama July -30- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-30 ਜੁਲਾਈ 2021

Published

on

ajjnama

ਠੇਡੇ ਖਾਂਦਿਆਂ ਤੋਂ, ਮਿਹਣੇ ਵੱਜਦਿਆਂ ਤੋਂ,
ਵਧਦੀ ਹਾਕੀ ਦੀ ਗਈ ਆ ਟੀਮ ਮਿੱਤਰ।
ਆਖਰੀ ਅੱਠਾਂ ਦੇ ਅੰਦਰ ਇਹ ਜਾ ਪਹੁੰਚੀ,
ਅਗਲੀ ਲਾਉਣੀ ਵੀ ਪਊ ਸਕੀਮ ਮਿੱਤਰ।
ਚੰਗਾ ਖੇਡ ਗਈ ਸਿੰਧੂ ਵੀ ਚਿੜੀ-ਛਿੱਕਾ,
ਖੇਡ ਰਹੀ ਕੁੜੀ ਹੈ ਖੇਡ ਅਜ਼ੀਮ ਮਿੱਤਰ।
ਬਾਕਸਿੰਗ ਵਿੱਚ ਨੇ ਮੁੰਡਾ ਤੇ ਕੁੜੀ ਚਮਕੇ,
ਵਧ ਰਹੀ ਟੀਮ ਦੀ ਦਿੱਸੇ ਕਰੀਮ ਮਿੱਤਰ।
ਲਾਇਆ ਜ਼ੋਰ ਪਿਆ ਸਾਰਾ ਖਿਡਾਰੀਆਂ ਨੇ,
ਮਿਹਨਤ ਕਰੀ ਦਾ ਦਿੱਸਦਾ ਅਸਰ ਮਿੱਤਰ।
ਬਹਿ ਕੇ ਬੰਨੇ `ਤੇ ਅਸਾਂ ਵੀ ਜ਼ੋਰ ਲਾਇਆ,
ਨੁਕਸ ਕੱਢਣ ਦੀ ਛੱਡੀ ਨਾ ਕਸਰ ਮਿੱਤਰ।

  • ਤੀਸ ਮਾਰ ਖਾਂ

ਅੱਜ-ਨਾਮਾ

ਅੱਜ-ਨਾਮਾ-09 ਸਤੰਬਰ 2021

Published

on

Punjabi Poetry

ਚੱਲਦਾ ਮੋਰਚਾ ਦਿੱਲੀ ਦਾ ਅਜੇ ਤੀਕਰ,
ਲੱਗਿਆ ਦੂਸਰਾ ਆਣ ਕਰਨਾਲ ਮੀਆਂ।
ਅਫਸਰਸ਼ਾਹੀ ਹੈ ਸੱਤਾ ਦੀ ਬਣੀ ਬਾਂਦੀ,
ਰਾਜਨੀਤੀ ਦੇ ਮਿਲੀ ਪਈ ਨਾਲ ਮੀਆਂ।
ਦਿੱਤਾ ਅੱਧਾ ਜੇ ਹੁਕਮ ਸਰਕਾਰ ਬੇਸ਼ੱਕ,
ਬਾਕੀ ਲੈਂਦੀ ਇਹ ਵਾਗ ਸੰਭਾਲ ਮੀਆਂ।
ਨੰਬਰ ਦਿੱਲੀ ਦੇ ਤੱਕ ਬਣਾਉਣ ਖਾਤਰ,
ਹੁੰਦੀ ਹਾਕਮ ਦੀ ਮੁੱਛ ਦਾ ਵਾਲ ਮੀਆਂ।
ਕੱਟਾ ਤੀਂਘੜਦਾ ਕਿੱਲੇ ਦੇ ਜ਼ੋਰ ਕਾਰਨ,
ਅਫਸਰ ਖੱਟਰ ਦੇ ਜ਼ੋਰ`ਤੇ ਨੱਚਦੇ ਈ।
ਨਾਲ ਸਿਰੜ੍ਹ ਦੇ ਖੜੇ ਕਿਰਸਾਨ ਮੂਹਰੇ,
ਸੂਰਮੇ ਸਿਦਕ ਦੇ, ਮੋਰਚੇ ਸੱਚ ਦੇ ਈ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-06 ਸਤੰਬਰ 2021

Published

on

Ajjnama

ਦਿਨ ਵੀਹ ਗੁਜ਼ਰੇ ਕਬਜ਼ਾ ਕੀਤਿਆਂ ਨੂੰ,
ਤਾਲਿਬਾਨ ਦੀ ਬੈਠੀ ਨਹੀਂ ਤਹਿ ਬੇਲੀ।
ਬਣਦੀ ਅਜੇ ਨਾ ਕੋਈ ਸਰਕਾਰ ਲੱਗਦੀ,
ਕਰ ਕੇ ਚੁੱਪ ਲੋਕੀਂ ਗਏ ਨੇ ਬਹਿ ਬੇਲੀ।
ਵੱਡੀ ਕੁਰਸੀ ਦਾ ਸੁਣੀਂਦਾ ਪਿਆ ਰੱਟਾ,
ਆਪੋ ਵਿੱਚ ਆਗੂ ਰਹਿ ਨੇ ਖਹਿ ਬੇਲੀ।
ਨੌਂਗਾ ਇੱਕ ਦਾ ਜਦੋਂ ਕੁਝ ਪੈਣ ਲੱਗਦਾ,
ਸਕਦੇ ਬਾਕੀ ਸ਼ਰੀਕ ਨਹੀਂ ਸਹਿ ਬੇਲੀ।
ਹਰ ਕੋਈ ਢੇਰੀ ਬੰਦੂਕਾਂ ਦੀ ਲਈ ਬੈਠਾ,
ਨਾਲ ਲੜਨ ਦੇ ਲਈ ਭਾਰੀ ਧਾੜ ਬੇਲੀ।
ਹਰ ਕੋਈ ਵੇਖਦਾ ਤਖਤ ਦੇ ਵੱਲ ਬੇਲੀ,
ਅੰਦਰ-ਖਾਤੇ ਪਿਆ ਕਰੇ ਜੁਗਾੜ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-31 ਅਗਸਤ 2021

Published

on

ajjnama

ਕਾਬਲ ਵੱਲ ਨਾ ਹੁੰਦਾ ਬਈ ਅਮਨ ਹਾਲੇ,
ਸੁਣੀਂਦਾ ਗੋਲੀ ਦਾ ਆਮ ਖੜਾਕ ਮਿੱਤਰ।
ਮਰਦੇ ਆਦਮੀ ਤੇ ਮਰਦੀਆਂ ਔਰਤਾਂ ਵੀ,
ਮਰ ਗਏ ਛੋਟੇ ਆ ਕਈ ਜਵਾਕ ਮਿੱਤਰ।
ਲੱਗਦਾ ਪਤਾ ਨਾ ਕਿੱਧਰ ਤੋਂ ਆਏ ਗੋਲੀ,
ਹੁੰਦੀ ਆ ਠਾਹ ਤਾਂ ਬੰਦਾ ਹਲਾਕ ਮਿੱਤਰ।
ਜੀਹਨੇ ਲਾਈ ਚੁਆਤੀ ਸੀ ਆਣ ਏਧਰ,
ਲੈ ਗਿਆ ਫੌਜਾਂ ਨੂੰ ਕੱਢ ਚਲਾਕ ਮਿੱਤਰ।
ਜੋ ਵੀ ਹੋਵੇ, ਅਮਰੀਕਾ ਨੂੰ ਫਰਕ ਨਾਹੀਂ,
ਖਿਝਦੇ ਲੋਕ ਆ ਕੱਢ ਰਹੇ ਕੌੜ ਮਿੱਤਰ।
ਜਾਂਦਾ ਜਿੱਧਰ ਅਮਰੀਕਾ ਹੈ ਇਹੀ ਹੁੰਦਾ,
ਬੜ੍ਹਕਾਂ ਮਾਰ ਕੇ ਜਾਂਦਾ ਈ ਦੌੜ ਮਿੱਤਰ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca