Ajj Nama January-23-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਜਨਵਰੀ 23, 2021

Published

on

ajjnama

ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ,
ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ।
ਮੁੱਕੀ ਅੱਜ ਨਾ, ਮੁੱਕ ਜਾਊ ਕੱਲ੍ਹ-ਪਰਸੋਂ,
ਇਹ ਵੀ ਹੁੰਦਾ ਹੈ ਬੜਾ ਧਰਵਾਸ ਬੇਲੀ।
ਪਿਛਲੇ ਦਿਨੀਂ ਕੁਝ ਮੁੱਕਦੀ ਨਜ਼ਰ ਆਈ,
ਪਹਿਲੀਆਂ ਮੀਟਿੰਗਾਂ ਵਾਂਗ ਮਿਠਾਸ ਬੇਲੀ।
ਟੁੱਟ ਗਈ ਅੰਤ ਨੂੰ ਗੱਲ ਹੈ ਸਾਫ-ਸਿੱਧੀ,
ਟੁੱਟੀ ਗੱਲ ਨਹੀਂ, ਟੁੱਟਾ ਵਿਸ਼ਵਾਸ ਬੇਲੀ।
ਜੇ ਨਾ ਟੁੱਟਦੀ, ਅਗਾਂਹ ਕੁਝ ਲਮਕ ਜਾਂਦੀ,
ਆਉਣਾ ‘ਛੱਬੀ’ ਤੋਂ ਨਹੀਂ ਸੀ ਡਰ ਬੇਲੀ।
ਕਰਦਾ ਅੱਜ ਨਹੀਂ ਪੱਕੀ ਕੋਈ ਗੱਲ ਲੱਭੇ,
ਲੱਗ ਗਏ ਸਿੱਧੇ ਅਫਵਾਹਾਂ ਨੂੰ ਪਰ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-27 ਜੁਲਾਈ 2021

Published

on

Ajjnama

ਕੱਢ ਲਈ ਜਦੋਂ ਅਮਰੀਕਾ ਨੇ ਫੌਜ ਸਾਰੀ,
ਤਾਲਿਬਾਨਾਂ ਫਿਰ ਚੁੱਕ ਲਈ ਅੱਤ ਮੀਆਂ।
ਲਾ ਕੇ ਲਾਈਨਾਂ ਤੇ ਮਾਰਨ ਸੀ ਲੋਕ ਲੱਗੇ,
ਲੱਗੇ ਥਾਂ-ਥਾਂ ਵਗਾਉਣ ਫਿਰ ਰੱਤ ਮੀਆਂ।
ਚੜ੍ਹਿਆ ਏਨਾ ਜਨੂੰਨ ਪਿਆ ਸਿਰਾਂ ਉੱਤੇ,
ਅਸਲੋਂ ਮਾਰੀ ਗਈ ਜਾਪਦੀ ਮੱਤ ਮੀਆਂ।
ਤਾਂਹੀ ਰੂਸ ਦੀ ਆਈ ਬਈ ਫੌਜ ਓਧਰ,
ਲੱਗਾ ਗੱਡਣ ਫਿਰ ਜਾਪਦਾ ਲੱਤ ਮੀਆਂ।
ਆ ਗਿਆ ਰੂਸ ਤਾਂ ਜਾਣਾ ਫਿਰ ਪੈ ਮੋੜਾ,
ਚੱਲ ਪਊ ਨਵਾਂ ਲੜਾਈ ਦਾ ਗੇੜ ਮੀਆਂ।
ਤਾਲਿਬਾਨ ਦੀ ਕਾਬਲ ਵੱਲ ਚੜ੍ਹਤ ਰੋਕੂ,
ਚੱਪੇ-ਚੱਪੇ ਲਈ ਹੋਊ ਫਿਰ ਭੇੜ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-26 ਜੁਲਾਈ 2021

Published

on

Ajjnama

ਭਖਿਆ ਖੇਡਾਂ ਦਾ ਕੁੰਭ ਜੀ ਟੋਕੀਓ ਵਿੱਚ,
ਚੱਲਦੇ ਮੈਚ ਨੇ, ਲੋਕਨਹੀਂ ਆਏਭਾਈ।
ਮਾਰੀ ਮਾਰ ਕੋਰੋਨਾ ਕੁਝ ਇਸ ਤਰ੍ਹਾਂ ਦੀ,
ਹਰ ਇੱਕ ਥਾਂ ਹੀ ਸੱਥਰ ਵਿਛਾਏ ਭਾਈ।
ਏਸੇ ਦਹਿਸ਼ਤ ਸੀਇੱਦਾਂ ਦੇ ਮੈਚ ਸਾਰੇ,
ਪਿਛਲੇ ਸਾਲ ਵੀ ਹੁੰਦੇ ਰੁਕਵਾਏ ਭਾਈ।
ਕਰ ਲਿਆ ਫੈਸਲਾ ਆਖਰ ਪ੍ਰਬੰਧਕਾਂ ਨੇ,
ਕਿਵੇਂ ਵੀ ਜਾਣਗੇ ਮੈਚ ਕਰਵਾਏ ਭਾਈ।
ਕਿਹਾ ਲੋਕਾਂ ਨੂੰ ਟੀ ਵੀ `ਤੇ ਵੇਖ ਲਉ ਜੀ,
ਕਰਿਓ ਪੂਰੀ ਇਹ ਖੇਡਾਂ ਦੀ ਭੁੱਖ ਭਾਈ।
ਬਚ ਕੇ ਆਪ ਵੀ ਰਹੋ ਬਈ ਤੁਸੀਂ ਸਾਰੇ,
ਖੇਡਣ ਵਾਲਿਆਂ ਦੀ ਮੰਗਿਓ ਸੁੱਖ ਭਾਈ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-25 ਜੁਲਾਈ 2021

Published

on

Ajjnama

ਮਮਤਾ ਬੈਨਰਜੀ ਨਿਕਲ ਬੰਗਾਲ ਵਿੱਚੋਂ,
ਉੱਠੀ ਦੇਸ਼ ਵਿੱਚ ਕਰਨ ਪ੍ਰਚਾਰ ਮੀਆਂ।
ਆਪੋਜ਼ੀਸ਼ਨ ਇਕੱਠੀ ਉਹ ਕਰਨ ਚੱਲੀ,
ਮਿਲਦੀ ਕਿਸੇ ਦੀ ਸੁਰ ਨਾ ਤਾਰ ਮੀਆਂ।
ਆਪੋ-ਆਪਣੇ ਰਾਜ ਵਿੱਚ ਲੜਨ ਸਾਰੇ,
ਆਪੋ-ਆਪਣੇ ਥਾਂਈਂ ਅਵਤਾਰ ਮੀਆਂ।
ਸਹਿੰਦਾ ਦੂਜੇ ਦੀ ਕੋਈ ਨਾ ਚੜ੍ਹਤ ਬੇਲੀ,
ਨਹੀਉਂ ਕਿਸੇ ਦੇ ਉਤੇ ਇਤਬਾਰ ਮੀਆਂ।
ਮਮਤਾ ਕਹਿੰਦੀ ਤਾਂ ਜਾਣੇ ਨੇ ਬੈਠ ਬੇਸ਼ੱਕ,
ਚਾਰ ਵੀ ਕਦਮ ਨਾ ਸਕਣਗੇ ਚੱਲ ਮੀਆਂ।
ਨੈਸ਼ਨਲ ਲੀਡਰੀ ਦਾ ਸੁਫਨਾ ਲਏ ਬੀਬੀ,
ਹੋਊ ਹਾਸਲ ਨਹੀਂ ਏਦਾਂ ਦੀ ਭੱਲ ਮੀਆਂ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca