Ajj Nama February-22-2021 | Latest Punjabi Poetry 2021 | Ik Soch Punjabi
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 22 2021

Published

on

ਹਰ ਕੋਈ ਪੁੱਛਦਾ ਇਹੋ ਕਿ ਬਣੇਗਾ ਕੀ,
ਮੁੱਦਾ ਹੋਊ ਕਿਸਾਨੀ ਦਾ ਹੱਲ ਕਿ ਨਹੀਂ।
ਖਾਲੀ ਦਾਅਵਾ ਸਰਕਾਰ ਆ ਕਰੀ ਜਾਂਦੀ,
ਕਰਨੀ ਨਾਲ ਕਿਸਾਨਾਂ ਦੇ ਗੱਲ ਕਿ ਨਹੀਂ।
ਟੁੱਟਾ ਸਬਰ ਕਿਸਾਨ ਜੇ ਭੜਕ ਪਏ ਤਾਂ,
ਵਗੇ ਵਹਿਣ ਨੂੰ ਸਕੂਗੀ ਝੱਲ ਕਿ ਨਹੀਂ।
ਭੁਗਤਗੇ ਉਹਦੇ ਖਿਲਾਫ ਜਦ ਚੋਣ ਅੰਦਰ,
ਰੰਗ ਮੋਦੀ ਦਾ ਸਕੇਗਾ ਕਿ ਚੱਲ ਕਿ ਨਹੀਂ।
ਵਧਦੀ ਗਿਣਤੀ ਸਵਾਲਾਂ ਦੀ ਰੋਜ਼ ਜਾਂਦੀ,
ਮਿਲਦਾ ਕਿਸੇ ਦਾ ਕੋਈ ਜਵਾਬ ਹੈ ਨਹੀਂ।
ਪਾ-ਪਾ ਵੋਟਾਂ ਤੇ ਦਿੱਤਾ ਇਹ ਮਾਣ ਲੋਕਾਂ,
ਆਖਰ ਆਗੂ ਹੈ, ਮੋਦੀ ਨਵਾਬ ਹੈ ਨਹੀਂ।


-ਤੀਸ ਮਾਰ ਖਾਂ

Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਮਾਰਚ 1 2021

Published

on

ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ,
ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ।
ਕਰਦੀ ਗੱਲ ਨਾ ਮੋਦੀ ਸਰਕਾਰ ਕਾਹਤੋਂ,
ਆਮ ਲੋਕਾਂ ਦੇ ਅੰਦਰ ਇਹ ਰੋਸ ਮੀਆਂ।
ਲੋਕਤੰਤਰ ਵਿੱਚ ਲੋਕਾਂ ਦੀ ਕਦਰ ਨਾਹੀਂ,
ਹੋਵੇ ਕਿੱਦਾਂ ਨਹੀਂ ਭਲਾ ਅਫਸੋਸ ਮੀਆਂ।
ਮੰਤਰੀ ਕੇਂਦਰ ਦੇ ਗੱਲ ਟਰਕਾਈ ਜਾਂਦੇ,
ਕਰਨੀ ਬਾਤ ਕੁਝ ਏਸ ਕਿ ਓਸ ਮੀਆਂ।
‘ਮਨ ਕੀ ਬਾਤ’ ਦਾ ਬੜਾ ਸ਼ੌਕੀਨ ਮੋਦੀ,
ਗਾਵੇ ਏਧਰ ਜਾਂ ਓਧਰ ਦਾ ਰਾਗ ਮੀਆਂ।
‘ਭਾਰਤ ਭਾਗ ਵਿਧਾਤਾ’ ਨੂੰ ਰਹੇ ਸੁਣਦੇ,
ਜਾਗਣਾ ਦੇਸ਼ ਦਾ ਕਦੋਂ ਈ ਭਾਗ ਮੀਆਂ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 28 2021

Published

on

ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ,
ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ।
ਆਉਂਦਾ ਰਾਸ ਨਾ ਕਦੇ ਵੀ ਕਦਮ ਉਸ ਦਾ,
ਕਰਦਾ ਕੋਸਿ਼ਸ਼ ਤਾਂ ਭਾਵੇਂ ਉਹ ਬੜੀ ਬੇਲੀ।
ਆਗੂ ਪਾਰਟੀ ਦੇ ਮੰਨਦੇ ਬਾਤ ਕੋਈਨਹੀਂ,
ਦਿੱਸਦੀ ਬਾਗੀਆਂ ਦੀ ਤਕੜੀ ਲੜੀ ਬੇਲੀ।
ਜਿਸ ਵੀ ਆਗੂ ਦੇ ਵੱਲ ਉਹ ਫੋਨ ਕਰਦਾ,
ਉਹ ਹੀ ਗੱਲ ਕਰਦਾ ਅਸਲੋਂ ਸੜੀ ਬੇਲੀ।
ਰਿਹਾ ਨਾ ਗਾਂਧੀ ਘਰਾਣੇ ਦਾ ਅਕਸ ਬੇਲੀ,
ਕਾਂਗਰਸ ਮੰਚ ਤੋਂ ਤਿਲਕਦੀ ਜਾਏ ਬੇਲੀ।
ਚਸਕਾਚੌਧਰ ਦਾ ਰਾਹੁਲ ਦਾ ਛੁੱਟਦਾਨਾ,
ਕਿਹੜਾ ਅਕਲ ਦਾ ਸਬਕ ਪੜ੍ਹਾਏ ਬੇਲੀ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 27 2021

Published

on

ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ,
ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ।
ਪੰਜਾਂ ਰਾਜਾਂ ਦੇ ਲੋਕਾਂ ਹਨ ਵੋਟ ਪਾਉਣੇ,
ਆਗੂਆਏ ਫਿਰ ਵਿੱਚ ਮੈਦਾਨ ਮੀਆਂ।
ਸੁੱਟਦੇ ਚਿੱਕੜ ਦੇ ਬੁੱਕ ਨੇ ਦੂਜਿਆਂ `ਤੇ,
ਤੀਰਾਂ ਵਾਂਗ ਪਏ ਛੱਡਣ ਬਿਆਨ ਮੀਆਂ।
ਚੱਲੇ ਲੋਕਾਂ ਨੂੰ ਉਹ ਹਨ ਅਕਲ ਵੰਡਣ,
ਖੁਦ ਨੂੰ ਆਪ ਨਾ ਕੱਖ ਗਿਆਨ ਮੀਆਂ।
ਤਾਮਿਲ ਨਾਡੂ ਜਾਂ ਪੱਛਮ ਬੰਗਾਲ ਹੋਵੇ,
ਕੇਰਲਾ ਹੋਵੇ ਜਾਂ ਭਲਾ ਆਸਾਮ ਮੀਆਂ।
ਪਾਂਡੀਚਰੀ ਦਾ ਨਿੱਕਾ ਹੈ ਰਾਜ ਬੇਸ਼ੱਕ,
ਕੂੜ ਪ੍ਰਚਾਰ ਹੀ ਚੱਲਣਾ ਆਮ ਮੀਆਂ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca