Ajj Nama February-2-2021 | Latest Punjabi Poetry | Ik Soch
Connect with us [email protected]

ਅੱਜ-ਨਾਮਾ

ਅੱਜ-ਨਾਮਾ-ਫਰਵਰੀ 2, 2021

Published

on

ajjnama

ਰੁਲਦੇ ਹਨ ਕਿਸਾਨ ਤਾਂ ਫਿਕਰ ਹੈ ਨਹੀਂ,
ਵਰਤਿਆ ਉਨ੍ਹਾਂ ਦਾ ਫੇਰ ਹੈ ਨਾਮ ਬੇਲੀ।
ਕਿਸਾਨ ਸੈੱਸ ਦਾ ਪਾਇਆ ਹੈ ਬੋਝ ਵੱਡਾ,
ਵਧਣਾ ਡੀਜ਼ਲ-ਪੈਟਰੋਲ ਦਾ ਦਾਮ ਬੇਲੀ।
ਬਾਹਲੀ ਦੁਖੀ ਆ ਮਿਡਲ ਕਲਾਸ ਹੋਣੀ,
ਪਿੱਟਣਾਓਸ ਨੇ ਸੁਬਹਾ ਤੇ ਸ਼ਾਮ ਬੇਲੀ।
ਵਧਣੀ ਕੇਂਦਰ ਦੀ ਆਮਦਨ ਤੈਅ ਚੋਖੀ,
ਜਨਤਾ ਵਿੱਚ ਕਿਰਸਾਨ ਬਦਨਾਮ ਬੇਲੀ।
ਬੱਦੂ ਕਰ ਕੇ ਸੰਘਰਸ਼ ਦੇ ਕਰਤਿਆਂ ਨੂੰ,
ਖਜ਼ਾਨਾ ਲੱਗੀ ਸਰਕਾਰ ਹੈ ਭਰਨ ਬੇਲੀ।
ਦਿੱਲੀ ਫਿਰਨੀ ਦੇ ਉੱਪਰ ਕਿਸਾਨ ਸੁੱਤੇ,
ਮਰਦੇ ਪਏ ਤਾਂ ਦੇਓ ਉਹ ਮਰਨ ਬੇਲੀ।

  • ਤੀਸ ਮਾਰ ਖਾਂ

Click Here To Read More Latest Punjabi Poetry

ਅੱਜ-ਨਾਮਾ

ਅੱਜ-ਨਾਮਾ-07 ਮਈ 2021

Published

on

ajjnama

ਸੋਨੀਆ ਸੁਣੀ ਕਿ ਕਰੇਗੀ ਫੇਰ ਮੀਟਿੰਗ,
ਕੋਰੋਨਾ ਸੰਕਟ ਲਈ ਹੋਊ ਵਿਚਾਰ ਬੇਲੀ।
ਕਿਹੜੇ ਰਾਜ ਨੂੰ ਮਿਲੀ ਨਾ ਆਕਸੀਜਨ,
ਥੁੜ ਤਾਂਏਸੇ ਦੀ ਰਹੀ ਆ ਮਾਰ ਬੇਲੀ।
ਦਾਗਿਆ ਜਾਊਗਾ ਫੇਰ ਬਿਆਨ ਤਕੜਾ,
ਨਿਕੰਮੀ ਬੜੀ ਆ ਮੋਦੀ ਸਰਕਾਰ ਬੇਲੀ।
ਓਧਰ ਮੋਦੀ ਦੀ ਟੀਮ ਵੀ ਸੁਣੀਦੀ ਆ,
ਮੋੜਵੇਂ ਹਮਲੇ ਨੂੰ ਖੜੀ ਤਿਆਰ ਬੇਲੀ।
ਮਗਰੋਂ ਮੋਦੀ ਵੀ ਮਸ਼ਕਰੀ ਕਰੂਗਾ ਈ,
ਸ਼ੁਰਲੀ ਜਿਹਾ ਵੀ ਦੇਊ ਬਿਆਨ ਬੇਲੀ।
ਮੁੱਦਾ ਮੂਲ ਨਾ ਲੋਕਾਂ ਨੂੰ ਯਾਦ ਆਉਣਾ,
ਰਹੂਗਾ ਸ਼ੁਰਲੀਆਂ ਵੱਲ ਧਿਆਨ ਬੇਲੀ।

  • ਤੀਸ ਮਾਰ ਖਾਂ

Continue Reading

ਅੱਜ-ਨਾਮਾ

ਅੱਜ-ਨਾਮਾ-06 ਮਈ 2021

Published

on

ajjnama

ਗਿਆ ਬੰਦੇ ਨੂੰ ਕੱਲ੍ਹ ਕੋਈ ਮਿਲਣ ਬੰਦਾ,
ਏਧਰ-ਓਧਰ ਦੀ ਨਜ਼ਰ ਘੁੰਮਾਈ ਜਾਵੇ।
ਸੋਟੀ ਲੱਭ ਲਈ ਕਿਤੋਂ ਇੱਕ ਫੁੱਟ ਲੰਮੀ,
ਉਹਦੇ ਨਾਲ ਪਿਆ ਬੈੱਲ ਦਬਾਈ ਜਾਵੇ।
ਬੰਦਾ ਦਿੱਸਿਆ ਅੰਦਰੋਂ ਬਾਹਰ ਜਿਹੜਾ,
ਦੂਰੋਂ ਗੱਲ ਨਾਲ ਗੱਲ ਤਿਲਕਾਈ ਜਾਵੇ।
ਕਿਹਾ ਉਹਨੇਨਾ ਮੂੰਹ ਤੋਂ ਜੀ ਆਇਆਂ,
ਬਾਹਰੋਂ ਬੰਦੇ ਨੂੰ ਪਿਆ ਟਰਕਾਈ ਜਾਵੇ।
ਕਿਹਾ ਬਾਹਰਲੇ ਅੰਦਰ ਨਹੀਂ ਆਵਣੇ ਨੂੰ,
ਪਾਉਣੀ ਜੱਫੀ ਜਾਂ ਹੱਥ ਮਿਲਾਉਣ ਔਖਾ।
ਕੀਤਾ ਪਿਆ ਕੋਰੋਨਾ ਨੇ ਰਿਸ਼ਤਿਆਂ ਦਾ,
ਗੱਲਾਂ ਨਾਲ ਆ ਰਸਮ ਨਿਭਾਉਣ ਔਖਾ।

  • ਤੀਸ ਮਾਰ ਖਾਂ

Click Here To Read More Latest Punjabi Poetry

Continue Reading

ਅੱਜ-ਨਾਮਾ

ਅੱਜ-ਨਾਮਾ-05 ਮਈ 2021

Published

on

ajjnama

ਝਿੜਕਾਂ ਪਈਆਂ ਅਦਾਲਤ ਤੋਂ ਕਈ ਵਾਰੀ,
ਹੋਇਆ ਸਿਸਟਮ ਦਾ ਨਹੀਂ ਸੁਧਾਰ ਭਾਈ।
ਮਿਲਦੀ ਲੋੜ ਜੋਗੀ ਹੈ ਨਹੀਂ ਆਕਸੀਜਨ,
ਦਾਅਵੇ ਕਰਦੀ ਹੈ ਬਹੁਤ ਸਰਕਾਰ ਭਾਈ।
ਜਦ ਵੀ ਹੋਣਾ ਅਦਾਲਤ ਵਿੱਚ ਪੇਸ਼ ਹੁੰਦਾ,
ਪੈਂਦੀ ਕਰੜੀ ਹੈ ਬਹੁਤ ਫਿਟਕਾਰ ਭਾਈ।
ਸਿਸਟਮ ਚੱਲਦਾ ਓਦਾਂ ਦੀ ਚਾਲ ਰਹਿੰਦਾ,
ਜਿ਼ੰਦਗੀ ਮੰਨਦੀ, ਮੰਨ ਜਾਏ ਹਾਰ ਭਾਈ।
ਥਿੰਦੇ ਘੜੇ`ਤੇ ਮਾਸਾ ਨਹੀਂ ਅਸਰ ਹੁੰਦਾ,
ਸੌ-ਸੌ ਘੜਾ ਜੇ ਕੋਈ ਪਾਣੀ ਪਾਊ ਭਾਈ।
ਸੁੱਤੀ ਹੁੰਦੀ ਸਰਕਾਰ ਫਿਰ ਜਾਗ ਸਕਦੀ,
ਮਾਰੀ ਘੇਸਲ ਜਿਹੀ ਕੌਣ ਜਗਾਊ ਭਾਈ।

  • ਤੀਸ ਮਾਰ ਖਾਂ

Read More Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca