Ajj Nama Februaury-18-2021 | Latest Punjabi Poetry 2021 | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 18 2021

Published

on

Ajj nama

ਸ਼ਹਿਰੀ ਚੋਣਾਂ ਦੇ ਆਏ ਰਿਜ਼ਲਟ ਸੁਣ ਕੇ,
ਖਿੜੇ ਹਨ ਕਈ ਤਾਂ ਕਈ ਉਦਾਸ ਮੀਆਂ।
ਕਈਆਂ ਲੜੀ ਹੀ ਚੋਣ ਸੀ ਲੜਨ ਖਾਤਰ,
ਜਿੱਤਣ ਜੋਗਾ ਸੀ ਨਹੀਂ ਵਿਸ਼ਵਾਸ ਮੀਆਂ।
ਉਹ ਤੇ ਆਏ ਰਿਜ਼ਲਟ ਨੰੁ ਸੁਣਨ ਪਿੱਛੋਂ,
ਕਰ ਕੇ ਬੈਠ ਗਏ ਹਨ ਧਰਵਾਸ ਮੀਆਂ।
ਝਾਕ ਜਿਨ੍ਹਾਂ ਨੂੰ ਜਿੱਤਣ ਦੀ ਬਹੁਤ ਸੀਗੀ,
ਹੋਏ ਫਿਰਦੇ ਉਹ ਬਹੁਤ ਨਿਰਾਸ ਮੀਆਂ।
ਧੱਕਾ-ਧੋੜਾ ਵੀ ਚੱਲਿਆ ਬਹੁਤ ਸੁਣਿਆ,
ਲੱਗਿਆ ਵੋਟ ਦਾ ਕਹਿੰਦੇ ਨੇ ਮੁੱਲ ਮੀਆਂ।
ਚਰਚਾ ਦਿਨ ਇਹ ਚਾਰ ਤੱਕ ਮਸਾਂ ਹੋਣੀ,
ਮਗਰੋਂ ਲੋਕਾਂ ਨੂੰ ਜਾਊ ਇਹ ਭੁੱਲ ਮੀਆਂ।


-ਤੀਸ ਮਾਰ ਖਾਂ

Click Here To Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-ਮਾਰਚ 4 2021

Published

on

ਪੰਜਾਂ ਸੀਟਾਂ ਲਈ ਦਿੱਲੀ ਵਿੱਚ ਚੋਣ ਹੋਈ,
ਪਾਰਟੀ ‘ਆਪ’ ਨੇ ਜਿੱਤੀਆਂ ਚਾਰ ਭਾਈ।
ਸਿੱਟਾ ਆਇਆ ਅਜਬ ਜਿਹਾ ਪੰਜਵੀਂ ਦਾ,
ਕਾਂਗਰਸ ਪਾਰਟੀ ਦਾਅ ਗਈ ਮਾਰ ਭਾਈ।
ਸੀਟ ਇੱਕ ਵੀ ਆਈ ਨਹੀਂ ਭਾਜਪਾ ਦੀ,
ਸਾਰੇ ਥਾਂਈਂ ਹੀ ਗਈ ਇਹ ਹਾਰ ਭਾਈ।
ਰਾਜਧਾਨੀ ਵਿੱਚ ਖਿਸਕ ਰਹੇ ਪੈਰ ਜਾਪਣ,
ਸਾਰੇ ਮੁਲਕ ਵਿੱਚ ਸ਼ੂਕ ਰਹੀ ਡਾਰ ਭਾਈ।
ਕਹਿ ਰਿਹਾ ਕੋਈ ਕਿਸਾਨ ਹਨ ਜੜ੍ਹੀਂ ਬੈਠੇ,
ਕਹਿੰਦਾ ਕੋਈ ਮਹਿੰਗਾਈ ਨੇ ਮਾਰਿਆ ਈ।
ਜਿਹੜਾ ਲਾਵੇ ਪਿਆ ਦੌੜ ਬੰਗਾਲ ਤੀਕਰ,
ਛਾਵੇਂ ਤਖਤ ਦੇ ਪਿਆ ਬਈ ਹਾਰਿਆ ਈ।


-ਤੀਸ ਮਾਰ ਖਾਂ

Read More Latest Punjabi Poetry 2021

Continue Reading

ਅੱਜ-ਨਾਮਾ

ਅੱਜ-ਨਾਮਾ

Published

on

ਕੰਗਣਾ ਨਵੇਂ ਇੱਕ ਕੇਸ ਵਿੱਚ ਫੇਰ ਉਲਝੀ,
ਕੱਢਿਆ ਉਸ ਦਾ ਹੈ ਕੋਰਟ ਵਾਰੰਟ ਮਿੱਤਰ।
ਜਾਵੇਦ ਅਖਤਰ ਨੇ ਕਹਿੰਦੇ ਆ ਕੇਸ ਕੀਤਾ,
ਖੁੱਲ੍ਹ ਗਿਆ ਨਵਾਂ ਇੱਕ ਹੋਰ ਫਰੰਟ ਮਿੱਤਰ।
ਕਰਦੀ ਕਦੀ ਨਹੀਂ ਅਕਲ ਦੀ ਗੱਲ ਲੜਕੀ,
ਮੁੜ-ਮੁੜ ਬੋਲਦੀ ਉਹ ਅੰਟ-ਸ਼ੰਟ ਮਿੱਤਰ।
ਹਰ ਇੱਕ ਬੰਦੇ ਦੇ ਸਿਰੋਂ ਉਹ ਪੱਗ ਲਾਹੁੰਦੀ,
ਉਸ ਦਾ ਬਿਆਨ ਵੀ ਵਾਂਗਰ ਕਰੰਟ ਮਿੱਤਰ।
ਕਹਿੰਦੇ ਮੁਲਕ ਦੇ ਹਾਕਮ ਦੀ ਸ਼ਹਿ ਉਹਨੂੰ,
ਕਰਦੀ ਕਿਸੇ ਦੀ ਨਾਹੀਂਉਂ ਪ੍ਰਵਾਹ ਲੜਕੀ।
ਕਹਿੰਦੇ ਲੋਕ ਕਿ ਇਹੋ ਜਿਹੀ ਖੇਡ ਕਰ ਕੇ,
ਲੀਡਰੀ ਕਰਨ ਲਈ ਲੱਭਦੀ ਰਾਹ ਲੜਕੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 2 2021

Published

on

ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ,
ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ।
ਹੰਗਾਮਾ ਕਰ-ਕਰ ਕੇ ਧਿਰ ਵਿਰੋਧ ਵਾਲੀ,
ਕਰਦੀ ਰਹਿਣਾ ਹੈ ਕੰਮ ਸਭ ਠੱਪ ਮਿੱਤਰ।
ਆਏ ਬੱਜਟ ਦੀ ਕਿਸੇ ਨਾ ਗੱਲ ਕਰਨੀ,
ਰੌਲਾ ਹੋਊਗਾ ਡਾਊਨ ਜਾ ਅੱਪ ਮਿੱਤਰ।
ਮੈਂਬਰ ਇੰਨੇ ਸਰਕਾਰ ਦੀ ਤਰਫ ਲੱਭਦੇ,
ਵਿਰੋਧੀ ਧਿਰਾਂ ਨੂੰ ਰੱਖਣਗੇ ਨੱਪ ਮਿੱਤਰ।
ਬਹਿਸ ਹੋਊ ਰਿਵਾਇਤ ਦੇ ਵਾਂਗ ਮਿੱਤਰ,
ਨੁਕਤਾ ਲੱਭਣਾ ਕੋਈ ਨਹੀਂ ਖਾਸ ਮਿੱਤਰ।
ਮਿਹਣੇਬਾਜ਼ੀ ਨਹੀਂ ਹੁੰਦੀ ਨੇ ਰੋਕ ਸਕਣਾ,
ਬੱਜਟ ਹੋਣਾ ਆਵਾਜ਼ ਨਾਲ ਪਾਸ ਮਿੱਤਰ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca