Ajj Nama January-30-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਜਨਵਰੀ 30, 2021

Published

on

ajjnama

ਪਹਿਲੀ ਚਾਲ ਦਾ ਅਜੇ ਨਾ ਅਸਰ ਮੁੱਕਾ,
ਹੋ ਗਈ ਦੂਜੀ ਵੀ ਚਾਲ ਆ ਸ਼ੁਰੂ ਬੇਲੀ।
ਰੱਖੀ ਟੀਮ ਤਾਂ ਚੁਸਤ ਹੈ ਅਗਲਿਆਂ ਨੇ,
ਜਿਸ ਦਾ ਹਰ ਫੁਰਨਾ ਪੁੱਠਾ ਫੁਰੂ ਬੇਲੀ।
ਦੰਗੇ ਕਰਨ ਦੀ ਮਾਹਰ ਹੈ ਟੀਮ ਸੁਣਦੀ,
ਜਿਸ ਦੇ ਸਾਜਿ਼ਸ਼ੀ ਵੱਡੇ ਆ ਗੁਰੂ ਬੇਲੀ।
ਜੇ ਨਾ ਰੁਕੀ ਤਾਂ ਅੱਗੇ ਇਹ ਤੁਰੂ ਬੇਲੀ,
ਏਕਤਾ ਦੇਸ਼ ਦੀ ਏਸ ਨਾਲ ਖੁਰੂ ਬੇਲੀ।
ਕੁਝ ਤਾਂ ਲੋਕੀਂ ਨਹੀਂ ਜਾਣਦੇ ਸੱਚ ਬਾਹਲਾ,
ਸਹਿਮ ਕਾਰਨ ਕਈ ਬੋਲਣਾ ਲੋੜਦੇ ਨਹੀਂ।
ਓਦੋਂ ਤੀਕਰ ਹਾਲਾਤ ਨਹੀਂ ਸੁਧਰ ਸਕਦੇ,
ਜਦ ਤੱਕ ਆਮ ਲੋਕੀਂ ਚੁੱਪ ਤੋੜਦੇ ਨਹੀਂ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਫਰਵਰੀ 24 2021

Published

on

ਆਇਆ ਜਦੋਂ ਕੋਰੋਨਾ ਤਾਂ ਪਈ ਦਹਿਸ਼ਤ,
ਆਉਂਦੇ ਘਰੋਂ ਨਾ ਬਾਹਰ ਸੀ ਲੋਕ ਮਿੱਤਰ।
ਜਾਂਦਾ ਕੋਈ ਜੇ ਮਾਸਕ ਸੀ ਨਹੀਂ ਲਾਉਂਦਾ,
ਉਸ ਨੂੰ ਦਿੰਦੇ ਸੀ ਲੋਕ ਕਈ ਟੋਕ ਮਿਤਰ।
ਹਟ ਗਏ ਜਾਣ ਤੋਂ ਲੋਕ ਸੀ ਸ਼ਾਦੀਆਂ`ਤੇ,
ਜਾਂਦੇ ਕਰਨ ਨਾ ਮ੍ਰਿਤਕ ਦਾ ਸ਼ੋਕ ਮਿੱਤਰ।
ਹਾਲਤ ਸੁਧਰੀ ਤਾਂ ਲੋਕ ਬੇਫਿਕਰ ਹੋ ਗਏ,
ਮਰ ਗਈ ਜਿਵੇਂ ਕੋਰੋਨਾ ਦੀ ਜੋਕ ਮਿੱਤਰ।
ਲੱਗਿਆ ਫੇਰ ਇਹ ਵਧਣ ਆ ਦੇਸ਼ ਅੰਦਰ,
ਲੱਗਿਆ ਸਿੱਧਾ ਪੰਜਾਬ ਨੂੰ ਆਉਣ ਮਿੱਤਰ।
ਕਰੋ ਬਈ ਚੌਕਸੀ, ਢਿੱਲ ਨਾ ਕਿਤੇ ਕਰਿਓ,
ਕਰਿਓ ਆਪ ਹੀ ਬਚਣ-ਬਚਾਉਣ ਮਿੱਤਰ।


-ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 23 2021

Published

on

ਕਿਹਾ ਸੀ ਕੈਲੇ ਨੇ ਕੱਲ੍ਹ ਨਸੀਬ ਸੋਂਹ ਨੂੰ,
ਰਹਿੰਦਾ ਚੋਣਾਂ ਦਾ ਇੱਕ ਆ ਸਾਲ ਬੇਲੀ।
ਸੁਣਿਆ ਹਾਲ ਤਾਂ ਮੰਦਾ ਹੈ ਕਾਂਗਰਸ ਦਾ,
ਹਰ ਕੋਈ ਦਿੱਸੇ ਕਮਾ ਰਿਹਾ ਮਾਲ ਬੇਲੀ।
ਜਿੱਦਾਂ ਹਾਰੇ ਅਕਾਲੀ ਸਨ ਸਾਲ ਪਿਛਲੇ,
ਸੁਧਰਿਆ ਜਾਪਦਾ ਅਜੇ ਨਾ ਹਾਲ ਬੇਲੀ।
ਕੇਜਰੀਵਾਲ ਦੇ ਚੇਲੇ ਪਏ ਲਾਉਣ ਦੌੜਾਂ,
ਕੀਤੀ ਤਿੱਖੀ ਬਈ ਜਾਪਦੀ ਚਾਲ ਬੇਲੀ।
ਹੱਸ ਕੇ ਕਿਹਾ ਸੀ ਅੱਗੋਂ ਨਸੀਬ ਸੋਂਹ ਨੇ,
ਲੋਕੀਂ ਕਹਿਣ ਨਾ ਅੰਦਰ ਦੀ ਗੱਲ ਬੇਲੀ।
ਜਦ ਤੱਕ ਚੋਣ ਨਾ ਬੂਹੇ `ਤੇ ਆਣ ਪੁੱਜੀ,
ਦੱਸਣਾ ਕਿਸੇ ਨਾ ਕੀਹਦੇ ਹੈ ਵੱਲ ਬੇਲੀ।


-ਤੀਸ ਮਾਰ ਖਾਂ

Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 22 2021

Published

on

ਹਰ ਕੋਈ ਪੁੱਛਦਾ ਇਹੋ ਕਿ ਬਣੇਗਾ ਕੀ,
ਮੁੱਦਾ ਹੋਊ ਕਿਸਾਨੀ ਦਾ ਹੱਲ ਕਿ ਨਹੀਂ।
ਖਾਲੀ ਦਾਅਵਾ ਸਰਕਾਰ ਆ ਕਰੀ ਜਾਂਦੀ,
ਕਰਨੀ ਨਾਲ ਕਿਸਾਨਾਂ ਦੇ ਗੱਲ ਕਿ ਨਹੀਂ।
ਟੁੱਟਾ ਸਬਰ ਕਿਸਾਨ ਜੇ ਭੜਕ ਪਏ ਤਾਂ,
ਵਗੇ ਵਹਿਣ ਨੂੰ ਸਕੂਗੀ ਝੱਲ ਕਿ ਨਹੀਂ।
ਭੁਗਤਗੇ ਉਹਦੇ ਖਿਲਾਫ ਜਦ ਚੋਣ ਅੰਦਰ,
ਰੰਗ ਮੋਦੀ ਦਾ ਸਕੇਗਾ ਕਿ ਚੱਲ ਕਿ ਨਹੀਂ।
ਵਧਦੀ ਗਿਣਤੀ ਸਵਾਲਾਂ ਦੀ ਰੋਜ਼ ਜਾਂਦੀ,
ਮਿਲਦਾ ਕਿਸੇ ਦਾ ਕੋਈ ਜਵਾਬ ਹੈ ਨਹੀਂ।
ਪਾ-ਪਾ ਵੋਟਾਂ ਤੇ ਦਿੱਤਾ ਇਹ ਮਾਣ ਲੋਕਾਂ,
ਆਖਰ ਆਗੂ ਹੈ, ਮੋਦੀ ਨਵਾਬ ਹੈ ਨਹੀਂ।


-ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca