Ajj Nama Februaury-15-2021 | Latest Punjabi Poetry 2021
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 15,2021

Published

on

ਜਿਹੜਾ ਸ਼ੱਕ ਸੀ, ਅੰਤ ਵਿੱਚ ਓਹੀ ਹੋਈ,
ਹਿੰਸਾ ਚੋਣ ਵਿੱਚ ਭਾਰੂ ਫਿਰ ਰਹੀ ਮੀਆਂ।
ਚੁੱਕਿਆ ਸਿਰ ਨਹੀਂ ਚੋਣ ਅਧਿਕਾਰੀਆਂ ਨੇ,
ਪ੍ਰਕਿਰਿਆ ਚੋਣ ਦੀ ਲੀਹੋਂ ਸੀ ਲਹੀ ਮੀਆਂ।
ਚੰਡੀਗੜ੍ਹ ਤੋਂ ਜੀਹਦੇ ਲਈ ਤਾਰ ਖੜਕੀ,
ਅਫਸਰਾਂ ਮੰਨੀ ਹੈ ਓਸੇ ਦੀ ਕਹੀ ਮੀਆਂ।
ਜਿਸ ਦੇ ਨਾਲ ਬਦਮਾਸ਼ਾਂ ਦੀ ਧਾੜ ਤਕੜੀ,
ਉਸ ਨੇ ਗਲਤ ਵੀ ਕੀਤਾ ਤਾਂ ਸਹੀ ਮੀਆਂ।
ਰੌਲਾ-ਗੌਲਾ ਇਹ ਪਾਉਣ ਦੀ ਲੋੜ ਕੀ ਆ,
ਲੋਕਾਂ ਨੂੰ ਖੱਜਲ ਕਰਾਉਣ ਦੀ ਲੋੜ ਕੀ ਆ।
ਨਾਮਜ਼ਦ ਮੈਂਬਰ ਹੀ ਕਾਹਤੋਂ ਨਾ ਕਰੇ ਜਾਂਦੇ,
ਦੂਸ਼ਣ ਲਾਉਣ-ਲਵਾਉਣ ਦੀ ਲੋੜ ਕੀ ਆ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਮਾਰਚ 7 2021

Published

on

ਕਰਫਿਊ ਲੱਗਾ ਪੰਜਾਬ ਵਿੱਚ ਕਈ ਥਾਂਈਂ,
ਕੋਰੋਨਾ ਫੇਰ ਆ ਕੇ ਦਹਿਸ਼ਤ ਪਾਈ ਬੇਲੀ।
ਚਿੰਤਾ ਕੇਂਦਰ ਸਰਕਾਰ ਹੈ ਬਹੁਤ ਕਰਦੀ,
ਰਾਜ ਸਰਕਾਰ ਵੀ ਚਾਬੀ ਘੁੰਮਾਈ ਬੇਲੀ।
ਚੌਕਸੀ ਕਰਨ ਨੂੰ ਕਿਹਾ ਜੀ ਡਾਕਟਰਾਂ ਨੂੰ,
ਹਰ ਥਾਂ ਹੋਈ ਆ ਡਾਢੀ ਸਖਤਾਈ ਬੇਲੀ।
ਕਰਦੇ ਰਤਾ ਵੀ ਫਿਕਰ ਨਾ ਕਈ ਮੂਰਖ,
ਗੱਲ ਨੂੰ ਹੱਸਦਿਆਂ ਜਾਣ ਉਡਾਈ ਬੇਲੀ।
ਕਿਹੜੀ ਬਾਹੀ ਕੋਰੋਨਾ ਦਾ ਮੂੰਹ ਹੋਇਆ,
ਆਉਣਾ ਨੋਟਿਸ ਨਾ ਲੱਗਣਾ ਭੇਦ ਬੇਲੀ।
ਅਕਲ ਕੀਤੀ ਨਾ ਗਈ ਜੇ ਸਮਾਂ ਰਹਿੰਦੇ,
ਮਗਰੋਂ ਪੈ ਜਾਊ ਪ੍ਰਗਟਾਵਣਾ ਖੇਦ ਬੇਲੀ।


-ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 6 2021

Published

on

ਕਾਹਦਾ ਹੁੰਦਾ ਅਜਲਾਸ ਅਸੈਂਬਲੀ ਦਾ,
ਉੱਧੜਧੁੰਮੀ ਜਿਹੀ ਮੱਚਦੀ ਰਹੇ ਬੇਲੀ।
ਦੂਜੇ ਬਾਰੇ ਤਾਂ ਟਿਪਣੀਆਂ ਕਰਨ ਸੌਖਾ,
ਆਪਣੇ ਬਾਰੇ ਨਾ ਕੋਈ ਵੀ ਸਹੇ ਬੇਲੀ।
ਨਾਢੂ ਖਾਨਾਂ ਦੀ ਮਾਸੀ ਦੇ ਸਭ ਪੁੱਤਰ,
ਸਦਾਚਾਰ ਦੀ ਲੀਹੋਂ ਇਹ ਲਹੇ ਬੇਲੀ।
ਜਿਹੜਾ ਉੱਠਦਾ ਟੋਲ ਕੇ ਲਫਜ਼ ਕੌੜੇ,
ਤੜਕਾ ਲਾ ਕੇ ਬਾਤ ਫਿਰ ਕਹੇ ਬੇਲੀ।
ਕੌੜ ਛਾਂਟਣ ਦੇ ਡਾਢੇ ਮੁਕਾਬਲੇ ਵਿੱਚ,
ਮਾਰੀ ਜਾਂਦੀ ਆ ਸਿਰੇ ਦੀ ਸੱਟ ਬੇਲੀ।
ਮੰਤਰੀ ਹੋਵੇ ਤੇ ਜਾਂ ਵਿਧਾਇਕ ਕੋਈ,
ਨਹੀਂ ਕਿਸੇ ਤੋਂ ਕੋਈ ਵੀ ਘੱਟ ਬੇਲੀ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 5 2021

Published

on

ਰੌਲਾ ਪਾਉ ਵਿਧਾਇਕੋ ਬਈ ਪਾਈ ਜਾਓ,
ਕਰਿਓ ਕੰਮ ਦੀ ਬਾਤ ਨਹੀਂ ਕੋਈ ਭਾਈ।
ਚੁਣਵਾਂ ਮਾਰਿਓ ਮਿਹਣਾ ਵਿਰੋਧੀਆਂ ਲਈ,
ਆਉਂਦਾ ਅੱਗਿਉਂ ਸੁਣ ਲਿਓ ਸੋਈ ਭਾਈ।
ਭਾਈਚਾਰੇ ਦੀ ਗੱਲ ਨਹੀਂ ਕਦੀ ਕਰਿਓ,
ਜਾਇਓ ਜੜ੍ਹਾਂ ਅੰਦਰਅੱਕਚੋਈ ਭਾਈ।
ਜਾਣਾ ਲੋਕਾਂ ਦੇ ਤੀਕਰ ਜਦ ਵਾਰ ਅਗਲੀ,
ਲੱਗੀ ਮਿਲਣ ਨਹੀਂ ਤੁਸਾਂ ਨੂੰ ਢੋਈ ਭਾਈ।
ਲੋਕਤੰਤਰ ਦੀ ਅਰਥੀ ਜਦ ਤੁਰੇ ਕੱਢਣ,
ਰੱਖਿਓ ਬਾਕੀ ਹਯਾ ਨਹੀਂ ਸ਼ਰਮ ਭਾਈ।
ਮੱਥਾ ਪਿੱਟਣ ਤੇ ਕਹਿਣਗੇ ਚੁਣਨ ਵਾਲੇ,
ਧੜੇ ਪਾਲਣ ਲਈ ਡੋਬਤਾ ਧਰਮ ਭਾਈ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca