Ajj Nama February-21-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 21 2021

Published

on

ajj nama

ਬਦਲਦੇ ਮੌਸਮ ਤੋਂ ਠੰਢ ਹੈ ਘਟਣ ਲੱਗੀ,
ਲੱਗੀ ਹੋਣ ਫਿਰ ਗਰਮ ਦੋਪਹਿਰ ਮੀਆਂ।
ਤਾਂ ਵੀ ਮੁੱਕ ਕੇ ਰਾਤ ਜਦ ਦਿਨ ਆਉਂਦਾ,
ਛੱਡਦੀ ਧੁੰਦ ਨਾ ਪਿੰਡ, ਨਾ ਸ਼ਹਿਰ ਮੀਆਂ।
ਕਾਹਲੀ ਹੁੰਦੀ ਆ ਕੰਮਾਂ ਨੂੰ ਜਾਣ ਖਾਤਰ,
ਮੋਟਰ-ਗੱਡੀਆਂ ਦੀ ਵਗੇ ਨਹਿਰ ਮੀਆਂ।
ਆਉਂਦੀ ਖਬਰ ਕਿ ਧੁੰਦ ਦੇ ਪੈਣ ਕਾਰਨ,
ਹੋ ਕੇ ਹਾਦਸਾ, ਪਿਆ ਈ ਕਹਿਰ ਮੀਆਂ।
ਖਹਿੜਾ ਛੱਡਦੀ ਧੁੰਦ ਨਹੀਂ ਜਦੋਂ ਤੀਕਰ,
ਚੌਕਸੀ ਨਾਲ ਹੀਚੱਲਣ ਹੈ ਠੀਕ ਮੀਆਂ।
ਖੁੰਝਿਆ ਸਮਾਂ ਨਾ ਫੇਰ ਹੈ ਹੱਥ ਆਉਂਦਾ,
ਘਰ ਵਿੱਚ ਹੋਊਗੀ ਹੁੰਦੀ ਉਡੀਕ ਮੀਆਂ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading
Click to comment

Leave a Reply

Your email address will not be published. Required fields are marked *

ਅੱਜ-ਨਾਮਾ

ਅੱਜ-ਨਾਮਾ-ਮਾਰਚ 2 2021

Published

on

ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ,
ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ।
ਹੰਗਾਮਾ ਕਰ-ਕਰ ਕੇ ਧਿਰ ਵਿਰੋਧ ਵਾਲੀ,
ਕਰਦੀ ਰਹਿਣਾ ਹੈ ਕੰਮ ਸਭ ਠੱਪ ਮਿੱਤਰ।
ਆਏ ਬੱਜਟ ਦੀ ਕਿਸੇ ਨਾ ਗੱਲ ਕਰਨੀ,
ਰੌਲਾ ਹੋਊਗਾ ਡਾਊਨ ਜਾ ਅੱਪ ਮਿੱਤਰ।
ਮੈਂਬਰ ਇੰਨੇ ਸਰਕਾਰ ਦੀ ਤਰਫ ਲੱਭਦੇ,
ਵਿਰੋਧੀ ਧਿਰਾਂ ਨੂੰ ਰੱਖਣਗੇ ਨੱਪ ਮਿੱਤਰ।
ਬਹਿਸ ਹੋਊ ਰਿਵਾਇਤ ਦੇ ਵਾਂਗ ਮਿੱਤਰ,
ਨੁਕਤਾ ਲੱਭਣਾ ਕੋਈ ਨਹੀਂ ਖਾਸ ਮਿੱਤਰ।
ਮਿਹਣੇਬਾਜ਼ੀ ਨਹੀਂ ਹੁੰਦੀ ਨੇ ਰੋਕ ਸਕਣਾ,
ਬੱਜਟ ਹੋਣਾ ਆਵਾਜ਼ ਨਾਲ ਪਾਸ ਮਿੱਤਰ।


-ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਮਾਰਚ 1 2021

Published

on

ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ,
ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ।
ਕਰਦੀ ਗੱਲ ਨਾ ਮੋਦੀ ਸਰਕਾਰ ਕਾਹਤੋਂ,
ਆਮ ਲੋਕਾਂ ਦੇ ਅੰਦਰ ਇਹ ਰੋਸ ਮੀਆਂ।
ਲੋਕਤੰਤਰ ਵਿੱਚ ਲੋਕਾਂ ਦੀ ਕਦਰ ਨਾਹੀਂ,
ਹੋਵੇ ਕਿੱਦਾਂ ਨਹੀਂ ਭਲਾ ਅਫਸੋਸ ਮੀਆਂ।
ਮੰਤਰੀ ਕੇਂਦਰ ਦੇ ਗੱਲ ਟਰਕਾਈ ਜਾਂਦੇ,
ਕਰਨੀ ਬਾਤ ਕੁਝ ਏਸ ਕਿ ਓਸ ਮੀਆਂ।
‘ਮਨ ਕੀ ਬਾਤ’ ਦਾ ਬੜਾ ਸ਼ੌਕੀਨ ਮੋਦੀ,
ਗਾਵੇ ਏਧਰ ਜਾਂ ਓਧਰ ਦਾ ਰਾਗ ਮੀਆਂ।
‘ਭਾਰਤ ਭਾਗ ਵਿਧਾਤਾ’ ਨੂੰ ਰਹੇ ਸੁਣਦੇ,
ਜਾਗਣਾ ਦੇਸ਼ ਦਾ ਕਦੋਂ ਈ ਭਾਗ ਮੀਆਂ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-ਫਰਵਰੀ 28 2021

Published

on

ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ,
ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ।
ਆਉਂਦਾ ਰਾਸ ਨਾ ਕਦੇ ਵੀ ਕਦਮ ਉਸ ਦਾ,
ਕਰਦਾ ਕੋਸਿ਼ਸ਼ ਤਾਂ ਭਾਵੇਂ ਉਹ ਬੜੀ ਬੇਲੀ।
ਆਗੂ ਪਾਰਟੀ ਦੇ ਮੰਨਦੇ ਬਾਤ ਕੋਈਨਹੀਂ,
ਦਿੱਸਦੀ ਬਾਗੀਆਂ ਦੀ ਤਕੜੀ ਲੜੀ ਬੇਲੀ।
ਜਿਸ ਵੀ ਆਗੂ ਦੇ ਵੱਲ ਉਹ ਫੋਨ ਕਰਦਾ,
ਉਹ ਹੀ ਗੱਲ ਕਰਦਾ ਅਸਲੋਂ ਸੜੀ ਬੇਲੀ।
ਰਿਹਾ ਨਾ ਗਾਂਧੀ ਘਰਾਣੇ ਦਾ ਅਕਸ ਬੇਲੀ,
ਕਾਂਗਰਸ ਮੰਚ ਤੋਂ ਤਿਲਕਦੀ ਜਾਏ ਬੇਲੀ।
ਚਸਕਾਚੌਧਰ ਦਾ ਰਾਹੁਲ ਦਾ ਛੁੱਟਦਾਨਾ,
ਕਿਹੜਾ ਅਕਲ ਦਾ ਸਬਕ ਪੜ੍ਹਾਏ ਬੇਲੀ।


-ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca