Ajj Nama January-14-2021 | Latest Punjabi Poetry & Poems | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 14, 2021

Published

on

ajj nama

ਛਿੜੀ ਹੈ ਜੰਮੂ-ਕਸ਼ਮੀਰ ਦੀ ਫੇਰ ਚਰਚਾ,
ਧਿਰਾਂ ਹੋਈਆਂ ਨੇ ਕਈ ਸਰਗਰਮ ਮੀਆਂ।
ਸਰਕਾਰ ਦਿੱਤਾ ਦਿਲਾਸਾ ਬਈ ਸਭ ਅੱਛੈ,
ਆਪੋਜ਼ੀਸ਼ਨ ਫੈਲਾਉਂਦੀ ਹੈ ਭਰਮ ਮੀਆਂ।
ਆਪੋਜ਼ੀਸ਼ਨ ਨੇ ਕਿਹਾ ਸਭ ਬੁਰਾ ਹੋਇਆ,
ਹਾਲਤ ਦੱਸਦਿਆਂ ਆਂਵਦੀ ਸ਼ਰਮ ਮੀਆਂ।
ਪੁੱਛਿਆ ਲੋਕਾਂ ਨੂੰ ਕਿਸੇ ਜਦ ਪਹੁੰਚ ਓਥੇ,
ਕਹਿੰਦੇ ਲੋਕ ਕਿ ਮਾੜੇ ਆ ਕਰਮ ਮੀਆਂ।
ਨੱਚਦੀ ਮੌਤ ਤੇ ਡੌਰੂ ਪਿਆ ਖੜਕਦਾ ਈ,
ਧਮਾਕੇ ਗੂੰਜਦੇ ਤੇ ਜਿ਼ੰਦਗੀ ਸਹਿਕਦੀ ਊ।
ਲੀਡਰ ਵੱਡਿਆਂ ਨੂੰ ਇਹ ਹੀ ਜਾਪਦਾ ਈ,
ਖਿੜਨ ਬਿਨਾਂ ਵੀ ਜਿ਼ੰਦਗੀ ਮਹਿਕਦੀ ਊ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-24 ਜੂਨ 2021

Published

on

Ajjnama

ਆਦਮੀ ਆਮ ਦਾ ਪੁੱਛਦਾ ਦੁੱਖ ਕੋਈ ਨਾ,
ਚਰਚਾ ਖਾਸ ਦੀ ਹੈ ਸੁਣਦੀ ਆਮ ਮੀਆਂ।
ਬਾਦਲ, ਕੈਪਟਨ ਤੇ ਸਿੱਧੂ ਦਾ ਸੁਣੇ ਰੌਲਾ,
ਭਾਵੇਂ ਸੁਬਹਾ ਹੁੰਦੀ, ਬੇਸੱ਼ਕ ਸ਼ਾਮ ਮੀਆਂ।
ਲੋਕਤੰਤਰ ਤੋਂ ਦਿੱਸਣ ਪਏ ਲੋਕ ਮਨਫੀ,
ਜਿਨ੍ਹਾਂ ਬਾਝ ਤਾਂ ਜੀਵਨ ਹੀ ਜਾਮ ਮੀਆਂ।
ਵੋਟਾਂ ਪਿੱਛੋਂ ਕੋਈ ਉਨ੍ਹਾਂ ਨੂੰ ਪੁੱਛਦਾ ਨਹੀਂ,
ਬਿਨਾਂ ਕਹੇ, ਤੁਮਾਰਾ ਕਿਆ ਕਾਮ ਮੀਆਂ।
ਨਜ਼ਰ ਤਿੱਖੀ ਦੇ ਨਾਲ ਪਏ ਲੋਕ ਝਾਕਣ,
ਸਬਰ ਨਾਲ ਲੰਘਾਉਣ ਪਏ ਝੱਟ ਮੀਆਂ।
ਉਹ ਹਨ ਘੜੀ ਉਡੀਕਦੇ ਹਸ਼ਰ ਵਾਲੀ,
ਮੌਕਾ ਆਉਣ`ਤੇ ਮਾਰਨਗੇ ਸੱਟ ਮੀਆਂ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-23 ਜੂਨ 2021

Published

on

Ajjnama

ਲੱਗੀ ਚੱਲਣ ਫਿਰ ਬਾਤ ਕਸ਼ਮੀਰ ਬਾਰੇ,
ਕੋਈ ਨਾ ਜਾਣਦਾ, ਹੋਊ ਕੀ ਮਤਾ ਬੇਲੀ।
ਸਖਤੀ ਹੋਰ ਦਾ ਰੌਂਅ ਤਾਂ ਜਾਪਦਾ ਨਹੀਂ,
ਮਿਲਦੀ ਢਿੱਲ ਆ ਜਾਪਦੀ ਰਤਾ ਬੇਲੀ।
ਲੜਦੇ ਸਰਕਾਰਾਂ ਦੇ ਨਾਲ ਤਾਂ ਵੱਖਵਾਦੀ,
ਪਿਸਦੇ ਲੋਕ ਨੇ ਬਿਨਾਂ ਕੁਝ ਖਤਾ ਬੇਲੀ।
ਚੌਵੀ ਜੂਨ ਨੂੰ ਸੁਣੀ ਫਿਰ ਹੋਊ ਬੈਠਕ,
ਏਜੰਡਾ ਓਸ ਦਾ ਕੋਈ ਨਾ ਪਤਾ ਬੇਲੀ।
ਪੌਣੇ ਸਾਲ ਦੋ ਲੰਘ ਗਏ ਬਿਨਾਂ ਚਰਚਾ,
ਚਰਚਾ ਆਖਰ ਨੂੰ ਲੱਗੀ ਹੈ ਹੋਣ ਬੇਲੀ।
ਕੋਈ ਨਾ ਜਾਣਦਾ, ਕੌਣ ਕੀ ਕਹੂ ਓਥੇ,
ਮੁੱਕਣਾ ਲੋਕਾਂ ਦਾ ਚਾਹੀਦਾ ਰੋਣ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-22 ਜੂਨ 2021

Published

on

ajjnama

ਕੁਦਰਤ ਆਖਦੀ, ਬੰਦਿਆ ਹੋਸ਼ ਕਰ ਤੂੰ,
ਵਰਤੀ ਜਾਵੇ ਤਾਂ ਅਕਲ ਨੂੰ ਵਰਤ ਬੇਲੀ।
ਵਾਧੂ ਉਪਜ ਦੇ ਚੱਕਰ ਵਿੱਚ ਪੈਣ ਕਾਰਨ,
ਪਾ-ਪਾ ਜ਼ਹਿਰ ਤੂੰ ਸਾੜ`ਤੀ ਧਰਤ ਬੇਲੀ।
ਜਿੱਦਾਂ ਸਿਹਤ ਲਈ ਰੱਖਦੇ ਵਰਤ ਲੋਕੀਂ,
ਦਿੱਤਾ ਰੱਖਣ ਨਾ ਧਰਤ ਨੂੰ ਵਰਤ ਬੇਲੀ।
ਸ਼ਕਤੀ ਖੁੰਝਦੀ ਜਾਂਦੀ ਪਈ ਧਰਤ ਵਿੱਚੋਂ,
ਤੱਤ ਖੁੱਸਿਆ ਆਉਣਾ ਨਹੀਂ ਪਰਤ ਬੇਲੀ।
ਬਣਿਆ ਇਹਦੇ ਸੀ ਆਸਰੇ ਅੰਨ-ਦਾਤਾ,
ਨਿਭਦੀ ਰਹੀ ਇਹ ਸਦਾ ਹੀ ਨਾਲ ਬੇਲੀ।
ਰੱਖਦੀ ਤੇਰਾ ਜੇ ਆਈ ਆ ਮਾਣ ਧਰਤੀ,
ਗਰਕਦੀ ਜਾਂਦੀ ਤੂੰ ਧਰਤ ਸੰਭਾਲ ਬੇਲੀ।

  • ਤੀਸ ਮਾਰ ਖਾਂ

Continue Reading

ਰੁਝਾਨ


Copyright by IK Soch News powered by InstantWebsites.ca