Ajj Nama January-14-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਜਨਵਰੀ 14, 2021

Published

on

ajjnama

ਲੋਹੜੀ ਆਈ ਤੋਂ ਲੋਹੜੀ ਦਾ ਚਾਅ ਨਾਹੀਂ,
ਪਹਿਲੇ ਵਾਲੜੀ ਚਹਿਲ ਨਾ ਪਹਿਲ ਮੀਆਂ।
ਬੈਠੇ ਕਿਸਾਨ ਕਈ ਦਿੱਲੀ ਦੇ ਬਾਰਡਰਾਂ`ਤੇ,
ਉਸ ਥਾਂ ਬੈਠਣਾ ਕੰਮ ਨਹੀਂ ਸਹਿਲ ਮੀਆਂ।
ਜ਼ੀਰੋ ਡਿਗਰੀ ਦੀ ਕਹਿਰ ਦੀ ਠੰਢ ਅੰਦਰ,
ਸਕਦਾ ਆਮ ਵੀ ਬੰਦਾ ਨਾ ਟਹਿਲ ਮੀਆਂ।
ਤੱਕ ਕੇ ਸਿਰੜ ਕਿਰਸਾਨਾਂ ਦਾ ਇੰਜ ਡਾਢਾ,
ਕੰਬਣ ਲੱਗੇ ਆ ਕਈਆਂ ਦੇ ਮਹਿਲ ਮੀਆਂ।
ਪੁੱਠਾ ਈ ਕੰਮ ਕੁਝ ਮੋਦੀ ਸਰਕਾਰ ਕਰਿਆ,
ਜਿਸ ਦੀ ਚਰਚਾ ਸੰਸਾਰ ਵਿੱਚ ਹੋਈ ਮੀਆਂ।
ਨਿੰਦਾ ਕਰਦੀ ਤਾਂ ਦਿੱਸ ਰਹੀ ਕੁੱਲ ਦੁਨੀਆ,
ਚੰਗਾ ਕਹਿਣ ਲਈ ਲੱਭੇ ਨਹੀਂ ਕੋਈ ਮੀਆਂ।

  • ਤੀਸ ਮਾਰ ਖਾਂ

Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਜਨਵਰੀ 28, 2021

Published

on

ajjnama

ਕੀਹਨਾਂ ਦਿੱਲੀ ਦੇ ਅੰਦਰ ਖਰੂਦ ਕਰਿਆ,
ਕੀਤੀ ਸਾਜਿ਼ਸ਼ ਸੀ ਕਿਨ੍ਹਾਂ ਦੇ ਨਾਲ ਬੇਲੀ।
ਸਮਝ ਕਿਸੇ ਦੇ ਜਲਦ ਨਹੀਂ ਪੈਣ ਵਾਲੀ,
ਕਿਹੜੀ ਰਾਜਸੀ ਚੱਲੀ ਗਈ ਚਾਲ ਬੇਲੀ।
ਚੜ੍ਹੀ ਆਉਂਦੀ ਕਿਸਾਨਾਂ ਦੀ ਕਾਂਗ ਭਾਰੀ,
ਚਾਹੁੰਦਾ ਕਿਹੜਾ ਸੀ ਕਰੋ ਨਿਢਾਲ ਬੇਲੀ।
ਕੀਤੀ ਉਨ੍ਹਾਂ ਤੋਂ ਜਾਂਦੀ ਪਈ ਮੰਗ ਮੁੜ ਕੇ,
ਚਾਹੀਦੀ ਹੋਣੀ ਫਿਰ ਕੁੱਲ ਪੜਤਾਲ ਬੇਲੀ।
ਉਹ ਹੀ ਦੋਸ਼ੀ ਤੇ ਉਨ੍ਹਾਂ ਪੜਤਾਲ ਕਰਨੀ,
ਜਿਹੜੇ ਨਿਕਲੇ ਨਹੀਂ ਖੈਰ-ਖਵਾਹ ਬੇਲੀ।
ਸਾਰਾ ਈ ਸਾਫ ਤੇ ਓਹਲਾ ਨਾ ਕੱਖ ਭਾਵੇਂ,
ਕੱਢਿਆ ਪੀੜਤ ਦਾ ਜਾਊ ਗੁਨਾਹ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 27, 2021

Published

on

ਹੋਇਆ ਦਿੱਲੀ ਦੇ ਵਿੱਚ ਜੋ ਬੁਰਾ ਹੋਇਆ,
ਇਹੀ ਪਹਿਲਾਂ ਸੀ ਕਈਆਂ ਨੂੰ ਸ਼ੱਕ ਬੇਲੀ।
ਲੀਡਰ ਰਹਿ ਗਏ ਕਿਸਾਨਾਂ ਦੇ ਇੱਕ ਬੰਨੇ,
ਲੈ ਗਏ ਭੀੜਾਂ ਕਈ ਹੋਰ ਸਨ ਧੱਕ ਬੇਲੀ।
ਵੱਢਿਆ ਨੱਕ ਗਿਆ ਆਖਦਾ ਕੋਈ ਪਿੱਛੋਂ,
ਕਹਿੰਦਾ ਕੋਈ, ਬਈ ਤੋੜਿਆ ਲੱਕ ਬੇਲੀ।
ਹੋਇਆ ਚਰਚਾ ਤੋਂ ਲਾਂਭੇ ਹੈ ਅਸਲ ਮੁੱਦਾ,
ਦੂਸਰੀ ਬਹਿਸ ਨੇ ਲਿਆ ਉਹ ਢੱਕ ਬੇਲੀ।
ਹਾਲਤ ਕੱਲ੍ਹ ਦੀ ਅੱਜ ਨਾ ਨਜ਼ਰ ਆਉਂਦੀ,
ਬਣ ਗਏ ਅਸਲੋਂ ਹਨ ਹੋਰ ਹਾਲਾਤ ਬੇਲੀ।
ਲਹਿ ਕੇ ਲੀਹ ਤੋਂ ਗੱਡੀ ਪਈ ਹੋਰ ਰਸਤੇ,
ਬਣਨੀ ਸੌਖੀ ਨਹੀਂ ਪਹਿਲੜੀ ਬਾਤ ਬੇਲੀ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 26, 2021

Published

on

ajjnama

ਫਸਿਆ ਪਾਕਿ ਦਾ ਮੁਖੀ ਇਮਰਾਨ ਟੇਢਾ,
ਮੁੱਕਦੀ ਮੁਸ਼ਕਲਾਂ ਦੀ ਨਾਹੀਂ ਲੜੀ ਬੇਲੀ।
ਪਹਿਲੀ ਔਕੜ ਦਾ ਲੱਭਦਾ ਹੱਲ ਹੈ ਨਹੀਂ,
ਦੂਸਰੀ ਹੁੰਦੀ ਕੋਈ ਬੂਹੇ `ਤੇ ਖੜੀ ਬੇਲੀ।
ਹੁੰਦਾ ਜ਼ਬਤ ਕੋਈ ਕਦੇ ਜਹਾਜ਼ ਉਸ ਦਾ,
ਹੋਟਲ ਜ਼ਬਤੀਆਂ ਦੀ ਜਿੱਦਾਂ ਝੜੀ ਬੇਲੀ।
ਰਿਹਾ ਦਿਨ ਜਾਂ ਰਾਤ ਦਾ ਫਰਕ ਹੈ ਨਹੀਂ,
ਹਰ ਕੋਈ ਜਾਪਦੀ ਔਖੀ ਹੈ ਘੜੀ ਬੇਲੀ।
ਓਧਰ ਫਸਿਆ ਸੰਸਾਰ ਵਿੱਚ ਬਹੁਤ ਡਾਢਾ,
ਏਧਰ ਮੁਲਕ ਵਿੱਚ ਮੰਦੜਾ ਹਾਲ ਹੋਇਆ।
ਭਰ ਲਏ ਆਗੂਆਂ ਸੁਣੇ ਕਈ ਮਾਲ-ਖਾਨੇ,
ਓਦਾਂ ਮੁਲਕਇਹ ਪਿਆ ਕੰਗਾਲ ਹੋਇਆ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca