Ajj Nama January-29-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਜਨਵਰੀ 29, 2021

Published

on

ajjnama

ਬਦਲਿਆ ਜਦੋਂ ਅਮਰੀਕਾ ਦਾ ਰਾਜ ਬੇਲੀ,
ਹਾਕਮ ਨਵੇਂ ਨੇ ਪਹਿਨ ਲਿਆ ਤਾਜ ਬੇਲੀ।
ਬਦਲਦਾ ਕਈ ਕੁਝ ਦਿੱਸਦਾ ਸਾਫ ਲੱਗਦਾ,
ਆਉਂਦੀ ਇਹੋ ਜਿਹੀ ਸੁਣੀ ਆਵਾਜ਼ ਬੇਲੀ।
ਪਾ ਗਿਆ ਗੰਦ ਜਿਹਾ ਕਹਿਣ ਟਰੰਪ ਓਥੇ,
ਹਟ ਗਏ ਖੜਕਣੋਂ ਉਹਦੇ ਨੇ ਸਾਜ਼ ਬੇਲੀ।
ਨਫਰਤ ਬਾਹਲੀ ਫਿਰ ਧੂੜ ਕੇ ਗਲੋਂ ਲੱਥਾ,
ਆਇਆ ਪੁੱਠੇ ਨਹੀਂ ਕੰਮਾਂ ਤੋਂ ਬਾਜ਼ ਬੇਲੀ।
ਦੱਸਿਆ ਜਾਂਦਾ ਕਿ ਸੁਧਰਨ ਹਾਲਾਤ ਲੱਗੇ,
ਸੁਣਿਆ ਖੁਸ਼ੀ ਜਿਹੀ ਲੋਕ ਮਨਾਉਣ ਲੱਗੇ।
ਦਿਨ ਦਸ ਨਹੀਂ ਬੀਤੇ ਤਾਂ ਖਬਰ ਕਹਿੰਦੀ,
ਸੁਖਾਲੀ ਹਵਾ ਦੇ ਬੁੱਲੇ ਹਨ ਆਉਣ ਲੱਗੇ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-21 ਜੂਨ 2021

Published

on

Ajjnama

ਰਮਜ਼ਾਂ ਮਾਰਦੀ ਜਿੱਦਣ ਵੀ ਰਾਜਨੀਤੀ,
ਵੱਡੇ-ਵੱਡੇ ਵੀ ਜਾਣ ਫਿਰ ਡੋਲ ਮੀਆਂ।
ਬਣਿਆ ਪਿਆ ਵੱਕਾਰ ਆ ਛੱਡ ਦੇਂਦੇ,
ਬਹਿੰਦੇ ਆਗੂਆਂ ਦੇ ਗੋਡੇ ਕੋਲ ਮੀਆਂ।
ਛੋਟੇ ਹੋਇ ਕੇ ਮੰਗਣ ਫਿਰ ਮੰਗ ਵੱਡੀ,
ਲੀਡਰ ਹਾਂ ਕਰਦਾ ਗੱਲੀਂ ਗੋਲ ਮੀਆਂ।
ਵਿੱਚੋਂ ਹਾਂ ਨਿਕਲੀ, ਜਾਂ ਕਿ ਨਾਂਹ ਹੋਈ,
ਕਰਨਾ ਬਹੁਤ ਔਖਾ ਹੁੰਦਾ ਤੋਲ ਮੀਆਂ।
ਡੁੱਬਦਾ ਬੰਦਾ ਵੀ ਛੱਡੇ ਨਹੀਂ ਰਾਜਨੀਤੀ,
ਰਮਜ਼ਾਂ ਫੋਕੀਆਂ ਵੀ ਕਾਫੀ ਲਾਏ ਮੀਆਂ।
ਅੱਗੇ ਲੰਘਣ ਦਾ ਲੱਭਦਾ ਰਾਹ ਕੋਈ ਨਾ,
ਬੰਦਾ ਪਿੱਛੇ ਵੀ ਪਰਤਨਾ ਜਾਏ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-20 ਜੂਨ 2021

Published

on

ajjnama

ਵਧੀ ਜਾਂਦਾ ਪਰਦੂਸ਼ਣ ਹੈ ਬਿਨਾਂ ਰੁਕਿਆਂ,
ਹਟਦੇ ਲੋਕ ਨਹੀਂ ਪਾਉਣ ਤੋਂ ਗੰਦ ਬੇਲੀ।
ਜਿਹੜੇ ਗੰਗਾ ਦਾ ਕਰਨ ਸਤਿਕਾਰ ਵੱਡਾ,
ਹਟਦੇ ਚਾੜ੍ਹਨ ਤੋਂ ਉਹੋ ਨਹੀਂ ਚੰਦ ਬੇਲੀ।
ਪਾਣੀ ਸ਼ੁੱਧ ਨੂੰ ਸ਼ੁੱਧ ਨਹੀਂ ਰਹਿਣ ਦਿੱਤਾ,
ਕੀਤੇ ਸੀਵਰ ਵੀ ਗਏ ਨਹੀਂ ਬੰਦ ਬੇਲੀ।
ਦਾਅਵੇ ਕੀਤੇ ਸੁਧਾਰ ਲਈ ਬਹੁਤ ਜਾਂਦੇ,
ਜੁੜਦੀ ਕੰਮਾਂ ਦੀ ਕਦੇ ਨਹੀਂ ਤੰਦ ਬੇਲੀ।
ਜਿਨ੍ਹਾਂ ਗੰਗਾ ਵੀ ਸਾਫ ਨਾ ਰਹਿਣ ਦਿਤੀ,
ਬਣਦੇ ਦੂਜਿਆਂ ਤੋਂ ਬਹੁਤੇ ਭਗਤ ਬੇਲੀ।
ਦਾਅਵੇ ਹੋਰ, ਪਰ ਕੰਮ ਜਦ ਹੋਰ ਹੁੰਦਾ,
ਸਾਨੂੰ ਵੇਖ ਕੇ ਹੱਸੇ ਪਿਆ ਜਗਤ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-19 ਜੂਨ 2021

Published

on

Ajjnama

ਬਾਜਵਾ-ਕੈਪਟਨ ਦੇ ਜੋੜ ਦੀ ਖਬਰ ਆਈ,
ਹਲਚਲ ਹਰ ਥਾਂ ਪੰਜਾਬ ਵਿੱਚ ਹੋਈ ਬੇਲੀ।
ਕੀਤੀ ਦੋਵਾਂ ਇਹ ਬੈਠਕ ਸੀ ਰੱਖ ਓਹਲਾ,
ਗਈ ਇਹ ਬੈਠਕ ਨਾ ਫੇਰ ਲੁਕੋਈ ਬੇਲੀ।
ਚੱਲਦਾ ਜਿਹੜਾ ਵਿਰੋਧ ਸੀ ਰਿਹਾ ਪਹਿਲਾਂ,
ਉਹ ਤਾਂ ਮੈਲ ਨਹੀਂ ਜਾਣੀ ਹੈ ਧੋਈ ਬੇਲੀ।
ਬਹਿੰਦੇ ਜੁੜ ਕੇ ਇਕੱਠੇ ਨਹੀਂ ਦੋਏ ਆਗੂ,
ਮਿਲਦੀ ਚੋਣਾਂ ਦੇ ਵਿੱਚ ਨਹੀਂ ਢੋਈ ਬੇਲੀ।
ਪਰਦੇ ਕੱਜਣ ਲਈ ਪਾਈ ਆ ਸਾਂਝ ਭਾਵੇਂ,
ਜਾਣੀ ਅੰਦਰ ਦੀ ਛੇਤੀ ਨਹੀਂ ਕੌੜ ਬੇਲੀ।
ਅਗਲੀ ਚੋਣ ਵਿੱਚ ਜਿੱਤ ਦੀ ਝਾਕ ਰੱਖੀ,
ਵੱਡੀ ਕੁਰਸੀ ਲਈ ਦੋਵਾਂ ਦੀ ਦੌੜ ਬੇਲੀ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca