Ajj Nama July -17- 2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-17 ਜੁਲਾਈ 2021

Published

on

Ajjnama

ਸੁਬ੍ਹਾ ਚੁੱਕੋ ਅਖਬਾਰ ਇਸ਼ਤਿਹਾਰ ਆਖੇ,
ਨਵੇਂ ਮਾਡਲ ਦੀ ਆਈ ਆ ਕਾਰ ਭਾਈ।
ਏਦਾਂ ਈ ਜਾਪਦਾ ਪਹਿਲੀਆਂ ਸਭ ਕਾਰਾਂ,
ਗਈਆਂ ਕਾਰਾਂ ਦੀ ਰੇਸ ਹਨ ਹਾਰ ਭਾਈ।
ਬਿਨਾਂ ਕੀਤਿਆਂ ਜਿਨ੍ਹਾਂ ਨੂੰ ਮਾਲ ਮਿਲਦਾ,
ਜਾਂਦੇ ਲੈਣ ਫਿਰ ਪੜ੍ਹਦਿਆਂ ਸਾਰ ਭਾਈ।
ਜਸ਼ਨ ਕਰਦਿਆਂ ਪੈੱਗ ਜਦ ਚਾਰ ਲਾ ਕੇ,
ਹੋ ਜਾਣ ਯਾਰਾਂ ਨਾਲ ਕਾਰ ਸਵਾਰ ਭਾਈ।
ਆਵਾਜਾਈ ਦਾ ਨੇਮ-ਕਾਨੂੰਨ ਕੋਈ ਨਹੀਂ,
ਏਧਰ-ਓਧਰ ਨੂੰ ਕਾਰ ਘੁੰਮਾਉਣ ਭਾਈ।
ਖਿੱਲਰੀ ਸੜਕ`ਤੇ ਨਵੀਂ ਆ ਕਾਰ ਹੁੰਦੀ,
ਮਾਪੇ ਬਿਰਧ ਵੀ ਪਏ ਪਛਤਾਉਣ ਭਾਈ।

  • ਤੀਸ ਮਾਰ ਖਾਂ

ਅੱਜ-ਨਾਮਾ

ਅੱਜ-ਨਾਮਾ-03 ਅਗਸਤ 2021

Published

on

Punjabi Poetry

ਪਾਰਲੀਮੈਂਟ ਦੇ ਮੈਂਬਰ ਹਨ ਜਦੋਂ ਜਾਂਦੇ,
ਛੇਤੀ ਮੁੜਨ ਲਈ ਘਰੇ ਨੇ ਕਹਿ ਜਾਂਦੇ।
ਕੁਝ ਤਾਂ ਦੂਰੋਂ ਹੀ ਖੱਪ ਹਨ ਪਾਈ ਜਾਂਦੇ,
ਜਾ ਕੇ ਕਈ ਵਿਚਕਾਰ ਹਨ ਬਹਿ ਜਾਂਦੇ।
ਖਬਰਾਂ ਵਿੱਚ ਤਾਂ ਲੀਡਰ ਨੇ ਛਾਏ ਹੁੰਦੇ,
ਵਿੰਹਦੇ ਲੋਕ ਤੇ ਵਿੰਹਦੇ ਨੇ ਰਹਿ ਜਾਂਦੇ।
ਪਾਉਂਦੇ ਖੱਪ ਨਹੀਂ ਸਿਰਫ ਵਿਰੋਧ ਵਾਲੇ,
ਹਾਕਮ ਹੱਦੋਂ ਵੀ ਬਾਹਲਾ ਨੇ ਕਹਿ ਜਾਂਦੇ।
ਜਿ਼ੰਮਾ ਬਣਦਾ ਸਰਕਾਰਾਂ ਦਾ ਹੋਣ ਕਾਰਜ,
ਏਥੇ ਸਮਝਦੀ ਜਿ਼ੰਮਾ ਸਰਕਾਰ ਹੈ ਨਹੀਂ।
ਧਿਰ ਵਿਰੋਧ ਦੀ ਰਹੀ ਜਦ ਚੁੱਪ ਕਰ ਕੇ,
ਸਕਣੀ ਲੋਕਾਂ ਦੇ ਜਾ ਵਿਚਕਾਰ ਹੈ ਨਹੀਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-02 ਅਗਸਤ 2021

Published

on

Ajjnama ik Soch

ਜਿਹੜੀ ਪਾਰਟੀ ਵੇਖੋ, ਇਹ ਕਹੀ ਜਾਂਦੀ,
ਕਰਨਾ ਲੋਕਾਂ ਦਾ ਅਸੀਂ ਹੀ ਭਲਾ ਮਿੱਤਰ।
ਕਰਾਉਣਾ ਭਲਾ ਤੇ ਪਾ ਦਿਓ ਵੋਟ ਏਧਰ,
ਵੇਲਾ ਹੱਥੋਂ ਨਾ ਜਾਵੇ ਫਿਰ ਚਲਾ ਮਿੱਤਰ।
ਵਾਅਦੇ ਅਸਾਂ ਦੇ ਹੁੰਦੇ ਸਭ ਠੋਸ ਮਿੱਤਰ,
ਹੋਵੇ ਵਿੱਚ ਨਹੀਂ ਖੋਟ, ਨਾ ਰਲਾ ਮਿੱਤਰ।
ਭੋਲੇ ਵੋਟਰ ਦੀ ਮੱਤ ਜਿਹੀ ਮਾਰ ਦਿੰਦੀ,
ਤਿੱਖੀ ਆਗੂਆਂ ਦੀ ਇਹੀ ਕਲਾ ਮਿੱਤਰ।
ਹਫਤੇ ਪੰਝੀ ਜਾਂ ਤੀਹ ਇਹ ਰਹੂ ਨਾਟਕ,
ਪਿੱਛੋਂ ਦਿੱਸਣੀ ਕਿਤੇ ਨਹੀਂ ਫੌਜ ਮਿੱਤਰ।
ਰਹਿਣਗੇ ਵਿਲਕਦੇ ਦੇਸ਼ ਦੇ ਆਮ ਲੋਕੀਂ,
ਕਰੂਗੀ ਲੀਡਰਾਂ ਦੀ ਢਾਣੀ ਮੌਜ ਮਿੱਤਰ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-01 ਅਗਸਤ 2021

Published

on

Punjabi Poetry

ਮਾੜੀ ਆਦਤ ਨਾ ਪਾਕਿ ਦੀ ਜਾਏ ਹਾਲੇ,
ਪੁੱਠੇ ਕੰਮਾਂ ਤੋਂ ਬਾਜ਼ ਨਹੀਂ ਆਏ ਮੀਆਂ।
ਧਿਰਾਂ ਦੋ ਅਫਗਾਨੀ ਤਾਂ ਲੜਨ ਪਈਆਂ,
ਪਾਸਿਓਂ ਪਾਕਿ ਵੀ ਟੰਗ ਅੜਾਏ ਮੀਆਂ।
ਤਾਲਿਬਾਨ ਦੀ ਮਦਦ ਲਈ ਲੜਨ ਓਥੇ,
ਪਾਕਿਸਤਾਨ ਨੇ ਫੌਜੀ ਭਿਜਵਾਏ ਮੀਆਂ।
ਕਾਰਗਿਲ ਵੇਲੇ ਸੀ ਖੇਡਿਆ ਖੇਡ ਇਹੀ,
ਜਿਹੜੀ ਅੱਜ ਵੀ ਉਹ ਦੁਹਰਾਏ ਮੀਆਂ।
ਵਾਰਸ ਸ਼ਾਹ ਨਹੀਂ ਆਦਤਾਂ ਜਾਂਦੀਆਂ ਈ,
ਪੋਰੀਆਂ ਵਾਂਗ ਭਾਵੇਂ ਦੇਈਏ ਕੱਟ ਮੀਆਂ।
ਚੱਜਦਾ ਕੰਮ ਨਹੀਂ ਪਾਕਿ ਨੇ ਕਦੀ ਕੀਤਾ,
ਹਰ ਥਾਂ ਲੈਂਦਾ ਬਦਨਾਮੀ ਹੀ ਖੱਟ ਮੀਆਂ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca